ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਬੁੱਢਾ ਜੀ ਆਪਣੇ ਪਸ਼ੂਆਂ ਵੱਲ ਜਾਂਦੇ ਮੁੜ ਮੁੜ ਗੁਰੂ ਜੀ ਦੇ ਨੂਰੇ ਮੁਖੜੇ ਨੂੰ ਤੱਕਦੇ ਤੇ ਕਦੇ ਗੁਰੂ ਜੀ ਦੇ ਪਵਿੱਤਰ ਮੁੱਖ ਤੋਂ ਨਿਕਲੇ ਬਚਨਾਂ ਨੂੰ ਚੇਤੇ ਕਰ ਕਰ ਅਨੰਦ ਲੈਂਦੇ ਕਦੇ ਸੋਚਦੇ ਕਿ ਬੇਸ਼ੱਕ ਇਸ ਰੱਬ ਦੇ ਪਿਆਰੇ ਬਾਬਾ ਜੀ ਨੇ ਆਪਣੇ ਆਪ ਨੂੰ ਗੁਰੂ ਸਦਵਾਉਣ ਵਾਸਤੇ ਦੁਨੀਆਂ ਨਾਲੋਂ ਵੱਖਰੇ ਤਰਹਾਂ ਦਾ ਕੋਈ ਲਿਬਾਸ
ਨਹੀਂ ਪਹਿਨਾਇਆ ਪਰ ਇਹਨਾਂ ਦੇ ਮਿੱਠੇ ਪਿਆਰੇ ਬਚਨਾਂ ਨੇ ਮੇਰੀ ਆਤਮਾ ਨੂੰ ਦਰਸਾ ਦਿੱਤਾ ਹੈ ਕਿ ਮਹਾਤਮਾ ਜਰੂਰ ਗੁਰੂ ਨਾਨਕ ਦੇਵ ਜੀ ਹੀ ਹੋਣਗੇ ਜਿਨਾਂ ਦੀ ਮਹਿਮਾ ਵਡਿਆਈ ਮਾਤਾ ਪਿਤਾ ਜੀ ਕਰਦੇ ਹੁੰਦੇ ਹਨ ਇਧਰ ਭਾਈ ਮਰਦਾਨਾ ਜੀ ਸਤਿਗੁਰ ਜੀ ਨੂੰ ਕਹਿਣ ਲੱਗੇ ਮਹਾਰਾਜ ਆਪ ਜੀ ਨੇ ਇਸ ਬਾਲਕ ਨਾਲ ਪਿਆਰੇ ਬਚਨ ਕਰਕੇ ਬਹੁਤ ਕਿਰਪਾ ਕੀਤੀ ਗੁਰੂ ਜੀ ਨੇ ਦੱਸਿਆ
ਇਸ ਬਾਲਕ ਨਾਲ ਪਿਆਰੇ ਬਚਨ ਕਰਕੇ ਬਹੁਤ ਕਿਰਪਾ ਕੀਤੀ ਹੈ ਗੁਰੂ ਜੀ ਨੇ ਦੱਸਿਆ ਭਾਈ ਮਰਦਾਨੇਆ ਇਸ ਉੱਤੇ ਕਰਤਾਰ ਦੀ ਬੜੀ ਕਿਰਪਾ ਹੈ ਜਪੀ ਤਪੀ ਭਗਤ ਹੋਵੇਗਾ ਲੰਮੀ ਆਯੂ ਹੋਵੇਗੀ ਬਾਲਕ ਕੋਲ ਤੇਲ ਦੀਵਾ ਤੇ ਬੱਤੀ ਹੈ ਸਿਰਫ ਜਗਾਉਣ ਦੀ ਲੋੜ ਹੈ ਭਾਈ ਮਰਦਾਨਾ ਨੇ ਹੱਥ ਜੋੜ ਅਰਜ਼ ਕੀਤੀ ਪਾਤਸ਼ਾਹ ਜੀਓ ਇਹ ਤੇਲ ਦੀਵਾ ਤੇ ਬੱਤੀ ਕਿਹੜੀ ਹੈ ਕਿਰਪਾ ਕਰੋ ਦਾਸ ਨੂੰ ਸਮਝ ਵੀ ਪੈ ਜਾਵੇ ਗੁਰੂ ਜੀ ਨੇ ਫਰਮਾਇਆ ਭਾਈ ਉਤਮ ਗੁਣਾਂ ਦੇ ਧਾਰਨੀ ਹੋਣ ਕਰਕੇ ਇਸ ਬਾਲਕ ਕੋਲ ਨਿਰਮਲ ਹਿਰਦਾ ਰੂਪੀ ਦੀਵਾ ਹੈ ਮਨ ਵਿੱਚ ਸੇਵਾ ਪ੍ਰੇਮ ਕਰਨ ਦੇ ਜਾਓ ਨਾਲ ਵੈਰਾਗ ਪੈਦਾ ਹੁੰਦੀ ਹੈ
ਜੋ ਤੇਲ ਹੈ ਅਤੇ ਉੱਚੀ ਸੁੱਚੀ ਸੁਰਤ ਰੂਪੀ ਬੱਤੀ ਵੀ ਇਸ ਪਾਸ ਹੈ ਜਿਸ ਨੋ ਗਿਆਨ ਪ੍ਰਕਾਸ਼ ਰਾਹੀਂ ਜਗਾਉਣ ਦੀ ਲੋੜ ਹੈ ਜਦੋਂ ਭਰਮ ਦੀ ਨਵਿਰਤੀ ਕਰਕੇ ਇਸ ਬਾਲਕ ਦੇ ਹਿਰਦੇ ਵਿੱਚ ਸਤਿਨਾਮ ਦੀ ਜੋਤ ਜਗ ਪਈ ਤਾ ਉਸ ਦਾ ਪ੍ਰਕਾਸ਼ ਤੁਸੀਂ ਹੀ ਨਹੀਂ ਬਲਕਿ ਸਾਰਾ ਸੰਸਾਰ ਵੇਖੇਗਾ ਸ਼ਾਮਾਂ ਪੈ ਗਈਆਂ ਸਭ ਹਾਣੀ ਆਪਣਾ ਆਪਣਾ ਮਾਲ ਡੰਗਰ ਲੈ ਆਪਣੇ ਕਰੀ ਪਰਤ ਗਏ ਪਰ ਬੁੱਢਾ ਜੀ ਦਾ ਘਰ ਜਾਣ ਨੂੰ ਮਨ ਨਾ ਮੰਨੇ ਮਨ ਵਿੱਚ ਪਿਆਰੇ ਗੁਰੂ ਜੀ ਦੇ ਦਰਸ਼ਨਾਂ ਦੀ ਤਾਂਗ ਤੇ ਉਹਨਾਂ ਨੂੰ ਕੁਝ ਨਾ ਕੁਝ ਭੇਂਟ ਕਰਨ ਦੀ ਰੀਜ ਸੀ ਸ੍ਰੀ ਗੁਰੂ ਨਾਨਕ ਚਮਤਕਾਰ ਵਿੱਚ ਲਿਖਿਆ ਹੈ ਕਿ ਪੂਰਨ ਉਤਰਿਆ ਖੂਹੇ ਅੰਦਰ ਟਿੰਡ ਖੋਲ ਇਕ ਲਾਇਆ ਰਖੀ
ਉਹ ਸੰਭਾਲ ਪਾਸ ਹੀ ਫਿਰ ਇਕ ਗਊ ਲਿਆਇਆ ਜੋ ਲੋਵੇਗੀ ਗਊ ਬਗੈਰ ਬੱਚੇ ਦੇ ਦੁੱਧ ਦੇ ਦਿਨਦੇ ਸੀ ਉਸ ਦੀਆਂ ਧਾਰਾਂ ਕੱਢ ਕੇ ਇੱਕ ਹੋਰ ਢਿਡ ਲਈ ਅਤੇ ਦੋਹਾਂ ਵਿੱਚ ਦੁੱਧ ਪਾ ਕੇ ਬਿਰਾਜੇ ਹੋਏ ਸਤਗੁਰੂ ਜੀ ਦੇ ਆਹ ਚਰਨੀ ਭੇਂਟ ਕੀਤਾ ਪ੍ਰੇਮ ਨਾਲ ਉਮੜੇ ਹੰਜੂਆਂ ਨਾਲ ਭਰੀਆਂ ਅੱਖਾਂ ਲਈ ਸੀਸ ਗੁਰ ਚਰਨੀ ਆ ਧਰਿਆ ਉਠ ਬੈਠੇ ਗੁਰ ਦੀਨ ਦਇਆਲ ਸਿਰ ਉਚਾਇ ਕੈ ਬੋਲੇ ਹੇ ਬਾਲਕ ਕੀ ਜਾਹੈ ਸਾਤੋ ਕੀ ਵਸਤੂ ਤੂ ਢੋਲੇ 12 ਕੁ ਸਾਲ ਦੇ ਬੁੱਢਾ ਜੀ ਨੇ ਹੱਥ ਜੋੜ ਬੇਨਤੀ ਕੀਤੀ ਪਾਤਸ਼ਾਹ ਜੀਓ ਜਨਮ ਮਰਨ ਦਾ ਚੱਕਰ ਕੱਟੋ ਤੇ ਕਰ ਦੇਵੋ ਵਿਕਾਰਾਂ ਦੀ 84 ਤੋਂ ਮੁਕਤ ਮੈਨੂੰ ਬਹੁਤ ਡਰ ਲੱਗਦਾ
