ਪਰਮ ਪਿਤਾ ਪ੍ਰਮਾਤਮਾਂ ਹਰ ਵੇਲੇ ਨਾਲ ਨਾਲ ਰਹਿਣਗੇ ਬਸ ਇਹ ਸ਼ਬਦ ਬੋਲੋ

ਜੋ ਮਨੁੱਖ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਰਹਿੰਦੇ ਨੇ ਰੱਬ ਨੂੰ ਉਲਾਂਭੇ ਦਿੰਦੇ ਰਹਿੰਦੇ ਨੇ ਉਹਨਾਂ ਦੇ ਇਹ ਗਿਲੇ ਸ਼ਿਕਵੇ ਸ਼ਿਕਾਇਤਾਂ ਵੀ ਦੂਰ ਹੋ ਜਾਣਗੀਆਂ ਇਹ ਅਹਿਸਾਸ ਹੋਵੇਗਾ ਕਿ ਵਾਹਿਗੁਰੂ ਅਕਾਲ ਪੁਰਖ ਜੀ ਹਰ ਵੇਲੇ ਸਾਡੇ ਅੰਗ ਸੰਗ ਨੇ ਸਾਡੇ ਨਾਲ ਨੇ ਤਾਂ ਆਓ ਫਿਰ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਆ। ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਇੱਕ ਨਿੱਕੀ ਜਿਹੀ ਕਹਾਣੀਆਂ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਇਹ ਕਹਾਣੀ ਸੁਣ ਕੇ ਸਾਡੇ ਮਨ ਨੂੰ ਬਹੁਤ ਜਿਆਦਾ ਬਲ ਮਿਲਦਾ ਹੈ ਇਦਾਂ ਹੀ ਕਹਿੰਦੇ ਨਾ ਇੱਕ ਵਾਰ ਦੀ ਗੱਲ ਆ ਕਿ ਇੱਕ ਮਨੁੱਖ ਉਹ ਹਰ ਵੇਲੇ ਪਰਮ ਪਿਤਾ ਪਰਮਾਤਮਾ ਦੀ ਭਗਤੀ ਕਰਿਆ ਕਰੇ ਸਵੇਰੇ ਉੱਠ ਕੇ ਰੱਬ ਦਾ ਨਾਮ ਜਪਿਆ ਕਰੇ ਰਾਤ ਨੂੰ ਸੌਣ ਲੱਗਿਆ ਰੱਬ ਦਾ ਨਾਮ ਜਪਿਆ ਕਰੇ ਕੰਮ ਕਾਰ ਕਰਦਿਆਂ ਹੋਇਆਂ ਵੀ

ਰੱਬ ਰੱਬ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਹਰ ਵੇਲੇ ਉਸਦਾ ਧਿਆਨ ਗੁਰੂ ਚਰਨਾਂ ਦੇ ਨਾਲ ਜੁੜਿਆ ਰਵੇ ਪਰਮ ਪਿਤਾ ਪਰਮਾਤਮਾ ਦੇ ਨਾਲ ਜੁੜਿਆ ਹੀ ਰਿਹਾ ਕਰੇ ਕਹਿੰਦੇ ਪਰਮਾਤਮਾ ਜੀ ਉਸ ਮਨੁੱਖ ਦੀ ਭਗਤੀ ਨੂੰ ਦੇਖ ਕੇ ਬੜੇ ਖੁਸ਼ ਹੋਏ ਅਤੇ ਇੱਕ ਦਿਨ ਉਹਨਾਂ ਨੇ ਉਹਨੂੰ ਦਰਸ਼ਨ ਦਿੱਤੇ ਅਤੇ ਕਿਹਾ ਕਿ ਪੁੱਤਰ ਅਸੀਂ ਤੇਰੀ ਭਗਤੀ ਤੋਂ ਬਹੁਤ ਖੁਸ਼ ਆਂ ਦੱਸ ਤੈਨੂੰ ਕੀ ਚਾਹੀਦਾ ਹੈ ਅਸੀਂ ਤੇਰੇ ਮੂੰਹੋਂ ਮੰਗੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰਾਂਗੇ। ਕਹਿੰਦੇ ਉਹ ਮਨੁੱਖ ਕਹਿਣ ਲੱਗਾ ਪਰਮ ਪਿਤਾ ਪਰਮਾਤਮਾ ਜੀ ਜੇਕਰ ਤੁਸੀਂ ਮੇਰੇ ਤੋਂ ਬਹੁਤ ਜਿਆਦਾ ਖੁਸ਼ ਹੋ ਮੈਨੂੰ ਕੁਝ ਦੇਣਾ ਚਾਹੁੰਦੇ ਹੋ ਤਾਂ ਮੈਨੂੰ ਸੁੱਖ ਪਦਾਰਥ ਨਹੀਂ ਚਾਹੀਦੇ ਮੈਨੂੰ ਤੁਹਾਡੇ ਤੋਂ ਇੱਕ ਵਾਅਦਾ ਚਾਹੀਦਾ ਹੈ ਪਰਮਾਤਮਾ ਨੇ ਕਿਹਾ ਪੁੱਤਰ ਦੱਸ ਕਿਹੜਾ ਵਾਅਦਾ ਚਾਹੀਦਾ ਤੇ ਕਹਿੰਦੇ ਉਹ ਮਨੁੱਖ ਨੇ ਕਿਹਾ

ਪਰਮਾਤਮਾ ਜੀ ਮੇਰੇ ਨਾਲ ਇਹ ਵਾਅਦਾ ਕਰੋ ਕਿ ਮੇਰੀ ਜਿੰਦਗੀ ਦੇ ਵਿੱਚ ਚਾਹੇ ਜਿੱਦਾਂ ਦਾ ਮਰਜ਼ੀ ਸਮਾਂ ਆ ਜਾਵੇ ਦੁੱਖ ਹੋਵੇ ਸੁੱਖ ਹੋਵੇ ਅਮੀਰੀ ਹੋਵੇ ਗਰੀਬੀ ਹੋਵੇ ਤੁਸੀਂ ਮੇਰਾ ਸਾਥ ਕਦੇ ਨਹੀਂ ਛੱਡੋਗੇ ਤੁਸੀਂ ਹਰ ਵੇਲੇ ਹਰ ਥਾਂ ਮੇਰੇ ਨਾਲ ਰਹੋਗੇ ਤੇ ਕਹਿੰਦੇ ਪਰਮਾਤਮਾ ਜੀ ਉਸ ਮਨੁੱਖ ਦੀ ਇਹ ਗੱਲ ਸੁਣ ਕੇ ਬੜੇ ਖੁਸ਼ ਹੋਏ ਅਤੇ ਕਿਹਾ ਪੁੱਤਰ ਜਾ ਤੇਰੇ ਨਾਲ ਅੱਜ ਤੋਂ ਵਾਅਦਾ ਹ ਅਸੀਂ ਹਮੇਸ਼ਾ ਤੇਰੇ ਨਾਲ ਰਵਾਂਗੇ ਤੇਰੇ ਅੰਗ ਸੰਗ ਰਵਾਂਗੇ ਕਹਿੰਦੇ ਉਹ ਮਨੁੱਖ ਕਹਿਣ ਲੱਗਾ ਕਿ ਪਰਮਾਤਮਾ ਜੀ ਤੁਸੀਂ ਤਾਂ ਕਹਿ ਦਿੱਤਾ ਕਿ ਮੈਂ ਹਰ ਵੇਲੇ ਤੇਰੇ ਨਾਲ ਨਾਲ ਰਵਾਂਗਾ ਪਰ ਮੈਨੂੰ ਯਕੀਨ ਕਿਨ ਜਾਵੇਗਾ ਮੈਨੂੰ ਕੋਈ ਆਪਣੀ ਨਿਸ਼ਾਨੀ ਵੀ ਦੱਸੋ ਜਿਹੜੀ ਨਿਸ਼ਾਨੀ ਦੇਖ ਕੇ ਮੈਨੂੰ ਯਕੀਨ ਹੋ ਜਾਵੇ ਕਿ ਤੁਸੀਂ ਮੇਰੇ ਨਾਲ ਨਾਲ ਹੋ ਤਾਂ ਕਹਿੰਦੇ ਪਰਮਾਤਮਾ ਜੀ ਬੜੇ ਖੁਸ਼ ਹੋਏ ਅਤੇ ਕਹਿਣ ਲੱਗੇ ਪੁੱਤਰ ਮੈਂ ਹਮੇਸ਼ਾ ਤੇਰੇ ਨਾਲ ਰਵਾਂਗਾ ਇਸ ਗੱਲ ਦੀ ਨਿਸ਼ਾਨੀ ਇਹ ਹੋਵੇਗੀ ਕਿ ਜਦੋਂ ਵੀ ਤੂੰ ਚੱਲੇਗਾ ਤਾਂ ਤੇਰੇ ਕਦਮਾਂ ਦੇ ਨਿਸ਼ਾਨ ਦੇ ਨਾਲ ਨਾਲ

