ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਪੂਰਾ ਇਤਿਹਾਸ

ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਸਾਜੇ ਖਾਲਸਾ ਪੰਥ ਨੇ ਹਿੰਦੋਸਤਾਨ ਅਤੇ ਹੱਕ ਸੱਚ ਦੀ ਰਾਖੀ ਲਈ ਜੋ ਸੁਨਹਿਰੀ ਇਤਿਹਾਸ ਰਚਿਆ ਹੈ, ਇਸ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਹੋਰ ਕਿਤੇ ਨਹੀ ਮਿਲਦੀ।ਅਮਨ-ਸ਼ਾਤੀ ਦੇ ਸਮੇਂ ਤਾਂ ਧਰਮ ਦੇ ਰਾਖੇ ਬਣ ਬੈਠਣਾ ਕੋਈ ਵੱਡੀ ਗੱਲ ਨਹੀ ਹੁੰਦੀ, ਸੁਆਦ ਤਾਂ ਉਸ ਸਮੇ ਰਾਖੇ ਬਣਨ ਦਾ ਹੁੰਦਾ ਹੈ, ਜਦੋ ਹੱਕ ਸੱਚ ਦੀ ਆਵਾਜ ਨੂੰ ਦਬਾਇਆ ਜਾ ਰਿਹਾ ਹੋਵੇ ਤੇ ਕਿਸੇ ਤੋ ਨਿਆਂ ਦੀ ਆਸ ਨਾ ਹੋਵੇ।ਮੁਗਲ ਰਾਜ ਸਮੇਂ ਖਾਸ ਕਰਕੇ ਬਾਦਸਾਹ ਅੋਰੰਗਜੇਬ ਦੇ ਸਮੇਂ ਗੈਰ-ਮੂਸਲਮਾਨਾ ਤੇ ਅਨੇਕਾਂ ਪ੍ਰਕਾਰ ਦੀਆਂ ਬੰਦਸ਼ਾ ਲਗਾ ਦਿੱਤੀਆਂ ਗਈਆ ਤੇ ਤਲਵਾਰ ਦੇ ਜੋਰ ਨਾਲ ਗੈਰ-ਅਜਿਹੇ ਘੋਰ ਸੰਕਟ ਦੇ ਸਮੇਂ ਜਦੋ ਇਸ ਜੁਲਮ ਅੱਗੇ ਸਾਰੇ ਹਿੰਦੋਸਤਾਨ ਦੀ ਜੰਤਾ ਥਰ-ਥਰ ਕੰਬ ਰਹੀ ਸੀ, ਉਸ ਸਮੇਂ ਦਸਮੇ ਪਾਤਸ਼ਾਹ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਧਰਮ ਨੂੰ ਬਚਾਊਣ ਲਈ ਅਤੇ ਹੱਕ ਸੱਚ ਦੀ ਰਾਖੀ ਲਈ ਜਾਲਮ ਹਕੂਮਤ ਨੂੰ ਠੱਲ ਪਾਉਣ ਲਈ ਖਾਲਸੇ ਦੀ ਸਾਜਨਾ ਕੀਤੀ। ਅਕਾਲ ਪੁਰਖ ਨੇ ਖਾਲਸਾ ਦਲਾ ਨੂੰ ਅਜਿਹਾ ਹੌਸਲਾ ਤੇ ਬਲ ਬਖਸ਼ਿਆ ਕਿ ਸੁਰਵੀਰ ਸਿੰਘਾ ਨੇ ਬਾਹਰ ਜੁਲਮ ਦਾ ਟਾਕਰਾ ਆਪਣਾ ਸਿਰ ਤਲੀ ਤੇ ਧਰ ਕੇ ਦੁਨੀਆ ਅੱਗੇ ਅਜਿਹੇ ਕਾਰਨਾਮੇ ਪੇਸ਼ ਕੀਤੇ, ਲੋਕ ਮੂੰਹ ਵਿੱਚ ਉਗਲ਼ਾ ਪਾ ਕੇ ਸੋਚਣ ਲੱਗ ਪਏ ।

ਸਿੱਖਾਂ ਦੀਆ 12 ਮਿਸਲਾਂ ਚੋ ਸ਼ਹੀਦਾਂ ਦੀ ਮਿਸਲ ਦੇ ਬਾਨੀ ਬਾਬਾ ਦੀਪ ਜੀ ਦਾ ਜਨਮ 1682 ਈ. ਵਿੱਚ ਲੁਧਿਆਂਣਾ ਦੇ ਗੁਰਮਾਂ ਪਿੰਡ ਵਿਖੇ ਹੋਇਆਂ।ਆਪਨੇ ਨਿੱਕੀ ੳਮਰੇ ਆਪਣੇ ਪਿਤਾ ਦੀ ਪਠਾਣਾ ਨਾਲ ਲੜਾਈ ਦੌਰਾਨ ਮੌਤ ਹੌਣ ਉੋਪਰੰਤ ਆਂਪਣੀ ਮਾਤਾ ਨਾਲ ਉਹ ਜਿਲਾ ਅੰਮ੍ਰਿਤਸਰ ਦੇ ਪਿੰਡ ਪਹੂਵਿੰਡ ਚਲੇ ਗਏ ਜੁਆਨ ਅਵਸਥਾ ਵਿੱਚ ਆਪ ਖੰਡੇ-ਬਾਟੇ ਦੀ ਪਾਹੁਲ ਛਕ ਕੇ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੀ ਸੇਵਾ ਵਿੱਚ ਰਹਿਣ ਲੱਗ ਪਏ।ਜਥੇਦਾਰ ਬੁੱਢਾ ਸਿੰਘ ਜੀ ਵੀ ਆਪ ਜੀ ਦੇ ਸਾਥੀ ਸਨ।

ਦਸਵੇ ਪਾਤਸ਼ਾਹ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਮਾਹਰਾਜ ਚਮਕੋਰ ਦੀ ਜੰਗ ਤੋ ਬਾਅਦ ਜੰਗਲਾ ਦੇ ਵਿੱਚ ਦੀ ਹੁੰਦੇ ਹੋਏ ਪਿੰਡਾਂ ਵਿੱਚ ਠਹਿਰਦੇ ਤਲਵੰਡੀ ਸਾਬੋ ਪਹੁੰਚੇ ਅਤੇ ਇਸ ਜਗ੍ਹਾ ਤੇ ਆ ਕੇ ਟਿਕ ਗਏ ਅਤੇ ਸਿੱਖਾਂ ਨੂੰ ਹੁਕਮਨਾਮੇ ਜਾਰੀ ਕੀਤੇ ਜਿਸ ਕਾਰਨ ਇਸ ਜਗ੍ਹਾ ਦਾ ਨਾ ਦਮਦਮਾ ਸਾਹਿਬ ਪੈ ਗਿਆ ।ਤਲਵੰਡੀ ਸਾਬੋ ਵਿਖੇ ਅੱਜ ਜਿੱਥੇ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਇਮਾਰਤ ਬਣੀ ਹੋਈ ਹੈ, ਇਸ ਜਗ੍ਹਾ ਤੇ ਗੁਰੂ ਜੀ ਦਰਬਾਰ ਸਜਾਇਆ ਕਰਦੇ ਸਨ।ਇਸੇ ਜਗ੍ਹਾ ਤੇ ਮਾਤਾ ਜੀ ਨੇ ਪੁੱਤਰਾਂ ਦੀ ਸ਼ਹੀਦੀ ਬਾਰੇ ਹਾਲ ਪੁੱਛਿਆ ਸੀ। ਤਲਵੰਡੀ ਸਾਬੋ ਵਿੱਚ ਗੁਰੁ ਸਾਹਿਬ ਦੇ ਕਾਫੀ ਸਮਾਂ ਟਿਕੇ ਰਹਿਣ ਕਰਕੇ ਇਸ ਜਗ੍ਹਾ ਦੇ ਕਈ ਸ਼ਥਾਂਂਨ ਗੁਰੁ ਸਾਹਿਬ ਦੀਆਂ ਯਾਦਾਂ ਨਾਲ ਜੁੜੇ ਹੋਏ ਹਨ ਅਤੇ ਦੂਰੋਂ-ਦੂਰੋਂ ਸਿੱਖ ਗੁਰੂੁ ਸਾਹਿਬ ਦੇ ਦਰਸ਼ਨਾ ਨੂੰ ਆਉਦੇ ਹਨ। ਉਚ-ਕੋਟੀ ਦੇ ਵਿਦਵਾਨ, ਨਾਮਅਭਿਆਸੀ ਕੁਰਬਾਨੀ ਦੇ ਪੁੰਜ, ਧਰਮੀ ਸੂਰਵੀਰ, ਸਿੱਖ ਪੰਥ ਦੇ ਅਣਖੀਲੇ ਜਥੇਦਾਰ ਬਾਬਾ ਦੀਪ ਸਿੰਘ ਜੀ ਵੀ ਇਸ ਜਗ੍ਹਾ ਤੇ ਗੁਰੁ ਜੀ ਪਾਸ ਰਹੇ।

