ਸ਼੍ਰੀ ਗੁਰੂ ਰਾਮਦਾਸ ਜੀ ਦੇ ਜਨਮ ਦਿਹਾੜੇ ਤੇ ਇੰਝ ਕੀਤੀ ਅਰਦਾਸ ਜਰੂਰ ਪੂਰੀ ਹੋਵੇਗੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਹਸਤੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਵੀ ਗੁਰੂ ਰਾਮਦਾਸ ਜੀ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸੰਤ ਜੀ ਦੇ ਇਹ ਦੱਸੇ ਹੋਏ ਚਾਰ ਨੁਕਤੇ ਅਪਣਾ ਲੈਂਦੇ ਹੋ ਤਾਂ ਤੁਸੀਂ ਗੁਰੂ ਦੇ ਘਰ ਵਿੱਚ ਜਿਹੜੀ ਵੀ ਅਰਦਾਸ ਕਰੋਗੇ ਉਹੀ ਪੂਰੀ ਹੋ ਜਾਵੇਗੀ ਮਾੜੀ ਤੋਂ ਮਾੜੀ ਕਿਸਮਤ ਵੀ ਚਮਕ ਜਾਵੇਗੀ।  ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਲਿਖ ਕੇ ਹਾਜਰੀ ਲਗਵਾਉਣਾ ਜੇ ਤਾਂ ਕਿ ਤੁਹਾਡੀਆਂ ਵੀ ਸਾਰੀਆਂ ਹੀ ਅਰਦਾਸਾਂ ਗੁਰੂ ਘਰ ਵਿੱਚ ਪ੍ਰਵਾਨ ਹੋ ਜਾਣ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ  ਸੰਤ ਮਹਾਂਪੁਰਖਾਂ ਦੇ ਬੜੇ ਹੀ ਕੀਮਤੀ ਬਚਨ ਤੁਹਾਡੇ ਨਾਲ ਸਾਂਝੇ ਕਰਨ ਵਾਲੇ ਹਾਂਜੀ ਜੋ ਬਚਨ ਸਾਡੀ ਵੀ ਜ਼ਿੰਦਗੀ ਨੂੰ ਬਦਲ ਸਕਦੇ ਹਨ ਸੰਗਤ ਜੀ ਇਦਾਂ ਹੀ ਕਹਿੰਦੇ ਹਨ ਕਿ ਇੱਕ ਵਾਰ ਦੀ ਗੱਲ ਹੈ ਇੱਕ ਦੁਖੀ ਮਨੁੱਖ ਕਮਾਈ ਵਾਲੇ ਸੰਤ ਮਹਾਂਪੁਰਖਾਂ ਦੇ ਕੋਲ ਗਿਆ ਉੱਥੇ ਜਾ ਕੇ ਕਹਿਣ ਲੱਗਾ ਬਾਬਾ ਜੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜਿਆਦਾ ਦੁਖੀ ਹਾਂ

ਉਹਨੇ ਆਪਣੇ ਘਰ ਪਰਿਵਾਰ ਦੀਆਂ ਕਾਰੋਬਾਰ ਦੀਆਂ ਕਈ ਸਮੱਸਿਆਵਾਂ ਦੱਸ ਦਿੱਤੀਆਂ ਘਰ ਦੇ ਵਿੱਚ ਪੈਸੇ ਦੀ ਤੰਗੀ ਹੈ ਗਰੀਬੀ ਹੈ ਬਿਮਾਰੀ ਹੈ ਘਰ ਦੇ ਵਿੱਚ ਕਲੇਸ਼ ਵੀ ਬਹੁਤ ਜਿਆਦਾ ਰਹਿੰਦਾ ਹੈ ਕੋਈ ਵੀ ਕੰਮ ਅਸੀਂ ਵਾਧੇ ਲਈ ਕਰਦੇ ਹਾਂ ਪਰ ਘਾਟਾ ਪੈ ਜਾਂਦਾ ਹੈ ਭਾਵ ਕਿ ਜੋ ਵੀ ਆਪਣੀਆਂ ਘਰ ਪਰਿਵਾਰ ਦੀਆਂ ਸਮੱਸਿਆਵਾਂ ਹੁੰਦੀਆਂ ਹਨ ਉਹਨੇ ਸਾਰੀਆਂ ਹੀ ਉਸ ਮਹਾਂਪੁਰਖ ਦੇ ਨਾਲ ਸਾਂਝੀਆਂ ਕਰ ਲਈਆਂ ਅਤੇ ਕਿਹਾ ਮੈਨੂੰ ਕੋਈ ਰਾਹ ਹੀ ਦੱਸ ਦਿਓ ਮੈਨੂੰ ਕੋਈ ਬਿਨਾਂ ਪਰੇਸ਼ਾਨੀਆਂ ਤੋਂ ਮੁਕਤੀ ਪਾਉਣ ਦਾ ਹੱਲ ਹੀ ਦੱਸ ਦਿਓ ਤਾਂ ਕਹਿੰਦੇ ਉਹ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਖੁਦ ਭਜਨ ਬੰਦਗੀ ਕਰਨ ਵਾਲੇ ਸਨ ਤਾਂ ਉਹਨਾਂ ਦੇ ਕੋਲ ਆਇਆਂ ਨੂੰ ਭਜਨ ਬੰਦਗੀ ਦੇ ਨਾਲ ਹੀ ਜੋੜਦੇ ਸਨ ਕਹਿੰਦੇ ਕਿ ਭਾਈ ਅੰਮ੍ਰਿਤ ਵੇਲੇ ਉੱਠਿਆ ਕਰੋ ਉੱਠ ਕੇ ਨਾਮ ਜਪਿਆ ਕਰੋ ਨੇਕ ਕਮਾਈ ਕਰਿਆ ਕਰੋ

ਤਾਂ ਉਹ ਪਰਮ ਪਿਤਾ ਪਰਮਾਤਮਾ ਜੇ ਤੁਹਾਡੀ ਜ਼ਿੰਦਗੀ ਦੇ ਫਿਰ ਸਾਰੇ ਹੀ ਕਸ਼ਟ ਆਪ ਦੂਰ ਕਰ ਦੇਣਗੇ ਕਿਉਂਕਿ ਸਾਡੀ ਜ਼ਿੰਦਗੀ ਦੇ ਜੋ ਵੀ ਦੁੱਖ ਰੋਗ ਕਸ਼ਟ ਹਨ ਉਹ ਪਰਮ ਪਿਤਾ ਪਰਮਾਤਮਾ ਜੀ ਹੀ ਦੂਰ ਕਰ ਸਕਦੇ ਹਨ ਕਹਿੰਦੇ ਕਿ ਉਸ ਮਨੁੱਖ ਨੇ ਬਾਬਾ ਜੀ ਨੂੰ ਸਤ ਕਿਹਾ ਕਿ ਜਿਵੇਂ ਜਿਵੇਂ ਬਾਬਾ ਜੀ ਨੇ ਕਿਹਾ ਸੀ ਕਿ ਅੰਮ੍ਰਿਤ ਵੇਲੇ ਉੱਠਿਆ ਕਰੋ ਭਜਨ ਬੰਦਗੀ ਕਰਿਆ ਕਰ ਨੇਕ ਕਮਾਈ ਕਰਿਆ ਕਰ ਉਦਾਂ ਹੀ ਉਸ ਵਿਅਕਤੀ ਨੇ ਕਰਨਾ ਸ਼ੁਰੂ ਕਰ ਦਿੱਤਾ ਕੁਝ ਕੁ ਦਿਨਾਂ ਦੇ ਬਾਅਦ ਮਹਾਂਪੁਰਖਾਂ ਦੇ ਕੋਲ ਉਹ ਵਿਅਕਤੀ ਫਿਰ ਆ ਗਿਆ ਕਹਿਣ ਲੱਗਾ ਬਾਬਾ ਜੀ ਤੁਸੀਂ ਜਿਵੇਂ ਕਿਹਾ ਸੀ ਮੈਂ ਉਵੇਂ ਕੀਤਾ ਹੈ ਪਰ ਮੈਨੂੰ ਤਾਂ ਕੋਈ ਫਰਕ ਨਹੀਂ ਪਿਆ ਮੇਰੇ ਘਰ ਦੇ ਹਾਲਾਤ ਵੀ ਉਦਾਂ ਦੇ ਉਦਾਂ ਹੀ ਬਣੇ ਪਏ ਹਨ ਤਾਂ ਕਹਿੰਦੇ ਕਿ ਮਹਾਂਪੁਰਖ ਵੀ ਕਹਿਣ ਲੱਗੇ ਭਾਈ ਫਿਰ ਤੂੰ ਇਹ ਨੇਕ ਕੰਮ ਕਰਨ ਦੇ ਨਾਲ ਕੁਝ ਗਲਤੀਆਂ ਵੀ ਜਰੂਰ ਕੀਤੀਆਂ ਹੋਣਗੀਆਂ