ਦੋ ਕਦਮਾਂ ਦੇ ਨਿਸ਼ਾਨ ਹੋਰ ਬਣਨਗੇ ਉਹ ਕਦਮ ਮੇਰੇ ਹੋਣਗੇ ਕਹਿੰਦੇ ਉਹ ਮਨੁੱਖ ਬੜਾ ਖੁਸ਼ ਹੋਇਆ ਕਹਿਣ ਲੱਗਾ ਠੀਕ ਆ ਪਰਮਾਤਮਾ ਜੀ ਕਹਿੰਦੇ ਉਸ ਦਿਨ ਤੋਂ ਬਾਅਦ ਉਹ ਮਨੁੱਖ ਬੜਾ ਖੁਸ਼ ਰਹਿਣ ਲੱਗਾ ਕਿਉਂਕਿ ਜਦੋਂ ਵੀ ਜਿੱਥੇ ਜਾਇਆ ਕਰੇ ਦੇਖਿਆ ਕਰੇ ਕਿ ਉਹਦੇ ਕਦਮਾਂ ਦੇ ਨਾਲ ਨਾਲ ਦੋ ਕਦਮਾਂ ਦੇ ਨਿਸ਼ਾਨ ਹੋਰ ਚੱਲ ਰਹੇ ਨੇ ਉਹਨੂੰ ਯਕੀਨ ਹੋ ਗਿਆ ਕਿ ਪਰਮ ਪਿਤਾ ਪਰਮਾਤਮਾ ਜੀ ਹਰ ਵੇਲੇ ਮੇਰੇ ਨਾਲ ਨੇ ਕਹਿੰਦੇ ਉਸੇ ਤਰ੍ਹਾਂ ਰੱਬ ਦਾ ਨਾਮ ਜਪਿਆ ਕਰੇ ਹਰ ਵੇਲੇ ਯਾਦ ਕਰਿਆ ਕਰੇ ਸਮਾਂ ਬੀਤਦਾ ਗਿਆ ਜ਼ਿੰਦਗੀ ਦੇ ਵਿੱਚ ਬੜੇ ਸੌਖੇ ਦਿਨ ਸੀ ਸੌਖੇ ਦਿਨਾਂ ਦੇ ਵਿੱਚ ਉਹਨੇ ਪਰਮ ਪਿਤਾ ਪਰਮਾਤਮਾ ਦੇ ਕਦਮਾਂ ਦੇ ਨਿਸ਼ਾਨ ਦੇਖਣੇ ਨਹੀਂ ਭੁੱਲੇ ਨਾ ਹੀ ਰੱਬ ਦਾ ਨਾਮ ਜਪਣਾ ਭੁੱਲਿਆ ਪਰ ਕਹਿੰਦੇ ਸਮਾਂ ਬੀਤਦਾ ਗਿਆ ਸੁੱਖ ਤੋਂ ਬਾਅਦ ਦੁੱਖ ਆਉਣਾ ਵੀ ਲਾਜ਼ਮੀ ਆ ਕਹਿੰਦੇ

ਉਹਦੀ ਜ਼ਿੰਦਗੀ ਦੇ ਵਿੱਚ ਕੋਈ ਔਖੀ ਘੜੀ ਆ ਗਈ ਉਹਦੇ ਸਾਰੇ ਰੋਸਤ ਮਿੱਤਰ ਰਿਸ਼ਤੇਦਾਰ ਉਹਦਾ ਸਾਥ ਛੱਡ ਗਏ ਬੜਾ ਦੁਖੀ ਹੋਇਆ ਪਰ ਕਹਿੰਦੇ ਸਭ ਤੋਂ ਜਿਆਦਾ ਦੁਖੀ ਉਸ ਵੇਲੇ ਹੋਇਆ ਜਦੋਂ ਉਹਨੇ ਇਹ ਦੇਖਿਆ ਕਿ ਅੱਜ ਦੁੱਖ ਦੀ ਘੜੀ ਦੇ ਵਿੱਚ ਉਹਦੇ ਕਦ ਮਾਂ ਦੇ ਨਿਸ਼ਾਨਾ ਦੇ ਨਾਲ ਦੂਸਰੇ ਦੋ ਕਦਮਾਂ ਦੇ ਨਿਸ਼ਾਨ ਨਹੀਂ ਬਣ ਰਹੇ ਭਾਵ ਕਿ ਉਹਨੂੰ ਲੱਗਾ ਕਿ ਪਰਮ ਪਿਤਾ ਪਰਮਾਤਮਾ ਜੀ ਵੀ ਮੇਰਾ ਸਾਥ ਛੱਡ ਗਏ ਨੇ ਕਹਿੰਦੇ ਬਹੁਤ ਜਿਆਦਾ ਦੁਖੀ ਹੋਇਆ ਆਪਣੀ ਨਰਾਜ਼ਗੀ ਪਰਮ ਪਿਤਾ ਪਰਮਾਤਮਾ ਦੇ ਨਾਲ ਜਾਹਰ ਕੀਤੀ ਕਿ ਪਰਮਾਤਮਾ ਜੀ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਸਾਰੀ ਦੁਨੀਆ ਨੇ ਸਾਥ ਛੱਡ ਦਿੱਤਾ ਸਾਰੇ ਰਿਸ਼ਤੇਦਾਰਾਂ ਨੇ ਸਾਥ ਛੱਡ ਦਿੱਤਾ ਮੈਨੂੰ ਇਨਾ ਦੁੱਖ ਨਹੀਂ ਹੋਇਆ ਪਰ ਤੁਸੀਂ ਮੇਰਾ ਸਾਥ ਛੱਡਿਆ ਮੈਨੂੰ ਇਸ ਗੱਲ ਦਾ ਦੁੱਖ ਆ ਕਹਿੰਦੇ ਪਰਮਾਤਮਾ ਨੇ ਜਦੋਂ ਇਸ ਮਨੁੱਖ ਦੀ ਨਰਾਜ਼ਗੀ ਸੁਣੀ ਇਹਦੀਆਂ ਸ਼ਿਕਾਇਤਾਂ ਸੁਣੀਆਂ ਤਾਂ ਪਰਮਾਤਮਾ ਨੇ ਫਿਰ ਦਰਸ਼ਨ ਦਿੱਤੇ ਅਤੇ ਕਿਹਾ ਪੁੱਤਰ ਤੂੰ ਇਹਨਾਂ ਦੁਖੀ ਕਿਉਂ ਆ ਅਤੇ ਤੂੰ ਮੇਰੇ ਨਾਲ ਨਰਾਜ਼ ਕਿਉਂ ਆ ਕਹਿੰਦੇ ਮਨੁੱਖ

ਪੁੱਤਰ ਤੂੰ ਇਨਾ ਦੁਖੀ ਕਿਉਂ ਆ ਅਤੇ ਤੂੰ ਮੇਰੇ ਨਾਲ ਨਰਾਜ ਕਿਉਂ ਆ ਤਾ ਕਹਿੰਦੇ ਮਨੁੱਖ ਕਹਿਣ ਲੱਗਾ ਵੀ ਪਰਮਾਤਮਾ ਜੀ ਨਰਾਜ ਨਾ ਹੋਵਾਂ ਤਾਂ ਕੀ ਕਰਾਂ ਇਹ ਦੁਨੀਆ ਨੇ ਸਾਥ ਛੱਡ ਦਿੱਤਾ ਮੈਨੂੰ ਉਹਦਾ ਦੁੱਖ ਨਹੀਂ ਆ ਪਰ ਤੁਸੀਂ ਵੀ ਮੇਰਾ ਸਾਥ ਛੱਡ ਗਏ ਸੁੱਖ ਵੇਲੇ ਹਰ ਵੇਲੇ ਮੇਰੇ ਨਾਲ ਨਾਲ ਰਹੇ ਪਰ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਵੀ ਆਮ ਦੁਨੀਆ ਵਰਗੇ ਨਿਕਲੇ ਮੇਰੇ ਰਿਸ਼ਤੇਦਾਰਾਂ ਵਰਗੇ ਨਿਕਲੇ ਮੇਰਾ ਸਾਥ ਛੱਡ ਗਏ ਤਾਂ ਪਰਮਾਤਮਾ ਨੇ ਕਿਹਾ ਵੀ ਪੁੱਤਰ ਤੈਨੂੰ ਇੰਝ ਕਿਉਂ ਲੱਗਦਾ ਕਿ ਮੈਂ ਤੇਰਾ ਸਾਥ ਛੱਡ ਦਿੱਤਾ ਹ ਤਾਂ ਮਨੁੱਖ ਨੇ ਕਿਹਾ ਦੇਖੋ ਹੁਣ ਜਦੋਂ ਮੈਂ ਚੱਲਦਾ ਹਾਂ ਨਾ ਮੇਰੇ ਕਦਮਾਂ ਦੇ ਨਿਸ਼ਾਨਾ ਦੇ ਨਾਲ ਤੁਹਾਡੇ ਕਦਮਾਂ ਦੇ ਨਿਸ਼ਾਨ ਨਹੀਂ ਬਣਦੇ

