ਬੀਬੀ ਰਜਨੀ ਜੀ ਦਾ ਪੂਰਾ ਇਤਿਹਾਸ ਅਸਲ ਵਿੱਚ ਕੀ ਹੈ ਇਹ ਇਤਿਹਾਸ ਸੁਣ ਕੇ ਤੁਹਾਡਾ ਵੀ ਵਿਸ਼ਵਾਸ ਗੁਰੂ ਘਰ ਪ੍ਰਤੀ ਗੁਰਬਾਣੀ ਪ੍ਰਤੀ ਸੰਪੂਰਨ ਹੀ ਬਣ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੇ ਤੁਹਾਡੇ ਤੇ ਵੀ ਬਖਸ਼ਿਸ਼ ਕਰਨ ਤੁਹਾਡੀਆਂ ਸਾਰੀਆਂ ਮਨ ਦੀਆਂ ਇੱਛਾਵਾਂ ਨੂੰ ਪੂਰਨ ਕਰ ਦੇਣ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਧ ਸੰਗਤ ਜੀ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਵਿਚਾਰ ਹੁੰਦਾ ਹੈ ਜੀ ਕਿ ਬੀਬੀ ਰਜਨੀ ਜੀ ਦਾ ਅਸਲ ਇਤਿਹਾਸ ਕੀ ਹੈ ਕਈਆਂ ਨੇ ਤਾਂ ਸੁਣੀ ਪਰ ਕਈ ਲੋਕਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਜੀ ਕਿ ਬੀਬੀ ਰਜਨੀ ਜੀ ਦਾ ਨਾਂ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ ਇਤਿਹਾਸ ਵਿੱਚ ਖਾਸ ਜਗਹਾ ਹੈ ਬੀਬੀ ਰਜਨੀ ਜੀ ਦੀ ਬੀਬੀ ਰਜਨੀ ਜੀ ਨੂੰ ਉਹਨਾਂ ਦੇ ਪਿਤਾ ਨੇ ਚਾੜ ਬੁੱਝ ਕੇ ਇੱਕ ਪਿੰਗਲੇ ਨਾਲ ਵਿਆਹ ਦਿੱਤਾ ਸੀ।
ਕਿਉਂਕਿ ਬੀਬੀ ਰਜਨੀ ਦਾ ਅਮੀਰ ਪਿਤਾ ਬੇਬੇ ਰਜਨੀ ਦੇ ਰੱਬ ਦੇ ਨਾਂ ਜਪਣ ਕਰਕੇ ਹੀ ਉਸ ਤੋਂ ਨਾਰਾਜ ਸੀ। ਬੀਬੀ ਰਜਨੀ ਦਾ ਪਿਤਾ ਕਿਉਂ ਨਹੀਂ ਸੀ ਚਾਹੁੰਦਾ ਕਿ ਬੇਬੇ ਰਜਨੀ ਰੱਬ ਦਾ ਨਾਮ ਲਵੇ ਉਸਦਾ ਪਿਤਾ ਪੱਟੀ ਸ਼ਹਿਰ ਦਾ ਸ਼ਾਹੂਕਾਰ ਸੀ ਇਕ ਜਿਹਦਾ ਨਾਮ ਸੀ ਦੁਨੀ ਚੰਦ ਉਹ ਸ਼ਾਹੂਕਾਰ ਪੂਰਹੀ ਇਲਾਕੇ ਵਿੱਚ ਆਪਣੀ ਜਾਇਦਾਤ ਕਰਕੇ ਮਸ਼ਹੂਰ ਸੀ। ਉਹਦੇ ਕੋਲ ਉਹਦੀਆਂ ਸੱਤ ਧੀਆਂ ਸਨ ਉਸਦਾ ਕੋਈ ਵੀ ਪੁੱਤਰ ਨਹੀਂ ਸੀ ਉਹਦੇ ਘਰ ਉਹ ਰੱਬ ਨਹੀਂ ਕਰਦਾ ਹੀ ਰਹਿੰਦਾ ਸੀ। ਪਰ ਰੱਬ ਨੇ ਉਸਨੂੰ ਪੁੱਤਰ ਦੀ ਦਾਤ ਨਾ ਦਿੱਤੀ ਛੇ ਧੀਆਂ ਤੋਂ ਬਾਅਦ ਜਿਹੜੀ ਧੀ ਹੋਈ ਸੀ ਉਹਦਾ ਨਾਂ ਸੀ ਬੀਬੀ ਰਜਨੀ ਬੀਬੀ ਰਜਨੀ ਦੇ ਜਨਮ ਤੋਂ ਬਾਅਦ ਦੁਨੀ ਚੰਦ ਦਾ ਰੱਬ ਤੋਂ ਵਿਸ਼ਵਾਸ ਹੀ ਉੱਠ ਗਿਆ \
ਕਿ ਜੇਕਰ ਰੱਬ ਦੀ ਪੂਜਾ ਕਰਦਾ ਸੀ ਤਾਂ ਸਾਨੂੰ ਸਜ਼ਾ ਦਿੱਤੀ ਜਾਂਦੀ ਸੀ ਜਦਕਿ ਉਹ ਦੁਨੀ ਚੰਦ ਆਪਣੇ ਆਪ ਨੂੰ ਰੱਬ ਅਖਵਾਉਣ ਲੱਗ ਪਿਆ ਸਮਾਂ ਲੰਘਿਆ ਬੀਬੀ ਰਜਨੀ ਜਵਾਨ ਹੋਈ ਬੀਬੀ ਰਜਨੀ ਦੀ ਪਰਮਾਤਮਾ ਵਿੱਚ ਬਹੁਤ ਹੀ ਸ਼ਰਧਾ ਸੀ ਉਹ ਪਰਮਾਤਮਾ ਦਾ ਨਾਮ ਜਪਦੇ ਹੀ ਰਹਿੰਦੀ ਸੀ ਪਿਉ ਦੁਨੀ ਚੰਦ ਨੂੰ ਰਜਨੀ ਦੀ ਇਹ ਗੱਲ ਮਨਜ਼ੂਰ ਨਹੀਂ ਸੀ ਇਕ ਦਿਨ ਕੀ ਹੋਇਆ ਕਿ ਦੁਨੀ ਚੰਦ ਨੇ ਆਪਣੀਆਂ ਸੱਤਾਂ ਹੀ ਧੀਆਂ ਨੂੰ ਆਪਣੇ ਕੋਲ ਬੁਲਾਇਆ ਤੇ ਪੁੱਛਣ ਲੱਗਾ ਕਿ ਤੁਸੀਂ ਕਿਸ ਦਾ ਦਿੱਤਾ ਖਾਂਦੀਆਂ ਹੋ ਕਿਸ ਦਾ ਦਿੱਤਾ ਤੁਸੀਂ ਪਹਿਨਦੀਆਂ ਹੋ ਤਾਂ ਦੁਨੀ ਚੰਦ ਦੇ ਇਸ ਸਵਾਲ ਦਾ ਸ਼ੇਰ ਧੀਆਂ ਨੇ ਜਵਾਬ ਦਿੱਤਾ ਕਿ ਪਿਤਾ ਜੀ ਅਸੀਂ ਤੁਹਾਡਾ ਹੀ ਦਿੱਤਾ ਹੋਇਆ ਖਾਂਦੀਆਂ ਹਾਂ ਤੁਸੀਂ ਹੀ ਸਾਨੂੰ ਪਹਿਨਣ ਨੂੰ ਦਿੰਦੇ ਹੋ ਇਹੋ ਜੋ ਸੋਨੇ ਦੇ ਗਹਿਣੇ ਅਸੀਂ ਪਹਿਣੇ ਹੋਏ ਹਨ ਇਹ ਵੀ ਤੁਹਾਡੇ ਹੀ ਦਿੱਤੇ ਹੋਏ ਹਨ ਪਰ ਰਜਨੀ ਚੁੱਪ ਸੀ ਦੁਨੀ ਚੰਦ ਨੇ ਉਹੀ ਸਵਾਲ ਰਜਨੀ ਨੂੰ ਫਿਰ ਪੁੱਛਿਆ ਰਜਨੀ ਨੇ ਜਵਾਬ ਦਿੱਤਾ ਪਿਤਾ ਜੀ ਭੈਣਾਂ ਝੂਠ ਬੋਲ ਰਹੀਆਂ ਹਨ ਅਸੀਂ ਸਾਰੇ
ਤਾਂ ਰੱਬ ਦਾ ਦਿੱਤਾ ਖਾਂਦੇ ਹਾਂ ਰੱਬ ਤਾਂ ਪੱਥਰ ਵਿੱਚ ਵੀ ਜੀਵਾਂ ਨੂੰ ਖਾਣਾ ਪਹੁੰਚਾ ਦਿੰਦਾ ਹੈ ਤੁਸੀਂ ਵੀ ਰੱਬ ਦਾ ਦਿੱਤਾ ਹੀ ਖਾਂਦੇ ਹੋ ਤੇ ਮੈਨੂੰ ਵੀ ਰੱਬ ਹੀ ਦਿੰਦਾ ਹੈ ਰਜਨੀ ਦਾ ਜਵਾਬ ਸੁਣ ਕੇ ਉਸਦੇ ਪਿਤਾ ਨੂੰ ਗੁੱਸਾ ਆ ਗਿਆ ਉਸਨੇ ਰਜਨੀ ਨੂੰ ਕਿਹਾ ਜਿਹਨੂੰ ਕਹਿੰਦਾ ਕਿ ਜੇ ਤੂੰ ਇਹ ਤੈਨੂੰ ਲੱਗਦਾ ਹੈ ਕਿ ਤੈਨੂੰ ਰੱਬ ਹੀ ਸਭ ਕੁਝ ਦਿੰਦਾ ਹੈ ਹੁਣ ਮੈਂ ਵੇਖਦਾ ਹਾਂ ਕਿੱਦਾਂ ਦੇਵੇਗਾ ਤੈਨੂੰ ਰੱਬ ਤੈਨੂੰ ਰੱਬ ਮੈਂ ਤੇਰਾ ਵਿਆਹ ਕਰਕੇ ਇੱਕ ਕੋੜੀ ਨਾਲ ਤੋਰ ਦੇਵਾਂਗਾ ਜਿਹੜਾ ਤੁਰ ਫਿਰ ਵੀ ਨਾ ਸਕਦਾ ਹੋਵੇ ਫਿਰ ਵੇਖਦਾ ਹਾਂ ਕਿੱਥੇ ਹੈ ਤੇਰਾ ਰੱਬ ਕਿਵੇਂ ਦਿੰਦਾ ਹੈ ਤੈਨੂੰ ਖਾਣ ਨੂੰ ਫਿਰ ਦੁਨੀ ਚੰਦ ਨੇ ਇਦਾਂ ਹੀ ਕੀਤਾ ਦੁਨੀ ਚੰਦ ਨੇ ਰਜਨੀ ਦੇ ਹਾਣ ਦਾ ਇੱਕ ਮੁੰਡਾ ਲੱਭਿਆ ਉਹ ਬਹੁਤ ਹੀ ਗਰੀਬ ਸੀ ਉਹਦੇ ਸਰੀਰ ਦੇ ਕਈ ਹਿੱਸਿਆਂ ਨੂੰ ਕੋਹੜ ਹੋਇਆ ਸੀ ਉਹ ਕੋੜੀ ਨੂੰ ਘਰ ਲਿਆ ਕੇ ਤੇ ਇੱਕ ਪੰਡਿਤ ਨੂੰ ਸੱਦ ਕੇ ਮੱਲੋ ਮੱਲੀ ਰਜਨੀ ਦਾ ਵਿਆਹ ਉਸ ਕੋਹੜੀ ਦੇ ਨਾਲ ਉਸਦੇ ਪਿਤਾ ਨੇ ਕਰ ਦਿੱਤਾ ਰਜਨੀ ਦੀ ਮਾਰ ਰੋਂਦੀ ਰਹੀ ਭੈਣਾਂ ਨੂੰ ਵੀ ਬਹੁਤ ਦੁੱਖ ਹੋਇਆ ਪਰ ਜਾਲਮ ਪਿਓ ਦੇ ਅੱਗੇ ਡਰਦੀਆਂ ਕੀ ਬੋਲਦੀਆਂ ਦੁਨੀ ਚੰਦ ਉਸ ਕੋਹੜੀ ਦਾ
ਨਵੀਂ ਪੈਪਾਂ ਲੈ ਕੇ ਟਰਾਲੀ ਨੂੰ ਫੜਾ ਕੇ ਕਹਿਣ ਲੱਗਾ ਹੁਣ ਤੁਸੀਂ ਦੋਵੇਂ ਹੀ ਇਸ ਪੱਟੀ ਸ਼ਹਿਰ ਤੋਂ ਦੂਰ ਚਲੇ ਜਾਓ ਇਥੇ ਤੁਸੀਂ ਮੈਨੂੰ ਦੋਵੇਂ ਹੀ ਨਜ਼ਰ ਨਹੀਂ ਆਉਣੇ ਚਾਹੀਦੇ ਰਜਨੀ ਨੇ ਆਪਣੇ ਪਿਤਾ ਨੂੰ ਸੱਤ ਬਚਨ ਕਿਹਾ ਤੇ ਸਾਰੀ ਹੀ ਗੱਲਬਾਤ ਮਨਜ਼ੂਰ ਕਰ ਲਈ ਜੋ ਮੇਰੀ ਕਿਸਮਤ ਵਿੱਚ ਹੈ ਜਿਵੇਂ ਰੱਬ ਦੀ ਮਰਜ਼ੀ ਹੈ ਪਿਤਾ ਜੀ ਮੈਨੂੰ ਮਨਜ਼ੂਰ ਹੈ ਰਜਨੀ ਨੇ ਰੱਬ ਦਾ ਭਾਣਾ ਮੰਨ ਕੇ ਆਪਣੇ ਪਤੀ ਨੂੰ ਇੱਕ ਛੋਟੀ ਜਿਹੀ ਰੇੜੀ ਵਿੱਚ ਬਿਠਾਇਆ ਤੇ ਘਰੋਂ ਰਵਾਨਾ ਹੋ ਗਈ ਰੇੜੀ ਨੂੰ ਇੱਕ ਰੱਸੀ ਦੇ ਨਾਲ ਖਿੱਚਦੇ ਹੋਏ ਪਿੰਡ ਪਿੰਡ ਘੁੰਮਣ ਲੱਗੀ ਤੇ ਭਿਖਿਆ ਮੰਗ ਕੇ ਗੁਜ਼ਾਰਾ ਕਰਨ ਲੱਗੀ ਹੁਣ ਉਹਦੇ ਸਰੀਰ ਦੇ ਉੱਪਰ ਜਿਹੜੇ ਕੱਪੜੇ ਸਨ ਉਹ ਵੀ ਸ਼ਾਹੀ ਨਹੀਂ ਸਨ
ਉਹ ਬਹੁਤ ਹੀ ਮੈਲੇ ਕੁਚੈਲੇ ਤੇ ਮਾੜੇ ਕੱਪੜੇ ਸਨ ਪੈਰ ਵੀ ਉਸਦੇ ਨੰਗੇ ਸਨ ਉਹ ਰੱਬ ਅੱਗੇ ਅਰਦਾਸ ਕਰਦੀ ਰਹਿੰਦੀ ਸੀ ਕਿ ਹੇ ਪਰਮਾਤਮਾ ਮੈਨੂੰ ਤੇਰੇ ਉੱਤੇ ਪੂਰਾ ਯਕੀਨ ਹੈ ਤੇਰਾ ਹੀ ਦਿੱਤਾ ਮੈਂ ਖਾਂਦੀ ਹਾਂ ਜੇ ਮੰਗ ਕੇ ਸੁੱਕੀਆਂ ਰੋਟੀਆਂ ਖਵਾਉਣ ਦੀ ਤੇਰੀ ਮਰਜ਼ੀ ਹੈ ਤਾਂ ਮੈਂ ਉਸ ਵਿੱਚ ਵੀ ਰਾਜ਼ੀ ਹਾਂ ਮੇਰੇ ਇਸ ਕੋੜੀ ਪਤੀ ਨੂੰ ਤੰਦਰੁਸਤੀ ਬਖਸ਼ ਦਿਓ ਮੈਂ ਸਾਰੀ ਉਮਰ ਇਸਦੀ ਸੇਵਾ ਕਰ ਲਵਾਂਗੀ ਹੁਣ ਇਹ ਮੇਰੇ ਸੰਯੋਗ ਵਿੱਚ ਲਿਖਿਆ ਗਿਆ ਹੈ ਜਦੋਂ ਰਾਤ ਪੈਣ ਵਾਲੀ ਹੁੰਦੀ ਤਾਂ ਉਹ ਆਪਣੇ ਪਿੰਗਲੇ ਪਤੀ ਨੂੰ ਪਿੰਡ ਦੇ ਬਾਹਰ ਬਿਠਾ ਕੇ ਆਪ ਪਿੰਡ ਮੰਗਣ ਚਲੀ ਜਾਂਦੀ ਸੀ ਕਿ ਖਾਣਾ ਕਿਤਿਓ ਮੈਨੂੰ ਮਿਲ ਜਾਵੇ ਕਿ ਮੈਂ ਆਪਣੇ ਪਤੀ ਨੂੰ ਖਵਾ ਕੇ ਤੇ ਫਿਰ ਆਪ ਖਾਂਦੀ ਤੇ ਨਾਲ ਹੀ ਬੀਬੀ ਰਤਨੀ ਹਰ ਰੋਜ਼ ਪਰਮਾਤਮਾ ਦਾ ਸ਼ੁਕਰਾਨਾ ਕਰਦੀ ਇੱਕ ਦਿਨ ਇਦਾਂ ਹੀ ਪਿੰਡ ਵਿੱਚ ਘੁੰਮਦੇ ਘੁੰਮਦੇ
ਉਹ ਚੱਕ ਰਾਮਦਾਸ ਪਹੁੰਚ ਗਏ ਇੱਕ ਪਾਣੀ ਦੀ ਛਪੜੀ ਦੇ ਨੇੜੇ ਜਦੋਂ ਪਹੁੰਚੇ ਉਹਦੇ ਕੰਡੇ ਤੇ ਇੱਕ ਬੇਰੀ ਦਾ ਦਰਖਤ ਸੀ ਆਪਣੇ ਪਤੀ ਨੂੰ ਰਜਨੀ ਨੇ ਉਸ ਬੇਰੀ ਦੀ ਸੰਘਣੀ ਛਾਂ ਦੇ ਹੇਠ ਬਿਠਾ ਦਿੱਤਾ ਫਿਰ ਆਪ ਰੱਜਦੀ ਸੁਲਤਾਨਵਿੰਡ ਨਗਰ ਵੱਲ ਮੰਗਣ ਲਈ ਤੁਰ ਪਈ ਜਿਹੜੀ ਬੇਰੀ ਹੇਠਾਂ ਰਜਨੀ ਦਾ ਪਿੰਗਲਾ ਪਤੀ ਬੈਠਾ ਸੀ ਉੱਥੇ ਬਹੁਤ ਸਾਰੇ ਕਾਂ ਬੈਠੇ ਹੋਏ ਸਨ ਐਵੇਂ ਲੱਗ ਰਿਹਾ ਸੀ ਜਿਵੇਂ ਉਹ ਕਾਂ ਖੁਸ਼ੀ ਵਿੱਚ ਰੌਲਾ ਪਾ ਰਹੇ ਹੋਣ ਕਈ ਕਾਂ ਛਪੜੀ ਵਿੱਚੋਂ ਜਲ ਪੀ ਰਹੇ ਸਨ ਤੇ ਕਈ ਕ ਜਲ ਵਿੱਚ ਡੁਬਕੀਆਂ ਲਗਾ ਰਹੇ ਸਨ ਰਜਨੀ ਦਾ ਪਿੰਗਲਾ ਪਤੀ ਕੀ ਦੇਖਦਾ ਹੈ ਕਿ ਜਿਹੜੇ ਕਾਂ ਜਲ ਵਿੱਚ ਡੁੱਬ ਕੇ ਲਗਾ ਕੇ ਬਾਹਰ ਨਿਕਲ ਰਹੇ ਸਨ ਉਹ ਚਿੱਟੇ ਹੋ ਕੇ ਨਿਕਲ ਰਹੇ ਸਨ ਹੰਸ ਬਣ ਕੇ ਨਿਕਲ ਰਹੇ ਸਨ ਉਹ ਕਾਂ ਰਜਨੀ ਦਾ ਪਤੀ ਉਹਨਾਂ ਕਾਵਾਂ ਨੂੰ ਰਜਨੀ ਦਾ ਪਤੀ ਕਿੰਨਾ ਹੀ ਚਿਰ ਬੈਠ ਕੇ ਦੇਖਦਾ ਰਿਹਾ ਉਹ ਹੈਰਾਨ ਸੀ
ਕਿ ਇਹ ਕਿਸ ਤਰ੍ਹਾਂ ਦੀ ਖੇਡ ਰਚੀ ਹੋਈ ਹੈ ਕਿ ਕਾਲੇ ਕਾਂ ਵੀ ਚਿੱਟੇ ਹੋ ਕੇ ਹੀ ਬਾਹਰ ਨਿਕਲ ਰਹੇ ਹਨ ਉਸ ਦਾ ਪਤੀ ਸੋਚਣ ਲੱਗਾ ਕਿ ਇਸ ਛੱਪੜੀ ਵਿੱਚ ਕੋਈ ਤਾਂ ਗੱਲ ਹੈ ਉਹਦੇ ਮਨ ਵਿੱਚ ਆਇਆ ਕਿ ਜੇ ਮੈਂ ਇਸ ਛੱਪੜੀ ਵਿੱਚ ਇਸ਼ਨਾਨ ਕਰ ਲਵਾਂ ਤਾਂ ਸ਼ਾਇਦ ਮੇਰਾ ਵੀ ਰੋਗ ਠੀਕ ਹੋ ਜਾਵੇਗਾ। ਉਹ ਕਾਫੀ ਸਮਾਂ ਇਹੀ ਸੋਚਦਾ ਰਿਹਾ ਫਿਰ ਪਰਮਾਤਮਾ ਤੇ ਭਰੋਸਾ ਰੱਖ ਕੇ ਉਹ ਕਿਸੇ ਤਰ੍ਹਾਂ ਰਿੜ ਦਾ ਹੋਇਆ ਛਪੜੀ ਦੇ ਕੰਡੇ ਜਾ ਪਹੁੰਚਿਆ ਉਸਨੂੰ ਡਰ ਸੀ ਕਿ ਕਿਤੇ ਪਾਣੀ ਜਿਆਦਾ ਡੂੰਘਾ ਨਾ ਹੋਵੇ ਉਹ ਕਿਤੇ ਡੁੱਬ ਹੀ ਨਾ ਜਾਵੇ ਕਿਤੇ ਬੇਰੀ ਦੇ ਰੁਕਦੀ ਇੱਕ ਸ਼ਾਖਾ ਪਕੜ ਕੇ ਉਹ ਪਾਣੀ ਦੇ ਵਿੱਚ ਉਤਰ ਗਿਆ ਜਦੋਂ ਪਾਣੀ ਉਹਦੇ ਜਖਮਾਂ ਨੂੰ ਲੱਗਾ ਤਾਂ ਅਲੌਕਿਕ ਭਾਣਾ ਵਰਤਿਆ ਉਸਦੇ ਸਾਰੇ ਹੀ ਜਖਮ ਮਿਟ ਗਏ ਉਹਦਾ ਸਰੀਰ ਪੂਰੀ ਤਰਹਾਂ ਹੀ ਤੰਦਰੁਸਤ ਹੋ ਗਿਆ ਆਪਣੇ ਸਰੀਰ ਵੱਲ ਵੇਖ ਕੇ
ਉਹ ਬਹੁਤ ਹੀ ਖੁਸ਼ ਹੋਇਆ ਉਹਦਾ ਰੋਕ ਸਾਰਾ ਹੀ ਹੁਣ ਮਿਟ ਚੁੱਕਾ ਸੀ ਫਿਰ ਉਹ ਛੱਪੜੀ ਦੇ ਕੰਢੇ ਬਹਿ ਕੇ ਰਜਨੀ ਨੂੰ ਉਡੀਕਣ ਲੱਗਾ ਜਦੋਂ ਰਜਨੀ ਆਈ ਤਾਂ ਆਪਣੇ ਪਿੰਗਲੇ ਪਤੀ ਨੂੰ ਉੱਥੇ ਨਾ ਵੇਖ ਕੇ ਹੈਰਾਨ ਹੋ ਗਈ ਕਿੱਥੇ ਚਲਿਆ ਗਿਆ ਰਜਨੀ ਕੀ ਵੇਖਦੀ ਹੈ ਕਿ ਉਹ ਆਪਣੇ ਪਤੀ ਦੀ ਥਾਂ ਉਹ ਸੁੰਦਰ ਨੌਜਵਾਨ ਬੈਠਾ ਹੈ ਤੇ ਉਹ ਵੇਖ ਕੇ ਡਰ ਜਾਂਦੀ ਹੈ ਉਹਦੇ ਮਨ ਵਿੱਚ ਆਉਂਦਾ ਹੈ ਕਿ ਕਿਤੇ ਇਸਨੇ ਮੇਰੇ ਪਤੀ ਨੂੰ ਮਾਰ ਹੀ ਨਾ ਦਿੱਤਾ ਹੋਵੇ ਤਾਂ ਕਿ ਉਹ ਰਜਨੀ ਦਾ ਵਾਰਸ ਬਣ ਸਕੇ ਉਹ ਉਹਦੇ ਨੇੜੇ ਗਈ ਤੇ ਗੁੱਸੇ ਨਾਲ ਪੁੱਛਣ ਲੱਗੀ ਕਿ ਮੇਰਾ ਪਤੀ ਕਿੱਥੇ ਹੈ ਰਜਨੀ ਦੇ ਪਤੀ ਨੇ ਰਜਨੀ ਨੂੰ ਕਿਹਾ ਕਿ ਤੂੰ ਮੈਨੂੰ ਪਛਾਣਿਆ ਨਹੀਂ ਮੈਂ ਤੇਰਾ ਪਤੀ ਹੀ ਤਾਂ ਹਾਂ ਰਜਨੀ ਨੂੰ ਯਕੀਨ ਨਹੀਂ ਹੋਇਆ ਤੇ ਕਹਿਣ ਲੱਗੀ ਮੇਰਾ ਪਤੀ ਤਾਂ ਸਰੀਰ ਦਾ ਰੋਗੀ ਹੈ ਉਹ ਤਾਂ ਤੁਰ ਵੀ ਨਹੀਂ ਸੀ ਸਕਦਾ ਤੂੰ ਕੋਈ ਹੋਰ ਹੈ ਸੱਚ ਸੱਚ ਦੱਸ ਦੇ ਮੇਰਾ ਪਤੀ ਕਿੱਥੇ ਹੈ
ਮੇਰਾ ਪਤੀ ਤਾਂ ਸਰੀਰ ਦਾ ਰੋਗੀ ਹੈ ਉਹ ਤਾਂ ਤੁਰ ਵੀ ਨਹੀਂ ਸੀ ਸਕਦਾ ਤੂੰ ਕੋਈ ਹੋਰ ਹੈ ਸੱਚ ਸੱਚ ਦੱਸ ਦੇ ਮੇਰਾ ਪਤੀ ਕਿੱਥੇ ਹੈ ਅੱਗੋਂ ਰਜਨੀ ਦੇ ਪਤੀ ਨੇ ਕਿਹਾ ਕਿ ਹੇ ਦੇਵੀ ਤੂੰ ਸ਼ੱਕ ਨਾ ਕਰ ਤੇਰੇ ਸੇਵਾ ਤੇ ਤੇਰੇ ਰੱਬ ਚ ਭਰੋਸੇ ਕਰਕੇ ਉਸ ਪਰਮਾਤਮਾ ਨੇ ਹੀ ਮੇਰੇ ਸਰੀਰ ਨੂੰ ਠੀਕ ਕਰ ਦਿੱਤਾ ਹੈ ਰਜਨੀ ਫਿਰ ਵੀ ਨਾ ਮੰਨੀ ਤੇ ਕਹਿਣ ਲੱਗੀ ਕੋਈ ਚੋਰ ਹੈ ਤੂੰ ਕਾਤਲ ਹੈ ਤੂੰ ਤੂੰ ਮੇਰੇ ਪਤੀ ਨੂੰ ਮਾਰ ਦਿੱਤਾ ਹੈ ਰਜਨੀ ਉੱਚੀ ਉੱਚੀ ਰੋਣ ਲੱਗ ਪਈ ਰਜਨੀ ਦੇ ਪਤੀ ਨੂੰ ਯਾਦ ਆਇਆ ਕਿ ਜਦੋਂ ਉਹ ਛੱਪੜੀ ਵਿੱਚ ਉਤਰਿਆ ਸੀ ਤਾਂ ਉਸਨੇ ਇੱਕ ਹੱਥ ਨਾਲ ਬੇਰੀ ਦੀ ਟਾਹਣੀ ਫੜੀ ਹੋਈ ਸੀ ਜਿਸ ਕਰਕੇ ਉਹ ਹੱਥ ਦਾ ਜਖਮ ਅਜੇ ਸੇਕ ਨਹੀਂ ਸੀ ਹੋਇਆ ਉਸਨੇ ਉਹ ਹੱਥ ਰਜਨੀ ਨੂੰ ਦਿਖਾਇਆ ਫਿਰ ਉਹੀ ਹੱਥ ਉਸਨੇ ਰਜਨੀ ਨੂੰ ਨਾਲ ਲੈ ਜਾ ਕੇ ਪਾਣੀ ਦੇ ਵਿੱਚ ਡਬੋਇਆ ਤੇ ਜਦੋਂ ਹੱਥ ਬਾਹਰ ਕੱਢਿਆ ਤਾਂ ਹੱਥ ਜਾ ਜਖਮ ਵੀ ਠੀਕ ਹੋ ਚੁੱਕਿਆ ਸੀ
ਇਹ ਵੇਖ ਕੇ ਰਜਨੀ ਹੈਰਾਨ ਾਨ ਹੀ ਰਹਿ ਗਈ ਉਹ ਪਰਮਾਤਮਾ ਦਾ ਸ਼ੁਕਰ ਕਰਨ ਲੱਗੀ ਉਸ ਤੋਂ ਬਾਅਦ ਇਹ ਵੇਰੀ ਬੇਰੀ ਤੇ ਨਾਲ ਨਾਲ ਜਾਣੀ ਜਾਣ ਲੱਗ ਪਈ ਅੱਜ ਕੱਲ ਇਹ ਬੇਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਿਤ ਹੈ ਇਸ ਗੱਲ ਤੋਂ ਤਾਂ ਆਪਾਂ ਸਾਰੇ ਹੀ ਜਾਣੋ ਹਨ ਜਿੱਥੇ ਲੋਕ ਹਰਿਮੰਦਰ ਸਾਹਿਬ ਦੇ ਦਰਸ਼ਨ ਦੇ ਨਾਲ ਇਸ ਦੁੱਖ ਭੰਜਨੀ ਬੇਰੀ ਦੇ ਦਰਸ਼ਨ ਵੀ ਕਰਦੇ ਹਨ ਦੂਜੇ ਪਾਸੇ ਸ਼ਾਹੂਕਾਰ ਦੁਨੀ ਚੰਦ ਪੂਰੀ ਤਰਹਾਂ ਕੰਗਾਲ ਹੋ ਚੁੱਕਿਆ ਸੀ ਉਸਦਾ ਸਾਰਾ ਹੀ ਧਨ ਲੁਟੇਰਿਆ ਡਾਕੂਆਂ ਨੇ ਲੁੱਟ ਲਿਆ ਸੀ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਸੀ ਹੁਣ ਤਾਂ ਉਸ ਸ਼ਾਹੂਕਾਰ ਨੂੰ ਵੀ ਯਕੀਨ ਹੋ ਚੁੱਕਿਆ ਸੀ
ਤੇ ਸਾਰਾ ਕੁਝ ਰੱਬ ਦਾ ਦਿੱਤਾ ਹੀ ਹੈ ਸੋ ਸਾਧ ਸੰਗਤ ਜੀ ਪਰਮਾਤਮਾ ਦਾ ਹੀ ਦਿੱਤਾ ਸਾਰਾ ਕੁਝ ਅਸੀਂ ਖਾਂਦੇ ਪੀਂਦੇ ਤੇ ਹੰਡਾਉਂਦੇ ਹਨ। ਇਸ ਲਈ ਕਦੇ ਵੀ ਆਪਣੇ ਮਨ ਵਿੱਚ ਇਸ ਹੰਕਾਰ ਨੂੰ ਨਹੀਂ ਪਾਲਣਾ ਚਾਹੀਦਾ ਕਿ ਮੈਂ ਹੀ ਹਾਂ ਜੋ ਸਭ ਕੁਝ ਕਰ ਰਿਹਾ ਹਾਂ ਜੇਕਰ ਮੈਂ ਨਾ ਹੋਵਾਂ ਤਾਂ ਪਤਾ ਨਹੀਂ ਕੀ ਹੋਵੇ ਇਸ ਮੈਂ ਨੂੰ ਆਪਣੇ ਅੰਦਰੋਂ ਮਾਰਨਾ ਪਵੇਗਾ ਤਾਂ ਹੀ ਸਾਡਾ ਪਰਮਾਤਮਾ ਦੇ ਉੱਪਰ ਅਟੱਲ ਵਿਸ਼ਵਾਸ ਹੋਵੇਗਾ ਤੇ ਪਰਮਾਤਮਾ ਜੀ ਵੀ ਸਾਡੇ ਉੱਤੇ ਬਖਸ਼ਿਸ਼ ਕਰ ਦੇਣਗੇ ਜਿਵੇਂ ਬੀਬੀ ਰਜਨੀ ਜੀ ਦਾ ਅਟੱਲ ਵਿਸ਼ਵਾਸ ਸੀ ਪਰਮਾਤਮਾ ਜੀ ਦੇ ਉੱਪਰ ਤਾਂ ਪਰਮਾਤਮਾ ਜੀ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਸਾਰੇ ਹੀ ਦੁੱਖ ਦਰਦ ਨੂੰ ਦੂਰ ਕਰ ਦਿੱਤੇ ਸਨ ਤੇ ਉਹਨਾਂ ਦੇ ਪਿਤਾ ਦਾ ਹੰਕਾਰ ਵੀ ਖਤਮ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