ਸ੍ਰੀ ਗੁਰੁ ਗੋਬਿੰਦ ਸਿੰਘ ਜੀ ਜਦੋ ਦੱਖਣ ਦੀ ਯਾਤਰਾ ਤੋਂ ਪਹਿਲਾਂ ਦਮਦਮਾ ਸਾਹਿਬ ਤਲਵੰਡੀ ਸਾਬੋ ਠਹਿਰੇ ਹੋਏ ਸਨ, ਉਸ ਸਮੇ ਉਨ੍ਹਾ ਨੇ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਸਮੇਂ ਸ੍ਰੀ ਗੁਰੁ ਗ੍ਰੰਥ ਸਾਹਿਬ, ਜੀ ਦੇ ਸਰੂਪਾ ਦੇ 4 ੳੇੁਤਾਰ ਵੀ ਬਾਬਾ ਦੀਪ ਸਿੰਘ ਜੀ ਪਾਸੋ ਕਰਵਾਏ। ਜਦੋ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੱਖਣ ਯਾਤਰਾ ਤੇ ਗਏ, ਬਾਬਾ ਦੀਪ ਸਿੰਘ ਜੀ ਅਤੇ ਜਥੇਦਾਰ ਬੁੱਢਾ ਸਿੰਘ ਜੀ ਦੀ ਡਿਊਟੀ ਦਮਦਮਾ ਸਾਹਿਬ ਵਿਖੇ ਸੇਵਾ ਸੰਭਾਲ ਲਈ ਲਗਾਈ। ਦਮਦਮਾ ਸਹਿਬ ਵਿਖੇ ਸੇਵਾ ਸੰਭਾਲ ਕਰਦਿਆਂ ਬਾਬਾ ਦੀਪ ਸਿੰਘ ਜੀ ਨੇ ਇੱਕ ਖੂਹ ਲਗਵਾਇਆ ਜੋ ਤਖਤ ਸਾਹਿਬ ਦੀ ਪਰਕਰਮਾ ਵਿੱਚ ਹੈ ਜਿਸ ਨੂੰ ਸ਼ਹੀਦਾਂ ਦੇ ਖੂਹ ਨਾਲ ਜਾਣਿਆ ਜਾਂਦਾ ਹੈ। ਜਥੇਦਾਰ ਬੁੱਢਾ ਸਿੰਘ ਜੀ ਨੇ ਦਰੱਖਤ ਲਗਵਾਏ ।

ਦੱਖਣ ਤੋ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੰਮ੍ਰਿਤ ਛਕਾ ਕੇ (ਸਿੰਘ ਸਜਾ ਕੇ) ਪੰਜਾਬ ਭੇਜਿਆ। ਉਸ ਸਮੇਂ ਬਾਬਾ ਦੀਪ ਸਿੰਘ ਜੀ ਨੇ ਆਪਣੇ ਸਾਥੀ ਸਿੰਘਾ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸਹਾਇਤਾ ਕੀਤੀ।ਇਹ ਮੈਦਾਨ-ਏ-ਜੰਗ ਵਿੱਚ ਸਭ ਤੋ ਅੱਗੇ ਹੋ ਕੇ ਲੜਦੇ ਸਨ, ਜਿਸ ਨਾਲ ਵਿਰੋਧੀਆਂ ਵਿੱਚ ਬਾਬਾ ਜੀ ਦਾ ਇਤਨਾ ਦਬਦਬਾ ਬੈਠ ਗਿਆ ਕਿ ਬਾਬਾ ਦੀਪ ਸਿੰਘ ਜੀ ਦਾ ਨਾਮ ਸੁਣ ਕੇ ਹੀ ਮੈਦਾਨ ਵਿੱਚੋ ਤਿੱਤਰ ਹੋ ਜਾਂਦੇ ਸਨ ਅਤੇ ਇਸ ਜਥੇ ਦਾ ਨਾ ਸ਼ਹੀਦ ਜਥਾ ਪ੍ਰਸਿੱਧ ਹੋ ਗਿਆ ਸੀ।

ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋ ਬਾਅਦ ਮੁਗਲ ਸਰਕਾਰ ਵੱਲੋ ਸਿੱਖਾਂ ਤੇ ਸਖਤੀਆਂ ਦਾ ਦੌਰ ਚੱਲਿਆ। ਜਕਰੀਆ ਖਾਨ ਦੇ ਸਮੇਂ ਇਹ ਸਖਤੀ ਇੱਕ ਭਿਆਨਕ ਸੰਘਰਸ਼ ਦਾ ਰੂਪ ਧਾਰਨ ਕਰ ਗਈ। ਉਸ ਸਮੇਂ ਖਾਲਸਾ ਪੰਥ ਇੱਕ ਜਥੇ ਦੇ ਰੂਪ ਵਿੱਚ ਵਿਚਰਦਾ ਸੀ ਅਤੇ ਬਾਬਾ ਦੀਪ ਸਿੰਘ ਜੀ ਨੂੰ

ਜਥੇਦਾਰ ਮੁਖੀ ਸਿੰਘਾ ਵਿੱਚ ਗਿਣਿਆ ਜਾਂਦਾ ਸੀ। ਗਿਆਨੀ ਗਿਆਨ ਸਿੰਘ ਅਨੁਸਾਰ ਉਸ ਸਮੇਂ ਜਥੇਦਾਰ ਦਰਬਾਰਾ ਸਿੰਘ ਦੀਵਾਨ, ਜਥੇਦਾਰ ਸੰਗਤ ਸਿੰਘ ਖਜਾਨਚੀ, ਜਥੇਦਾਰ ਹਰੀ ਸਿੰਘ ਲਾਂਗਰੀ, ਜਥੇਦਾਰ ਭਗਤ ਸਿੰਘ ਮੋਦੀ, ਜਥੇਦਾਰ ਬੁੱਢਾ ਸਿੰਘ ਦੇਸੀ, ਜਥੇਦਾਰ ਹਰਦਿੱਤ ਸਿੰਘ, ਜਥੇਦਾਰ ਗਰਚਾ ਸਿੰਘ, ਜਥੇਦਾਰ ਸੱਜਣ ਸਿੰਘ, ਜਥੇਦਾਰ ਈਸ਼ਰ ਸਿੰਘ, ਜਥੇਦਾਰ ਸਾਧੂ ਸਿੰਘ, ਜਥੇਦਾਰ ਮੇਵਾ ਸਿੰਘ, ਨਵਾਬ ਕਪੂਰ ਸਿੰਘ, ਜਥੇਦਾਰ ਹਰੀ ਸਿੰਘ ਸੁਖਈ, ਬਾਬਾ ਦੀਪ ਸਿੰਘ, ਜਥੇਦਾਰ ਗੁਰਬਖਸ਼ ਸਿੰਘ (ਸ਼ਹੀਦ ), ਜਥੇਦਾਰ ਥਰਾਜ ਸਿੰਘ, ਜਥੇਦਾਰ ਜੱਸਾ ਸਿੰਘ, ਜਥੇਦਾਰ ਕਰਮ ਸਿੰਘ, ਜਥੇਦਾਰ ਭੋਲਾ ਸਿੰਘ, ਜਥੇਦਾਰ ਅਤਰ ਸਿੰਘ, ਜਥੇਦਾਰ ਸੀਹਾਂ ਸਿੰਘ, ਜਥੇਦਾਰ ਕੇਹਰ ਸਿੰਘ, ਜਥੇਦਾਰ ਬਚਨ ਸਿੰਘ, ਜਥੇਦਾਰ ਘਨਘੋਰ ਸਿੰਘ ਅਤੇ ਜਥੇਦਾਰ ਅਮਰ ਸਿੰਘ ਆਦਿ ਮੁਖੀ ਸਿੰਘ ਸਨ।

1735 ਈ ਵਿੱਚ ਜਕਰੀਆ ਖਾਨ ਨੇ ਸ੍ਰੀ ਅੰਮ੍ਰਿਤਸਰ ਦੇ ਇਰਦ-ਗਿਰਦ ਪਹਿਰੇ ਲਾ ਕੇ ਸ੍ਰੀ ਦਰਬਾਰ ਸਾਹਿਬ ਵੱਲ ਜਾਂਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ।ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ ਜੰਡਿਆਲੇ ਦਾ ਤੁਅੱਲਕਦਾਰ ਮੱਸਾ ਰੰਘੜ ਹਰਿਮੰਦਰ ਸਾਹਿਬ ਦੀ ਬੇਅਦਬੀ ਕਰ ਰਿਹਾ ਸੀ । ਉਸ ਨੂੰ ਸਜਾ ਦੇਣ ਲਈ ਭਾਈ ਮਹਿਤਾਬ ਸਿੰਘ ਅਤੇ ਭਾਈ ਸੁੱਖਾ ਸਿੰਘ ਨੂੰ ਜਥੇਦਾਰ ਬੁੱਢਾ ਸਿੰਘ ਨੇ ਬੀਕਾਨੇਰ ਤੋਂ ਭੇਜਿਆ । ਉਹ ਜਾਂਦੇ ਸਮੇ ਬਾਬਾ ਦੀਪ ਜੀ ਪਾਸ ਦਮਦਮਾ ਸਾਹਿਬ ਠਹਿਰੇ ਸਨ ਅਤੇ ਮੱਸੇ ਰੰਘਣ ਨੂੰ ਉਸ ਦੇ ਕੀਤੇ ਸੀ ਸਜਾ ਦੇਣ ਤੋਂ ਬਾਅਦ ਉਸ ਦਾ ਸਿਰ ਨੇਜਿਆ ਤੇ ਟੰਗ ਕੇ ਲਿਜਾਂਦੇ ਹੋਏ ਵਾਪਸੀ ਤੇ ਵੀ ਦਮਦਮਾ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਪਾਸ ਠਹਿਰੇ ।

ਜਦ ਅਦੀਨਾ ਬੇਗ ਦੇ ਮਰਨ ਪਿੱਛੋ ਜਲੰਧਰ ਸਿੱਖਾਂ ਦੇ ਕਬਜੇ ਵਿੱਚ ਆ ਗਿਆ, ਉਸ ਸਮੇ ਬਾਬਾ ਦੀਪ ਸਿੰਘ ਜੀ ਨੇ ਸਿਆਲਕੋਟ ਦਾ ਇਲਾਕਾ ਮੁਹੰਮਦ ਅਮੀਨ ਤੋ ਫਤਿਹ ਕਰਕੇ ਆਪਣੇ ਸਾਥੀ ਭਾਈ ਦਿਆਲ ਸਿੰਘ ਤੇ ਭਾਈ ਨੱਥਾ ਸਿੰਘ ਸ਼ਹੀਦ ਦੇ ਦਿੱਤਾ, ਜੋ ਸ਼ਹੀਦ ਭਾਈ ਕਰਮ ਸਿੰਘ ਦੇ ਸਮੇਂ ਤੱਕ ਮਿਸਲ ਸ਼ਹੀਦਾਂ ਨੂੰ ਸਾਲਾਨਾ ਕੁਝ ਨਾ ਕੁਝ ਪਹੁੰਚਾਉਦੇ ਰਹੇ, ਕਿੰਤੂ ਗੁਲਾਬ ਸਿੰਘ ਦਾ ਅਵੈੜਪੁਣਾ ਦੇਖ ਕੇ ਉਹ ਜਾਗੀਰ ਦਰਬਾਰ ਬੇਰ ਬਾਬਾ ਨਾਨਕ ਸਾਹਿਬ ਦੇ ਨਾਮ ਲਾ ਦਿੱਤੀ ।

