ਮੈਡੀਕਲ ਕਾਲਜ ਦੀ ਵਿਦਿਆਰਥਣ ਦੀ ਦੋਸਤ ਨੇ ਬਣਾਈ ਗੰਦੀ ਵੀਡੀਓ

ਬਾਹਰੀ ਜ਼ਿਲ੍ਹੇ ਨਾਲ ਸਬੰਧਤ ਸਥਾਨਕ ਮੈਡੀਕਲ ਕਾਲਜ ਵਿਖੇ ਬੀ. ਐੱਮ. ਐੱਲ. ਟੀ ਦਾ ਕੋਰਸ ਕਰ ਰਹੀ ਇਕ ਵਿਦਿਆਰਥਣ ਨਾਲ ਇਕ ਨੌਜਵਾਨ ਵੱਲੋਂ ਜਾਣ ਪਹਿਚਾਣ ਕਰਕੇ ਵਿਦਿਆਰਥਣ ਨੂੰ ਵੀਡੀਓ ਕਾਲ ਕਰਕੇ ਰਿਕਾਰਡ ਕਰਨ ਉਪਰੰਤ ਆਪਣੇ ਦੋਸਤਾਂ ਸਮੇਤ ਜ਼ਬਰਦਸਤੀ ਕਰਨ ਦੀ ਨੀਅਤ ਨਾਲ ਬਲੈਕਮੇਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਿਦਿਆਰਥਣ ਨੇ ਦੱਸਿਆ ਕਿ ਉਹ ਮੈਡੀਕਲ ਕਾਲਜ ਦੀ ਵਿਦਿਆਰਥਣ ਹੈ ਅਤੇ ਉਸਦੀ ਜਾਣ ਪਹਿਚਾਣ ਅਮਨ ਉਰਫ਼ ਜੱਜੀ ਪੁੱਤਰ ਅਮਰ ਸਿੰਘ ਵਾਸੀ ਫਾਜ਼ਿਲਕਾ ਨਾਲ ਹੋ ਗਈ।

ਵਿਦਿਆਰਥਣ ਅਨੁਸਾਰ ਇਕ ਦਿਨ ਅਮਨ ਨੇ ਉਸਨੂੰ ਵੀਡੀਓ ਕਾਲ ਕਰਕੇ ਨਾਜਾਇਜ਼ ਤਰੀਕੇ ਨਾਲ ਰੀਕਾਰਡ ਕਰ ਲਈ ਅਤੇ ਇਸ ਤੋਂ ਬਾਅਦ ਅਮਨ, ਗਗਨਦੀਪ ਪੁੱਤਰ ਸਤਨਾਮ ਸਿੰਘ, ਨਿੱਕਾ ਪੁੱਤਰ ਅਜੈ ਅਤੇ ਬੱਗੀ ਪੁੱਤਰ ਲਛਮਣ ਵਾਸੀ ਸਾਰੇ ਵਾਸੀ ਫਾਜ਼ਿਲਕਾ ਆਪਣੇ-ਆਪਣੇ ਮੋਬਾਇਲ ਨੰਬਰਾਂ ਤੋਂ ਉਸਨੂੰ ਕਾਲਾਂ ਅਤੇ ਭੱਦੇ ਮੈਸੇਜ ਕਰਕੇ ਤੰਗ ਪ੍ਰੇਸ਼ਾਨ ਕਰਨ ਲੱਗ ਪਏ। ਪੀੜਤ ਨੇ ਦੋਸ਼ ਲਗਾਇਆ ਕਿ ਇਨ੍ਹਾਂ ਨੇ ਉਸਨੂੰ ਧਮਕੀ ਦਿੱਤੀ

ਕਿ ਜੇਕਰ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਉਹ ਰੀਕਾਰਡ ਕੀਤੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦੇਣਗੇ। ਪੀੜਤ ਵਿਦਿਆਰਥਣ ਨੇ ਦੋਸ਼ ਲਗਾਇਆ ਕਿ ਉਕਤ ਵਿੱਚੋਂ ਅਮਨ ਉਸ ਕੋਲ ਆਇਆ ਅਤੇ ਉਸਨੂੰ ਮੋਟਰਸਾਇਕਲ ’ਤੇ ਬਿਠਾ ਕੇ ਨਹਿਰਾਂ ਵੱਲ ’ਤੇ ਲੈ ਗਿਆ ਜਿੱਥੇ ਉਸਨੇ ਉਸ ਨਾਲਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਸ ਵੱਲੋਂ ਰੌਲਾ ਪਾਉਣ ’ਤੇ ਦੋਸ਼ੀ ਉਕਤ ਉਸਦੇ ਪਰਸ ਵਿੱਚੋਂ 40 ਹਜ਼ਾਰ ਰੁਪਏ ਕੱਢ ਕੇ ਉਸਦਾ ਮੋਬਾਇਲ ਫੋਨ ਹੇਠਾਂ ਸੁੱਟ ਕੇ ਭੱਜ ਗਿਆ।

ਇਸ ਸ਼ਿਕਾਇਤ ’ਤੇ ਥਾਣਾ ਸਿਟੀ ਵਿਖੇ ਉਕਤ ਚਾਰਾਂ ਨੌਜਵਾਨਾਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਜਿਸ ਵਿਚ ਅਜੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਮੁਕੱਦਮੇ ਦੀ ਤਫਤੀਸ਼ੀ ਮਹਿਲਾ ਪੁਲਸ ਅਫਸਰ ਐੱਸ. ਆਈ ਜੋਗਿੰਦਰ ਕੌਰ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੁਲਸ ਟੀਮਾਂ ਵੱਲੋਂ ਛਾਪੇ ਜਾਰੀ ਹਨ ਅਤੇ ਜਲਦ ਹੀ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *