ਖਾਲਸਾ ਜੀ ਜਦੋਂ ਭਰੋਸਾ ਤੇ ਪ੍ਰੇਮ ਤੇ ਸ਼ਰਧਾ ਆ ਜਾਂਦੀ ਹੈ ਉਦੋਂ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਬਰਕਤਾਂ ਰਹਿਮਤਾਂ ਸਭ ਵਰਤ ਜਾਂਦੀਆਂ ਨੇ ਇੱਕ ਮਾਤਾ ਜੀ ਨੇ ਆਪਣੇ ਜੀਵਨ ਦੀ ਹੱਡ ਬੀਤੀ ਸੁਣਾਈ ਉਹ ਮਾਤਾ ਜੀ ਕਹਿਣ ਲੱਗੇ ਕਿ ਕੁਝ ਅੱਜ ਤੋਂ 15 20 ਸਾਲ ਪਹਿਲਾਂ ਦੀ ਗੱਲ ਹੈ ਮੇਰੀ ਬੱਚੀ ਦੇ ਉਸ ਵੇਲੇ ਕੋਈ ਬੱਚੇ ਨੇ ਜਨਮ ਲੈਣਾ ਸੀ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਆਇਓ ਆਈ ਐਮ ਨਾਲ ਆ ਜਾਇਓ ਤੇ ਕਹਿੰਦੇ ਮੈਂ ਉਸ ਦਿਨ ਚਪਹਿਰਾ ਸਾਹਿਬ ਕੱਟਣ ਜਾਣਾ ਸੀ ਮੈਂ ਸ਼ਹੀਦਾਂ ਦੇ ਦਰ ਜਾਇਆ ਕਰਦੀ ਸੀ ਐਤਵਾਰ ਪੂਰਾ ਦਿਨ ਉੱਥੇ ਰਹਿਣਾ ਸੇਵਾ ਕਰਨੀ ਪਾਠ ਕਰਨਾ ਉਥੇ ਸੰਗਤ ਵਿੱਚ ਬੈਠਣਾ ਨਾਮ ਜਪਣਾ ਨਾਮ ਬਾਣੀ ਦੇ ਨਾਲ ਜੁੜੇ ਰਹਿਣਾ ਐਤਵਾਰ ਇੱਕ ਮੈਂ ਮਹਾਰਾਜ ਜੀ ਨੂੰ ਦਿੱਤਾ ਹੋਇਆ ਸੀ ਤੇ ਐਤਵਾਰ ਵਾਲੇ ਦਿਨ ਹੀ ਉਹ ਸ਼ਨੀਵਾਰ ਲੈ ਕੇ ਗਏ ਸੀ ਹੋਸਪਿਟਲ ਤੇ ਐਤਵਾਰ ਵਾਲੇ ਦਿਨ ਹੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਣੀ ਸੀ ਮੈਨੂੰ ਇਸ ਬਾਰੇ ਕੁਝ ਪਤਾ ਨਹੀਂ ਮੈਂ ਉਹਨਾਂ ਨੂੰ ਪਹਿਲਾਂ ਹੀ ਕਿਹਾ ਸੀ
ਕਿ ਮੈਂ ਐਤਵਾਰ ਕਿਤੇ ਨਹੀਂ ਜਾ ਸਕਦੀ ਮੈਂ ਕਦੇ ਜ਼ਿੰਦਗੀ ਚ ਨਾਗਾ ਨਹੀਂ ਪਾਇਆ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੋਂ ਕਦੇ ਸ਼ਹੀਦਾਂ ਦੇ ਦਰ ਜਾਣ ਦਾ ਨਾਗਾ ਨਹੀਂ ਪਾਇਆ ਐਤਵਾਰ ਮੈਂ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਜਰੂਰ ਜਾਣਾ ਉੱਥੇ ਰਹਿਣਾ ਸੇਵਾ ਵਰਤਣਾ ਦੀ ਕਰਨੀ ਹੈ ਜੋੜਿਆਂ ਦੀ ਕਰਨੀ ਹੈ ਨਾਮ ਜਪਣਾ ਮਹਾਰਾਜ ਦੇ ਨਾਲ ਬੈਠਣਾ ਗੱਲਾਂ ਕਰਨੀਆਂ ਇਦਾਂ ਦਾ ਮੇਰਾ ਸੁਭਾਅ ਪੱਕਿਆ ਹੋਇਆ ਸੀ ਉਹ ਮਾਤਾ ਜੀ ਕਹਿਣ ਲੱਗੇ ਕਿ ਉਸ ਦਿਨ ਵੀ ਮੈਂ ਨਾ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨ ਤੇ ਸੀ ਤੇ ਸਾਨੂੰ ਕੋਈ ਇਹੋ ਜਿਹਾ ਪਤਾ ਨਹੀਂ ਸੀ ਵੀ ਕਿਉਂਕਿ ਫੋਨ ਤਾਂ ਮੇਰੇ ਕੋਲ ਹੈ ਨਹੀਂ ਸੀ ਕੋਈ ਗੱਲਬਾਤ ਇਦਾਂ ਦੀ ਪਤਾ ਨਹੀਂ ਸੀ
ਆਪਣੇ ਕਾਰਜ ਵਾਸਤੇ ਮੈਂ ਚਲੀ ਗਈ ਸੀ ਮੈਂ ਦੱਸ ਕੇ ਗਈ ਸੀ ਵੀ ਮੈਂ ਐਤਵਾਰ ਉੱਥੇ ਹੋਣਾ ਜੇ ਕੋਈ ਲੋੜ ਪਵੇ ਮੈਨੂੰ ਉੱਥੋਂ ਜਾ ਕੇ ਲੈ ਆ ਸ਼ਾਮ ਨੂੰ ਮੈਂ ਘਰ ਆ ਜਾਗੀ ਮਹਾਰਾਜ ਜੀ ਕਹਿੰਦੇ ਇਵੇਂ ਖੇਡ ਵਰਤੀ ਜਿਹੜੀ ਮੇਰੀ ਬੇਟੀ ਸੀ ਉਹਨਾਂ ਨੂੰ ਲੈ ਕੇ ਉਹ ਹੋਸਪਿਟਲ ਗਏ ਮੈਂ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਸੇਵਾ ਕਰਦੀ ਰਹੀ ਮਹਾਰਾਜ ਸੱਚੇ ਪਾਤਸ਼ਾਹ ਨਾ ਚਿੱਤ ਜੋੜ ਕੇ ਬੈਠੀ ਰਹੀ ਤੇ ਤਿੰਨ ਕੁ ਵਜੇ ਦੇ ਕਰੀਬ ਮੇਰੇ ਘਰੋਂ ਮੇਰਾ ਬੇਟਾ ਆਇਆ ਉਹ ਮੈਨੂੰ ਸ਼ਹੀਦਾਂ ਸਾਹਿਬ ਵਿੱਚ ਲੱਭਦਾ ਫਿਰਦਾ ਉਹਨੂੰ ਪਤਾ ਸੀ ਜਾਂ ਤੇ ਮਾਤਾ ਜੀ ਉਥੇ ਬਰਤਨਾਂ ਦੀ ਸੇਵਾ ਕਰਦੇ ਹੁੰਦੇ ਆ ਜਾਂ ਲੰਗਰ ਵਿੱਚ ਹੁੰਦੇ ਆ ਜਾਂ ਅੰਦਰ ਬੈਠੇ ਹੁੰਦੇ ਆ ਉਹਨੇ ਮੈਨੂੰ ਲੱਭ ਲਿਆ ਲੱਭ ਕੇ ਮੈਨੂੰ ਕਹਿਣ ਲੱਗੇ ਵੀ ਮਾਤਾ ਜੀ ਵੀ ਮੰਮੀ ਜੀ ਤੁਸੀਂ ਘਰ ਨੂੰ ਚੱਲੋ ਵੀ ਇਹਦਾ ਐਮਰਜਂਸੀ ਹੋ ਗਈ ਹ। ਮੈਂ ਉਹਨਾਂ ਨੂੰ ਕਿਹਾ ਵੀ ਕੀ ਗੱਲ ਹੋਈ ਹੈ ਉਹ ਕਹਿਣ ਲੱਗੇ ਵੀ ਜਿਹੜੇ ਭੈਣ ਦੇ ਹੋਇਆ ਬੱਚਾ ਉਹ ਰੋਇਆ ਨਹੀਂ ਹੈ ਮਤਲਬ ਹੈ ਨਹੀਂ ਗਾ ਡਾਕਟਰ ਕਹਿੰਦੇ ਆ ਕਿ ਹੈਗਾ ਨਹੀਂ ਆ ਤੇ ਤੁਸੀਂ ਚਲੋ
ਜਦੋਂ ਮੈਂ ਇਹ ਗੱਲ ਸੁਣੀ ਮੇਰੇ ਮਨ ਵਿੱਚ ਕੋਈ ਇਹੋ ਜਿਹਾ ਕਿਣਕਾ ਫੁਰਨਾ ਵੀ ਨਹੀਂ ਆਇਆ ਵੀ ਉਹ ਹੈ ਨਹੀ ਗਾ ਤੇ ਮੈਂ ਕਹਿੰਦੀ ਮੂੰਹ ਇਹ ਕਿਹਾ ਹੈਗਾ ਕਿਉਂ ਨਹੀਂ ਆ ਸਾਡਾ ਬਾਬਾ ਦੀਪ ਸਿੰਘ ਹੈਗਾ ਤੇ ਸਾਡਾ ਫਿਰ ਸਾਰਾ ਕੁਝ ਹੈਗਾ ਕਹਿੰਦੇ ਮੈਂ ਐਵੇਂ ਕਹਿ ਕੇ ਤੇ ਅੰਦਰ ਗਈ ਦਰਬਾਰ ਦੇ ਵਿੱਚ ਦਰਬਾਰ ਵਿੱਚ ਜਾ ਕੇ ਗੱਲ ਪੱਲਾ ਪਾ ਕੇ ਇਹ ਅਰਦਾਸ ਬੇਨਤੀ ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਕੀਤੀ ਕਿ ਹੇ ਸ਼ਹੀਦ ਸਿੰਘੋ ਕਿਰਪਾ ਕਰੋ ਸਤਿਗੁਰੂ ਸਮਰੱਥ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮੁਰਦਿਆਂ ਵਿੱਚ ਜਾਣ ਪਾਉਣ ਵਾਲੇ ਨੇ ਤੁਸੀਂ ਉਹਨਾਂ ਦੇ ਸੇਵਾਦਾਰ ਹੋ ਤੁਸੀਂ ਵੀ ਸਮਰੱਥ ਹੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਦਰ ਵਿੱਚ ਸੇਵਾ ਕਰਨ ਵਾਲਿਆਂ ਵਿੱਚ ਤਾਕਤਾਂ ਸਮਰੱਥਾ ਹੋਇਆ ਕਰਦੀ ਹੈ ਖਾਲਸਾ ਜੀ ਪਰ ਉਹ ਮਾਤਾ ਦੀ ਸ਼ਰਧਾ ਹੈ। ਜੇ ਜੀਵ ਦੇ ਅੰਦਰ ਮਨੁੱਖ ਦੇ ਅੰਦਰ ਕਿਸੇ ਪਰਥਾਏ ਸ਼ਰਧਾ ਤੇ ਪ੍ਰੇਮ ਆ ਜਾਵੇ ਨਾ ਫਿਰ ਉਹ ਕਿਤਿਓ ਵੀ ਪਰਮੇਸ਼ਰ ਨੂੰ ਪ੍ਰਗਟ ਕਰ ਸਕਦਾ ਉਹ ਕਿਤਿਓਂ ਵੀ ਮਹਾਰਾਜ ਦੇ ਕੋਲੋਂ ਕਿਰਪਾ ਲੈ ਸਕਦਾ ਜਰੂਰੀ ਨਹੀਂ
ਕਿ ਕਿਸੇ ਖਾਸ ਸਥਾਨ ਤੋਂ ਉਹ ਕਿਤੇ ਸੁਨਸਾਨ ਵਿੱਚ ਬੈਠਾ ਵੀ ਪਰਮੇਸ਼ਰ ਦੀ ਕਿਰਪਾ ਦਾ ਪਾਤਰ ਬਣ ਸਕਦਾ ਜਿਹਦੇ ਅੰਦਰ ਪ੍ਰੇਮ ਤੇ ਸ਼ਰਧਾ ਹੋਵੇ ਮਾਤਾ ਜੀ ਨੇ ਅਰਦਾਸ ਬੇਨਤੀ ਕੀਤੀ ਕਰਕੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅੱਗੇ ਅਰਦਾਸ ਤੇ ਮਹਾਰਾਜ ਮਾਤਾ ਜੀ ਚੱਲ ਪਏ ਘਰ ਨੂੰ ਤੇ ਜਾਂਦੇ ਰਸਤੇ ਦੇ ਵਿੱਚ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਇਹ ਨਾਮ ਜਪਦੇ ਜਾਂਦੇ ਨੇ ਤੇ ਬੱਚਾ ਜਿਹੜਾ ਮੇਰਾ ਬੇਟਾ ਸੀ ਉਹ ਮੈਨੂੰ ਵਾਰ-ਵਾਰ ਕਹਿੰਦਾ ਕਿ ਮਾਤਾ ਤੈਨੂੰ ਕੋਈ ਫਿਕਰ ਨਹੀਂ ਵੀ ਮੈਨੂੰ ਲੱਗਦਾ ਵੀ ਆਪਣੀ ਭੈਣ ਦਾ ਜਿਹੜਾ ਬੱਚਾ ਹ ਉਹ ਪੂਰਾ ਹੋ ਗਿਆ ਤੇ ਉਹ ਵਿਚਾਰੀ ਬਹੁਤ ਜਿਆਦਾ ਰੋਂਦੀ ਤੈਨੂੰ ਕੋਈ ਦੁੱਖ ਨਹੀਂ ਤੇ ਮਾਤਾ ਜੀ ਕਹਿੰਦੇ ਮੈਂ ਅੱਗੋਂ ਬੋਲਿਆ ਵੀ ਪੁੱਤ ਦੁੱਖ ਕਾਦਾ ਕੁਝ ਦੇਖਿਆ ਹੀ ਨਹੀਂ ਅਸੀਂ ਜਿਹਨੂੰ ਦੇਖਾਂਗੇ ਜਾ ਕੇ ਵੇਖਾਂਗੇ ਵੀ ਨਹੀਂ ਹੈਗਾ ਉਦੋਂ ਦੁੱਖ ਪ੍ਰਗਟ ਕਰਾਂਗੇ ਅਜੇ ਤਾਂ ਕੁਝ ਪਤਾ ਹੀ ਨਹੀਂ
ਸਾਰਾ ਕੁਝ ਬਾਬਾ ਦੀਪ ਸਿੰਘ ਸਾਹਿਬ ਤੇ ਛੱਡਿਆ ਹੈ। ਕਹਿੰਦੇ ਜਦੋਂ ਹੋਸਪੀਟਲ ਪਹੁੰਚੇ ਉੱਥੇ ਜਾ ਕੇ ਵੇਖਿਆ ਤੇ ਬਿਲਕੁਲ ਹੀ ਬੱਚਾ ਹਿਲਜੁਲ ਨਹੀਂ ਸੀ ਕਰਦਾ ਤੇ ਸਾਰੇ ਰੋ ਰਹੇ ਸੀ। ਮਾਤਾ ਜੀ ਕਹਿੰਦੇ ਕਿ ਮੈਂ ਇਹਨਾਂ ਬੱਚੇ ਨੇ ਕੰਨ ਦੇ ਕੋਲ ਜਾ ਕੇ ਜੋ ਮੈਂ ਪਹਿਲਾਂ ਜਪਦੀ ਸੀ ਉਹ ਹੀ ਕਿਹਾ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਕਹਿੰਦੀ ਮੈਂ ਦੋ ਵਾਰੀ ਬੋਲਿਆ ਤੀਜੀ ਵਾਰ ਬੋਲਣ ਲੱਗੀ ਸੀ ਕਿ ਬੱਚਾ ਜਿਹੜਾ ਹੈ ਉੱਚੀ ਜੋਰ ਦੀ ਚਹੀਕ ਮਾਰ ਕੇ ਰੋ ਪਿਆ ਖਾਲਸਾ ਜੀ ਇਹੋ ਜਿਹੀ ਕਿਰਪਾ ਕਹਿੰਦੀ ਮੇਰੇ ਪਰਿਵਾਰ ਦੇ ਵਿੱਚ ਵਰਤੀ ਮੈਂ ਦੋ ਵਾਰੀ ਬਾਬਾ ਦੀਪ ਸਿੰਘ ਸਾਹਿਬ ਦਾ ਨਾਮ ਲਿਆ ਤੀਜੀ ਵਾਰੀ ਉਚਾਰਨ ਲੱਗੀ ਸਾਂ ਉਹਦੇ ਕੰਨ ਦੇ ਵਿੱਚ ਉਹ ਚੀਕ ਮਾਰ ਕੇ ਲੱਤਾਂ ਮਾਰ ਕੇ ਰੋ ਪਿਆ ਤੇ ਜਿਹੜੇ ਸਾਰੇ ਇਕਦਮ ਰੋ ਰਹੇ ਸੀ ਜਿਨਾਂ ਦੀਆਂ ਅੱਖਾਂ ਦੇ ਵਿੱਚ ਹੰਜੂ ਸੀ ਉਹ ਹੱਸਣ ਲੱਗ ਪਏ ਵਧਾਈਆਂ ਦੇਣ ਲੱਗ ਪਏ ਇਦਾਂ ਸ਼ਹੀਦਾਂ ਸਿੰਘਾਂ ਨੇ ਮੇਰੇ ਤੇ ਘਰ ਕਿਰਪਾ ਕੀਤੀ ਇਹਨਾਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਮੇਰਾ ਰੁੜਿਆ ਜਾਂਦਾ ਘਰ ਬਚਾ ਲਿਆ
ਜੇ ਉਹ ਬੱਚਾ ਪੂਰਾ ਹੋ ਜਾਂਦਾ ਤੇ ਮੇਰੀ ਧੀ ਦੇ ਮਨ ਦੇ ਉੱਤੇ ਕੈਸਾ ਦੁੱਖ ਕੈਸੀ ਬਿਪਤਾ ਪੈਣੀ ਸੀ ਕੀ ਪਤਾ ਉਹ ਝੱਲ ਸਕਦੀ ਸੀ ਜਾਂ ਨਹੀਂ ਚੱਲ ਸਕਦੀ ਸੀ ਤੇ ਸਾਰਿਆਂ ਮੈਨੂੰ ਇਹ ਕਿਹਾ ਕਿ ਮਾਤਾ ਜੀ ਤੁਸੀਂ ਬਾਬਾ ਦੀਪ ਸਿੰਘ ਸਾਹਿਬ ਦੇ ਦਰੋਂ ਸਿੱਧੇ ਇੱਥੇ ਆਏ ਹੋ ਬਾਬੇ ਦੀਪ ਸਿੰਘ ਸਾਹਿਬ ਜੀ ਸਾਡੇ ਤੇ ਕਿਰਪਾ ਵਰਤੀ ਹੈ ਇਹ ਬੱਚਾ ਬਾਬਾ ਦੀਪ ਸਿੰਘ ਸਾਹਿਬ ਜੀ ਹੁਣਾਂ ਦਾ ਹੀ ਹੈ ਉਹਨਾਂ ਵੱਲੋਂ ਦਿੱਤਾ ਹੋਇਆ ਹੈ ਤੇ ਉਹਨਾਂ ਦੇ ਨਾਮ ਦੇ ਨਾਲ ਹੀ ਜਿਉਂਦਾ ਹੋਇਆ ਇਵੇਂ ਸ਼ਹੀਦਾਂ ਸਿੰਘਾਂ ਦੀ ਕਿਰਪਾ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਉਸ ਬੱਚੇ ਉੱਤੇ ਵਰਤੀ ਮਾਤਾ ਜੀ ਸੁਣਾਉਂਦੇ ਨੇ ਕਿ ਇਵੇਂ ਉਹ ਬੱਚੇ ਨੇ ਤੇ ਉਹ ਬਾਬਾ ਦੀਪ ਸਿੰਘ ਸਾਹਿਬ ਨੇ ਮੇਰਾ ਮਾਣ ਵਧਾਇਆ ਉਸ ਦਿਨ ਤੋਂ ਬਾਅਦ ਮੇਰੀ ਇੱਜਤ ਇਨੀ ਕ ਕਰਦੇ ਨੇ ਉਹ ਇੰਨਾ ਕੁ ਪਿਆਰ ਸਤਿਕਾਰ ਕਰਦੇ ਨੇ ਕਿ ਮੇਰੇ ਕਰਕੇ ਸ਼ਾਇਦ ਕੁਝ ਹੋਇਆ ਪਰ ਨਹੀਂ ਗੁਰਮੁਖੋ ਉਹ ਕਹਿੰਦੀ ਮੇਰੇ ਕਰਕੇ ਕੁਝ ਨਹੀਂ ਹੋਇਆ ਇਹ ਬਾਬੇ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਬਰਕਤ ਹੈ