ਅਹਿਮਦਸ਼ਾਹ ਅਬਦਾਲੀ ਨੇ ਜਹਾਨ ਖਾਨ ਨੂੰ ਸਿੰਘਾ ਤੇ ਹਮਲਾ ਕਰਨ ਲਈ ਭੇਜਿਆ ।ਦੁਰਾਨੀਆ ਦਾ ਜੋਰ ਦੇਖ ਕੇ ਕੁਝ ਸਿੰਘ ਮਾਲਵੇ ਵੱਲ ਨੂੰ ਚਲੇ ਗਏ। ਜਹਾਨ ਖਾਨ ਅੰਮ੍ਰਿਤਸਰ ਵਿਖੇ ਡੇਰੇ ਲਾ ਕੇ ਬੈਠ ਗਿਆ ਅਤੇ ਸੀ੍ਰ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਲੱਗ ਪਿਆ। ਸ੍ਰੀ ਅੰਮ੍ਰਿਤਸਰ ਦਾ ਸਰੋਵਰ ਮਿੱਟੀ ਨਾਲ ਪੂਰਾ ਭਰ ਦਿੱਤਾ ਗਿਆ। ਜਦੋ ਬਾਬਾ ਦੀਪ ਸਿੰਘ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਆਪ ਨੇ ਉਸੇ ਵੇਲੇ ਅੰਮ੍ਰਿਤਸਰ ਪਹੁੰਚ ਕੇ ਬਸਲਾ ਲੈਣ ਦਾ ਫੈਸਲਾ ਕਰ ਲਿਆ। ਝਟਪਟ ਆਪਣੀ ਜਗ੍ਹਾ ਭਾਈ ਨੱਥਾ ਸਿੰਘ ਨੂੰ ਛੱਡ ਕੇ ਸ਼ਹੀਦ ਹੋਣ ਦੇ ਇਰਾਦੇ ਨਾਲ ਅਮ੍ਰਿਤਸਰ ਵੱਲ ਨੂੰ ਕੂਚ ਕਰ ਦਿੱਤਾ। ਉਸ ਸਮੇ ਆਪ ਜੀ ਦੇ ਨਾਲ ਸਿਰਫ 500 ਸਿੰਘਾ ਦਾ ਜਥਾ ਸੀ। ਰਸਤੇ ਵਿੱਚ ਲਾਗਲੇ ਪਿੰਡਾ ਜੋਗਾ, ਦੋਰਾਨ, ਭੁੱਚੋ, ਗੋਬਿੰਦਪੂਰਾ ਲੱਖੀ ਜੰਗਲ, ਬਹਿਮਨ, ਮਾਹਨਵਾਲ, ਕੋਟ, ਪੰਜੋ ਕੇ ਗੁਰੂੁ ਚੌਤਰਾ, ਫੂਲ, ਮਹਿਰਾਜ ਤੋ ਹੋਰ ਸਿੰਘ ਜਥੇ ਵੀ ਇਨ੍ਹਾ ਨਾਲ ਰਲਦੇ ਗਏ ਇਸ ਤਰ੍ਹਾ ਤਰਨ ਤਾਰਨ ਪਹੁੰਚਣ ਤੀਕ ਉਨਾ ਨਾਲ 5000 ਜੁਝਾਰੂ ਸਿੰਘਾਂ ਦਾ ਜਥਾ ਬਣ ਗਿਆਂ ਸੀ। ਉਨ੍ਹਾ ਨੇ ਕਿਹਾ ਕਿ ਜੋ ਗੁਰੁ ਦੇ ਰਾਹ ਤੇ ਸਿਰ ਦੇਣ ਲਈ ਤਿਆਰ ਹੈ ਉਹੀ ਉਨ੍ਹਾ ਨਾਲ ਆਵੇ। ਉਨਾਂ ਦੇ ਸੱਦੇ ਤੇ ਪੰਜ ਹਜਾਰ ਗੁਰੁ ਕੇ ਸਿੰਘ ਸ਼ਹੀਦ ਹੋਣ ਲਈ ਤਿਆਰਬਰ-ਤਿਆਰ ਹੋ ਕੇ ਆ ਪਹੁੰਚੇ। ਉਧਰ ਲਾਹੋਰ ਦੇ ਸੂਬੇ ਨੂੰ ਵੀ ਖਬਰ ਲੱਗ ਗਈ ਕਿ ਸਿੱਖ ਦਿਵਾਲੀ ਦੇ ਮੌਕੇ, ਤੇ ਅੰਮ੍ਰਿਤਸਰ ਇਕੱਠੇ ਹੋ ਰਹੇ ਹਨ। ਹਾਜੀ ਅਤਾਈ ਖਾਂ ਗਸ਼ਤੀ ਫੋਜ ਲੈ ਕੇ ਸਿੱਖਾ ਦਾ ਖੁਰਾਖੋਜ ਮਿਟਾਉਣ ਲਈ ਚੱਕਰ ਲਗਾ ਰਿਹਾ ਸੀ ਅੰਮਿਤਸਰ ਪਹੁੰਚ ਕੇ ਸਿੱਖਾ ਨੂੰ ਦਬਾਉਣ ਦਾ ਹੁਕਮ ਹੋਇਆ। ਉਧਰੋ ਸੂਬੇ ਨੇ ਢੋਲ ਵਜਵਾ ਕੇ ਲਾਹੌਰ ਵਿੱਚ ਜੰਗ ਦਾ ਐਲਾਨ ਕਰਵਾ ਦਿੱਤਾ ਅਤੇ ਸਾਰੇ ਮੋਮਨਾ ਨੂੰ ਨਿੱਤਰਨ ਲਈ ਵੰਗਾਰਿਆਂ। ਲਹੋਰ ਦਾ ਫੌਜਦਾਰ ਜਹਾਨ ਖਾਂ 2000 ਸਿਪਾਹੀ ਲੈ ਕੇ ਅੰਮ੍ਰਿਤਸਰ ਵੱਲ ਚੱਲ ਪਿਆ। ਸਿੰਘਾ ਦੇ ਆਉਣ ਦੀ ਖਬਰ ਦੁਰਾਨੀ ਨੂੰ ਵੀ ਮਿਲ ਚੁੱਕੀ ਸੀ। ਉਹ ਵੀ ਆਪਣੀ ਫੌਜ ਲੈ ਕੇ ਗੋਹਲਵੜ ਕੋਲ ਆਣ ਪਹੁੰਚਾ। ਦੋਵਾਂ ਦਲਾ ਦਾ ਮੁਕਾਬਲਾ ਗੋਹਲਚੜ ਕੋਲ ਹੋ ਗਿਆ।ਗਹਿਗੱਚ ਲੜਾਈ ਹੋਈ, ਛੇ ਕੋਹ ਦੇ ਵਿਚਕਾਰ ਲਾਸ਼ਾ ਹੀ ਲਾਸ਼ਾ ਵਿੱਛ ਗਈਆਂ। ਗਿਆਨੀ ਗਿਆਨ ਸਿੰਘ ਅਨੁਸਾਰ ‘ਚੱਬੇ ਪਿੰਡ ਦੇ ਕੋਲ ਸ਼ਾਹ ਜਮਾਲ ਨਾਲ ਬਾਬਾ ਜੀ ਸਿਰ ਤਲੀ ‘ਤੇ ਧਰ ਕੇ ਲੜੇ ਅਤੇ ਸ਼੍ਰੀ ਅੰਮ੍ਰਿਤਸਰ ਪਹੁੰਚ ਕੇ ਬਾਬਾ ਜੀ ਸ਼ਹੀਦੀ ਪਾ ਗਏ।

ਇਸੇ ਤਰ੍ਰਾ ਜਥੇਦਾਰ ਰਾਮ ਸਿੰਘ ਬਹੁਤਿਆਂ ਨੂੰ ਮਾਰ ਕੇ ਸ਼ਹੀਦ ਹੋ ਗਿਆ, ਜਿਨਾਂ ਦਾ ਸ਼ਹੀਦ ਗੰਜ (ਸਥਾਨ) ਰਾਮਗੜ੍ਰੀਆਂ ਦੇ ਕਟੜੇ ਵਿੱਚ ਹੈ। ਬਾਬਾ ਸੱਜਣ ਸਿੰਘ, ਬਾਬਾ ਬਹਾਦਰ ਸਿੰਘ ਤੇ ਕਈ ਹੋਰ ਸਿੰਘ ਗੁਰੁ ਦੇ ਬਾਗ ਵਿੱਚ ਲੜਦੇ ਸ਼ਹੀਦ ਹੋ ਗਏ, ੳੇਨਾ੍ਹ ਦਾ ਸਥਾਨ ਬਾਗ ਵਿੱਚ ਲੜਦੇ ਸ਼ਹੀਦ ਹੋ ਗਏ, ਉਨ੍ਹਾਂ ਦਾ ਸਥਾਨ ਬਾਗ ਵਿੱਚ ਹੈ। ਬਾਗ ਦੀ ਜਗ੍ਹਾ ਅੱਜ ਕੱਲ੍ਹ ਦੀਵਾਨ ਹਾਲ ਮੰਜੀ ਸਾਹਿਬ ਬਣ ਗਿਆ ਹੈ। ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਮੰਜੀ ਸਾਹੀਬ ਦੇ ਨੇੜੇ ਨਿਸ਼ਾਨ ਸਾਹਿਬ ਝੁਲਾਇਆ ਹੋਇਆ ਹੈ, ਜਿਸ ਦੇ ਥੜ੍ਹੇ ਉੱਪਰ ਹੇਠ ਲਿਖੇ ਸਿੰਘਾਂ ਦੇ ਨਾਮ ਲਿਖੇ ਹੋਏ ਹਨ।

