ਸਾਖੀ ਭਾਈ ਜੈਤਾ ਜੀ ਦੀ ਭਾਈ ਜੈਤਾ ਜੀ ਨੂੰ ਭਾਈ ਜੀਵਨ ਸਿੰਘ ਜੀ ਵੀ ਕਿਹਾ ਜਾਂਦਾ ਹੈ ਰੰਗਰੇਟਾ ਗੁਰੂ ਕਾ ਬੇਟਾ ਅਖਵਾਣ ਦਾ ਸ਼ੁਭ ਵਾਰ ਪ੍ਰਾਪਤ ਕਰਨ ਵਾਲੇ ਭਾਈ ਜੈਤਾ ਜੀ ਦਾ ਦਿੱਲੀ ਤੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਅਨੰਦਪੁਰ ਪਹੁੰਚਾਉਣ ਵਾਲੀ ਘਟਨਾ ਆਪ ਸਭ ਜੀ ਨੂੰ ਪਤਾ ਹੈ ਪਰ ਬਹੁਤ ਘੱਟ ਲੋਕੀ ਇਹ ਜਾਣਦੇ ਹਨ ਕਿ ਭਾਈ ਜੈਤਾ ਜੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਿੰਘ ਸੱਜ ਗਏ ਤਾਂ ਭਾਈ ਜੀਵਨ ਸਿੰਘ ਜੀ ਬਣ ਗਏ ਇਹਨਾਂ ਨੇ ਪਹਿਲਾਂ ਜੰਗ ਭਗਾਣੀ ਫਿਰ ਯੁੱਧ ਅਨੰਦਪੁਰ ਤੇ ਅਖੀਰ ਜੰਗ ਚਮਕੌਰ ਵਿੱਚ ਹਿੱਸਾ ਲਿਆ ਤੇ ਸ਼ਹੀਦੀ ਪ੍ਰਾਪਤ ਕਰ ਲਈ ਆਪ ਜੀ ਦਾ ਨਾਮ ਸ਼ਹੀਦਾਂ ਦੀ ਲੜੀ ਵਿੱਚ ਪਰੋਇਆ ਗਿਆ ਭਾਈ ਜੈਤਾ ਜੀ ਸਮਾਜ ਵਿੱਚ ਕੀਤੀ
ਅਖੌਤੀ ਵੰਡ ਅਨੁਸਾਰ ਮਜਵੀ ਅਖਵਾਉਂਦੇ ਸਨ ਗੁਰੂ ਤੇਗ ਬਹਾਦਰ ਜੀ ਦੇ ਆਪ ਬੜੇ ਸ਼ਰਧਾਲੂ ਸਨ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਬਾਬੇ ਬਕਾਲੇ ਵਿੱਚ ਮੱਖਣ ਸ਼ਾਹ ਨੇ ਲੱਭਿਆ ਤੇ ਆਪ ਜੀ ਨੂੰ ਗੁਰਗੱਦੀ ਦਿੱਤੀ ਗਈ ਤਾਂ ਭਾਈ ਜੈਤਾ ਜੀ ਉਹਨਾਂ ਦਿਨਾਂ ਵਿੱਚ ਬਾਬੇ ਬਕਾਲੇ ਆਏ ਪ੍ਰੋਫੈਸਰ ਕਰਤਾਰ ਸਿੰਘ ਲਿਖਦੇ ਹਨ ਕਿ ਜੈਤੇ ਦਾ ਪਿਤਾ ਆਗਿਆ ਰਾਮ ਪਿੰਡ ਰਮਦਾਸ ਜਿਲਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਜਦੋਂ ਉਹਨਾਂ ਦੀ ਪਤਨੀ ਪ੍ਰੇਮੋ ਅਕਾਲ ਚਲਾਣਾ ਕਰ ਗਈ ਤਾਂ ਉਹ ਆਪਣੇ ਲੜਕੇ ਜੈਤੇ ਨੂੰ ਨਾਲ ਲੈ ਕੇ ਬਕਾਲੇ ਆ ਗਏ ਜਦੋਂ ਗੁਰੂ ਤੇਗ ਬਹਾਦਰ ਜੀ ਅਨੰਦਪੁਰ ਸਾਹਿਬ ਤੋਂ ਤੁਰ ਕੇ ਪੰਜਾਬ ਦਾ ਇੱਕ ਲੰਬਾ ਦੌਰਾ ਕਰਦੇ ਦਿੱਲੀ ਨੂੰ ਰਵਾਨਾ ਹੋਏ ਤਾਂ
ਉਸ ਸਮੇਂ ਬਹੁਤ ਸਾਰੀ ਸੰਗਤ ਆਪ ਜੀ ਦੇ ਨਾਲ ਸੀ ਭਾਈ ਜੈਤਾ ਜੀ ਵੀ ਨਾਲ ਜਾ ਰਹੇ ਸਨ ਉਹਨਾਂ ਨੂੰ ਗੁਰਦੇਵ ਦੇ ਦਰਸ਼ਨ ਕਰਨ ਤੇ ਦੀਵਾਨ ਵਿੱਚ ਨਾਮ ਬਾਣੀ ਸੁਣਨ ਦੀ ਇੱਛਾ ਇਤਨੀ ਪ੍ਰਬਲ ਸੀ ਕਿ ਰੋਟੀ ਪਾਣੀ ਦੀ ਵੀ ਪਰਵਾਹ ਨਾ ਰਹਿੰਦੀ ਗੁਰੂ ਤੇਗ ਬਹਾਦਰ ਜੀ ਨੇ ਸਭ ਸੰਗਤ ਨੂੰ ਵਾਪਸ ਭੇਜ ਦਿੱਤਾ ਤੇ ਪੰਜ ਸਿੱਖਾਂ ਨੂੰ ਨਾਲ ਲੈ ਕੇ ਆਗਰੇ ਪਹੁੰਚੇ ਤੇ ਉਥੋਂ ਗਿਰਫਤਾਰ ਕਰਕੇ ਦਿੱਲੀ ਲਿਆਂਦੇ ਗਏ ਕਾਫ਼ੀ ਦਿਨ ਆਪ ਨੂੰ ਸਮਝਾਉਣ ਤੇ ਆਪਣੀ ਗੱਲ ਮਨਵਾਉਣ ਲਈ ਸਰਕਾਰ ਦੇ ਮੁਖੀ ਤੇ ਮੁਲਾਣੇ ਜੋਰ ਲਾਉਂਦੇ ਰਹੇ ਪਰ ਜਦੋਂ ਪੇਸ਼ੀ ਨਾ ਗਈ ਤਾਂ ਪਹਿਲਾਂ ਭਾਈ ਮਤੀ ਦਾਸ ਜੀ ਤੇ ਫਿਰ ਭਾਈ ਦਿਆਲਾ ਜੀ ਤੇ ਫਿਰ ਭਾਈ ਸਤੀ ਚਾਸ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ
ਉਹਨਾਂ ਪਿੱਛੋਂ ਗੁਰੂ ਤੇਗ ਬਹਾਦਰ ਜੀ ਨੂੰ ਵੀ ਚਾਂਦਨੀ ਚੌਂਕ ਨੇੜੇ ਕੋਤਵਾਲੀ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਮੇਂ ਭਾਈ ਜੈਤਾ ਜੀ ਦਿੱਲੀ ਵਿੱਚ ਸਨ ਜਿਸ ਤੋਂ ਅਨੁਮਾਨ ਲਾਇਆ ਜਾਂਦਾ ਹੈ ਕਿ ਆਪ ਗੁਰੂ ਤੇਗ ਬਹਾਦਰ ਜੀ ਦਰਸ਼ਨ ਕਰਨ ਲਈ ਦਿੱਲੀ ਗਏ ਸਨ ਹੋ ਸਕਦਾ ਹੈ ਕਿ ਆਪ ਨੂੰ ਉਚੇਚਾ ਭੇਜਿਆ ਗਿਆ ਹੋਵੇ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਹਾਕਮਾਂ ਨੇ ਸੀਸ ਤੇ ਸਰੀਰ ਨੂੰ ਉੱਥੇ ਚਾਂਦਨੀ ਚੌਂਕ ਵਿੱਚ ਹੀ ਪਿਆ ਰਹਿਣ ਦਿੱਤਾ ਉਹਨਾਂ ਦਾ ਪ੍ਰੋਗਰਾਮ ਇਹ ਸੀ
