ਗੁਰੂ ਪਿਆਰੀ ਸਾਧ ਸੰਗਤ ਜੀ ਸੰਤਾਂ ਮਹਾਂਪੁਰਖਾਂ ਦਾ ਇਹ ਸੁਭਾਅ ਹੁੰਦਾ ਕਿ ਇਨਸਾਨ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੁਰਬਾਣੀ ਦੇ ਨਾਲ ਜੋੜਿਆ ਜਾਵੇ ਅੰਮ੍ਰਿਤ ਦੇ ਨਾਲ ਜੋੜਿਆ ਜਾਵੇ ਤਾਂ ਉਹ ਕੋਈ ਵਿਧੀ ਦੱਸ ਦਿੰਦੇ ਆ ਜਿਹਦੇ ਕਰਕੇ ਪਾਠ ਕਰਨ ਦਾ ਜਿਹੜਾ ਫਲ ਆ ਉਹ ਹਜ਼ਾਰ ਗੁਣਾ ਵੱਧ ਪ੍ਰਾਪਤ ਹੁੰਦਾ ਉਹ ਕਿਹੜੀ ਵਿਧੀ ਹੁੰਦੀ ਹ ਕਿਹੜਾ ਤਰੀਕਾ ਹੁੰਦਾ ਉਹੀ ਅੱਜ ਆਪਾਂ ਜਾਣਾਂਗੇ ਇੱਕ ਸੰਤਾਂ ਮਹਾਂਪੁਰਖਾਂ ਦਾ ਜੀਵਨ ਗੁਰਮੁਖ ਪਿਆਰਿਓ ਧੰਨ ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਉਹਨਾਂ ਦਾ ਨਾਮ ਤੁਸੀਂ ਜਰੂਰ ਸੁਣਿਆ ਹੋਵੇਗਾ ਇੱਕ ਵਾਰ ਬਾਬਾ ਨੰਦ ਸਿੰਘ ਜੀ ਕੋਲ ਕੋਈ ਨੌਜਵਾਨ ਚੱਲ ਕੇ ਆਇਆ ਪਿੰਡ ਉਹਦਾ ਸੀ ਹਵੇਲੀ ਲੱਖਾ ਨਾਮ ਉਹਦਾ ਸੀ ਗੁਰਦਿੱਤ ਸਿੰਘ ਫਿਰ ਜਦੋਂ ਸੰਤਾਂ ਕੋਲ ਪਹੁੰਚਿਆ ਤਾਂ ਆਪਣੇ ਮਨ ਦਾ ਹਾਲ ਆਪਣੇ ਪਿੰਡ ਬਾਰੇ ਆਪਣੇ ਬਾਰੇ ਸਭ ਕੁਝ ਦੱਸ ਦਿੱਤਾ
ਸੰਤਾਂ ਨੂੰ ਸੰਤਾਂ ਨੇ ਕੋਲ ਬਿਠਾ ਲਿਆ ਆਖਿਆ ਗੁਰਦਿਤ ਸਿੰਘ ਮੈਂ ਤੈਥੋਂ ਕੁਝ ਸਵਾਲ ਪੁੱਛਦਾ ਉਹਨਾਂ ਦੇ ਮੈਨੂੰ ਜਵਾਬ ਦੇਵੇ ਸਭ ਤੋਂ ਪਹਿਲਾਂ ਸਵਾਲ ਬਾਬਾ ਨੰਦ ਸਿੰਘ ਜੀ ਨੇ ਕੀਤਾ ਸੱਚ ਸੱਚ ਦੱਸ ਕੀ ਤੂੰ ਗੁਰੂ ਦੀ ਬਾਣੀ ਦਾ ਨਿਤਨੇਮ ਕਰਦਾ ਹੈ ਸੱਚ ਦੱਸ ਉਸ ਵਕਤ ਗੁਰਦਿੱਤ ਸਿੰਘ ਕਹਿਣ ਲੱਗਾ ਨਹੀਂ ਜੀ ਮੈਂ ਸੱਚ ਬੋਲਦਾ ਮੈਂ ਨਿਤਨੇਮ ਨਹੀਂ ਕਰਦਾ ਪਰ ਹਾਂ ਕਦੇ ਕਦੇ ਮੈਂ ਜਪੁਜੀ ਸਾਹਿਬ ਦੀ ਬਾਣੀ ਦਾ ਪਾਠ ਕਰ ਲੈਂਦਾ ਹਾਂ ਉਸ ਤੋਂ ਬਾਅਦ ਬਾਬਾ ਜੀ ਨੇ ਪੁੱਛਿਆ ਕਹਿਣ ਲੱਗੇ ਤੁਸੀਂ ਦੂਜੇ ਸਵਾਲ ਦਾ ਜਵਾਬ ਦੋ ਚਲੋ ਫਿਰ ਨਿਤਨੇਮ ਤਾਂ ਨਹੀਂ ਕਰਦੇ ਕਿ ਸੰਗਤ ਵੀ ਨਹੀਂ ਕਰਦੇ ਸੰਗਤ ਤਾਂ ਕਰਦੇ ਹੋਵੋਗੇ ਕਹਿਣ ਲੱਗਾ ਨਹੀਂ ਜੀ ਕੰਮ ਧੰਦਿਆਂ ਵਿੱਚ ਉਲਝਿਆ ਰਹਿਨਾ ਫਸਿਆ ਰਹਿਨਾ ਸੰਗਤ ਕਰਨ ਦਾ ਸਮਾਂ ਹੀ ਨਹੀਂ ਮਿਲਦਾ ਫਿਰ ਬਾਬਾ ਜੀ ਨੇ ਤੀਜਾ ਬਚਨ ਪੁੱਛਿਆ ਬਾਬਾ ਨੰਦ ਸਿੰਘ ਜੀ ਨੇ ਗੁਰਦਿੱਤ ਸਿੰਘ ਇਹ