1 ਬਾਬਾ ਦੀਪ ਸਿੰਘ ਜੀ ਸ਼ਹੀਦ ਹੈੱਡ ਜਥੇਦਾਰ।

2 ਬਾਬਾ ਬਲਵੰਤ ਸਿੰਘ ਜੀ ਸ਼ਹੀਦ ਜਥੇਦਾਰ ।

3 ਬਾਬਾ ਹੀਰਾ ਸਿੰਘ ਜੀ ਸ਼ਹੀਦ ਜਥੇਦਾਰ।

4 ਬਾਬਾ ਗੰਡਾ ਸਿੰੰਘ ਜੀ ਸ਼ਹੀਦ ਜਥੇਦਾਰ ।

5 ਬਾਬਾ ਲਹਿਣਾ ਸਿੰਘਾ ਜੀ ਸ਼ਹੀਦ ਜਥੇਦਾਰ।

6 ਬਾਬਾ ਰਣ ਸਿੰਘ ਜੀ ਸ਼ਹੀਦ ਜਥੇਦਾਰ।

7 ਬਾਬਾ ਗੁਪਾਲ ਸਿੰਘ ਜੀ ਸ਼ਹੀਦ ਜਥੇਦਾਰ।

8 ਬਾਬਾ ਭਾਗ ਸਿੰਘ ਜੀ ਸ਼ਹੀਦ ਜਥੇਦਾਰ।

9 ਬਾਬਾ ਸੱਜਣ ਸਿੰਘ ਜੀ ਸ਼ਹੀਦ ਜਥੇਦਾਰ।

10 ਬਾਬਾ ਬਹਾਦਰ ਸਿੰਘ ਜੀ ਸ਼ਹੀਦ ਜਥੇਦਾਰ।

ਜਦੋ ਇਸ ਲੜਾਈ ਦਾ ਹਾਲ ਬਾਬਾ ਗੁਰਬਖਸ ਸਿੰਘ ਅਤੇ ਭਾਈ ਦਰਗਾਹ ਸਿੰਘ ਨੇ ਸੁਣਿਆ ਤਾਂ ਉਹ ਉਸੇ ਵੇਲੇ ਅਨੰਦਪੁਰ ਸਾਹਿਬ ਤੋ 2000 ਸਵਾਰ ਲੈ ਕੇ ਚੜ੍ਹ ਆਏ ਤੇ ਵੈਰੀਆ ਨਾਲ ਲੜਦੇ-ਭਿੜਦੇ ਅੰਮ੍ਰਿਤਸਰ ਪਹੁੰਚ ਗਏ। ਸਿੰਘਾ ਨੂੰ ਪਵਿੱਤਰ ਗੁਰੂੁ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਦੇਖ ਕੇ ਬਹੁਤ ਦੁੱਖ ਹੋਇਆ। ਉਨ੍ਹਾ ਨੇ ਰਾਤ ਨੂੰ ਛਾਪੇ ਮਾਰ ਕੇ ਵੈਰੀਆ ਦੇ ਥਾਣੇ ਤਹਿਸੀਲਾਂ ਸਭ ਸਾੜ ਦਿੱਤੇ। ਸਿੰਘਾ ਦੇ ਮੁਕਾਬਲੇ ਲਈ ਹੋਰ ਮੁਗਲ ਫੋਜਾਂ ਬੁਲਾ ਲਈਆਂ ਗਈਆਂ ਅਤੇ ਸਿੰਘਾ ਦਾ ਖੁਰਾ-ਖੋਜ ਮਿਟਾਉਣ ਦਾ ਹੁਕਮ ਦੇ ਦਿੱਤਾ। ਸ਼ਾਹ ਨਾਜਮ ਦੀਨ, ਸਰ ਬੁਲੰਦ ਖਾਂ, ਜਾਬਰ ਖਾਂ, ਜਾਲਮ ਖਾ ਆਦਿ ਫੌਜਦਾਰ 20,000 ਲੜਾਕੇ ਪਠਾਣਾਂ ਨੂੰ ਲੈ ਕੇ ਮੈਦਾਨ ਵਿੱਚ ਆ ਗਏ। ਉੱਧਰ ਜਥੇਦਾਰ ਗੁਰਬਖਸ਼ ਸਿੰਘ ਆਦਿ ਦੁਸ਼ਮਣ ਦੀ ਚੜ੍ਹਾਈ ਸੁਣ ਕੇ ਧਰਮ ਯੁੱਧ ਲਈ ਅਰਦਾਸ ਕਰ ਕੇ ਸ਼ਹੀਦ ਹੋਣ ਲਈ ਤਿਆਰ ਹੋ ਬੈਠੇ। ਦਿਨ ਚੜ੍ਹਦੇ ਤੱਕ ਪਠਾਣਾ ਦੀ ਚੰਗੀ ਫੋਜ ਅੰਮ੍ਰਿਤਸਰ ਪਹੁੰਚ ਗਈ। ਅੰਮ੍ਰਿਤਸਰ ਸਰੋਵਰ ਦੇ ਪਿਛਲੇ ਪਾਸੇ ਬੜੀ ਭਿਆਨਕ ਲੜਾਈ ਹੋਈ, ਜਿਸ ਵਿੱਚ ਬਾਬਾ ਗੁਰਬਖਸ ਸਿੰਘ, ਬਾਬਾ ਨਿਹਾਲ ਸਿੰਘ, ਬਾਬਾ ਬਸੰਤ ਸਿੰਘ ਆਦਿ ਵੱਡੇ ਜਥੇਦਾਰ ਸ਼ਹੀਦ ਹੋ ਗਏ। ਦੁਰਾਨੀਆ ਦੀ ਫੌਜ ਪਿੱਛੇ ਹੋਰ ਆਉਦੀ ਗਈ ਤਾਂ ਸਿੰਘਾ ਬਸਰੇ ਦੇ ਜੰਗਲਾਂ ਵਿੱਚ ਚਲੇ ਗਏ ਅਤੇ ਦੁਰਾਨੀ ਮੈਦਾਨ ਖਾਲੀ ਦੇਖ ਕੇ ਅੰਮ੍ਰਿਤਸਰ ਵਿੱਚ ਖੜਦੁੰਮ ਮਚਾ ਕੇ ਵਾਪਸ ਚਲੇ ਗਏ। ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਬਾਬਾ ਬਸੰਤ ਸਿੰਘ ਦੇ ਥੜ੍ਹੇ ਦੇ ਪਾਸ ਬਾਬਾ ਗੁਰਬਖਸ ਸਿੰਘ ਦੀ ਯਾਦਗਾਰ ਬਣੀ ਹੋਈ ਹੈ । ਬਾਬਾ ਨਿਹਾਲ ਸਿੰਘ ਚੁਰਸਤੀ ਅਟਾਰੀ ਦੇ ਪਾਸ ਸ਼ਹੀਦ ਹੋਏ ਸਨ, ਉਸੇ ਜਗ੍ਹਾ ਤੇ ਉਨ੍ਹਾ ਦੀ ਯਾਦਗਾਰ ਬਣੀ ਹੋਈ ਹੈ ।ਇਹ ਸਥਾਨ ਹੋਣ ਅੰਮ੍ਰਿਤਸਰ ਵਿੱਚ ਸਹੀਦ ਗੰਜ ਦੇ ਨਾਂ ਨਾਲ- ਮਸ਼ਹੂਰ ਹੈ ।

ਇਸ ਜੰਗ ਵਿੱਚ ਭਾਵੇ ਬਾਬਾ ਦੀਪ ਸਿੰਘ ਜੀ ਸ਼ਹੀਦੀ ਪਾ ਗਏ ਸਨ ਪਰ ਉਜ ਆਪਣਾ ਪ੍ਰਣ ਨਿਭਾੳੇਣ ਵਿੱਚ ਸਫਲ ਰਹੇ। ਦੁਰਾਨੀਆ ਦੀਆਂ ਫੋਜਾ ਨੂੰ ਚੀਰਦੇ ਹੋਏ ਉਨ੍ਹਾਂ ਸ਼੍ਰੀ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਦਿਆ ਆਪਣਾ ਸੀਸ ਗੁਰੂ ਚਰਨਾਂ ਵਿੱਚ ਭੇਟ ਕਰ ਦਿੱਤਾ।

Leave a Reply

Your email address will not be published. Required fields are marked *