ਕਿ ਦੂਜੇ ਦਿਨ ਸਰੀਰ ਨੂੰ ਦਿੱਲੀ ਦੇ ਦਰਵਾਜਿਆਂ ਤੇ ਲਟਕਾਇਆ ਜਾਏ ਹਾਕਮਾਂ ਨੂੰ ਮਾਣ ਸੀ ਕਿ ਉਹਨਾਂ ਨੇ ਇਤਨਾ ਭੈ ਪੈਦਾ ਕਰ ਲਿਆ ਹੈ ਕਿ ਕੋਈ ਗੁਰੂ ਤੇਗ ਬਹਾਦਰ ਜੀ ਦਾ ਸਰੀਰ ਚੁੱਕਣ ਲਈ ਨਹੀਂ ਨਿਕਲ ਸਕਦਾ ਨਵੰਬਰ ਦੇ ਮਹੀਨੇ ਦਿੱਲੀ ਵਿੱਚ ਹਨੇਰੀਆਂ ਆਮ ਤੌਰ ਤੇ ਚਲਦੀਆਂ ਸਨ ਉਸ ਦਿਨ 11 ਨਵੰਬਰ 1675 ਈਸਵੀ ਨੂੰ ਵੀ ਬੜੀ ਹਨੇਰੀ ਚੱਲੀ ਹਾਕਮ ਕੋਤਵਾਲੀ ਅੰਦਰ ਬੈਠੇ ਇਸ ਗੱਲ ਤੇ ਖੁਸ਼ ਹੋ ਰਹੇ ਸਨ ਕਿ ਉਹਨਾਂ ਬਹੁਤ ਵੱਡੇ ਵਿਰੋਧੀ ਨੂੰ ਖਤਮ ਕਰ ਲਿਆ ਹੈ ਹੁਣ ਉਹਨਾਂ ਦਾ ਰੋਹਬ ਵੱਧ ਜਾਏਗਾ ਉਹਨਾਂ ਨੂੰ ਜਰਾ ਵੀ ਸ਼ੱਕ ਨਹੀਂ ਸੀ ਕਿ
ਕੋਈ ਉਹਨਾਂ ਦੀ ਤਾਕਤ ਨੂੰ ਚੈਲੇੰਜ ਕਰ ਸਕਦਾ ਹੈ ਪਰ ਭਾਈ ਜੈਤਾ ਜੀ ਨੇ ਇੱਕ ਖਤਰਾ ਮੁੱਲ ਲੈਣ ਦੀ ਧਾਰ ਲਈ ਤੇ ਆ ਕੇ ਬੜੀ ਹੁਸ਼ਿਆਰੀ ਨਾਲ ਗੁਰੂ ਤੇਗ ਬਹਾਦਰ ਜੀ ਦਾ ਸੀਸ ਝੁਕਿਆ ਸਤਿਕਾਰ ਨਾਲ ਸਿਰ ਨਿਵਾ ਕੇ ਨਮਸਕਾਰ ਕੀਤਾ ਤੇ ਕੱਪੜੇ ਵਿੱਚ ਲਪੇਟ ਕੇ ਲੈ ਤੁਰਿਆ ਬਾਕੀ ਸਰੀਰ ਨੂੰ ਲੱਖੀ ਸ਼ਾਹ ਵਣਜਾਰਾ ਆਪਣੇ ਪਿੰਡ ਲੈ ਗਿਆ ਇਹਨਾਂ ਇਸ ਸਰਕਾਰੀ ਐਲਾਨ ਦੀਆਂ ਧੱਜੀਆਂ ਉਡਾ ਦਿੱਤੀਆਂ ਕਿ ਕੋਈ ਗੁਰੂ ਦਾ ਸਿੱਖ ਆ ਕੇ ਸਿਰ ਨਹੀਂ ਚੁੱਕ ਸਕਦਾ ਜਦੋਂ ਭਾਈ ਜੈਤਾ ਜੀ ਅਨੰਦਪੁਰ ਸਾਹਿਬ ਪਹੁੰਚੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਗੁਰਦੇਵ ਪਿਤਾ ਦਾ ਸੀਸ ਦੇਖ ਕੇ ਭਾਈ ਜੈਤਾ ਜੀ ਨੂੰ ਆਪਣੀ ਗਲਵਕੜੀ ਵਿੱਚ ਲੈ ਲਿਆ ਤੇ ਵਰ ਦਿੱਤਾ ਰੰਗਰੇਟਾ ਗੁਰੂ ਕਾ ਬੇਟਾ ਇਸ ਤਰ੍ਹਾਂ ਰੰਗਰੇਟਾ ਨੂੰ ਗੁਰੂ ਸਾਹਿਬ ਨੇ ਗੁਰੂ ਦਾ ਪੁੱਤਰ ਕਹਿ ਕੇ ਮਾਣ ਬਖਸ਼ਿਆ
ਉਸ ਦਿਨ ਤੋਂ ਭਾਈ ਜੈਤਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਅਨੰਦਪੁਰ ਸਾਹਿਬ ਹੀ ਰਹਿਣ ਲੱਗ ਪਏ ਜਦੋਂ ਗੁਰੂ ਜੀ ਪੌਂਟਾ ਸਾਹਿਬ ਚਲੇ ਗਏ ਤਾਂ ਇਹ ਨਾਲ ਹੀ ਸਨ 1699 ਈਸਵੀ ਵਿੱਚ ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਅੰਮ੍ਰਿਤ ਦੀ ਦਾਤ ਬਖਸ਼ ਕੇ ਸਿੱਖਾਂ ਨੂੰ ਸਿੰਘ ਸਜਾਣਾ ਸ਼ੁਰੂ ਕਰ ਦਿੱਤਾ ਭਾਈ ਜੈਤਾ ਜੀ ਨੇ ਵੀ ਅੰਮ੍ਰਿਤ ਪਾਨ ਕਰ ਲਿਆ ਤੇ ਭਾਈ ਜੈਤਾ ਤੋਂ ਭਾਈ ਜੀਵਨ ਸਿੰਘ ਜੀ ਬਣ ਗਏ ਆਪ ਬੜੇ ਸੋਹਣੇ ਉੱਚੇ ਲੰਮੇ ਡੀਲ ਡੌਲ ਵਾਲੇ ਦੀਦਾਰੀ ਸਿੰਘ ਲੱਗਦੇ ਸਨ 1701 ਵਿੱਚ ਅਨੰਦਪੁਰ ਸਾਹਿਬ ਦੇ ਹਮਲਾ ਹੋਇਆ ਹਮਲਾ ਕਰਨ ਵਾਲਿਆਂ ਵਿੱਚ ਦਿੱਲੀ ਤੋਂ ਆਏ ਗਸਤੀ ਫੌਜ ਲਾਹੌਰ ਤੇ ਸਰਹੰਦ ਦੇ ਸੂਬੇਦਾਰ ਦੀਆਂ ਫੌਜਾਂ ਤੇ ਬਾਈਧਾਰ ਦੇ ਹਿੰਦੂ ਰਾਜਿਆਂ ਦੀਆਂ ਫੌਜਾਂ ਸ਼ਾਮਿਲ ਸਨ ਤਿੰਨ ਸਾਲ ਯੁੱਧ ਜਾਰੀ ਰਿਹਾ ਇਸ ਸਮੇਂ ਵਿੱਚ ਗੁਰੂ ਸਾਹਿਬ ਜੀ ਦੇ ਆਸ਼ੀਰਵਾਦ ਨਾਲ ਲੜਨ ਵਾਲਿਆਂ ਵਿੱਚ
ਭਾਈ ਜੀਵਨ ਸਿੰਘ ਜੀ ਵੀ ਸ਼ਾਮਿਲ ਸਨ ਅਖੀਰ ਗੁਰੂ ਸਾਹਿਬ ਜੀ ਨੂੰ ਅਨੰਦਪੁਰ ਛੱਡਣਾ ਪਿਆ ਇਸ ਤੋਂ ਪਹਿਲਾਂ ਜਦੋਂ 40 ਸਿੰਘ ਬੇਦਾਵਾ ਲਿਖ ਕੇ ਦੇ ਗਏ ਸਨ ਤੇ ਅਤ ਤੰਗੀ ਦੇ ਦਿਨ ਆ ਗਏ ਸਨ ਤਾਂ ਉਸ ਸਮੇਂ ਵੀ ਚੜਦੀ ਕਲਾ ਵਿੱਚ ਰਹਿ ਕੇ ਲੜਾਈ ਕਰਨ ਵਾਲਿਆਂ ਵਿੱਚ ਭਾਈ ਜੀਵਨ ਸਿੰਘ ਜੀ ਸਨ ਗੁਰੂ ਗੋਬਿੰਦ ਸਿੰਘ ਜੀ ਨੇ ਸਰਸਾ ਨਦੀ ਨੂੰ ਪਾਰ ਕਰਕੇ ਚਮਕੌਰ ਸਾਹਿਬ ਵਿੱਚ ਆ ਕੇ ਡੇਰੇ ਲਾਏ ਤੇ ਫਿਰ ਹਮਲਾ ਕਰਨ ਵਾਲੇ ਸ਼ਾਹੀ ਫੌਜ ਨਾਲ ਭਿਆਨਕ ਲੜਾਈ ਕੀਤੀ ਇਸ ਲੜਾਈ ਵਿੱਚ ਥੋੜੇ ਗਿਣਤੀ ਦੇ ਸਿੰਘ ਗੁਰੂ ਸਾਹਿਬ ਜੀ ਦੇ ਨਾਲ ਸਨ ਜੋ ਥੋੜੇ ਥੋੜੇ ਕਰਕੇ ਮੈਦਾਨ ਵਿੱਚ ਨਿਕਲਦੇ ਤੇ ਦੁਸ਼ਮਣ ਦਾ ਭਾਰੀ ਨੁਕਸਾਨ ਕਰਕੇ ਲੜਦੇ ਸ਼ਹੀਦ ਹੋ ਜਾਂਦੇ ਦੋਵੇਂ
ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਵੀ ਇੱਥੇ ਯੁੱਧ ਵਿੱਚ ਹੀ ਸ਼ਹੀਦ ਹੋ ਗਏ ਭਾਈ ਜੀਵਨ ਸਿੰਘ ਜੀ ਨੇ ਚਮਕੌਰ ਦੇ ਯੁੱਧ ਵਿੱਚ ਬੜੀ ਬੀਰਤਾ ਦਾ ਕਮਾਲ ਦਿਖਾਇਆ ਦੁਸ਼ਮਣ ਤੇ ਬਿਜਲੀ ਦੀ ਤਰਹਾਂ ਹਮਲਾ ਕਰਕੇ ਪਿਆ ਤੇ ਉਹਨਾਂ ਦੀਆਂ ਸਫਾਂ ਚੀਰਦਾ ਦੂਰ ਤੱਕ ਲੰਘ ਗਿਆ ਸਾਰੀ ਫੌਜ ਵਿੱਚ ਇੱਕ ਵਾਰ ਤਰਥੱਲੀ ਮਚਾ ਦਿੱਤੀ ਤੇ ਅਨੇਕਾਂ ਵਾਰ ਇੱਕੋ ਵੇਲੇ ਰੋਕਦਾ ਤੇ ਆਪਣੇ ਵਾਰ ਕਰਦਾ ਰਿਹਾ ਅਖੀਰ ਲੜਦਿਆਂ ਹੀ ਸ਼ਹੀਦੀ ਪ੍ਰਾਪਤ ਕਰ ਲਈ ਆਪ ਜੀ ਦਾ ਪਹਿਲਾ ਮਹਾਨ ਕਾਰਨਾਮਾ ਜਿੱਥੇ ਇਤਿਹਾਸ ਵਿੱਚ ਸਦਾ ਲਈ ਯਾਦ ਰਹੇਗਾ ਉਥੇ ਆਪ ਜੀ ਦੀ ਸ਼ਹੀਦੀ ਵੀ ਉਤਸ਼ਾਹ ਦਿੰਦੀ ਰਹੇਗੀ। ਜਿਸ ਥਾਂ ਤੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਗੁਰੂ ਗੋਬਿੰਦ ਸਿੰਘ ਜੀ ਨੂੰ ਕੀਰਤਪੁਰ ਵਿਖੇ ਭੇਟ ਕੀਤਾ ਗਿਆ ਸੀ ਉੱਥੇ ਗੁਰਦੁਆਰਾ ਬਬਾਨਗੜ੍ਹ ਸਾਹਿਬ ਸੁਸ਼ੋਭਿਤ ਹੈ ਤੇ ਜਿਸ ਥਾਂ ਤੇ ਸੀਸ ਦਾ ਸੰਸਕਾਰ ਕੀਤਾ ਗਿਆ ਅਨੰਦਪੁਰ ਸਾਹਿਬ ਵਿਖੇ ਉੱਥੇ ਗੁਰਦੁਆਰਾ ਸੀਸਗੰਜ ਸਾਹਿਬ ਸੁਸ਼ੋਭਿਤ ਹੈ
ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