ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਡੱਲਾ ਤਲਵੰਡੀ ਸਾਬੋ ਅਤੇ ਨੇੜਲੇ ਕਈ ਪਿੰਡਾਂ ਦਾ ਚੌਧਰੀ ਸੀ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਬੜਾ ਸ਼ਰਧਾਲੂ ਸੀ ਜਦੋਂ ਗੁਰੂ ਜੀ ਚਮਕੌਰ ਦੀ ਜੰਗ ਤੋਂ ਬਾਅਦ ਮਾਛੀਵਾੜੇ ਹੁੰਦੇ ਹੋਏ ਤਲਵੰਡੀ ਸਾਬੋ ਪਹੁੰਚੇ ਤਾਂ ਇਸ ਨੇ ਗੁਰੂ ਸਾਹਿਬ ਜੀ ਦੀ ਬੜੀ ਸੇਵਾ ਕੀਤੀ ਇਕ ਵੱਡਾ ਚੌਧਰੀ ਹੋਣ ਕਰਕੇ ਇਸ ਨੇ ਆਪਣੇ ਨਾਲ ਬਹੁਤ ਸਾਰੇ ਸੈਨਿਕ ਵੀ ਰੱਖੇ ਹੋਏ ਸਨ
ਜਿਨਾਂ ਤੇ ਇਸ ਨੂੰ ਬੜਾ ਮਾਨ ਸੀ ਗੁਰੂ ਸਾਹਿਬ ਜੀ ਅੱਗੇ ਭਾਈ ਡੱਲਾ ਆਪਣੇ ਸੈਨਿਕਾਂ ਦੀਆਂ ਬੜੀਆਂ ਸਿਫਤਾਂ ਕਰਦਾ ਸੀ ਅਤੇ ਗੁਰੂ ਸਾਹਿਬ ਨੂੰ ਕਹਿ ਦਿੰਦਾ ਗੁਰੂ ਜੀ ਜੇ ਤੁਸੀਂ ਚਮਕੌਰ ਦੀ ਜੰਗ ਵਿੱਚ ਮੈਨੂੰ ਯਾਦ ਕਰਦੇ ਤਾਂ ਮੈਂ ਕਦੇ ਵੀ ਤੁਹਾਡਾ ਜੰਗ ਵਿੱਚ ਨੁਕਸਾਨ ਨਾ ਹੋਣ ਦਿੰਦਾ ਮੇਰੇ ਸੈਨਿਕ ਤੁਹਾਡੇ ਨਾਲ ਲੜਦੇ ਤੁਹਾਡੇ ਸਾਹਿਬਜ਼ਾਦੇ ਵੀ ਸ਼ਹੀਦ ਨਾ ਹੁੰਦੇ ਗੁਰੂ ਸਾਹਿਬ ਜਾਣਦੇ ਸਨ ਕਿ ਡੱਲਾ ਇਹ ਬੋਲ ਹੰਕਾਰ ਵਿੱਚ ਬੋਲਦਾ ਹੈ
ਗੁਰੂ ਸਾਹਿਬ ਕਹਿੰਦੇ ਕਿ ਡਲਿਆ ਜੋ ਵੀ ਹੋਇਆ ਹੈ ਅਕਾਲ ਪੁਰਖ ਦੇ ਭਾਣੇ ਵਿੱਚ ਹੋਇਆ ਹੈ ਪਰ ਫਿਰ ਵੀ ਡੱਲਾ ਗੁਰੂ ਸਾਹਿਬ ਨੂੰ ਕਦੇ ਕਦੇ ਇਦਾਂ ਕਹਿ ਦਿਆ ਕਰਦਾ ਸੀ ਇਸੇ ਤਰ੍ਹਾਂ ਹੀ ਇੱਕ ਦਿਨ ਗੁਰੂ ਸਾਹਿਬ ਦੀਵਾਨ ਵਿੱਚ ਬੈਠੇ ਸਨ ਅਤੇ ਭਾਈ ਡੱਲਾ ਜੀ ਕੋਲ ਬੈਠਾ ਸੀ ਇਹੀ ਕਹਿ ਰਿਹਾ ਸੀ ਕਿ ਗੁਰੂ ਜੀ ਤੁਸੀਂ ਮੈਨੂੰ ਜੰਗ ਵਿੱਚ ਯਾਦ ਕਰਕੇ ਤਾਂ ਦੇਖਦੇ ਮੈਂ ਤੁਹਾਡੇ ਸਿੰਘਾਂ ਦਾ ਇਹਨਾਂ ਨੁਕਸਾਨ ਨਹੀਂ ਹੋਣ ਦੇਣਾ ਸੀ ਇਨੇ ਨੂੰ ਲਾਹੌਰ ਤੋਂ ਕੋਈ ਸਿੱਖ ਦੀਵਾਨ ਵਿੱਚ ਗੁਰੂ ਜੀ ਨੂੰ ਆਪਣੀ ਬਣਾਈ ਹੋਈ ਬੰਦੂਕ ਭੇਟ ਕਰਨ ਲਈ ਆਇਆ
ਗੁਰੂ ਜੀ ਨੇ ਬੰਦੂਕ ਹੱਥ ਵਿੱਚ ਫੜੀ ਅਤੇ ਭਾਈ ਡੱਲੇ ਨੂੰ ਕਹਿਣ ਲੱਗੇ ਕਿ ਸ਼ਸਤਰ ਨੂੰ ਜੰਗ ਵਿੱਚ ਵਰਤਣ ਤੋਂ ਪਹਿਲਾਂ ਪਰਖ ਜਰੂਰ ਲੈਣਾ ਚਾਹੀਦਾ ਹੈ ਸੋ ਅਸੀਂ ਵੀ ਹੁਣ ਪਰਖ ਕਰ ਲੈਂਦੇ ਹਾਂ ਕਿ ਇਹ ਬੰਦੂਕ ਕਿਸੇ ਨੂੰ ਮਾਰ ਸਕਦੀ ਹੈ ਕਿ ਜਾਂ ਨਹੀਂ ਇਸ ਲਈ ਤੁਸੀਂ ਆਪਣੇ ਜਵਾਨਾਂ ਨੂੰ ਸਾਡੇ ਸਾਹਮਣੇ ਖੜੇ ਕਰੋ ਤਾਂ ਜੋ ਅਸੀਂ ਇਸ ਬੰਦੂਕ ਨੂੰ ਪਰਖ ਲਈਏ ਇਨਾ ਸੁਣ ਕੇ ਡੱਲਾ ਬੜਾ ਹੈਰਾਨ ਹੋ ਗਿਆ ਅਤੇ ਘਬਰਾਏ ਹੋਏ ਨੇ ਆਪਣੇ ਜਵਾਨਾਂ ਵੱਲ ਦੇਖਿਆ ਤਾਂ ਉਸਦੇ ਜਵਾਨ ਨੀਵੀਂ ਪਾ ਕੇ ਪਿਛਾਹ ਹੋ ਗਏ ਗੁਰੂ ਸਾਹਿਬ ਨੇ ਕਿਹਾ ਭਾਈ ਡੱਲਾ ਜੀ ਜੇ ਤੁਹਾਡੇ ਸੈਨਿਕ ਨਹੀਂ ਆਉਂਦੇ
ਤਾਂ ਤੁਸੀਂ ਹੀ ਸਾਹਮਣੇ ਖੜੇ ਹੋ ਜਾਵੋ ਤਾਂ ਜੋ ਬੰਦੂਕ ਦੀ ਪਰਖ ਹੋ ਜਾਵੇ ਇਹ ਸੁਣ ਕੇ ਭਾਈ ਡੱਲਾ ਹੋਰ ਘਬਰਾ ਗਿਆ ਅਤੇ ਕਹਿਣ ਲੱਗਾ ਗੁਰੂ ਜੀ ਅਸੀਂ ਕਿਸੇ ਜਾਨਵਰ ਤੇ ਬੰਦੂਕ ਅਜਮਾਲ ਲੈਂਦੇ ਹਾਂ ਗੁਰੂ ਜੀ ਕਹਿਣ ਲੱਗੇ ਕਿ ਭਾਈ ਡਲਿਆ ਅਸੀਂ ਤਾਂ ਇਨਸਾਨਾਂ ਨਾਲ ਜੰਗ ਕਰਨੀ ਹੁੰਦੀ ਹੈ ਜਨਵਰਾਂ ਨਾਲ ਨਹੀਂ ਇਸ ਲਈ ਇਨਸਾਨ ਤੇ ਹੀ ਇਸ ਬੰਦੂਕ ਨੂੰ ਅਜਮਾਉਣਾ ਚਾਹੀਦਾ ਹੈ ਇਹ ਸੁਣ ਕੇ ਭਾਈ ਡੱਲਾ ਜੀ ਨੇਵੀ ਪਾ ਕੇ ਪਿਛਾਹ ਹੋ ਗਿਆ ਗੁਰੂ ਸਾਹਿਬ ਨੇ ਕਿਹਾ ਡਲਿਆ ਜੇ ਤੁਸੀਂ ਨਹੀਂ ਅੱਗੇ ਆਉਣਾ ਤੇ ਮੇਰੇ ਸਿੰਘਾਂ ਨੂੰ ਕਹੋ ਕਿ ਗੁਰੂ ਜੀ ਨੇ ਬੰਦੂਕ ਅਜਮਾਉਣੀ ਹੈ ਕੋਈ ਸਿੰਘ ਅੱਗੇ ਆਣ ਕੇ ਖਲੋ ਜਾਵੇ ਇਨਾ ਸੁਣ ਕੇ ਦੋ ਪਿਉ ਪੁੱਤ
ਬਾਬਾ ਬੀਰ ਸਿੰਘ ਤੇ ਬਾਬਾ ਧੀਰ ਸਿੰਘ ਜੋ ਦਸਤਾਰ ਸਜਾ ਰਹੇ ਸਨ ਉਹ ਗੁਰੂ ਜੀ ਵੱਲ ਭੱਜ ਪਏ ਦੋਵੇਂ ਸਿੰਘ ਇੱਕ ਦੂਜੇ ਤੋਂ ਅੱਗੇ ਹੋਣ ਦੀ ਕੋਸ਼ਿਸ਼ ਵਿੱਚ ਆਪਸ ਵਿੱਚ ਲੜ ਪਏ ਜਦ ਭਾਈ ਡੱਲੇ ਨੇ ਪੁੱਛਿਆ ਕਿ ਇਹ ਕਿਉਂ ਲੜ ਰਹੇ ਹਨ ਤਾਂ ਕਿਸੇ ਸਿੰਘ ਨੇ ਦੱਸਿਆ ਕਿ ਇਹ ਦੋਵੇਂ ਇਸ ਲਈ ਲੜ ਰਹੇ ਹਨ ਕਿ ਗੁਰੂ ਜੀ ਦੀ ਆਵਾਜ਼ ਪਹਿਲਾ ਮੇਰੇ ਕੰਨਾਂ ਵਿੱਚ ਪਈ ਹੈ ਇਸ ਲਈ ਉਸ ਬੰਦੂਕ ਦੀ ਗੋਲੀ ਮੈਂ ਖਾਣੀ ਹੈ ਦੋਵੇਂ ਇੱਕ ਦੂਜੇ ਤੋਂ ਮੂਹਰੇ ਹੋ ਕੇ ਬੰਦੂਕ ਦੀ ਗੋਲੀ ਖਾਣ ਲਈ ਕਾਹਲੇ ਸਨ ਦੋਵੇਂ ਸਿੰਘ ਗੁਰੂ ਜੀ ਹੱਥੋਂ ਗੋਲੀ ਖਾ ਕੇ ਸ਼ਹੀਦ ਹੋਣਾ ਆਪਣੇ ਵੱਡੇ ਭਾਗ ਸਮਝਦੇ ਸਨ ਇਹ ਦੇਖ ਕੇ ਡੱਲਾ ਹੈਰਾਨ ਹੋ ਰਿਹਾ ਸੀ
ਗੁਰੂ ਜੀ ਦੇ ਸਿੰਘਾਂ ਨੂੰ ਕਿਹਾ ਤੁਸੀਂ ਦੋਵੇਂ ਹੀ ਸਾਹਮਣੇ ਖੜ ਜਾਵੋ ਤਾਂ ਦੋਵੇਂ ਸਿੰਘ ਛਾਤੀ ਤਾਣ ਕੇ ਖੜੇ ਹੋ ਗਏ ਗੁਰੂ ਸਾਹਿਬ ਜੀ ਨੇ ਬੰਦੂਕ ਚਲਾ ਕੇ ਗੋਲੀ ਦੋਵਾਂ ਸਿੰਘਾਂ ਦੇ ਸਿਰ ਉਪਰੋਂ ਦੀ ਲੰਘਾ ਦਿੱਤੀ ਇਹ ਸਾਰਾ ਕੌਤਕ ਵੇਖ ਕੇ ਭਾਈ ਡੱਲਾ ਬਹਤ ਹੈਰਾਨ ਹੋ ਗਿਆ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਭਾਈ ਡਲਿਆ ਜੰਗ ਵਿੱਚ ਜਿੱਤ ਮੌਤ ਨੂੰ ਮਖੌਲ ਕਰਨ ਵਾਲੇ ਸੂਰਮਿਆਂ ਨਾਲ ਹੁੰਦੀ ਹੈ ਤੇਰੇ ਸੈਨਿਕਾਂ ਵਰਗਿਆਂ ਨਾਲ ਨਹੀਂ ਜੋ ਮੌਤ ਨੂੰ ਵੇਖ ਕੇ ਘਬਰਾ ਜਾਣ ਇਹ ਸੁਣ ਕੇ ਭਾਈ ਡੱਲੇ ਦਾ ਸਾਰਾ ਹੰਕਾਰ ਟੁੱਟ ਗਿਆ ਅਤੇ ਉਸਨੇ ਗੁਰੂ ਸਾਹਿਬਾ ਜੀ ਦੇ ਕੋਲੋਂ ਆਪਣੇ ਹੰਕਾਰ ਲਈ ਮਾਫੀ ਮੰਗੀ ਅਤੇ ਅੰਮ੍ਰਿਤ ਪਾਨ ਕਰਕੇ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਸਜ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