ਸੋ ਖਾਲਸਾ ਜੀ ਤੁਸੀਂ ਕਿਤੇ ਵੀ ਚੱਲੇ ਹੋ ਵੈਸੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਇਹ ਬਚਨ ਸੀ ਕਿ ਜੇ ਕਿਤੇ ਤੁਸੀਂ ਕਾਰਜ ਵਾਸਤੇ ਚੱਲੇ ਹੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਪੰਜ ਵਾਰੀ ਨਾਮ ਲੈ ਕੇ ਜਾਓ ਤੁਹਾਡਾ ਕਾਰਜ ਸਿੱਧ ਹੋਵੇਗਾ ਸਤਿਗੁਰੂ ਤੁਹਾਡੇ ਨਾਲ ਸਹਾਈ ਹੋਣਗੇ ਇਵੇਂ ਹੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖ ਨੇ ਜਦੋਂ ਉਹਨਾਂ ਦੇ ਸ਼ਹੀਦਾਂ ਸਿੰਘਾਂ ਦੇ ਨਾਮ ਜਪ ਕੇ ਉਹਨਾਂ ਨੇ ਨਾਮ ਅੱਗੇ ਅਰਦਾਸ ਕਰਕੇ ਉਹਨਾਂ ਅੱਗੇ ਅਰਦਾਸ ਕਰਕੇ ਤੁਰੀਏ ਨਾ ਸ਼ਹੀਦ ਸਿੰਘ ਅੰਗ ਸੰਗ ਸਹਾਈ ਹੋਇਆ ਕਰਦੇ ਨੇ ਆਪਣੇ ਆਪ ਸਾਰੇ ਕਾਰਜ ਸਫਲ ਹੋਇਆ ਕਰਦੇ ਨੇ ਇਵੇਂ ਉਹ ਮਾਤਾ ਦੇ ਘਰ ਜਿਹੜਾ ਬੇਟਾ ਹੋਇਆ
ਉਹਦੀ ਮਲਾ ਦੀ ਬੇਟੀ ਤੇ ਬੇਟਾ ਹੋਇਆ ਉਹ ਇਵੇਂ ਬਾਬਾ ਦੀਪ ਸਿੰਘ ਸਾਹਿਬ ਦਾ ਨਾਮ ਕੰਨ ਅੰਦਰ ਜਾਣ ਨਾਲ ਜਿਉਂਦਾ ਹੋਇਆ ਉਹ ਡਾਕਟਰ ਵੀ ਹੈਰਾਨ ਸੀ ਉਹ ਕਹਿੰਦੇ ਸੀ ਇਹ ਤੇ ਮਰ ਗਿਆ ਅਸੀਂ ਆਪਣੇ ਡਿਕਲੇਅਰ ਕਰ ਦਿੱਤਾ ਸੀ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਰੱਖਣ ਦੇ ਆਉਂਦੇ ਨੇ ਫਿਰ ਉਹ ਹਰ ਜਗਹਾ ਤੋਂ ਰੱਖ ਸਕਦੇ ਨੇ ਤੇ ਜਦੋਂ ਉਹਨਾਂ ਨੇ ਤੋਰਨਾ ਕਿਸੇ ਨੂੰ ਚੀਰੀ ਪਾੜ ਜਾਣੀ ਹ ਫਿਰ ਦੁਨੀਆਂ ਦਾ ਕੋਈ ਸ਼ਖਸ ਉਹਨਾਂ ਨੂੰ ਬਚਾ ਨਹੀਂ ਸਕਦਾ ਇਹ ਰਹਿਮਤ ਅਤੇ ਸ਼ਰਧਾ ਦੀ ਖੇਡ ਹੋਇਆ ਕਰਦੀ ਹੈ ਜਿਹਨਾਂ ਅੰਦਰ ਸਬਰ ਸੰਤੋਖ ਸ਼ਰਧਾ ਤੇ ਪਿਆਰ ਤੇ ਭਾਵਨਾ ਉਹਨਾਂ ਦੇ ਘਰ ਕਦੇ ਦੁੱਖ ਕਲੇਸ਼ ਨਹੀਂ ਆ ਸਕਦਾ ਆਏ ਤੇ ਵੀ ਉਹ ਮੰਨਦੇ ਨਹੀਂ ਜਿਹਨਾਂ ਅੰਦਰ ਸਤਿਗੁਰੂ ਨਾਲ ਸ਼ਰਧਾ ਹੋਵੇ ਸੋ ਖਾਲਸਾ ਜੀ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