ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨਾਂ ਦੀ ਚਰਨ ਛਿਨ ਵਿੱਚ ਖਾਲਸਾ ਜੀ ਸਭੈ ਸੁਖ ਹਨ ਸਾਰੇ ਅੰਮ੍ਰਿਤਸਰ ਜਿਨਾਂ ਦੀ ਚਰਨ ਸ਼ਰਨ ਵਿੱਚ ਜਾ ਕੇ ਪ੍ਰਾਪਤ ਹੋ ਜਾਂਦੇ ਜਿਨਾਂ ਦੇ ਦੀਦਾਰ ਕੀਤਿਆਂ ਖਾਲਸਾ ਜੀ ਮਾੜੇ ਪਹਰੇ ਖਤਮ ਹੋ ਜਾਂਦੇ ਮੱਥੇ ਤੇ ਪੁੱਠੇ ਹੋਏ ਲੇਖ ਜਿਹੜੇ ਹਨ ਸਿੱਧੇ ਹੋ ਜਾਂਦੇ ਐਸਾ ਦਰਸ਼ਨ ਹੈ
ਸਤਿਗੁਰੂ ਦੀਨ ਦਿਆਲ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਸੋ ਖਾਲਸਾ ਜੀ ਸਤਿਗੁਰੂ ਜੀ ਨੇ ਸਾਨੂੰ ਹਰ ਪ੍ਰਕਾਰ ਦੀ ਸੋਝੀ ਬਖਸ਼ੀ ਹ ਹਰ ਪ੍ਰਕਾਰ ਦਾ ਸੁੱਖ ਸਾਨੂੰ ਬਖਸ਼ਿਆ ਹੈ ਤੇ ਖਾਲਸਾ ਜੀ ਸਾਡੇ ਵਿੱਚ ਕਮੀ ਹੈ ਅਸੀਂ ਉਸ ਸ਼ਬਦ ਨੂੰ ਸੁਣਦੇ ਨਹੀਂ ਉਸ ਸ਼ਬਦ ਨੂੰ ਪੜ੍ਦੇ ਨਹੀਂ ਉਸ ਸੋਝੀ ਨੂੰ ਲੈਂਦੇ ਨਹੀਂ ਇਸੇ ਕਰਕੇ ਦੁੱਖਾਂ ਵਿੱਚ ਹਾਂ ਭਟਕਣਾ ਵਿੱਚ ਹਾਂ ਤੇ ਭਰਮਦੇ ਫਿਰਦੇ ਹਾਂ ਦੁੱਖਾਂ ਵਿੱਚ ਪਏ ਹੋਏ ਹਨ ਸਾਨੂੰ ਆਪਣੇ ਅਸਲ ਦੀ ਪਛਾਣ ਨਹੀਂ ਆਪਣੇ ਆਪੇ ਦੀ ਪਛਾਣ ਨਹੀਂ ਸਾਨੂੰ ਇਹ ਵੀ ਪਛਾਣ ਨਹੀਂ ਕਿ ਸਾਡਾ ਗੁਰੂ ਕੌਣ ਹੈ ਕਿੱਦਾਂ ਦਾ ਸਾਨੂੰ ਸਾਡਾ ਗੁਰੂ ਹੋਣਾ ਚਾਹੀਦਾ ਲੋਕੀ ਖਾਲਸਾ ਜੀ ਚੰਗੀ ਗੱਡੀ ਵਾਲੇ ਨੂੰ ਚੰਗਾ ਗੁਰੂ ਮੰਨਦੇ ਚੰਗੇ ਡੇਰੇ ਵੱਡੇ ਵਾਲੇ ਨੂੰ ਚੰਗਾ ਗੁਰੂ ਮੰਨਦੇ ਜਿੱਥੇ ਚੰਗਾ ਸੋਹਣਾ ਲੰਗਰ ਚਲਦਾ ਉਹਨੂੰ ਵੱਡਾ ਗੁਰੂ ਮੰਨਦੇ ਪਰ ਨਹੀਂ ਧੰਨ ਗੁਰੂ ਨਾਨਕ ਸਾਹਿਬ
ਮਹਾਰਾਜ ਕਹਿੰਦੇ ਜਿਨਾਂ ਦੇ ਨੇਤਰਾਂ ਵਿੱਚੋਂ ਜਲ ਚੱਲਦਾ ਰਵੇ ਜਿਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਦੀ ਯਾਦ ਵਸੀ ਰਵੇ ਬੈਰਾਗੀ ਰਹਿਣ ਜਿਨਾਂ ਦਾ ਭਾਈ ਧਿਆਨ ਬਾਣੀ ਵਿੱਚ ਹੀ ਲੱਗਾ ਰਵੇ ਸਤਿਗੁਰੂ ਦੀ ਸੇਵਾ ਵਿੱਚ ਲੱਗਾ ਰਵੇ ਸੰਗਤ ਦੀ ਸੇਵਾ ਵਿੱਚ ਹੀ ਲੱਗੇ ਰਹਿਣ ਉਹ ਸੰਤ ਹਨ ਉਹ ਸਾਧੂ ਹਨ ਉਹ ਬ੍ਰਹਮ ਗਿਆਨੀ ਹਨ ਧੰਨ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਖਾਲਸਾ ਜੀ ਇਨੀ ਸੇਵਾ ਮਹਾਰਾਜ ਜੀਆਂ ਦੀ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਕਦੇ ਆਪਣਾ ਆਪਾ ਨਹੀਂ ਜਤਾਇਆ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੱਕ ਸੇਵਾ ਕੀਤੀ ਖਾਲਸਾ ਜੀ ਗੁਰੂ ਘਰ ਕਾ ਮਾਲ ਡੰਗਰ ਸਾਂਭਿਆ ਗੁਰੂ ਘਰ ਦੀਆਂ ਮੱਝਾਂ ਸਾਂਭੀਆਂ ਗੁਰੂ ਘਰ ਕੀ ਖੇਤੀ ਦੀ
ਸਾਰੀ ਕਾਰ ਜਿਹੜੀ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ ਸੋ ਖਾਲਸਾ ਜੀ ਮਹਾਰਾਜ ਦੇ ਘਰ ਦੀ ਸੇਵਾ ਕਰਦੇ ਰਹੇ ਗੁਰੂਕਿਆਂ ਨੂੰ ਤਿਲਕ ਮਹਾਰਾਜ ਦੀ ਕਿਰਪਾ ਸਦਕਾ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਲਾਉਂਦੇ ਰਹੇ ਸੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਖਾਲਸਾ ਜੀ ਇਨਾ ਰਝਾਇਆ ਇਨਾ ਖੁਸ਼ ਕੀਤਾ ਕਿ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਸਾਰੀਆਂ ਦਾਤਾਂ ਬਾਬਾ ਬੁੱਢਾ ਸਾਹਿਬ ਦੀ ਝੋਲੀ ਪਈਆਂ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਵੀ ਖਾਲਸਾ ਜੀ ਪੁੱਤਰਾਂ ਦਾ ਦਾਨੀ ਆਖਿਆ ਜਾਂਦਾ ਉਧਰ ਝੋਲੀ ਪਾਉਣ ਵਾਲੇ ਵੇਖੋ ਫਿਰ ਛੇਵੇਂ ਪਾਤਸ਼ਾਹ ਮਹਾਰਾਜ ਆਪ ਅਕਾਲ ਪੁਰਖ ਜੀ ਆਪ ਛੇਵੇਂ ਨਾਨਕ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹਨਾਂ ਦੇ ਮੁੱਖੋਂ ਖਾਲਸਾ ਜੀ ਮਾਤਾ ਗੰਗਾ ਜੀ ਨੂੰ ਬਚਨ ਦਵਾਇਆ ਵਰ ਦਿੱਤਾ ਗੁਰੂ ਨੂੰ ਖਾਲਸਾ ਜੀ ਗੁਰੂ ਸਾਰੇ ਸੰਸਾਰ ਨੂੰ ਦੇਣ ਵਾਲਾ ਹੁੰਦਾ ਪਰ
ਗੁਰੂ ਨੇ ਆਪਣੇ ਸਿੱਖ ਦੇ ਕੋਲੋਂ ਖਾਲਸਾ ਜੀ ਆਪਣੇ ਪੁੱਤ ਦੀ ਜਿਹੜੀ ਮੰਗ ਮੰਗਵਾਈ ਸੀ ਮਾਤਾ ਗੰਗਾ ਜੀ ਨੂੰ ਭੇਜ ਕੇ ਕਿੱਡਾ ਮਾਣ ਸਤਿਕਾਰ ਕਿੰਨਾ ਆਦਰ ਖਾਲਸਾ ਜੀ ਦਿੱਤਾ ਅੱਜ ਜਿਵੇਂ ਕਈ ਕਹਿ ਦਿੰਦੇ ਅਸੀਂ ਸ਼ਹੀਦਾਂ ਸਿੰਘਾਂ ਨੂੰ ਕਿਉਂ ਮੰਨੀਏ ਜੀ ਅਸੀਂ ਕਿਉਂ ਜਾਈਏ ਇਹ ਤੇ ਟਰੈਂਡਿੰਗ ਚ ਚੱਲ ਪਿਆ ਕੰਮ ਇਹ ਚਪਹਿਰਾ ਸਾਹਿਬ ਹੋਇਆ ਬਾਬਾ ਦੀਪ ਸਿੰਘ ਸਾਹਿਬ ਹੋਏ ਜਾਂ ਬਾਬਾ ਨੋਧ ਸਿੰਘ ਸਾਹਿਬ ਹੋਏ ਜਾਂ ਸ਼ਹੀਦੀ ਦੇਗ ਹੋਈ ਜਾਂ ਜੋਤ ਹੋਈ ਇਹ ਪਹਿਲਾਂ ਤੇ ਗੱਲਾਂ ਹੈ ਨਹੀਂ ਸੀ ਅੱਜਕੱਲ ਲੋਕੀ ਭੇਟ ਚਾਲ ਨੇ ਅਸੀਂ ਕਿਉਂ ਮੰਗੀ ਮੰਨੀਏ ਜੀ ਸ਼ਹੀਦਾਂ ਸਿੰਘਾਂ ਨੂੰ ਸ਼ਹੀਦਾਂ ਸਿੰਘਾਂ ਨੂੰ ਮੰਨ ਕੇ ਕੀ ਹੋਣਾ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਗੁਰੂ ਨੇ ਹੀ ਗੁਰੂ ਨੂੰ ਮੰਨਣਾ ਹੋਰ ਨਹੀਂ ਕਿਸੇ ਨੂੰ ਮੰਨਣਾ ਤੇ ਮਹਾਰਾਜ ਕਹਿੰਦੇ ਜਿਹੜਾ ਕੋਈ ਗੁਰੂ ਨੂੰ ਮੰਨਦਾ ਹੈ ਉਹ ਵੀ ਗੁਰੂ ਵਰਗਾ ਹੈ
ਹਰਿ ਹਰਿ ਜਨ ਤੂੰ ਹੀ ਏਕ ਹੈ ਬਿਧ ਵਿਚਾਰ ਕਛੁ ਨਾਹਿ ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹਿ ਧਨ ਕਲਗੀਧਰ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਰੀ ਤੇ ਹਰੀ ਦਾ ਜਨ ਹਰੀ ਦਾ ਸੇਵਕ ਦੋਵੇਂ ਇੱਕੋ ਹੀ ਹਨ ਜਿਵੇਂ ਖਾਲਸਾ ਜੀ ਸਮੁੰਦਰ ਤੇ ਸਮੁੰਦਰ ਦੀ ਲਹਿਰ ਉਤੋਂ ਵੱਖਰੀ ਨਹੀਂ ਇਸੇ ਪ੍ਰਕਾਰ ਗੁਰੂ ਕਾ ਖਾਲਸਾ ਹੈ ਗੁਰੂ ਕੇ ਸਿੰਘ ਹਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਉਹਨਾਂ ਵਿੱਚ ਆਉਂਦੇ ਨੇ ਧੰਨ ਬਾਬਾ ਨੋਧ ਸਿੰਘ ਸਾਹਿਬ ਉਹਨਾਂ ਸਿੱਖਾਂ ਵਿੱਚ ਆਉਂਦੇ ਨੇ ਖਾਲਸਾ ਜੀ ਜਿਨਾਂ ਨੇ ਆਪਣੇ ਆਪੇ ਦੀ ਪਰਵਾਹ ਨੀ ਕੀਤੀ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਸਰੋਵਰ ਪਾਵਨ ਪਵਿੱਤਰ ਅਸਥਾਨ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਆਪਣੀ ਸ਼ਹੀਦੀ ਦਿੱਤੀ ਸ਼ਹਾਦਤ ਪ੍ਰਾਪਤ ਕੀਤੀ ਸੋ ਐਸੇ ਗੁਰਮੁਖਾਂ ਦੀ ਸੰਗਤ ਕਰਨ ਨਾਲ ਖਾਲਸਾ ਜੀ ਪਾਰ ਉਤਾਰਾ ਹੁੰਦਾ ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣਾ ਸੀਨਾ ਆਖਿਆ ਤੇ ਗੁਰੂ ਕਾ ਸੀਨਾ ਬਣ ਜਾਣਾ ਖਾਲਸਾ ਜੀ ਕੋਈ ਮਾੜੀ ਮੋਟੀ ਖੇਡ ਨਹੀਂ
ਫਿਰ ਅੱਗੇ ਬਾਬਾ ਜੀਵਨ ਸਿੰਘ ਸਾਹਿਬ ਜੀ ਆਉਂਦੇ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਉਹਨਾਂ ਨੂੰ ਹਾਸਿਲ ਹੋਇਆ ਸੋ ਖਾਲਸਾ ਜੀ ਭਾਈ ਮੰਝ ਜੀ ਨੂੰ ਮਹਾਰਾਜ ਨੇ ਕਿਹਾ ਮੰਝ ਗੁਰੂ ਕਾ ਬੋਹਥਾ ਜੰਗ ਲੰਘਣਹਾਰਾ ਮਹਾਰਾਜ ਨੇ ਕਿਹਾ ਗੁਰੂ ਕੇ ਘਰ ਦਾ ਇਹ ਜਹਾਜ ਹੈ ਜਿਹੜਾ ਭਾਈ ਮੰਝ ਨੂੰ ਯਾਦ ਕਰੂਗਾ ਵੀ ਪਾਰ ਹੋਵੇਗਾ ਸੋ ਵੱਡੀਆਂ ਵੱਡੀਆਂ ਖਾਲਸਾ ਜੀ ਇਹ ਖੇਡਾਂ ਮਹਾਰਾਜ ਜੀ ਨੇ ਕਰਨਾ ਕੀਤੀਆਂ ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਜਿੱਥੇ ਮਹਿਮਾ ਹੈ ਉਥੇ ਗੁਰੂ ਕੇ ਖਾਲਸੇ ਦੀ ਬੜੀ ਮਹਿਮਾ ਹੈ ਜੇ ਕਈ ਖਾਲਸਾ ਜੀ ਵਾਰ ਵਾਰ ਨੂੰ ਇਹ ਸੋਨੂੰ ਮਿਲਦਾ ਇਹ ਸ਼ਹੀਦਾਂ ਸਿੰਘਾਂ ਨੂੰ ਮਾਨਕ ਵਕੀ ਮਿਲੂਗਾ ਸ਼ਹੀਦਾਂ ਸਿੰਘਾਂ ਦੀ ਸੇਵਾ ਕਰਕੇ ਕੀ ਮਿਲੂਗਾ
ਇਹ ਅੱਜ ਦੀ ਹੱਡ ਬੀਤੀ ਵਿੱਚ ਪਤਾ ਲੱਗੇਗਾ ਸ਼ਹੀਦਾਂ ਸਿੰਘਾਂ ਦੀ ਸੇਵਾ ਕਰਕੇ ਕੀ ਪ੍ਰਾਪਤ ਹੁੰਦਾ ਸੋ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਜਿਹੜੀ ਅੱਜ ਦੀ ਹੱਡ ਬੀਤੀ ਆਈ ਹ ਆਓ ਸਰਵਣ ਕਰੀਏ ਮਹਾਰਾਜ ਦੀ ਕਿਰਪਾ ਸਦਕਾ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਮਿਹਰ ਸਦਕਾ ਸੋ ਖਾਲਸਾ ਜੀ ਇਹ ਇੱਕ ਪ੍ਰਵਾਸੀ ਦੀ ਹੱਡ ਬੀਤੀ ਹੈ ਇਕ ਭਈਏ ਦੀ ਜਿਹਨੂੰ ਆਪਾਂ ਭਈਆ ਕਹਿੰਦੇ ਆ ਉਹ ਵਿਚਾਰਾ ਇਥੇ ਖਾਲਸਾ ਜੀ ਆਪਣੇ ਪੰਜਾਬ ਵਿੱਚ ਸ਼ੁਰੂ ਤੋਂ ਕਿਤੇ ਛੋਟਾ ਹੀ ਹੁੰਦਾ ਆਇਆ ਕਿਸੇ ਦੇ ਕੰਮਕਾਰ ਕਰਦਾ ਸੀ। ਤੇ ਪਹਿਲਾਂ ਵੀ ਖਾਲਸਾ ਜੀ ਦਾਸ ਨੇ ਕੁਝ ਸਾਲ ਕ ਪਹਿਲਾਂ ਇੱਕ ਹੱਡ ਬੀਤੀ ਇੱਕ ਭਈਏ ਦੀ ਸੁਣਾਈ ਸੀ ਇੱਕ ਰਕਸ਼ੇ ਵਾਲੇ ਦੀ ਸੁਣਾਈ ਸੀ ਪ੍ਰਵਾਸੀ ਦੀ ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿਨਾਂ ਨੇ ਬਾਬਾ ਦੀਪ ਸਿੰਘ ਸਾਹਿਬ ਦੇ
ਸਾਰੇ ਤੋਂ ਬਹੁਤ ਕੁਝ ਲਿਆ ਲੋਕਾਂ ਨੂੰ ਮਿਲਦਾ ਭਾਈ ਜਿਨਾਂ ਦੇ ਹਿਰਦੇ ਵਿੱਚ ਸ਼ਰਧਾ ਹੈ ਬਾਬਾ ਦੀਪ ਸਿੰਘ ਸਾਹਿਬ ਨਹੀਂ ਵੇਖਦੇ ਵੀ ਇਹ ਸਿੱਖ ਹੈ ਗੁਰੂ ਕਾ ਜਾਂ ਕੋਈ ਹਿੰਦੂ ਹ ਜਾਂ ਕੋਈ ਮੁਸਲਮਾਨ ਹ ਜਾਂ ਕੋਈ ਹੋਰ ਹ ਤੀਜਾ ਚੌਥਾ ਸੋ ਮਹਾਰਾਜ ਦੇ ਘਰੋਂ ਸਭ ਨੂੰ ਮਿਲਦਾ ਪਰ ਸ਼ਰਧਾ ਤੇ ਪ੍ਰੇਮ ਜਿਨਾਂ ਨੂੰ ਵਿਸ਼ਵਾਸ ਬਣ ਜਾਂਦਾ ਕਿ ਮੈਂ ਇੱਥੇ ਆਇਆ ਮੈਨੂੰ ਮਿਲੇਗਾ ਖਾਲਸਾ ਜੀ ਉਹਨਾਂ ਨੂੰ ਮਿਲ ਜਾਂਦਾ ਸੋ ਇਹ ਇੱਕ ਪ੍ਰਵਾਸੀ ਨੇ ਸੁਣਾਉਣਾ ਕੀਤਾ ਕਹਿੰਦਾ ਵੀ ਜਿਹੜੇ ਘਰ ਵਿੱਚ ਮੈਂ ਰਹਿੰਦਾ ਨਾ ਤੇ ਉਹ ਜਿਹੜਾ ਸਰਦਾਰ ਸੀ ਉਹ ਦਾਰੂ ਬਹੁਤ ਪੀਂਦਾ ਸੀ ਬਹੁਤ ਦਾਰੂ ਪੀਣੀ ਸੀ ਉਹ ਜਿਹੜੀ ਬੀਬੀ ਸੀ ਉਹਨੂੰ ਮੈਂ ਮਾਤਾ ਹੀ ਕਹਿੰਦਾ ਸਾਂ ਛੋਟੇ ਹੁੰਦਿਆਂ ਹੀ ਉਹਨਾਂ ਦੇ ਘਰ ਵਿੱਚ ਰਹਿੰਦਾ ਤੇ ਉਹ ਪਰਿਵਾਰ ਨੇ ਖਾਲਸਾ ਜੀ ਮੈਨੂੰ ਹੱਡ ਬੀਤੀ ਸੁਣਾਈ ਹ ਉਹ ਪ੍ਰਵਾਸੀ ਨੇ ਆਪ ਨਹੀਂ ਉਹਦੇ ਪਰਿਵਾਰ ਨੇ ਜਿੱਥੇ ਉਹ ਰਹਿੰਦਾ ਤੇ ਮਹਾਰਾਜ ਦੀ ਕਿਰਪਾ ਵਰਤੀ ਸਤਿਗੁਰੂ ਦੀ ਤੇ ਉਹ ਉਹਨਾਂ ਦਾ ਕਾਰ ਘਰ ਦਾ ਸਾਰਾ ਸਾਂਭਦਾ ਆਪਦੇ ਪਰਿਵਾਰ ਬਾਹਰ ਤੇ
ਉਹ ਬੰਦਾ ਦਾਰੂ ਕਹਿੰਦੇ ਬਹੁਤ ਪੀਂਦਾ ਸੀ ਤੇ ਮਾਤਾ ਨੇ ਨਾ ਜਿਹੜੀ ਬੀਬੀ ਸੀ ਘਰਵਾਲੀ ਉਹ ਪ੍ਰਵਾਸੀ ਨੇ ਦੱਸਿਆ ਜਿਦਾਂ ਪ੍ਰਵਾਸੀ ਦੀ ਹੱਡ ਬੀਤੀ ਹੁਣ ਚਲਦੀ ਤੇ ਪ੍ਰਵਾਸੀ ਨੂੰ ਆਪਾਂ ਮੁੱਖ ਰੱਖਣਾ ਕਹਿੰਦੇ ਉਹ ਮਾਤਾ ਨੇ ਨਾ ਬਾਬਾ ਦੀਪ ਸਿੰਘ ਸਾਹਿਬ ਤੇ ਬਾਬਾ ਨੋਧ ਸਿੰਘ ਸਾਹਿਬ ਤੇ ਬੜੀ ਸੇਵਾ ਕੀਤੀ ਤੇ ਉਹ ਦਾਰੂ ਛੱਡ ਗਿਆ ਚੰਗਾ ਭਲਾ ਹੋ ਗਿਆ ਗੁਰਸਿੱਖ ਬਣ ਗਿਆ ਬਾਣੀ ਪੜਨ ਲੱਗ ਪਿਆ ਉਹ ਭਈਏ ਨੇ ਇਹ ਸਾਰਾ ਕੁਝ ਵੇਖਿਆ ਤੇ ਉਹ ਕਈ ਵਾਰ ਨਾ ਭਈਏ ਨੂੰ ਉਹਨੇ ਨਾਲ ਲੈ ਜਾਣਾ ਵੀ ਚੱਲ ਆ ਚਲੀ ਆਪਾਂ ਮੱਥਾ ਟੇਕ ਕੇ ਆਉਦੇ ਆ ਦਰਸ਼ਨ ਕਰਕੇ ਆਉਂਦੇ ਆ ਲੰਗਰ ਛੱਕ ਕੇ ਆਉਦੇ ਆ ਇਦਾਂ ਕਰਕੇ ਉਹ ਲੱਗ ਗਿਆ ਹੁਣ ਉਹ ਪ੍ਰਵਾਸੀ ਸੀ ਵਿਚਾਰਾ ਤੇ ਪਿੱਛੇ ਗਿਆ ਜਦੋਂ ਪਰਿਵਾਰ ਉਹਨਾਂ ਨੇ ਵਿਆਹ ਵੀ ਕੀਤਾ ਤਿੰਨ ਕ ਸਾਲ ਉੱਥੇ ਰਿਹਾ ਤਿੰਨਾਂ ਚਾਰਾਂ ਸਾਲਾਂ ਬਾਅਦ ਫਿਰ ਆ ਗਿਆ
ਤੇ ਤਿੰਨਾਂ ਚਾਰਾਂ ਸਾਲਾਂ ਬਾਅਦ ਜਦੋਂ ਆਇਆ ਤਿੰਨ ਕੁ ਮਹੀਨੇ ਰਿਹਾ ਤਨੂੰ ਪਤਾ ਲੱਗਾ ਵੀ ਉਹਦੇ ਘਰ ਕੋਈ ਬੱਚਾ ਹੋਣ ਵਾਲਾ ਤੇ ਉਹ ਵਿਚਾਰਾ ਇਥੋਂ ਸਾਡੇ ਕੋਲੋਂ ਪ੍ਰਵਾਸੀ ਸੀ ਜਿਹੜਾ ਪਰਿਵਾਰ ਦੱਸਦਾ ਵੀ ਉਹ ਜਦੋਂ ਪਿੰਡ ਗਿਆ ਨਾ ਸਾਡੇ ਕੋਲ ਮਾਇਆ ਲੈ ਕੇ ਗਿਆ ਸੀ ਆਖਿਆ ਕੋਈ ਨਹੀਂ ਉੱਥੇ ਵੀ ਲੋੜ ਪਊ ਤੇ 10 ਦਿਨ ਲੋ ਪਿੰਡ ਗਿਆ ਤੇ ਲੜਕੀ ਉਹਦੇ ਹੋਈ ਤੇ ਲੜਕੀ ਹੋਈ ਲੜਕੀ ਹੋਈ ਜਦੋਂ ਤੇ ਡਾਕਟਰਾਂ ਨੇ ਉਹਨਾਂ ਨੂੰ ਇਹ ਕਹਿ ਦਿੱਤਾ ਵੀ ਬੱਚੇ ਦੀ ਕੋਈ ਖਾਲਸਾ ਜੀ ਨੂੰ ਦਿੱਕਤ ਆਈ ਉਸ ਵੇਲੇ ਰੁਲੀ ਘੱਟ ਤੇ ਕੋਈ ਦਿੱਕਤ ਵੀ ਉਹਨੇ ਸਰੀਰ ਨੂੰ ਆਈ ਤੇ ਉਹਦੇ ਵਿੱਚ ਇਹ ਆਇਆ ਕਿ ਜਿਹੜੀ ਬੱਚੇ ਦੀ ਜਿਹੜੀ ਫੂਡ ਪੈਪ ਹੁੰਦੀ ਖਾਲਸਾ ਜੀ ਅਜੇ ਨਵਾਂ ਸਰੀਰ ਆ ਬੱਚੇ ਦਾ ਉਹ ਬੰਦ ਆਈ ਬਲੋਕ ਆਈ ਉਹਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਆਈ ਤੇ ਉਹਨਾਂ ਨੇ ਕਿਹਾ ਵੀ ਇਹ ਬੱਚੀ ਦਾ ਪ੍ਰਸ਼ਨ ਹੋਵੇਗਾ ਤੇ ਖਾਲਸਾ ਜੀ ਹੁਣ ਨਿਆਣਾ ਜਾਂ ਜਿਹੜਾ ਅੱਜ ਕੱਲ ਜੰਮਿਆ ਬੱਚਾ ਉਹਦਾ ਪ੍ਰਸ਼ਨ ਕਰਨਾ ਕਿੱਡੀ ਔਖੀ ਗੱਲ ਤੇ
ਉਹ ਪ੍ਰਵਾਸੀ ਨੇ ਨਾ ਇੱਥੇ ਫੋਨ ਕੀਤਾ ਵੀ ਡਾਕਟਰ ਇਦਾਂ ਕਹਿੰਦੇ ਆ ਤੇ ਇਧਰੋਂ ਪਰਿਵਾਰ ਕਹਿੰਦਾ ਵੀ ਅਸੀਂ ਤੁਹਾਨੂੰ ਮਾਇਆ ਵੀ ਭੇਜੀ ਤਾਂਹੀ ਉਹਨੂੰ ਆਖਿਆ ਵੀ ਤੂੰ ਇੱਥੇ ਲੈ ਆ ਇੱਥੇ ਬੱਚਿਆਂ ਨੂੰ ਇੱਥੇ ਬੱਚਿਆਂ ਵਾਲੀ ਹੋਸਪਿਟਲ ਵਿਖਾਵਾਂਗੇ ਉਹ ਪਰਿਵਾਰ ਨੂੰ ਲੈ ਕੇ ਇੱਥੇ ਆ ਗਿਆ ਇੱਥੇ ਡਾਕਟਰਾਂ ਨੂੰ ਵਿਖਾਇਆ ਤੇ ਉਹ ਕਹਿੰਦੇ ਵੀ ਅਜੇ ਕੁਝ ਨਹੀਂ ਹੋ ਸਕਦਾ ਵੀ ਇਹਦੇ ਠੀਕ ਆ ਕੋਈ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਪਰ ਰਿਪੋਰਟਾਂ ਦੇ ਵਿੱਚ ਇਹੀ ਕੁਛ ਆ ਕਈ ਵਾਰੀ ਜਿਹੜੀ ਫੂਡ ਪੈਪ ਆ ਉਹਦੇ ਵਿੱਚ ਕੋਈ ਨੁਕਸ ਹ ਵੀ ਇਹਦਾ ਪਰੇਟ ਹੀ ਹੋਵੇਗਾ ਤੇ ਉਹ ਵਿਚਾਰਾ ਬੜਾ ਰੋਂਦਾ ਦੋਵੇਂ ਜੀ ਬੜੇ ਉਹਨਾਂ ਨੇ ਰੋਣਾ ਵੀ ਅਸੀਂ ਕਿਹੋ ਜਿਹੇ ਪਾਪ ਕੀਤੇ ਵੀ ਸਾਡੇ ਘਰ ਧੀ ਹੋਈ ਉਹ ਵੀ ਇਦਾਂ ਹੋਈ ਤੇ ਕਹਿੰਦੇ ਉਹ ਨਾ ਜਿਹੜਾ ਪ੍ਰਵਾਸੀ ਸੀ ਉਹ ਇਥੇ ਰਹਿੰਦਾ ਸੀ ਉਹਨੂੰ ਮੈਂ ਲੈ ਕੇ ਜਾਣਾ
ਉਹਦੇ ਬੱਚੇ ਨੂੰ ਉਮੀਦ ਉਹਦੀ ਘਰ ਦੀ ਨੂੰ ਵੀ ਉਹਨੂੰ ਵੀ ਤੇ ਆਪਣੇ ਬੱਚਿਆਂ ਵਾਂਗੂ ਹੀ ਅਸੀਂ ਉਹਨਾਂ ਨੂੰ ਪਾ ਲਿਆ ਤੇ ਉਹ ਪ੍ਰਵਾਸੀ ਕਹਿੰਦਾ ਵੀ ਸਰਦਾਰ ਜੀ ਵੀ ਮੈਂ ਨਾ ਸ਼ਾਮਾਂ ਨੂੰ ਉਥੇ ਜਾਇਆ ਕਰਨਾ ਜਿੱਥੇ ਤੁਸੀਂ ਜਾਦੇ ਉਹ ਵਿਚਾਰਾ ਆਪੇ ਹੀ ਜਾਣ ਲੱਗ ਪਿਆ ਕਈ ਵਾਰੀ ਉਹਨੇ ਮੋਟਰਸਾਈਕਲ ਲੈ ਜਾਣਾ ਸਕੂਟਰੀ ਲੈ ਜਾਣੀ ਕਈ ਵਾਰੀ ਰੱਖਿਓ ਤੇ ਆਟੋ ਤੇ ਚਲ ਜਾਣਾ ਇਦਾਂ ਕਰਕੇ ਜਾਣ ਲੱਗ ਪਿਆ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਇੱਕ ਪ੍ਰਵਾਸੀ ਕਿਉਂਕਿ ਉਹਨੇ ਇਹ ਅੱਖਾਂ ਨਾਲ ਵੇਖਿਆ ਸੀ ਵੀ ਜਿਹੜਾ ਦਾਰੂ ਨਹੀਂ ਸੀ ਕਦੇ ਛੱਡ ਸਕਦਾ ਉਹ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਦਾਰੂ ਬੰਦਾ ਛੱਡ ਕੇ ਉਹਨੇ ਇਹ ਚੀਜ਼ਾਂ ਵੇਖੀਆਂ ਸੀ ਉਹਨੇ ਫਿਰ ਉੱਥੇ ਨਾ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨ ਦੇ ਅਰਦਾਸਾਂ ਕਰਨੀਆਂ ਜਾ ਜਾ ਕੇ ਵੀ ਮੇਰੀ ਬੱਚੀ
ਠੀਕ ਹੋ ਜੇ ਤੇ ਖਾਲਸਾ ਜੀ ਡਾਕਟਰਾਂ ਨੇ ਕਹਿ ਤਾ ਵੀ ਅਜੇ ਇਹਦਾ ਪ੍ਰਸ਼ਨ ਨਹੀਂ ਹੋ ਸਕਦਾ ਥੋੜੀ ਵੱਡੀ ਹੋਊਗੀ ਫਿਰ ਆਪਾਂ ਕਰਾਂਗੇ ਏਡੇ ਛੋਟੇ ਬੱਚੇ ਦਾ ਪ੍ਰਸ਼ਨ ਜਿਹੜਾ ਖਤਰਾ ਸੀ ਉਹਨਾਂ ਨੇ ਦੱਸਿਆ ਪਰ ਜੇ ਉਹ ਕਹਿੰਦਾ ਡਾਕਟਰਾਂ ਨੇ ਵੀ ਮਾਲਕ ਨੂੰ ਦੱਸ ਦਿੱਤਾ ਸੀ ਭਾਈ ਸਾਹਿਬ ਕਹਿੰਦੇ ਜਿਹੜੇ ਸੁਣਾਉਂਦੇ ਪਰਿਵਾਰ ਵਾਲੇ ਕਹਿੰਦੇ ਸਾਨੂੰ ਦੱਸਤਾ ਵੀ ਬੱਚੀ ਜੇ ਹੋ ਸਕਦਾ ਵੀ ਇਹ ਨਾ ਰਵੇ ਨਾ ਬਚੇ ਪਰ ਉਹ ਪ੍ਰਵਾਸੀ ਦੀ ਆ ਸੀ ਸ਼ਰਧਾ ਉਹਨੇ ਸਿਰ ਤੇ ਪਰਨਾ ਬੰਨਣਾ ਸ਼ੁਰੂ ਕਰਤਾ ਮੁੱਛਾ ਵੀ ਨਹੀਂ ਕਟਾਈਆਂ ਦਾੜੀ ਵੀ ਨਹੀਂ ਕਟਾਈ ਤੇ ਜਾਣ ਲੱਗ ਪਿਆ ਤੇ ਬੜੀ ਉਹਨੇ ਸੇਵਾ ਉੱਥੇ ਕਰਨੀ ਮੈਂ ਵੀ ਨਾ ਰੋਕਣਾ ਘਰ ਦਾ ਕੋਈ ਕੰਮ ਨਾ ਕਹਿਣਾ ਡੰਗਰਾਂ ਦਾ ਕੋਈ ਕੰਮ ਨਾ ਕਹਿਣਾ
ਆਪ ਕਰ ਕੁਰ ਲੈਣਾ ਤੇ ਇਦਾਂ ਹੀ ਮਹਾਰਾਜ ਦੀ ਕਿਰਪਾ ਨਾਲ ਉੱਥੇ ਜੁੜ ਗਿਆ ਉਹ ਜਾਂਦਾ ਰਿਹਾ ਸਾਲ ਇੱਕ ਪੂਰਾ ਗਿਆ ਸਾਲ ਪੂਰਾ ਜਾਣ ਤੋਂ ਬਾਅਦ ਮਲੋ ਦੀ ਸਾਲ ਉਹ ਬੱਚੀ ਨੂੰ ਕੋਈ ਪਰੇਸ਼ਾਨੀ ਨਹੀਂ ਆਈ ਮਾਂ ਦਾ ਦੁੱਧ ਪੀਂਦੀ ਸੀ ਪਚਦਾ ਸੀ ਡਾਕਟਰ ਕਹਿੰਦੇ ਸੀ ਵੀ ਬਚਣਾ ਨਹੀਂ ਵੀ ਇਹਦੇ ਇੱਕ ਸ਼ਾਇਦ ਇੱਕ ਵੱਖੀ ਥਾਣੀ ਕੋਈ ਪੈਪ ਲਾਉਣਗੇ ਕਹਿੰਦੇ ਸੀ ਡਾਕਟਰ ਪਰ ਉਹ ਨਹੀਂ ਲੱਗਾ ਇੱਕ ਸਾਲ ਬੱਚੀ ਦੁੱਧ ਪਹੁੰਚਾਉਂਦੀ ਰਹੀ ਉਹ ਫੂਡ ਪੈਪ ਦੀ ਨੁਕਸ ਕਰਕੇ ਵੀ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਂਦਾ ਰਿਹਾ ਉਹ ਲਗਾਤਾਰ ਜਾਂਦਾ ਰਿਹਾ ਉਹਨੇ ਕਈ ਵਾਰੀ ਮੈਨੂੰ ਕਹਿਣਾ ਸਰਦਾਰ ਜੀ ਪੈਸੇ ਦਿਓ ਮੈਂ ਉੱਥੇ ਮੱਥਾ ਟੇਕਣਾ ਮੈਂ ਉੱਥੇ ਆਹ ਕਰਾਉਣਾ ਮੈਂ ਲੰਗਰ ਚ ਸੇਵਾ ਪਾਉਣੀ ਆਹ ਕਰਨਾ ਉਹ ਕਰਨਾ ਇਦਾਂ ਕਰਦਿਆਂ ਕਰਦਿਆਂ ਮਹਾਰਾਜ ਦੀ ਕਿਰਪਾ ਨਾਲ ਡੇਢ ਸਾਲ ਦੋ ਸਾਲ ਬੀਤ ਗਏ
ਬੱਚੀ ਨੂੰ ਕੁਝ ਨਹੀਂ ਹੋਇਆ ਬੱਚੀ ਚੰਗੀ ਭਲੀ ਰਿੜਨ ਲੱਗ ਪਈ ਤੁਰਨ ਲੱਗ ਪਈ ਫਿਰ ਉਹਤੋਂ ਬਾਅਦ ਉਹਨਾਂ ਡਾਕਟਰਾਂ ਨੇ ਇਹਨਾਂ ਨੇ ਕਿਹਾ ਵੀ ਆਪਾਂ ਚੈੱਕ ਕਰਾ ਕੇ ਵੇਖੀਏ ਇਹ ਕਰਾਫੇ ਡਾਕਟਰ ਦੀ ਸਲਾਹ ਲਈ ਇਹ ਵੀ ਕਿਤੇ ਇਹੋ ਜਿਹੇ ਮੇਰੇ ਮਨ ਚ ਅਸੀਂ ਵੀ ਡਾਕਟਰਾਂ ਨੇ ਕਿਹਾ ਸ਼ਾਇਦ ਹੀ ਬਚੇ ਪਰ ਮਹਾਰਾਜ ਦੀ ਕਿਰਪਾ ਵਰਤਣ ਲੱਗ ਪਈ ਕੋਈ ਡੇਢ ਦੋ ਸਾਲ ਢਾਈ ਸਾਲ ਬਾਅਦ ਮੈਂ ਫਿਰ ਉਹਦਾ ਟੈਸਟ ਟ ਕਰਾਇਆ ਤੇ ਕੋਈ ਉਹਦੇ ਫੂਡ ਪੈਪ ਦੇ ਵਿੱਚ ਨੁਕਸ ਨਹੀਂ ਆਇਆ ਬੱਚੀ ਦੇ ਐਡੀ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਹੋਈ ਉਸ ਪ੍ਰਵਾਸੀ ਦੇ ਤੇ ਉਹ ਬੰਦਾ ਬਾਬਾ ਦੀਪ ਸਿੰਘ ਸਾਹਿਬ ਦਾ ਪ੍ਰਚਾਰ ਕਰਦਾ ਫਿਰਦਾ ਖਾਲਸਾ ਜੀ ਜਿਨਾਂ ਨੂੰ ਮਹਾਰਾਜ ਤੇ ਭਰੋਸਾ ਆ ਜਾਂਦਾ ਉਹਨਾਂ ਨੂੰ ਮਹਾਰਾਜ ਫਿਰ ਬਹੁਤ ਕੁਝ ਬਖਸ਼ਦੇ ਸੋ ਇਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਘਰ ਦੀਆਂ ਨਿਆਰੀਆਂ
ਖੇਡਾਂ ਨੇ ਇਹਨਾਂ ਨੂੰ ਕੋਈ ਕੋਈ ਵਿਰਲਾ ਵਿਰਲਾ ਜਾਣ ਸਕਦਾ ਇੱਕ ਪ੍ਰਵਾਸੀ ਵੇਖੋ ਲਗਾਤਾਰ ਆਪਣੀ ਬੱਚੀ ਕਰਕੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣ ਲੱਗਾ। ਤੇ ਅਸੀਂ ਮਹਾਰਾਜ ਦੀ ਕਿਰਪਾ ਵਰਦੀ ਹ ਅਸੀਂ ਸਤਿਗੁਰੂ ਦੀ ਦਇਆ ਵਰਤੀ ਖਾਲਸਾ ਜੀ ਉਹਦੇ ਘਰ ਰੌਣਕਾਂ ਬਣੀਆਂ ਬੱਚੀ ਚੰਗੀ ਭਲੀ ਤੰਦਰੁਸਤ ਹੋ ਗਈ ਜਿਹਨੂੰ ਡਾਕਟਰ ਕਹਿੰਦੇ ਸੀ ਇਹਦੀ ਫੂਡ ਪੈਪ ਦਾ ਪ੍ਰਸ਼ਨ ਕਰਨਾ ਪੈਣਾ ਸੋ ਮਹਾਰਾਜ ਦੀ ਕਿਰਪਾ ਸਦਕਾ ਇਹ ਹੱਡ ਬੀਤੀ ਸੀ ਖਾਲਸਾ ਜੀ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ਣੀ ਖਾਲਸਾ ਜੀ ਸਮੇਂ ਦੀ ਥੋੜੀ ਕਮੀ ਹੋਣ ਕਰਕੇ ਹੱਡ ਬੀਤੀ ਥੋੜੀ ਜਲਦੀ ਜਲਦੀ ਸੁਣਾ ਦਿੱਤੀ ਹੋਰ ਵੀ ਬੜਾ ਕੁਝ ਸੀ ਦੱਸਣ ਵਾਲਾ ਜਿਹੜਾ ਦੱਸ ਨਹੀਂ ਹੋਇਆ ਮਹਾਰਾਜ ਕਿਰਪਾ ਕਰਨ ਹੋ ਸਕਿਆ ਤੇ ਕੱਲ ਪਰਸੋਂ ਨੂੰ ਦੁਬਾਰਾ ਇਹੋ ਹੱਡ ਬੀਤੀ ਵਿੱਚ ਜਿਹੜੀਆਂ ਬਾਕੀ ਗੱਲਾਂ ਉਹ ਵੀ ਸੁਣਾਵਾਂਗਾ ਮਹਾਰਾਜ ਕਿਰਪਾ ਕਰਨ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