ਇਹਦਾ ਮਤਲਬ ਤੁਸੀਂ ਮੇਰੇ ਨਾਲ ਨਾਲ ਨਹੀਂ ਹੋ ਤਾਂ ਪਰਮਾਤਮਾ ਨੇ ਕਿਹਾ ਭੋਲਿਆ ਇਹ ਦੋ ਕਦਮਾਂ ਦੇ ਨਿਸ਼ਾਨ ਜੋ ਤੂੰ ਦੇਖ ਰਿਹਾ ਹ ਨਾ ਇਹ ਮੇਰੇ ਨੇ ਪੁੱਤਰ ਜਦੋਂ ਤੇਰੇ ਉੱਤੇ ਸੁੱਖ ਦਾ ਵੇਲਾ ਸੀ ਉਦੋਂ ਮੈਂ ਤੇਰੇ ਨਾਲ ਨਾਲ ਚੱਲਦਾ ਸੀ ਪਰ ਜਦੋਂ ਇਹ ਹੁਣ ਤੇਰੇ ਉੱਤੇ ਦੁੱਖ ਦੀ ਘੜੀ ਆਈ ਤਾਂ ਮੈਂ ਤੈਨੂੰ ਆਪਣੀ ਗੋਦ ਵਿੱਚ ਲੈ ਲਿਆ ਇਹ ਦੋ ਕਦਮਾਂ ਦੇ ਨਿਸ਼ਾਨ ਮੇਰੇ ਨੇ ਤੇਰੇ ਕਦਮਾਂ ਦੇ ਨਿਸ਼ਾਨ ਬਣਨੇ ਹਟ ਗਏ ਨੇ ਕਿਉਂਕਿ ਤੂੰ ਮੇਰੀ ਗੋਦ ਵਿੱਚ ਆ ਕਹਿੰਦੇ ਇਹ ਗੱਲ ਸੁਣ ਕੇ ਉਹ ਮਨੁੱਖ ਬੜਾ ਸ਼ਰਮਿੰਦਾ ਹੋਇਆ ਪਰਮਾਤਮਾ ਤੋਂ ਮਾਫੀਆਂ ਮੰਗੀਆਂ ਕਿ ਪਰਮਾਤਮਾ ਜੀ ਮੈਨੂੰ ਮਾਫ ਕਰ ਦੋ ਮੈਂ ਤੁਹਾਡੇ ਉੱਤੇ ਛੱਕ ਕੀਤਾ ਤੁਹਾਡੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕੀਤੀਆਂ

ਸੋ ਸੰਗਤ ਜੀ ਇਹ ਕਹਾਣੀ ਭਾਵੇਂ ਕਾਲਪਨਿਕ ਆ ਪਰ ਕਹਾਣੀ ਦੀ ਸਿੱਖਿਆ ਬਹੁਤ ਵੱਡੀ ਆ ਅਤੇ ਸਾਨੂੰ ਇਸ ਕਹਾਣੀ ਦੀ ਸਿੱਖਿਆ ਤੋਂ ਸਿੱਖਣਾ ਚਾਹੀਦਾ ਹੈ ਕਿ ਜੋ ਮਨੁੱਖ ਹਰ ਵੇਲੇ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਦੇ ਨੇ ਪਰਮਾਤਮਾ ਵੀ ਉਹਨਾਂ ਦੀ ਹਰ ਥਾਂ ਤੇ ਰੱਖਿਆ ਕਰਦੇ ਨੇ ਉਹਨਾਂ ਦੀ ਹਰ ਥਾਂ ਤੇ ਲਾਜ ਰੱਖਦੇ ਨੇ ਤੇ ਫਿਰ ਆਓ ਜੇਕਰ ਆਪਾਂ ਵੀ ਚਾਹੁੰਦੇ ਆ ਕਿ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਵੀ ਸਦਾ ਅੰਗ ਸੰਗ ਰਹਿਣ ਸਾਡੀ ਹਰ ਥਾਂ ਤੇ ਲਾਜ ਰੱਖਣ ਹਰ ਥਾਂ ਤੇ ਰੱਖਿਆ ਕਰਨ ਤਾਂ ਆਪਾਂ ਵੀ ਸਵੇਰੇ ਉੱਠਦੇ ਆਂ ਸਾਰ ਰਾਤ ਨੂੰ ਸੌਣ ਲੱਗਿਆਂ ਤੁਰਦਿਆਂ ਫਿਰਦਿਆਂ ਕੰਮ ਕਾਰ ਕਰਦਿਆਂ ਹੋਇਆਂ ਇਕ ਨਾਮ ਜਪੀਏ ਕਿਹੜਾ ਨਾਮ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਕੰਮ ਅਸੀਂ ਜਿਹੜਾ ਮਰਜੀ ਕਰ ਲਈਏ

ਪਰ ਸਾਡੀ ਰਸਨਾ ਦੇ ਉੱਤੇ ਇਹੋ ਨਾਮ ਚੱਲੇ ਤਾਂ ਦੇਖਣਾ ਜੋ ਕੰਮ ਕਾਰ ਕਰਾਂਗੇ ਨਾ ਉਹ ਕੰਮ ਕਰਨੇ ਵੀ ਆਸਾਨ ਹੋ ਜਾਣੇ ਆ ਹਰ ਕੰਮ ਦੇ ਵਿੱਚ ਬਰਕਤ ਪੈਣੀ ਆ ਅਤੇ ਪਰਮ ਪਿਤਾ ਪਰਮਾਤਮਾ ਹਰ ਥਾਂ ਤੇ ਹਰ ਕੰਮ ਦੇ ਵਿੱਚ ਆਪ ਪ੍ਰਤੱਖ ਵਰਤਣਗੇ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਹ ਪਰਮ ਪਿਤਾ ਪਰਮਾਤਮਾ ਦੇ ਅਨੇਕਾਂ ਨਾਮ ਨੇ ਕੋਈ ਵਾਹਿਗੁਰੂ ਕਹਿ ਕੇ ਜਪਦਾ ਹ ਕੋਈ ਰਾਮ ਰਾਮ ਕਹਿੰਦਾ ਹ ਕੋਈ ਅੱਲਾ ਅੱਲਾ ਕਹਿੰਦਾ ਹ ਬਸ ਗੱਲ ਭਾਵਨਾ ਦੀ ਹੈ ਸੱਚੀ ਸ਼ਰਧਾ ਦੀ ਹੈ ਜਿਸ ਵੀ ਨਾਮ ਦੇ ਨਾਲ ਯਾਦ ਕਰੋ ਪੂਰੀ ਸ਼ਰਧਾ ਦੇ ਨਾਲ ਪੂਰੇ ਭਰੋਸੇ ਦੇ ਨਾਲ ਯਾਦ ਕਰਨਾ ਹ ਉਹ ਪਰਮ ਪਿਤਾ ਪਰਮਾਤਮਾ ਸਾਡਾ ਧਰਮ ਨਹੀਂ ਦੇਖਦੇ ਸਾਡੇ ਕਰਮ ਦੇਖਦੇ ਨੇ ਜੇ ਸਾਡੇ ਕਰਮ ਚੰਗੇ ਨੇ ਤਾਂ ਪਰਮ ਪਿਤਾ ਪਰਮਾਤਮਾ ਸਦਾ ਹੀ ਸਾਡੇ ਤੇ ਮਿਹਰਬਾਨ ਨੇ ਸਦਾ ਹੀ ਸਾਡੇ ਅੰਗ ਸੰਗ ਨੇ ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਆ ਇਹ ਕਹਾਣੀ ਦੀ ਸਿੱਖਿਆ ਤੁਹਾਨੂੰ ਚੰਗੀ ਲੱਗੀ ਹ ਤਾਂ ਇਹਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ

Leave a Reply

Your email address will not be published. Required fields are marked *