ਕਿਉਂਕਿ ਇਹ ਗਲਤੀਆਂ ਕਰਕੇ ਅਸੀਂ ਆਪਣੇ ਨਾਮ ਦੀ ਕਮਾਈ ਗਵਾ ਬੈਠਦੇ ਹਾਂ ਉਸ ਮਨੁੱਖ ਨੂੰ ਦੋ ਗਲਤੀਆਂ ਦੱਸੀਆਂ ਜਿਹੜੀਆਂ ਗਲਤੀਆਂ ਕਰਕੇ ਉਹਦੀ ਕੀਤੀ ਹੋਈ ਭਜਨ ਬੰਦਗੀ ਤੇ ਨੇਕ ਕੰਮਾਂ ਦਾ ਉਸਨੂੰ ਫਲ ਨਹੀਂ ਸੀ ਮਿਲ ਰਿਹਾ ਦੋ ਐਸੀਆਂ ਜੁਗਤੀਆਂ ਐਸੇ ਨੁਕਤੇ ਦੱਸੇ ਜਿਹਦੇ ਨਾਲ ਬੰਦੇ ਦੀ ਹਰ ਅਰਦਾਸ ਬੇਨਤੀ ਪੂਰੀ ਹੋ ਸਕਦੀ ਹੈ ਸਤਿਗੁਰ ਸੱਚੇ ਪਾਤਸ਼ਾਹ ਉਹਦੇ ਤੇ ਮਿਹਰਬਾਨ ਹੋ ਸਕਦੇ ਹਨ ਮਹਾਂਪੁਰਖ ਜੀ ਸਮਝਾਉਣ ਲੱਗੇ ਕਿ ਭਾਈ ਜੇ ਉਹ ਪਰਮ ਪਿਤਾ ਪਰਮਾਤਮਾ ਨੇ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਲਿਖੇ ਹਨ ਤਾਂ ਸਾਡੀ ਜ਼ਿੰਦਗੀ ਵਿੱਚ ਹੋਰ ਕੋਈ ਚੀਜ਼ ਨਹੀਂ ਲਿਖੀ ਤਾਂ ਸਾਨੂੰ ਸੁੱਖ ਹੀ ਮਿਲੇਗਾ ਤੇ ਸਾਡੇ ਸੁੱਖਾਂ ਨੂੰ ਵੀ ਕੋਈ ਚਾਹ ਕੇ ਨਹੀਂ ਖੋ ਸਕਦਾ

ਇਸ ਕਰਕੇ ਪਰਮਾਤਮਾ ਤੇ ਵਿਸ਼ਵਾਸ ਕਰੋ ਕੋਈ ਵੀ ਕੰਮ ਕਰਨਾ ਹੋਵੇ ਸਭ ਤੋਂ ਪਹਿਲਾਂ ਪਰਮਾਤਮਾ ਤੇ ਭਰੋਸਾ ਤੇ ਵਿਸ਼ਵਾਸ ਦੂਜਾ ਪਰਮਾਤਮਾ ਦੇ ਅੱਗੇ ਕੀਤੀ ਹੋਈ ਅਰਦਾਸ ਬੇਨਤੀ ਹੀ ਚਾਹੀਦੀ ਹੈ ਕਿਉਂਕਿ ਭਰੋਸੇ ਦੇ ਨਾਲ ਕੀਤੀ ਅਰਦਾਸ ਬੇਨਤੀ ਹੀ ਪੂਰੀ ਹੁੰਦੀ ਹੈ ਇਹ ਨਹੀਂ ਕਿ ਆਪਾਂ ਇੱਕ ਪਾਸੇ ਚਿੰਤਾ ਕਰ ਰਹੇ ਹਾਂ ਤੇ ਦੂਜੇ ਪਾਸੇ ਅਰਦਾਸ ਬੇਨਤੀ ਕੀਤੀ ਨਾ ਫਿਰ ਇਦਾਂ ਭਾਵੇਂ ਜਿੰਨੀ ਮਰਜ਼ੀ ਆਪਾਂ ਭਜਨ ਬੰਦਗੀ ਕਰ ਲਈਏ ਜਿੰਨੀ ਮਰਜ਼ੀ ਸੇਵਾ ਕਰ ਲਈਏ ਜੇ ਸਾਡਾ ਆਪਣੇ ਗੁਰੂ ਦੇ ਪ੍ਰਤੀ ਭਰੋਸਾ ਵਿਸ਼ਵਾਸ ਨਹੀਂ ਬਣਿਆ ਤਾਂ ਫਿਰ ਅਸੀਂ ਫਲ ਪ੍ਰਾਪਤ ਨਹੀਂ ਕਰ ਸਕਦੇ ਇਸ ਕਰਕੇ ਸਭ ਤੋਂ ਪਹਿਲਾਂ ਜਰੂਰੀ

ਭਰੋਸਾ ਆਪਣੇ ਗੁਰੂ ਦੇ ਪ੍ਰਤੀ ਤੇ ਦੂਸਰਾ ਜਦੋਂ ਵੀ ਕੋਈ ਕੰਮ ਕਰਨਾ ਹੋਵੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਹੀ ਤੁਰਨਾ ਚਾਹੀਦਾ ਹੈ ਪਰ ਸਾਡੀ ਆਦਤ ਕੀ ਹੈ ਕਿ ਅਸੀਂ ਕਿਸੇ ਨੂੰ ਕੰਮ ਨੂੰ ਜਾਣਾ ਹੋਵੇ ਤਾਂ ਕਿਤਿਓ ਕੋਈ ਔਖੀ ਘੜੀ ਆ ਜਾਵੇ ਅਸੀਂ ਸਭ ਤੋਂ ਪਹਿਲਾਂ ਇਨਸਾਨਾਂ ਵੱਲ ਭੱਜਦੇ ਹਾਂ ਤੇ ਪਰਮਾਤਮਾ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਹਾਂ ਕਿ ਸਾਡੇ ਤੇ ਹੀ ਮਾੜਾ ਸਮਾਂ ਲਿਆਉਣਾ ਸੀ ਆਪਣੇ ਕਿਸੇ ਦੋਸਤ ਮਿੱਤਰ ਰਿਸ਼ਤੇਦਾਰ ਵੱਲ ਭੱਜਦੇ ਹਾਂ ਜੇ ਪੈਸੇ ਦੀ ਜਰੂਰਤ ਹੋਵੇ ਤਾਂ ਅਸੀਂ ਅਮੀਰ ਰਿਸ਼ਤੇ ਵੱਲ ਭੱਜਦੇ ਹਾਂ ਉਹ ਸਾਡੀ ਮਦਦ ਕਰ ਸਕਦਾ ਹੈ ਜੇ ਕੋਈ ਹੋਰ ਕਸ਼ਟ ਜੇ ਕੋਈ ਬਿਮਾਰੀ ਜਾਂ ਮੁਸੀਬਤ ਪੈ ਜਾਵੇ ਤਾਂ ਫਿਰ ਉੱਚ ਅਹੁਦੇ ਵੱਲ ਭੱਜਦੇ ਹਾਂ ਇਥੋਂ ਤੱਕ ਕਿ ਜੇਕਰ ਸਰੀਰ ਨੂੰ ਹੀ ਕੋਈ ਕਸ਼ਟ ਆ ਜਾਵੇ ਤਾਂ ਦੁੱਖ ਰੋਗ ਲੱਗ ਜਾਵੇ ਅਸੀਂ ਸਭ ਤੋਂ ਪਹਿਲਾਂ ਰਿਸ਼ਤੇਦਾਰਾਂ ਨੂੰ ਜਾਂ ਕਈ ਸਲਾਹਕਾਰਾਂ ਨੂੰ ਫੋਨ ਕਰਕੇ ਪੁੱਛਦੇ ਹਾਂ ਜੇ ਕੋਈ ਚੰਗੇ ਡਾਕਟਰ ਦੀ ਦੱਸ ਪਾਓ ਪਰ ਮਹਾਂਪੁਰਖ ਜੀ ਆਖਦੇ ਹਨ

ਕਿ ਸਭ ਤੋਂ ਪਹਿਲਾ ਕਦਮ ਸਾਡਾ ਆਪਣੇ ਗੁਰੂ ਵੱਲ ਹੋਣਾ ਚਾਹੀਦਾ ਹੈ ਭਾਵੇਂ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਹਨ ਸੁਖ ਹਨ ਸਾਡਾ ਪਹਿਲਾ ਕਦਮ ਆਪਣੇ ਗੁਰ ਵੱਲ ਵਧਣਾ ਚਾਹੀਦਾ ਹੈ ਜੇ ਦੁੱਖ ਹਨ ਤਾਂ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰੋ ਤੇ ਫਿਰ ਘਰੋਂ ਤੁਰੋ ਤੁਹਾਡੇ ਉਥੇ ਜਾਣ ਤੋਂ ਪਹਿਲਾਂ ਹੀ ਗੁਰੂ ਸਾਹਿਬ ਜੀ ਤੁਹਾਡੇ ਦੁੱਖ ਰੋਗਾਂ ਨੂੰ ਦੂਰ ਕਰ ਦੇਣਗੇ ਜੇ ਜ਼ਿੰਦਗੀ ਵਿੱਚ ਸੁੱਖ ਆਇਆ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਪਰਮਾਤਮਾ ਜੀ ਦਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਸਿੱਖ ਲਓ ਫਿਰ ਵੇਖਣਾ ਸੁਖ ਜਿੰਦਗੀ ਵਿੱਚ ਹੋਰ ਵਧ ਜਾਣਗੇ ਅਤੇ ਦੁੱਖਾਂ ਵਿੱਚ ਕੀਤੀ ਅਰਦਾਸ ਬੇਨਤੀ ਸਾਡੇ ਦੁੱਖਾਂ ਨੂੰ ਚਿੰਤਾਵਾਂ ਨੂੰ ਦੂਰ ਕਰ ਦੇਵੇਗੀ ਇਸ ਕਰਕੇ ਭਰੋਸੇ ਦੇ ਨਾਲ ਅਰਦਾਸ ਬੇਨਤੀ ਕਰਨੀ ਹੈ ਤੇ ਸਭ ਤੋਂ ਪਹਿਲੀ ਅਰਦਾਸ ਸਾਡੇ ਵਾਹਿਗੁਰੂ ਦੇ ਅੱਗੇ ਹੀ ਹੋਣੀ ਚਾਹੀਦੀ ਹੈ ਸਾਡਾ ਪਹਿਲਾ ਕਦਮ ਆਪਣੇ ਵਾਹਿਗੁਰੂ ਜੀ ਵੱਲ ਹੋਣਾ ਚਾਹੀਦਾ ਹੈ ਫਿਰ ਕਿਸੇ ਹੋਰ ਵੱਲ ਜਾਣਾ ਚਾਹੀਦਾ ਹੈ ਇਦਾਂ ਹੀ ਮਹਾਂਪੁਰਖ ਜੀ

ਇਥੇ ਮਹਾਂਭਾਰਤ ਦਾ ਇੱਕ ਪ੍ਰਸੰਗ ਸੁਣਾਉਂਦੇ ਹਨ ਕਹਿੰਦੇ ਕਿ ਜਦੋਂ ਦਰੋਪਤੀ ਦਾ ਚੀਰ ਹਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਥੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਪ੍ਰਗਟ ਹੋਏ ਉਹਨਾਂ ਨੇ ਦਰੋਪਤੀ ਨੂੰ ਬਚਾਇਆ ਪਰ ਦਰੋਪਦੀ ਨੇ ਭਗਵਾਨ ਕ੍ਰਿਸ਼ਨ ਜੀ ਦੇ ਨਾਲ ਗਿਲਾ ਤੇ ਸ਼ਿਕਵਾ ਕੀਤਾ ਸ਼ਿਕਾਇਤ ਕੀਤੀ ਕਿ ਭਗਵਾਨ ਜੀ ਤੁਸੀਂ ਇਨਾ ਲੇਟ ਕਿਉਂ ਆਏ ਹੋ ਪਰ ਭਗਵਾਨ ਕ੍ਰਿਸ਼ਨ ਨੇ ਕਿਹਾ ਦਰੋਪਤੀ ਅਸੀਂ ਤਾਂ ਉਸ ਵੇਲੇ ਆ ਗਏ ਸੀ ਜਦੋਂ ਤੂੰ ਸਾਨੂੰ ਯਾਦ ਕੀਤਾ ਸੀ ਤੇਰੇ ਹੀ ਯਾਦ ਕਰਨ ਵਿੱਚ ਦੇਰੀ ਹੋ ਗਈ ਹੈ ਦਰੋਪਦੀ ਨੇ ਕਿਹਾ ਇਹ ਕਿੰਝ ਹੋ ਸਕਦਾ ਹੈ ਭਗਵਾਨ ਕ੍ਰਿਸ਼ਨ ਨੇ ਕਿਹਾ ਵੇਖ ਸਭ ਤੋਂ ਪਹਿਲਾਂ ਤੂੰ ਆਪਣੇ ਪਤੀ ਦੇ ਅੱਗੇ ਪੁਕਾਰ ਕੀਤੀ ਉਸ ਤੋਂ ਬਾਅਦ ਤੂੰ ਸਭਾ ਵਿੱਚ ਬੈਠੇ ਲੋਕਾਂ ਦੇ ਮਿੰਨਤਾਂ ਤਰਲੇ ਕੀਤੇ ਜਦੋਂ ਕਿਸੇ ਪਾਸਿਓ ਤੇਰੀ ਗੱਲ ਨਹੀਂ ਬਣੀ ਕਿਸੇ ਨੇ ਵੀ ਤੇਰੀ ਗੱਲ ਨਹੀਂ ਸੁਣੀ ਫਿਰ ਤੂੰ ਸਾਨੂੰ ਯਾਦ ਕੀਤਾ ਪਰ ਤੂੰ ਜਦੋਂ ਹੀ ਸਾਨੂੰ ਯਾਦ ਕੀਤਾ ਅਸੀਂ ਤਾਂ ਉਸੇ ਵੇਲੇ ਹਾਜ਼ਰ ਹੋ ਗਏ ਸੋ ਇਹ ਪ੍ਰਸੰਗ ਸੁਣਾ ਕੇ ਮਹਾਂਪੁਰਖ ਜੀ ਆਖਦੇ ਹਨ

ਕਿ ਸਾਡਾ ਵੀ ਇਹੋ ਹਾਲ ਹੈ ਅਸੀਂ ਵੀ ਇਹੋ ਕੰਮ ਕਰਦੇ ਹਾਂ ਜ਼ਿੰਦਗੀ ਦੇ ਵਿੱਚ ਜੇ ਦੁੱਖ ਆ ਜਾਵੇ ਤਾਂ ਸਭ ਤੋਂ ਪਹਿਲਾਂ ਲੋਕਾਂ ਦੀ ਬਾਬਿਆਂ ਵੱਲ ਭੱਜਦੇ ਹਾਂ ਕਿ ਮੇਰਾ ਫਲਾਣਾ ਰਿਸ਼ਤੇਦਾਰ ਉਥੇ ਜਾਂਦਾ ਹੈ ਜਾਂ ਮੇਰਾ ਫਲਾਣਾ ਰਿਸ਼ਤੇਦਾਰ ਦੋਸਤ ਮਿੱਤਰ ਹੀ ਮੇਰੀ ਮਦਦ ਕਰ ਸਕਦਾ ਹੈ ਜਦੋਂ ਫਿਰ ਚਾਰਾਂ ਪਾਸਿਆਂ ਤੋਂ ਨਾ ਹੋ ਜਾਂਦੀ ਹੈ ਹਾਰ ਜਾਂਦੇ ਹਾਂ ਪੇਸ਼ ਨਹੀਂ ਚੱਲਦੀ ਤਾਂ ਉਦੋਂ ਫਿਰ ਗੁਰੂ ਵੱਲ ਭੱਜਦੇ ਹਾਂ ਪਰ ਜੇ ਪਹਿਲਾਂ ਹੀ ਗੁਰੂ ਦਾ ਓਟ ਆਸਰਾ ਲੈ ਕੇ ਚਲੀਏ ਤਾਂ ਜ਼ਿੰਦਗੀ ਦੇ ਵਿੱਚ ਆਈਆਂ ਹੋਈਆਂ ਮੁਸੀਬਤਾਂ ਕੱਟੀਆਂ ਜਾਂਦੀਆਂ ਹਨ ਪਤਾ ਹੀ ਨਹੀਂ ਲੱਗਣਾ ਕੋਈ ਵੀ ਦੁੱਖ ਫਿਰ ਸਾਨੂੰ ਦੁਖੀ ਨਹੀਂ ਕਰ ਸਕਦਾ ਉਸੇ ਹੀ ਤਰ੍ਹਾਂ ਜਦੋਂ ਸੁੱਖ ਆਉਂਦਾ ਹੈ

ਤਾਂ ਸਾਡੇ ਵਰਗੇ ਸੁੱਖਾਂ ਦੀਆਂ ਅਰਦਾਸਾਂ ਬੇਨਤੀਆਂ ਤਾਂ ਵਾਹਿਗੁਰੂ ਜੀ ਦੇ ਅੱਗੇ ਹੀ ਕਰਦੇ ਹਾਂ ਪਰ ਜਦੋਂ ਹੀ ਕੋਈ ਸੁੱਖ ਆਇਆ ਕੋਈ ਖੁਸ਼ੀ ਆਈ ਤਾਂ ਉਸਨੂੰ ਮਨਾਉਂਦੇ ਲੋਕਾਂ ਦੇ ਨਾਲ ਹਾਂ ਪਾਰਟੀਆਂ ਕਰਦੇ ਹਾਂ ਜਸ਼ਨ ਮਨਾਉਂਦੇ ਹਾਂ ਪਰ ਗੁਰੂ ਨੂੰ ਯਾਦ ਨਹੀਂ ਕਰਦੇ ਗੁਰੂ ਦਾ ਸ਼ੁਕਰਾਨਾ ਹੀ ਨਹੀਂ ਕਰਦੇ ਪਰ ਜੋ ਗੁਰੂ ਦੇ ਉੱਤੇ ਭਰੋਸਾ ਰੱਖਦੇ ਹਨ ਗੁਰੂ ਸਾਹਿਬ ਜੀ ਦਾ ਕੋਟ ਾਨ ਕੋਟ ਸ਼ੁਕਰਾਨਾ ਕਰਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਵੀ ਉਹਨਾਂ ਤੇ ਸਦਾ ਮਿਹਰਬਾਨ ਹੋ ਜਾਂਦੇ ਹਨ ਤਾਂ ਮਹਾਂਪੁਰਖਾਂ ਨੇ ਉਸ ਮਨੁੱਖ ਨੂੰ ਸਮਝਾਇਆ ਕਿ ਭਾਈ ਜੇ ਤੂੰ ਆਪਣੇ ਗੁਰੂ ਦੀ ਖੁਸ਼ੀ ਹਾਸਲ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਤੇਰਾ ਭਰੋਸਾ ਗੁਰੂ ਤੇ ਹੋਣਾ ਚਾਹੀਦਾ ਹੈ ਚਿੰਤਾ ਅਤੇ ਭਰੋਸਾ ਨਾਲ ਨਾਲ

ਬਸ ਬੇਨਤੀ ਕਰਨੀ ਹੈ ਤਾਂ ਫਿਰ ਸਾਡੇ ਮਨ ਦੇ ਵਿੱਚ ਚਿੰਤਾ ਨਹੀਂ ਹੋਣੀ ਚਾਹੀਦੀ ਭਰੋਸਾ ਤੇ ਵਿਸ਼ਵਾਸ ਸਿਰਫ ਇਹੀ ਹੋਣਾ ਚਾਹੀਦਾ ਹੈ ਕੋਸ਼ਿਸ਼ ਕਰਦੇ ਰਹਿਣਾ ਸਾਡਾ ਫਰਜ਼ ਹੈ ਭਰੋਸੇ ਦੇ ਨਾਲ ਚਿੰਤਾ ਨਹੀਂ ਕਰਨੀ ਚਾਹੀਦੀ ਅਤੇ ਜਦੋਂ ਵੀ ਆਪਣੇ ਭਲੇ ਦੀ ਕੋਈ ਅਰਦਾਸ ਬੇਨਤੀ ਕਰਨੀ ਹੋਵੇ ਭਾਵੇਂ ਤੁਸੀਂ ਜਿੰਨੇ ਮਰਜ਼ੀ ਭਜਨ ਬੰਦਗੀ ਕੀਤੀ ਹੋਵੇ ਸੇਵਾ ਕੀਤੀ ਹੋਵੇ ਪਰ ਭੁੱਲ ਕੇ ਵੀ ਕਦੇ ਵਾਹਿਗੁਰੂ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਜਾਂ ਫਿਰ ਕੋਈ ਵੀ ਸੌਦਾ ਨਹੀਂ ਕਰਨਾ ਕਦੇ ਵੀ ਨਹੀਂ ਇਹ ਕਹਿਣਾ ਵਾਹਿਗੁਰੂ ਪਰਮਾਤਮਾ ਜੀ ਮੈਂ ਇੰਨੇ ਦਿਨ ਅੰਮ੍ਰਿਤ ਵੇਲੇ ਉੱਠ ਕੇ ਇਨੇ ਤੁਹਾਡੇ ਲਈ ਪਾਠ ਕੀਤੇ ਪਰ ਤੁਸੀਂ ਮੇਰੀ ਅਰਦਾਸ ਬੇਨਤੀ ਨਹੀਂ ਪ੍ਰਵਾਨ ਕੀਤੀ ਮੇਰੇ ਤੇ ਕਿਰਪਾ ਕਿਉਂ ਨਹੀਂ ਕਰ ਰਹੇ ਇਹ ਤਾਂ ਫਿਰ ਪਰਮਾਤਮਾ ਦੇ ਨਾਲ ਸਾਡਾ ਸੌਦਾ ਹੋ ਜਾਂਦਾ ਹੈ ਇਹ ਅਹਿਸਾਨ ਹੋ ਜਾਂਦਾ ਹੈ

ਪਰਮਾਤਮਾ ਤੇ ਮੈਂ ਤੁਹਾਨੂੰ ਯਾਦ ਕੀਤਾ ਹੈ ਤਾਂ ਇਹਦੇ ਬਦਲੇ ਮੈਨੂੰ ਵੀ ਕੁਝ ਦੇ ਦਿਓ ਇਦਾਂ ਸਾਨੂੰ ਬਿਲਕੁਲ ਵੀ ਭੁੱਲ ਕੇ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਕਰਨਾ ਚਾਹੀਦਾ ਕਿਉਂਕਿ ਜੇਕਰ ਆਪਾਂ ਹਿਸਾਬ ਕਿਤਾਬ ਦੇ ਚੱਕਰਾਂ ਵਿੱਚ ਪੈ ਕੇ ਤਾਂ ਫਿਰ ਆਪਾਂ ਬੱਚੇ ਨਹੀਂ ਛੁੱਟਾਂਗੇ ਇਕ ਜਨਮ ਕਿ ਕਈ ਜਨਮਾਂ ਦੇ ਬੱਧੇ ਨਹੀਂ ਛੁੱਟਾਂਗੇ ਬਸ ਵਾਹਿਗੁਰੂ ਜੀ ਦੇ ਸ਼ੁਕਰਾਨੇ ਦੇ ਵਿੱਚ ਰਹਿਣਾ ਹੈ ਸ਼ੁਕਰਾਨਾ ਕਰੋ ਤੇ ਜਦੋਂ ਵੀ ਅਰਦਾਸ ਬੇਨਤੀ ਕਰਨੀ ਸਭ ਤੋਂ ਪਹਿਲਾਂ ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੈ ਵਾਹਿਗੁਰੂ ਜੀ ਤੁਸੀਂ ਵੀ ਪਹਿਲਾਂ ਮੇਰੇ ਤੇ ਬੜੀ ਕਿਰਪਾ ਕੀਤੀ ਤੁਸੀਂ ਮੇਰੀ ਜ਼ਿੰਦਗੀ ਦੇ ਵਿੱਚ ਮੇਰੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ ਤੁਸੀਂ ਮੈਨੂੰ ਸੋਹਣਾ ਘਰ ਪਰਿਵਾਰ ਦਿੱਤਾ ਤੁਸੀਂ ਮੇਰੀਆਂ ਮੂੰਹੋਂ ਮੰਗੀਆਂ ਮੁਰਾਦਾਂ ਵੀ ਪੂਰੀਆਂ ਕੀਤੀਆਂ ਹਨ ਤੁਸੀਂ ਆਪਣੀ ਮਰਜ਼ੀ ਦੇ ਨਾਲ ਵੀ ਮੈਨੂੰ ਬਹੁਤ ਕੁਝ ਦਿੱਤਾ ਹੈ ਪਰਮ ਪਿਤਾ ਪਰਮਾਤਮਾ ਜੀ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਨ ਤੋਂ ਬਾਅਦ ਮਹਾਂਪੁਰਖ ਜੀ ਆਖਦੇ ਹਨ

ਕਿ ਆਪਣੀ ਜੋ ਵੀ ਅਰਦਾਸ ਬੇਨਤੀ ਹੈ ਉਹ ਕਰੋ ਅੰਤਰਜਾਮੀ ਪਰਮਾਤਮਾ ਤਾਂ ਸਭ ਜਾਣਦੇ ਹਨ ਉਹਨਾਂ ਨੂੰ ਬੋਲ ਕੇ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਬਸ ਸਾਡਾ ਆਪਣੇ ਗੁਰੂ ਦੇ ਪ੍ਰਤੀ ਪ੍ਰੇਮ ਵਿਸ਼ਵਾਸ ਤੇ ਭਰੋਸਾ ਹੋਣਾ ਚਾਹੀਦਾ ਹੈ ਫਿਰ ਗੁਰੂ ਸਾਹਿਬ ਜੀ ਸਾਡੀਆਂ ਮਨ ਆਈਆਂ ਮੁਰਾਦਾਂ ਵੀ ਪੂਰੀਆਂ ਕਰ ਲੈਂਦੇ ਹਨ ਤੇ ਆਪਣੀ ਮਰਜ਼ੀ ਦੇ ਨਾਲ ਬਹੁਤ ਕੁਝ ਦੇ ਦਿੰਦੇ ਹਨ ਸੋ ਸਾਧ ਸੰਗਤ ਜੀ ਇਹ ਦੋ ਗਲਤੀਆਂ ਭੁੱਲ ਕੇ ਵੀ ਨਾ ਕਰ ਬੈਠਣਾ ਅੰਮ੍ਰਿਤ ਵੇਲੇ ਉਠਦੇ ਹੋ ਤਾਂ ਭੁੱਲ ਕੇ ਮਨ ਵਿੱਚ ਆਪਣੇ ਗੁਰੂ ਸਾਹਿਬ ਦੇ ਨਾਲ ਸੱਦੇਬਾਜੀ ਨਾ ਕਰ ਲੈਣਾ ਕਿਲੇ ਚ ਕਵੇ ਸ਼ਿਕਾਇਤਾਂ ਨਾ ਕਰ ਬੈਠਣਾ ਕਿਉਂਕਿ ਪਰਮਾਤਮਾ ਜੀ ਫਿਰ ਕਦੇ ਵੀ ਅਰਦਾਸਾਂ ਪੂਰੀਆਂ ਨਹੀਂ ਕਰਨਗੇ ਜੇਕਰ ਤੁਸੀਂ ਪੂਰੇ ਹੀ ਭਰੋਸੇ ਤੇ ਵਿਸ਼ਵਾਸ ਦੇ ਨਾਲ ਪਰਮਾਤਮਾ ਜੀ ਦੇ ਅੱਗੇ ਅਰਦਾਸ ਬੇਨਤੀ ਕਰੋਗੇ ਤਾਂ ਤੁਹਾਡੀਆਂ ਅਰਦਾਸਾਂ ਬੇਨਤੀਆਂ ਪਰਮਾਤਮਾ ਦੇ ਘਰ ਵਿੱਚ ਬੜੀ ਹੀ ਛੇਤੀ ਕਬੂਲ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *