ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਬਾਰੇ ਇਸ ਪਾਵਨ ਪਵਿੱਤਰ ਅਤੇ ਮਹਾਨ ਗ੍ਰੰਥ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਿੰਦੁਸਤਾਨ ਦੇ ਵੱਖ-ਵੱਖ ਇਲਾਕਿਆਂ ਵਿੱਚ ਅਕਾਲ ਪੁਰਖ ਦੀ ਅਰਾਧਨਾ ਕਰ ਰਹੇ ਉਹਨਾਂ ਭਗਤ ਜਨਾਂ ਦੀ ਬਾਣੀ ਦਰਜ ਕੀਤੀ ਹੈ ਜਿਨਾਂ ਨੇ ਸਮੁੱਚੀ ਮਾਨਵਤਾ ਨੂੰ ਸ਼ਾਂਤੀ ਆਪਸੀ ਭਾਈਚਾਰੇ ਨਿਮਰਤਾ ਹਲੀਮੀ ਸੇਵਾ ਅਤੇ ਸਿਮਰਨ ਦਾ ਸੰਦੇਸ਼ ਦੇ ਕੇ ਧਰਮ ਦੇ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੱਤੀ ਹੈ ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇਵਲ ਇੱਕ ਜਾਤੀ ਖਿੱਤੇ ਜਾਂ ਇਕ ਧਰਮ ਦੇ ਪਵਿੱਤਰ ਗ੍ਰੰਥ ਨਹੀਂ ਸਗੋਂ ਸਮੁੱਚੀ ਮਾਨਵਤਾ ਨੂੰ ਭਾਈਚਾਰਕ ਏਕਤਾ ਤੇ ਵਿਸ਼ਵ ਸ਼ਾਂਤੀ ਦਾ ਉਪਦੇਸ਼ ਦੇਣ ਵਾਲੇ ਸਮੁੱਚੀ ਮਾਨਵਤਾ ਦੇ ਸਾਂਝੇ ਹਨ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਲਿਖਿਆ ਗਿਆ ਹੈ ਸਭੇ ਸਾਂਝੀਵਾਲ ਸਦਾਇਨ ਤੂੰ ਕਿਸੈ ਨ ਦਿਸੈ ਬਾਹਰਾ ਜੀਉ
ਇਸ ਤੋਂ ਇਲਾਵਾ ਇਕ ਤੁੱਕ ਵਿੱਚ ਹੋਰ ਫਰਮਾਨ ਕਰਦੇ ਨੇ ਖਤਰੀ ਬ੍ਰਾਹਮਣ ਸੂਧ ਵੈਸ ਉਪਦੇਸ ਚਹ ਵਰਨ ਕੋ ਸਾਝਾ ਜਿਸ ਦਾ ਭਾਵ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਵੀ ਉਪਦੇਸ਼ ਦਿੱਤਾ ਗਿਆ ਹੈ ਇਹ ਸਿਰਫ ਇੱਕ ਫਿਰਕੇ ਵਾਸਤੇ ਨਹੀਂ ਸਮੁੱਚੀ ਮਾਨਵਤਾ ਵਾਸਤੇ ਸਮੁੱਚੇ ਜਗਤ ਵਾਸਤੇ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਅਤੇ ਆਪਣੇ ਤੋਂ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਭਗਤ ਸਾਹਿਬਾਨ ਦੀ ਬਾਣੀ ਭਟ ਸਾਹਿਬਾਨ ਦੀ ਬਾਣੀ ਅਤੇ ਗੁਰੂ ਘਰ ਵੱਲੋਂ ਬਖਸ਼ਿਸ਼ਾਂ ਪ੍ਰਾਪਤ ਕਰਨ ਵਾਲੇ ਸਿੱਖਾਂ ਦੀ ਬਾਣੀ ਪਹਿਲਾਂ ਬੜੀ ਮਿਹਨਤ ਨਾਲ ਸੰਪਾਦਿਤ ਕੀਤੀ ਇਹ ਸਾਰਾ ਪਵਿੱਤਰ ਕਾਰਜ ਰਮਨੀਕ ਅਤੇ ਪਵਿੱਤਰ ਅਸਥਾਨ ਸ੍ਰੀ ਰਾਮਸਰ ਸ੍ਰੀ ਅੰਮ੍ਰਿਤਸਰ ਦੇ ਸਥਾਨ ਤੇ ਬੈਠ ਕੇ ਗੁਰੂ ਸਾਹਿਬ ਨੇ ਆਪਣੀ ਨਿਗਰਾਨੀ ਹੇਠ ਭਾਈ ਗੁਰਦਾਸ ਜੀ ਤੋਂ ਕਰਵਾਇਆ ਇਸ ਕਾਰਜ ਨੂੰ ਆਰੰਭ ਕੀਤਾ ਗਿਆ 1601 ਈਸਵੀ ਨੂੰ ਅਤੇ ਇਸ ਨੂੰ ਸੰਪੂਰਨ ਕਰਨ ਵਿੱਚ ਤਿੰਨ ਸਾਲ ਲੱਗੇ ਅਤੇ 1604 ਈਸਵੀ ਨੂੰ ਇਸ ਨੂੰ ਮੁਕੰਮਲ ਕੀਤਾ ਗਿਆ
ਜਦੋਂ ਇਸ ਪਾਵਨ ਗ੍ਰੰਥ ਦੀ ਸੰਪੂਰਨਤਾ ਹੋਈ ਤਾਂ ਇਸ ਦੀ ਯੁੱਧ ਬੰਦੀ ਲਈ ਭਾਈ ਬੰਨੋ ਜੀ ਨੂੰ ਲਾਹੌਰ ਭੇਜਿਆ ਗਿਆ ਸਾਰਾ ਕਾਰਜ ਸੰਪੂਰਨ ਹੋਣ ਤੇ ਇਸ ਪਾਵਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਬਾ ਬੁੱਢਾ ਜੀ ਆਪਣੇ ਸੀਸ ਤੇ ਸੁਭਾਏਮਾਨ ਕਰਕੇ ਗੁਰਦੁਆਰਾ ਰਾਮਸਰ ਸਾਹਿਬ ਦੇ ਅਸਥਾਨ ਤੋਂ ਇੱਕ ਨਗਰ ਕੀਰਤਨ ਦੇ ਰੂਪ ਵਿੱਚ ਨਰ ਸਿੰਘਿਆ ਵਾਜਿਆਂ ਦੀ ਘਨਘੋਰ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਦੇ ਨਾਲ ਸ਼ਹਿਰ ਵਿੱਚੋਂ ਲੰਘਦਿਆਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਿਰਾਜਮਾਨ ਕੀਤਾ ਸਾਰੇ ਰਸਤੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਚੌਰ ਸਾਹਿਬ ਦੀ ਸੇਵਾ ਕਰਦੇ ਰਹੇ ਅਤੇ ਸੰਗਤਾਂ ਫੁੱਲਾਂ ਅਤੇ ਅਤਰ ਆਦਿਕ ਦੀ ਵਰਖਾ ਕਰਦੀਆਂ ਰਹੀਆਂ
ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਪਹਿਲਾ ਹੈਡ ਗ੍ਰੰਥੀ ਥਾਪਿਆ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਬਾਬਾ ਬੁੱਢਾ ਜੀ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਲਈ ਕਿਹਾ ਇਸ ਤਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ 1604 ਈਸਵੀ ਨੂੰ ਹੋਇਆ ਬਾਬਾ ਜੀ ਨੇ ਬੜੇ ਸਤਿਕਾਰ ਸਹਿਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਅਤੇ ਪਹਿਲਾ ਪਾਵਨ ਹੁਕਮਨਾਮਾ ਇਹ ਆਇਆ
ਸੰਤਾਂ ਕੇ ਕਾਰਜ ਆਪ ਖਲੋਇਆ ਹਰਿ ਕੰਮ ਕਰਾਵਨ ਆਇਆ ਰਾਮ ਪਹਿਲੇ ਪ੍ਰਕਾਸ਼ ਦੇ ਦਿਨ ਤੋਂ ਹੀ ਇਸ ਮਹਾਨ ਪਵਿੱਤਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰ ਰੋਜ਼ ਅੰਮ੍ਰਿਤ ਵੇਲੇ ਪ੍ਰਕਾਸ਼ ਕੀਤਾ ਜਾਂਦਾ ਅਤੇ ਹੁਕਮਨਾਮਾ ਲਿਆ ਜਾਂਦਾ ਸਾਰਾ ਦਿਨ ਕੀਰਤਨ ਦੇ ਪ੍ਰਵਾਹ ਦੀ ਸੇਵਾ ਚੱਲਦੀ ਰਹਿੰਦੀ ਗੁਰਬਾਣੀ ਦੇ ਕੀਰਤਨ ਪ੍ਰਵਾਹ ਸਦਕਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਇਲਾਹੀ ਮਾਹੌਲ ਸਿਰਜਿਆ ਗਿਆ। ਦੂਰ ਦੁਰਾਡੇ ਤੋਂ ਸੰਗਤਾਂ ਇਸ ਨਵੇਂ ਅਸਥਾਨ ਅਤੇ ਇਸ ਅੰਦਰ ਸੁਭਾਏਮਾਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨਾਂ ਲਈ ਰੋਜਾਨਾ ਆਉਣ ਲੱਗ ਪਈਆਂ ਸ਼ਾਮ ਵੇਲੇ ਸੰਗਤਾਂ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਦੁਆਰਾ
ਇਸ ਮਹਾਨ ਪਵਿੱਤਰ ਗ੍ਰੰਥ ਨੂੰ ਸੀਸ ਤੇ ਬਿਰਾਜਮਾਨ ਕਰਕੇ ਸੁੱਖ ਆਸਨ ਅਸਥਾਨ ਤੇ ਸਤਿਕਾਰਯੋਗ ਸਾਹਿਬ ਛੱਡ ਕੇ ਆਉਂਦੀਆਂ ਜੋ ਕਿ ਅੱਜ ਤੱਕ ਨਿਰੰਤਰ ਇਹ ਪਰੰਪਰਾ ਜਾਰੀ ਹੈ ਫਿਰ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਅਸਥਾਨ ਤੇ ਭਾਈ ਮਨੀ ਸਿੰਘ ਜੀ ਪਾਸੋਂ ਦਰਜ ਕਰਵਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਇਸ ਸੰਸਾਰ ਦੀ ਯਾਤਰਾ ਖਤਮ ਕਰਕੇ ਅਕਾਲ ਪੁਰਖ ਦੇ ਦੇਸ਼ ਨੂੰ ਜਾਣ ਦੀ ਤਿਆਰੀ ਕੀਤੀ ਤਾਂ ਉਹਨਾਂ ਨੇ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਾਉਣ ਦਾ ਪਵਿੱਤਰ ਕਾਰਜ ਆਰੰਭਿਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਗੋਂ ਸਾਰੇ ਸਮਿਆਂ ਲਈ ਜੁਗੋ ਜੁਗ ਅਟੱਲ ਗੁਰੂ ਰੂਪ ਦੇਣ ਦਾ ਅਲੌਕਿਕ ਕੰਮ 1708 ਈ ਨੂੰ ਸ੍ਰੀ ਹਜੂਰ ਸਾਹਿਬ ਵਿਖੇ ਨਦੇੜ ਮਹਾਰਾਸ਼ਟਰ ਦੇ ਸਥਾਨ ਤੇ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪੈਸੇ ਅਤੇ ਨਾਰੀਅਲ ਭੇਟਾ ਰੱਖ ਕੇ ਇਹ ਹੁਕਮ ਕੀਤਾ
ਕਿ ਅੱਜ ਤੋਂ ਤੁਹਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੋਵੇਗਾ ਜਦ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਬਖਸ਼ਿਸ਼ ਕੀਤੀ ਤਾਂ ਉਸ ਸਮੇਂ ਇਲਾਹੀ ਫੁਰਮਾਨ ਆਇਆ ਸੀ ਮਾਰੂ ਮਹਲਾ ਪੰਜਵਾਂ ਖੁਲਿਆ ਕਰਮ ਕਿਰਪਾ ਭਈ ਠਾਕੁਰ ਕੀਰਤਨ ਹਰਿ ਹਰਿ ਗਾਇ ਸ੍ਰਮ ਥਾਕਾ ਪਾਏ ਬਿਸ੍ਰਾਮਾ ਮਿਟ ਗਈ ਸਗਲੀ ਧਾਈ ਫਿਰ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਕਿ ਅੱਜ ਤੋਂ ਤੁਸੀਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਣਾ ਹੈ ਅਤੇ ਇਹੀ ਜੁਗੋ ਜੁਗ ਅਟੱਲ ਗੁਰੂ ਹਨ ਦਸਮ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਬਖਸ਼ਿਸ਼ ਕਰਕੇ ਇਹ ਹੁਕਮ ਕੀਤਾ ਸੀ ਅਕਾਲ ਪੁਰਖ ਕੇ ਬਚਨ ਸਿਉ ਪ੍ਰਗਟ ਚਲਾਇਓ ਪੰਥ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਸ ਤਰਾਂ ਦਸ਼ਮੇਸ਼ ਪਿਤਾ ਜੀ ਵੱਲੋਂ ਹੋਏ ਹੁਕਮ ਅਨੁਸਾਰ ਹਰ ਸਿੱਖ ਲਈ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੁਗੋ ਜੁਗ ਅਟੱਲ ਗੁਰੂ ਹਨ ਅਤੇ ਸਿੱਖ ਨੇ ਹਰ ਤਰ੍ਹਾਂ ਦੀਆਂ ਅਧਿਆਤਮਕ ਆਤਮਿਕ ਅਤੇ ਮਾਨਸਿਕ ਲੋੜਾਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਹੀ ਪ੍ਰਾਪਤ ਕਰਨੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