ਤਾਂ ਦਸ ਵੀ ਤੂੰ ਅੰਮ੍ਰਿਤ ਛਕਿਆ ਜਾਂ ਨਹੀਂ ਛਕਿਆ ਫਿਰ ਗੁਰਦਿੱਤ ਸਿੰਘ ਨੇ ਜਵਾਬ ਦਿੱਤਾ ਕਹਿਣ ਲੱਗਾ ਮਹਾਂਪੁਰਖ ਅਜੇ ਤੱਕ ਮੈਂ ਅੰਮ੍ਰਿਤ ਵੀ ਨਹੀਂ ਛਕਿਆ ਉਹਦੇ ਇਹ ਜਿਹੜੇ ਸੀ ਵਿਚਾਰ ਸੁਣ ਕੇ ਬਾਬਾ ਜੀ ਥੋੜਾ ਬੀਰ ਰਸ ਵਿੱਚ ਆ ਕੇ ਕਹਿਣ ਲੱਗੇ ਭਾਈ ਨਾ ਤਾਂ ਤੂੰ ਅੰਮ੍ਰਿਤ ਛਕਿਆ ਨਾ ਤੂੰ ਸੰਗਤ ਕਰਦਾ ਤੇ ਨਾ ਤੂੰ ਨਿਤਨੇਮ ਕਰਦਾ ਇਸ ਕਰਕੇ ਸਾਡਾ ਤੇਰਾ ਸਬੰਧ ਕਿਵੇਂ ਹੋ ਸਕਦਾ ਆਪਣਾ ਕੋਈ ਨਾਤਾ ਨਹੀਂ ਤੂੰ ਇਥੋਂ ਚਲਾ ਜਾ ਉੱਠ ਕੇ ਇਥੇ ਮੈਂ ਤੁਹਾਨੂੰ ਦੱਸ ਦਿਆ ਸੰਤਾਂ ਨੇ ਜਿਹੜੇ ਸਖਤ ਬਚਨ ਕਹੇ ਆ ਇਹ ਇੱਕ ਜੋੜਨ ਦਾ ਤਰੀਕਾ ਹੁੰਦਾ ਇਹਨੂੰ ਤੋੜਨ ਦਾ ਤਰੀਕਾ ਨਾ ਮੰਨੋ ਇਸ ਤਰਾਂ ਕਿਹਾ ਸੀ ਵੀ ਉਹਨੂੰ ਥੋੜਾ ਪਤਾ ਲੱਗੇ ਵੀ ਜਿਹੜਾ ਨਿਤਨੇਮ ਨਹੀਂ ਕਰਦਾ ਸੰਗਤ ਨਹੀਂ ਕਰਦਾ
ਅੰਮ੍ਰਿਤ ਨਹੀਂ ਛਕਦਾ ਉਹਦਾ ਰੱਬ ਦੇ ਪਿਆਰਿਆਂ ਨਾਲ ਸੰਤਾਂ ਮਹਾਂਪੁਰਖਾਂ ਨਾਲ ਕੋਈ ਰਿਸ਼ਤਾ ਨਹੀਂ ਹੋ ਸਕਦਾ ਅਤੇ ਜਿਹੜੇ ਵੀ ਲੋਕ ਬਾਣੀ ਨੀ ਪੜਦੇ ਸੰਗਤ ਨਹੀਂ ਕਰਦੇ ਅੰਮ੍ਰਿਤ ਨਹੀਂ ਛਕਦੇ ਉਹਨਾਂ ਦਾ ਸਬੰਧ ਗੁਰੂ ਨਾਲ ਕਿਵੇਂ ਹੋ ਸਕਦਾ ਅਕਾਲ ਪੁਰਖ ਨਾਲ ਨਹੀਂ ਹੋ ਸਕਦਾ ਸੋ ਸਾਧ ਸੰਗਤ ਜੀ ਸੰਤਾਂ ਨੇ ਐਸ ਸੰਦਰਭ ਦੇ ਵਿੱਚ ਉਹਨੂੰ ਕਿਹਾ ਜਾ ਭਾਈ ਤੂੰ ਚਲਾ ਜਾ ਆਪਣਾ ਹੁਣ ਰਿਸ਼ਤਾ ਨਹੀਂ ਜੁੜ ਸਕਦਾ ਕਰੋ ਜੀ ਫਿਰ ਬਾਬਾ ਨੰਦ ਸਿੰਘ ਜੀ ਨੇ ਕਿਹਾ ਭਾਈ ਰੋਜ ਢਾਈ ਘੰਟੇ ਸਵੇਰੇ ਵੀ ਸ਼ਾਮ ਨੂੰ ਵੀ ਮੂਲ ਮੰਤਰ ਦਾ ਜਾਪ ਕਰਿਆ ਕਰ ਇਸ ਤਰਾਂ ਉਹਨੂੰ ਆਖ ਦਿੱਤਾ ਉਹਨੇ ਕਿਹਾ ਸੱਤ ਬਚਨ ਕੱਲ ਤੋਂ ਹੀ
ਮੈਂ ਇਹ ਮੂਲ ਮੰਤਰ ਦਾ ਜਾਪ ਸ਼ੁਰੂ ਕਰ ਦੇਵਾਂਗਾ ਗੁਰਮੁਖ ਪਿਆਰਿਓ ਵਿਆਕਰਨ ਦੇ ਮੁਤਾਬਕ ਜਿਹੜਾ ਮੂਲ ਮੰਤਰ ਹ ਉਹ ਇਕ ਓਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਤਾਂ ਉਹ ਘਰ ਜਾ ਕੇ ਫਿਰ ਰੋਜ਼ ਢਾਈ ਘੰਟੇ ਮੂਲ ਮੰਤਰ ਦਾ ਪਾਠ ਕਰਦਾ ਰਹਿੰਦਾ ਉਹਦੇ ਮਨ ਵਿੱਚ ਇੱਕ ਚੰਗਾ ਫੁਰਨਾ ਆਇਆ ਦੇਖੋ ਜਦੋਂ ਆਪਾਂ ਚੰਗੇ ਪਾਸੇ ਤੁਰਦੇ ਹਂ ਖਿਆਲ ਵੀ ਆਪਾਂ ਨੂੰ ਚੰਗੇ ਆਉਂਦੇ ਆ ਉਸ ਵਕਤ ਉਹਨੇ ਸੋਚਿਆ ਮਨਾ ਜਿਹੜੀ ਤੇਰੀ ਇਨੀ ਜਿੰਦਗੀ ਲੰਘ ਗਈ ਆ ਉਹਦਾ ਕੀ ਬਣੇਗਾ ਚਲੋ ਆਹ ਸਵਾਸ ਤਾਂ ਤੇਰੇ ਸਫਲ ਹੋ ਗਿਆ ਪਰ ਇਨਾ ਸਮਾਂ 25-30 ਸਾਲ ਜਿਹੜੇ ਤੂੰ ਲੰਘਾ ਲਿਆ ਨਾਮ ਤੋਂ ਬਿਨਾਂ ਉਹਨਾਂ ਦਾ ਕੀ ਬਣੇਗਾ ਹੁਣ ਮਨ ਚ ਚੰਗਾ ਫਨਾ ਹੋਇਆ
ਨਾ ਚੰਗੇ ਪਾਸੇ ਤੁਰਿਆ ਸੀ ਫਿਰ ਗੁਰਦਿੱਤ ਸਿੰਘ ਸੋਚਣ ਲੱਗਾ ਮੈਨੂੰ ਆਪਣਾ ਮੂਲ ਮੰਤਰ ਦਾ ਅਭਿਆਸ ਵਧਾਉਣਾ ਚਾਹੀਦਾ ਹੁਣ ਇਹ ਗੁਰੂ ਕੇ ਚਰਨਾਂ ਵਿੱਚ ਅਰਦਾਸ ਕੀਤੀ ਤੇ ਸੋਚਿਆ 40 ਦਿਨਾਂ ਵਿੱਚ ਮੈਂ ਸਵਾ ਲੱਖ ਮੂਲ ਮੰਤਰ ਦੀ ਮਾਲਾ ਜਿਹੜੀ ਆ ਉਹ ਜਪਣੀ ਆ ਉਹ 40 ਮਾਲਾ ਰੋਜ ਕਰਦਾ ਸੀ ਸਾਧ ਸੰਗਤ ਜੀ ਮਾਲਾ ਵਿੱਚ 108 ਮਣਕੇ ਹੁੰਦੇ ਆ ਹੁਣ ਇਹ 40 ਮਾਲਾ ਰੋਜ ਕਰਨੀਆਂ ਸੱਚੇ ਦਿਲੋਂ ਕਰਨ ਲੱਗਾ ਫਿਰ ਰੱਬ ਨਾਲ ਜੁੜ ਗਿਆ ਫਿਰ ਮਹਾਂਪੁਰਖਾਂ ਦੇ ਦਰਸ਼ਨ ਕਰਨ ਗਿਆ ਕੁਝ ਸਮੇਂ ਬਾਅਦ ਸੰਤਾਂ ਨੇ ਬਾਬਾ ਨੰਦ ਸਿੰਘ ਜੀ ਨੇ ਉਹੀ ਸਵਾਲ ਪੁੱਛਿਆ ਗੁਰਦਿੱਤ ਸਿੰਘ ਹੁਣ ਤੇਰਾ ਨਿਤਨੇਮ ਕੀ ਆ ਮੈਨੂੰ ਦੱਸ ਕਹਿਣ
ਪੁੱਛਿਆ ਗੁਰਦਿੱਤ ਸਿੰਘ ਹੁਣ ਤੇਰਾ ਨਿਤਨੇਮ ਕੀ ਆ ਮੈਨੂੰ ਦੱਸ ਕਹਿਣ ਲੱਗਾ ਜੀ 40 ਮਾਲਾ ਰੋਜ਼ ਮੂਲ ਮੰਤਰ ਦੀਆਂ ਕਰਦਾ ਬਾਬਿਆਂ ਨੇ ਪੁੱਛਿਆ ਕਹਿਣ ਲੱਗੇ ਫਿਰ ਤੂੰ ਦੱਸ ਵੀ ਕਿੱਥੋਂ ਤੱਕ ਕਰਦਾ ਮੂਲ ਮੰਤਰ ਤੂੰ ਕਰਦਾ ਕਿੱਥੋਂ ਤੱਕ ਕਰਦਾ ਉਹਨੇ ਆਖਿਆ ਇਕ ਓਕਾਰ ਤੋਂ ਲੈ ਕੇ ਮੈਂ ਗੁਰ ਪ੍ਰਸਾਦਿ ਤੱਕ ਕਰਦਾ ਇਹੀ ਤਾਂ ਜੀ ਮੈਂ ਸੁਣਿਆ ਸੀ ਕਿ ਮੂਲ ਮੰਤਰ ਇਥੋਂ ਤੱਕ ਸੰਤਾਂ ਨੇ ਆਖਿਆ ਭਾਈ ਦੇਖ ਬਿਲਕੁਲ ਮੂਲ ਮੰਤਰ ਇਥੋਂ ਤੱਕ ਪਰ ਮੈਂ ਤੈਨੂੰ ਦੱਸਦਾ ਕਿ ਜੇਕਰ ਤੂੰ ਇਹਦਾ ਫਲ ਵੱਧ ਪ੍ਰਾਪਤ ਕਰਨਾ ਚਾਹੁੰਦਾ ਤਾਂ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਫੇਰ ਬਾਬਾ ਨੰਦ ਸਿੰਘ ਜੀ ਨੇ ਉਹਨੂੰ ਆਖਿਆ ਭਾਈ ਤੂੰ ਇਥੋਂ ਤੱਕ ਵੀ ਬਾਣੀ ਪੜਿਆ ਕਰ ਅੱਗੇ ਹੋਰ ਵੀ ਪੜ੍ਹ ਲਿਆ ਕਰ ਜਿਹੜਾ ਤੇਰਾ ਪਿਛਲਾ ਸਮਾਂ ਤੂੰ ਕਹਿ ਰਿਹਾ ਮਨ ਚ ਫੁਰਨਾ ਬਣਿਆ ਸੀ ਮੇਰੀ ਜ਼ਿੰਦਗੀ ਅਜਾਈ ਚਲੀ ਗਈ
ਮੈਂ ਨਾਮ ਨਹੀਂ ਜਪਿਆ ਉਹ ਤੇਰਾ ਘਾਟਾ ਪੂਰਾ ਹੋ ਜਾਵੇਗਾ ਤਾਂ ਸੰਤਾਂ ਦੀ ਇਹ ਕਹਿਣ ਦੀ ਜੁਗਤੀ ਸੀਗੀ ਹੁਣ ਉਹ ਜੋੜਨ ਦਾ ਢੰਗ ਸੀ ਵੀ ਆਖਿਆ ਤੂੰ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਲਵੇਂਗਾ ਜਦੋਂ ਨਾਨਕ ਹੋਸੀ ਭੀ ਸਚੁ ਵਾਰ ਵਾਰ ਆਖੇਗਾ ਬਾਬਾ ਨਾਨਕ ਜੀ ਦਾ ਨਾਮ ਆਵੇਗਾ ਤੇ ਤੇਰੇ ਪਿਛਲੇ ਕਰਮਾਂ ਦਾ ਲੇਖਾ ਜੋਖਾ ਸਾਰਾ ਹਿਸਾਬ ਕਿਤਾਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਰ ਦੇਣਾ ਫਿਰ ਬਾਬਾ ਨੰਦ ਸਿੰਘ ਜੀ ਕਹਿੰਦੇ ਜਿਵੇਂ ਤੂੰ ਸਵਾ ਲੱਖ ਮੂਲ ਮੰਤਰ ਗੁਰ ਪ੍ਰਸਾਦਿ ਤੱਕ ਕੀਤਾ ਅੱਗੋਂ ਹੁਣ ਨਾਨਕ ਹੋਸੀ ਭੀ ਸਚੁ ਤੱਕ ਵੀ ਕਰ ਲਵੀ ਇਵੇਂ ਤੇਰਾ ਜਿਹੜਾ ਪਿਛਲਾ ਜੋ ਤੂੰ ਸੋਚਦਾ ਵਾਰ ਵਾਰ ਵੀ ਕਿਵੇਂ ਹਿਸਾਬ ਕਿਤਾਬ ਹੋਵੇਗਾ ਮੇਰੀ ਜਿੰਦਗੀ ਇਨੀ ਨਾਮ ਤੋਂ ਬਿਨਾਂ ਬਿਰਤੀ ਚਲੀ ਗਈ ਉਹ ਘਾਟਾ ਵੀ ਪੂਰਾ ਹੋ ਜਾਵੇਗਾ। ਤਾਂ ਸਾਧ ਸੰਗਤ ਜੀ ਇੱਥੇ ਕੋਈ ਇਹ ਝਗੜਨ ਦੀ ਲੋੜ ਨਹੀਂ ਹੁੰਦੀ ਬਹਿਸਣ ਦੀ ਲੋੜ ਨਹੀਂ ਹੁੰਦੀ
ਕਈ ਵਾਰੀ ਆਪਾਂ ਇਹਨਾਂ ਬਹਿਸਾਂ ਵਿੱਚ ਪੈ ਜਾਦੇ ਆਂ ਝਗੜਿਆਂ ਵਿੱਚ ਪੈ ਜਾਂਦੇ ਆ ਕਿ ਗੁਰ ਪ੍ਰਸਾਦਿ ਤੱਕ ਮੂਲ ਮੰਤਰ ਆ ਕਿ ਅਸੀਂ ਨਾਨਕ ਹੋਸੀ ਭੀ ਸੱਚ ਤੱਕ ਜਪੀਏ ਤਾਂ ਨਾਮ ਜੇ ਵੱਧ ਵੀ ਜਪ ਲੋਗੇ ਉਹਦੇ ਵਿੱਚ ਕੀ ਮਾੜਾ ਹੈ ਰਸਨਾ ਚੰਗਾ ਹੀ ਕੁਝ ਕਵੇਗੀ ਨਾ ਤਾਂ ਇਸ ਕਰਕੇ ਨਾ ਝਗੜਿਆਂ ਵਿੱਚ ਨਹੀਂ ਪੈਣਾ ਚਾਹੀਦਾ ਸਗੋਂ ਸਾਨੂੰ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਨਾਮ ਜਪਣਾ ਚਾਹੀਦਾ ਤਾਂ ਉਹ ਗੁਰਦਿੱਤ ਸਿੰਘ ਫਿਰ ਜਿਹੜਾ ਸੀ ਇਸ ਤਰ੍ਹਾਂ ਰੋਜ਼ ਸਵਾ ਲੱਖ ਮੂਲ ਮੰਤਰ ਦਾ ਉਹਨੇ ਜਾਪ ਕੀਤਾ ਫਿਰ ਉਹ ਨਾਨਕ ਹੋਸੀ ਭੀ ਸਚੁ ਤੱਕ ਕਰਨ ਲੱਗ ਗਿਆ ਫਿਰ ਸੰਤਾਂ ਕੋਲ ਆਇਆ ਫਿਰ ਬਾਬਾ ਨੰਦ ਸਿੰਘ ਜੀ ਨੇ ਉਹਨੂੰ ਪੁੱਛਿਆ ਸਵਾਲ ਭਾਈ ਕਿਸ ਤਰ੍ਹਾਂ ਜਾਪ ਕਰਦਾ ਆਖਿਆ ਜਦੋਂ ਮੈਂ ਉੱਚੀ ਉੱਚੀ ਬੋਲਦਾ ਮੂਲ ਮੰਤਰ ਕਈ ਵਾਰੀ ਮੈਂ ਥੱਕ ਵੀ ਜਾਨਾ ਫਿਰ ਗੁਰਦਿੱਤ ਸਿੰਘ ਕਹਿਣ ਲੱਗਾ
ਇਹ ਜਿਹੜਾ ਮੂਲ ਮੰਤਰ ਆ ਜੀ ਮੈਂ ਬਾਬਾ ਜੀ ਮੂੰਹ ਦੇ ਵਿੱਚ ਹੀ ਕਰਨ ਲੱਗ ਜਾਨਾ ਬਾਬਾ ਜੀ ਨੇ ਫਿਰ ਉਹਨੂੰ ਦੱਸਿਆ ਕਿ ਤੈਨੂੰ ਇੱਥੇ ਮੈਂ ਇੱਕ ਜੁਗਤੀ ਦੱਸ ਰਿਹਾ ਇਹ ਗੱਲ ਨੂੰ ਪੱਲੇ ਬੰਨ ਲਵੀ ਜਦੋਂ ਵੀ ਆਪਾਂ ਮੂਲ ਮੰਤਰ ਉੱਚੀ ਬੋਲ ਕੇ ਕਰੀਏ ਇੱਕ ਵਾਰ ਜਪੀਏ ਤੇ ਇੱਕ ਵਾਰ ਉਹਦਾ ਮਹਾਤਮ ਤੇ ਜੇ ਬੁੱਲ ਹਿਲਣ ਸਾਡੇ ਦੂਜੇ ਨੂੰ ਜਾਪੇ ਸਿਰਫ ਬੁੱਲ ਹਿਲ ਰਹੇ ਆ ਇਸ ਤਰਾਂ ਜਪਣ ਦੇ ਨਾਲ ਦਸ ਗੁਣਾ ਵੱਧ ਮਹਾਤਮ ਤੇ ਜੇ ਬੁੱਲ ਵੀ ਨਾ ਹਿਲਣ ਕੇਵਲ ਸਾਡੀ ਜੀਭ ਹਿੱਲੇ ਇਹ 100 ਗੁਣਾ ਵੱਧ ਮਹਾਤਮਾ ਇਸ ਤਰ੍ਹਾਂ ਫਿਰ ਕਹਿਣ ਲੱਗੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਜੇ ਹਿਰਦੇ ਰਾਹੀਂ ਜਪੀਏ ਆਪਾਂ ਹਜ਼ਾਰ ਗੁਣਾ ਫਲ ਮਿਲਦਾ ਮੂਲ ਮੰਤਰ ਦੇ ਜਪੇ ਦਾ ਤਾਂ ਦੇਖੋ ਜੀ ਉੱਚੀ ਬੋਲ ਕੇ ਕਰਦੇ ਹਂ ਕਈ ਵਾਰੀ ਆਪਾਂ ਹਉਮੈ ਵਿੱਚ ਵੀ ਕਰਦੇ ਆ ਵੀ ਦੂਜੇ ਨੂੰ ਪਤਾ ਲੱਗੇ ਮੈਂ ਜਪ ਰਿਹਾ
ਇਸ ਕਰਕੇ ਕੁਝ ਸੱਜਣ ਜਿਹੜੇ ਇੱਕ ਮਨ ਇੱਕ ਚਿੱਤ ਹੋ ਕੇ ਜਪਦੇ ਆ ਕਈ ਵਿਖਾਵੇ ਵਜੋਂ ਵੀ ਜਪਦੇ ਆ ਮਾਫ ਕਰਨ ਤੇ ਜਦੋਂ ਬੁੱਲ ਹਿਲਦੇ ਆ ਦੂਜਿਆਂ ਨੂੰ ਪਤਾ ਲੱਗ ਜਾਂਦਾ ਵੀ ਬੁੱਲ ਹਿਲਦੇ ਆ 10 ਗੁਣਾ ਮਹਾਤਮ ਭਾਵ ਤੁਸੀਂ ਟਿਕਾ ਦੇ ਵਿੱਚ ਆ ਗਏ ਅਵਸਥਾ ਅੱਗੇ ਚਲੀ ਗਈ ਹੁਣ ਬੁੱਲ ਵੀ ਨਹੀਂ ਹਿਲਦੇ ਤੇ ਕੇਵਲ ਜੀਵ ਹੈਲਦੀ ਆ ਗੁਰਮੁਖ ਪਿਆਰਿਓ ਸੁਰਤ ਅੱਗੇ ਚਲੀ ਗਈ ਹ ਉੱਚੀ ਹੋ ਗਈ ਹ 100 ਗੁਣਾ ਮਹਾਤਮ ਹੋ ਗਿਆ ਹੁਣ ਨਾ ਤਾਂ ਬੁੱਲ ਹਿਲਦੇ ਆ ਨਾ ਜੀਭ ਹੈਲਦੀ ਆ ਤੇ ਗੁਰਮੁਖ ਪਿਆਰਿਓ ਹਿਰਦੇ ਵਿੱਚੋਂ ਜਦੋਂ ਆਪਾਂ ਜਪਾਂਗੇ ਇਹੀ ਤਾਂ ਅਵਸਥਾ ਵਾ ਇਹੀ ਤਾਂ ਖੇਡ ਆ
ਜਿਸ ਤਰ੍ਹਾਂ ਇੱਕ ਮਾਂ ਰਸੋਈ ਵਿੱਚ ਕੰਮ ਕਰਦੀ ਆ ਉਹਦਾ ਬੱਚਾ ਭੰਗੂੜੇ ਵਿੱਚ ਸੌਂ ਰਿਹਾ ਕੰਮ ਵੀ ਉਹ ਕਰੀ ਜਾਂਦੀ ਹ ਪਰ ਸੁਰਤ ਰਾਹੀਂ ਬੱਚੇ ਨੂੰ ਯਾਦ ਕਰਦੀ ਹ ਕਿਤੇ ਉਠ ਨਾ ਪਵੇ ਇਵੇਂ ਬਿਲਕੁਲ ਜਦੋਂ ਹਿਰਦੇ ਰਾਹੀਂ ਆਪਾਂ ਰੱਬ ਨੂੰ ਯਾਦ ਕਰਦੇ ਹਾਂ ਬਾਬਾ ਨੰਦ ਸਿੰਘ ਜੀ ਕਹਿੰਦੇ ਉਹਦਾ ਫਲ ਜਿਆਦਾ ਮਿਲਦਾ ਜੀ ਫਿਰ ਉਹ ਗੁਰਦਿੱਤ ਸਿੰਘ ਨੇ ਬੇਨਤੀ ਕੀਤੀ ਕਹਿਣ ਲੱਗੇ ਬਾਬਾ ਜੀ ਮੇਰੇ ਤੇ ਵੀ ਕਿਰਪਾ ਕਰ ਦਿਓ ਉੱਚੀ ਉੱਚੀ ਬੋਲ ਕੇ ਤਾਂ ਮੈਂ ਕਰਦਾ ਮੂੰਹ ਦੇ ਵਿੱਚ ਵੀ ਮੂਲ ਮੰਤਰ ਜਪਦਾ ਆਹ ਹਿਰਦੇ ਵਿੱਚ ਮੇਰੇ ਕਿਰਪਾ ਕਰੋ ਵੀ ਹਿਰਦੇ ਰਾਹੀਂ ਸੁਰਤ ਰਾਹੀਂ ਮੈਂ ਮਾਲਕ ਨੂੰ ਯਾਦ ਕਰਾਂ ਰੱਬ ਨੂੰ ਯਾਦ ਕਰਾਂ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਾ ਫਿਰ ਸੰਤਾਂ ਨੇ ਕਿਹਾ ਭਾਈ ਤੂੰ ਰੋਜ ਤਿੰਨ ਘੰਟੇ ਮੂਲ ਮੰਤਰ ਦਾ ਜਾਪ ਕਰਿਆ ਕਰ ਆਪੇ ਹੌਲੀ ਹੌਲੀ ਗੁਰੂ
ਪਤਾ ਨੇ ਕਿਹਾ ਭਾਈ ਤੂੰ ਰੋਜ਼ ਤਿੰਨ ਘੰਟੇ ਮੂਲ ਮੰਤਰ ਦਾ ਜਾਪ ਕਰਿਆ ਕਰ ਆਪੇ ਹੌਲੀ ਹੌਲੀ ਗੁਰੂ ਕਿਰਪਾ ਕਰੇਗਾ ਖੇਡ ਬਣ ਜਾਵੇਗੀ ਇੱਕ ਸਾਧ ਬਚਨ ਅਟਲਾਧਾ ਗੁਰਮੁਖ ਪਿਆਰਿਓ ਬਾਣੀ ਵਿੱਚ ਇਨੀ ਸ਼ਕਤੀ ਆ ਸਤਿਗੁਰ ਆਗੈ ਅਰਦਾਸ ਕਰਿ ਸਾਜਨ ਦੇਹ ਮਿਲਾਇ ਜਦੋਂ ਆਪਾਂ ਰੱਬ ਅੱਗੇ ਅਰਦਾਸ ਕਰਦੇ ਹਾਂ ਰੱਬ ਨਾਲ ਮੇਲੇ ਹੋ ਜਾਂਦੇ ਆ ਪਰ ਆਪਾਂ ਰੱਬ ਤੋਂ ਰੱਬ ਨੂੰ ਮੰਗਦੇ ਹੀ ਨਹੀਂ ਕਿਉਂਕਿ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਧੁਰੇ ਪਇਆ ਸੰਜੋਗ ਦੇਖੋ ਅਸੀਂ ਕਈ ਜਨਮਾਂ ਦੇ ਰੱਬ ਨਾਲੋਂ ਵਿਛੜੇ ਆਂ ਭਗਤ ਰਵਿਦਾਸ ਜੀ ਦਾ ਵੀ ਬਚਨ ਆ ਬਹੁਤ ਜਨਮ ਵਿਛਰ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਇਸ ਤਰਾਂ ਜਿਹੜੀ ਸਾਡੀ ਜਿੰਦਗੀ ਆ ਉਹ ਬਰਬਾਦ ਹੋ ਰਹੀ ਆ ਰੱਬ ਵੱਲੋਂ ਮਿਲੇ ਹੋਏ ਦਿਨ ਛਾਲਾ ਮਾਰਦੇ ਲੰਘ ਰਹੇ ਆ ਪਰ ਅਸੀਂ ਰੱਬ ਦਾ ਨਾਮ ਨਹੀਂ ਸਿਮਰਦੇ ਮੂਲ ਮੰਤਰ ਨਹੀਂ ਕਰਦੇ ਵਾਹਿਗੁਰੂ ਮੰਤਰ ਨਹੀਂ ਕਰਦੇ ਇਹ ਗੁਰੂ ਦੁਆਰਾ ਇਨਕਮ
ਹੋਰ ਪਾਸੇ ਬੁਰੇ ਪਾਸੇ ਸਾਡਾ ਧਿਆਨ ਤਾਂ ਗੁਰੂ ਮਹਾਰਾਜ ਅੱਗੇ ਅਰਦਾਸ ਕਰੀਏ ਗੁਰੂ ਸਾਹਿਬ ਸਾਨੂੰ ਵੀ ਸਿੱਖੀ ਦੀ ਦਾਤ ਬਖਸ਼ੋ ਨਾਮ ਦੀ ਦਾਤ ਬਖਸ਼ੋ ਰੋਜ਼ ਅਰਦਾਸ ਕਰਿਆ ਕਰੋ ਮੇਰਾ ਮਨ ਜਿਹੜਾ ਹੈ ਨੀਵਾਂ ਹੋਵੇ ਮੱਤ ਮੇਰੀ ਉੱਚੀ ਹੋਵੇ ਮਨ ਨੀਵਾਂ ਹੋ ਗਿਆ ਮਤ ਉੱਚੀ ਹੋ ਗਈ ਆਪੇ ਖੇਡ ਹੋ ਜਾਏਗੀ ਤਾਂ ਗੁਰਦੇਵ ਸਿੰਘ ਇਸ ਤਰਾਂ ਬਾਣੀ ਨਾਲ ਜੁੜਿਆ ਹੁਣ ਅੰਮ੍ਰਿਤ ਵੀ ਛਕਿਆ ਸੰਤਾਂ ਮਹਾਂਪੁਰਖਾਂ ਦਾ ਇਸ ਤਰਾਂ ਇੱਕ ਤਰੀਕਾ ਹੁੰਦਾ ਇੱਕ ਜੁਗਤੀ ਹੁੰਦੀ ਹੈ 40 ਦਿਨ ਜਪ ਲਾ ਭਾਵ ਹੌਲੀ ਹੌਲੀ ਬੰਦੇ ਨੂੰ ਉਹਦੀ ਆਦਤ ਪੈ ਜਾਂਦੀ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਲੋੜ ਸੰਤ ਮਹਾਂਪੁਰਖ ਗੁਰੂ ਨਾਲ ਹੀ ਜੋੜਦੇ ਆ ਬਾਬਾ ਨੰਦ ਸਿੰਘ ਜੀ ਨੇ ਕੋਈ ਆਪਣੇ ਨਾਲ ਨਹੀਂ ਜੋੜਿਆ ਸਗੋਂ ਸੰਗਤ ਤੋਂ ਨੀਵੇਂ ਹੋ ਕੇ ਬੈਠਦੇ ਸੀ ਉਹਨਾਂ ਨੇ ਮੂਲ ਮੰਤਰ ਦੇ ਨਾਲ ਸਤਿਗੁਰੂ ਦੀ ਬਾਣੀ ਦੇ ਨਾਲ ਹੀ ਸਾਧ ਸੰਗਤ ਨੂੰ ਜੋੜਿਆ ਹੈ ਤਾਂ ਅਸੀਂ ਵੀ ਟੁੱਟੇ ਹੋਏ ਹਾਂ ਗੁਰਮੁਖ ਪਿਆਰਿਓ ਬਾਣੀ ਨਾਲ ਯਤਨ ਕਰੀਏ ਬਾਣੀ ਨਾਲ ਜੁੜਨ ਦਾ ਤਾਂ ਇਹ ਉੱਚੀ ਬੋਲ ਕੇ ਇੱਕ ਵਾਰ ਜਪੀਏ ਤਾਂ
ਇਹਦਾ ਇੱਕ ਵਾਰ ਹੀ ਮਹਾਤਮ ਬੁੱਲ ਹਿਲਣ ਦੂਜੇ ਨੂੰ ਜਾਪੇ ਬੁੱਲ ਹਿਲ ਰਹੇ ਆ ਦਸ ਗੁਣਾ ਮਹਾਤਮ ਬਲ ਵੀ ਨਾ ਹਿਲਣ ਕੇਵਲ ਜੀਭ ਹਿਲੇ ਸ ਗੁਣਾ ਮਹਾਤਮ ਜਦੋਂ ਹਿਰਦੇ ਤੋਂ ਜਪੀਏ ਹਜ਼ਾਰ ਗੁਣਾ ਵੱਧ ਮਹਾਤਮਾ ਦੋਹਰਾਦਿ ਇੱਕ ਵਾਰ ਫਿਰ ਸਾਧ ਸੰਗਤ ਜੀ ਇਹਨਾਂ ਝਗੜਿਆਂ ਚ ਨਾ ਪਈਏ ਕਈ ਵਾਰ ਅਸੀਂ ਮੂਰਖ ਨਾਲ ਨਾ ਲੁਝੀਐ ਇਹੋ ਜਿਹੇ ਮੂਰਖ ਨਾ ਤਾਂ ਝਗੜਨਾ ਵੀ ਨਹੀਂ ਚਾਹੀਦਾ ਜਦੋਂ ਆਪਾਂ ਕਹਿੰਦੇ ਆ ਮੈਂ ਮੂਲ ਮੰਤਰ ਇਥੋਂ ਤੱਕ ਕਰਦਾ ਤੂੰ ਭਾਈ ਕਿੱਥੋਂ ਤੱਕ ਕਰਦਾ ਪਹਿਲੀ ਗੱਲ ਤਾਂ ਜੇ ਕੋਈ ਵੱਧ ਬਾਣੀ ਪੜ੍ ਲਿਆ ਉਹਦੇ ਨਾਲ ਕੋਈ ਆਪਾਂ ਕਹਿ ਨਹੀਂ ਸਕਦੇ ਵੀ ਇਹ ਵੱਧ ਬਾਣੀ ਪੜਹੀਦਾ ਨੂੰ ਲਾਭ ਨਹੀਂ ਲਾਭ ਹੀ ਹ ਨਾ ਇਸ ਕਰਕੇ ਇਹ ਕੁਝ ਚੀਜ਼ਾਂ ਰਵਾਇਤ ਅਨੁਸਾਰ ਚੱਲੀ ਆਉਂਦੀਆਂ ਕਈ ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ ਮਹਾਂਪੁਰਖਾਂ ਨੇ ਜਿਵੇਂ ਗੁਰਦਿਤ ਸਿੰਘ ਨੂੰ ਕਹਿ ਦਿੱਤਾ
ਤੂੰ ਥੋੜੀ ਵੱਧ ਬਾਣੀ ਜਪਿਆ ਕਰ ਤੈਨੂੰ ਵੱਧ ਫਲ ਮਿਲ ਜੂਗਾ। ਹਾਂ ਜਦੋਂ ਵਿਆਕਰਨ ਦੇ ਮੁਤਾਬਿਕ ਵੇਖਦੇ ਆਂ ਉਹਨੂੰ ਮੂਲ ਮੰਤਰ ਗੁਰ ਪ੍ਰਸਾਦਿ ਤੱਕ ਹੀ ਆ ਤਾਂ ਕਿਉਂਕਿ ਅੱਗੇ ਜਪ ਬਾਣੀ ਦਾ ਨਾਮ ਸਤਿਕਾਰ ਨਾਲ ਆਪਾਂ ਜਪੁਜੀ ਸਾਹਿਬ ਆਖਦੇ ਹਂ ਤਾਂ ਜਦੋਂ ਆਪਾਂ ਇਹਨਾਂ ਚੱਕਰਾਂ ਵਿੱਚ ਵੀ ਪੈ ਜਾਂਦੇ ਆ ਉਦੋਂ ਵੀ ਅਸੀਂ ਨਾਮ ਨਹੀਂ ਸਿਮਰਦੇ ਤਾਂ ਵਕਤ ਵਿਚਾਰੇ ਸੋ ਬੰਦਾ ਹੋਇ ਅਸਲ ਬੰਦਾ ਅਸਲ ਮਰ ਦੋਹੀ ਆ ਜਿਹੜਾ ਵਕਤ ਬਰਬਾਦ ਨਹੀਂ ਕਰਦਾ ਜਦੋਂ ਆਪਾਂ ਸਮਾਂ ਬਰਬਾਦ ਕਰਦੇ ਸਮਾਂ ਸਾਨੂੰ ਬਰਬਾਦ ਕਰ ਦਿੰਦਾ ਸੋਹਣੀ ਸਿੱਖਿਆ ਲਈਏ ਬਾਣੀ ਤੋਂ ਅੰਮ੍ਰਿਤ ਛਕੀਏ ਗੁਰੂ ਵਾਲੇ ਬਣੀਏ ਇਹੀ ਵਾਰ ਵਾਰ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੁੰਦੀ ਆ ਤਾਂ ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਫਤਿਹ ਬੁਲਾਈਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