ਸਤਿਗੁਰੂ ਜੀ ਭੋਲੇ ਜਿਹੇ ਬਾਲਕ ਦੇ ਮੁੱਖ ਤੋਂ ਇੰਨੀ ਗੱਲ ਸੁਣ ਕੇ ਹੱਸ ਪਏ ਆਪ ਜੀ ਨੇ ਨੇੜੇ ਬੈਠੇ ਭਾਈ ਮਰਦਾਨਾ ਜੀ ਨੂੰ ਕਿਹਾ ਵੇਖਿਆ ਭਾਈ ਇਹ ਬਾਲਕ ਸਿਆਣਾ ਨਹੀਂ ਅੱਧੀ ਸਿਆਣਾ ਫਿਰ ਸਤਿਗੁਰੂ ਪਾਤਸ਼ਾਹ ਨੇ ਬੁੱਢਾ ਜੀ ਨੂੰ ਪੁੱਛਿਆ ਕਾਕਾ ਉਮਰ ਦਾ ਭਾਵੇਂ ਅਜੇ ਤੇਰੀ ਨਿਆਣੀ ਹੈ ਪਰ ਗੱਲਾਂ ਤੇਰੀਆਂ ਸਿਆਣੀਆਂ ਨੇ ਅੱਛਾ ਇਹ ਦੱਸ ਕਿ ਇਹ ਡਰ ਤੇਰੇ ਮਨ ਵਿੱਚ ਕਿੱਥੋਂ ਉਪਜਿਆ ਤੇ ਇਹ ਸਮਝ ਤੇਰੇ ਮਨ ਵਿੱਚ ਕਿੱਥੋਂ ਪਈ ਹੈ ਬੁੱਢਾ ਜੀ ਨੇ ਬੜੇ ਵੈਰਾਗ ਨਾਲ ਦੱਸਿਆ ਮਹਾਰਾਜ ਇੱਕ ਵੇਰਾ ਪਠਾਣੀ ਫੈਜ ਦੀ ਟੁਕੜੀ ਨੇ ਸਾਡੇ ਪਿੰਡ ਉਤਾਰਾ ਕੀਤਾ ਤੇ ਉਹ ਫੌਜ ਸਾਰੀਆਂ ਫਸਲਾਂ ਵੱਢ ਕੇ ਲੈ ਗਈ ਮੈਂ ਵੇਖਿਆ
ਕਿ ਉਸ ਫੌਜ ਨੇ ਪੱਕੀ ਦੇ ਨਾਲ ਕੱਚੀ ਫਸਲ ਵੀ ਵੱਢ ਲਈ ਉਸ ਢਾਡੀ ਫੌਜ ਅੱਗੇ ਕਿਸੇ ਦੀ ਪੇਸ਼ ਨਾ ਗਈ ਇਸ ਤਰਾਂ ਮੇਰੇ ਮਨ ਵਿੱਚ ਵਿਚਾਰ ਆਇਆ ਕਿ ਕੀ ਪਤਾ ਮੌਤ ਦਾ ਜਾਲਮ ਹੱਥ ਮੈਨੂੰ ਵੀ ਕਦੇ ਆਦਿ ਬੋਚੇ ਸਤਿਗੁਰੂ ਜੀ ਸੁਣ ਕੇ ਅਤੀ ਪ੍ਰਸੰਨ ਹੋਏ ਤੇ ਕਹਿਣ ਲੱਗੇ ਬੇਸ਼ਕ ਉਮਰ ਤਾਂ ਤੇਰੀ ਬਾਲਕਾਂ ਵਾਲੀ ਹੈ ਪਰ ਗਿਆਨ ਸਮਝ ਪੱਖੋ ਤੂੰ ਬੁੱਢਾ ਹੈ ਗੁਰੂ ਨਾਨਕ ਪਾਤਸ਼ਾਹ ਬੁੱਢਾ ਜੀ ਦੇ ਸਿਰ ਉੱਤੇ ਪਿਆਰ ਦੇ ਕੇ ਲੱਗੀ ਰਹਿਮਤ ਦੀ ਬਖਸ਼ਿਸ਼ ਕਰਾਂ ਬੁੱਢਾ ਜੀ ਸੁਰਤ ਪ੍ਰਭੂ ਚਰਨਾਂ ਨਾਲ ਲਾਈ ਰੱਖਣੀ ਸਤਿਨਾਮ ਦਾ ਜਾਪ ਕਰਦਿਆਂ ਕਾਦਰ ਤੇ
ਕੁਦਰਤ ਨਾਲ ਇੱਕ ਸੁਰ ਹੋ ਕੇ ਚਲਣਾ ਸੇਵਾ ਸਿਮਰਨ ਦੇ ਨਾਲ ਨਾਲ ਹੱਕ ਦੀ ਕਿਰਤ ਤੇ ਵੰਡ ਕੇ ਛਕਣਾ ਇਸ ਤਰਾਂ ਜਨਮ ਮਰਨ ਕੱਟਿਆ ਜਾਂਦਾ ਹੈ ਅਤੇ ਲੋਕ ਪਰਲੋਕ ਸੁਹੇਲਾ ਤੇ ਵੰਡ ਕੇ ਛਕਣਾ ਇਸ ਤਰਾਂ ਜਨਮ ਮਰਨ ਕੱਟਿਆ ਜਾਂਦਾ ਹੈ ਅਤੇ ਲੋਕ ਪਰਲੋਕ ਸੁਹੇਲਾ ਹੋ ਜਾਂਦਾ ਹੈ ਸਤਿਗੁਰੂ ਜੀ ਵੱਲੋਂ ਬੂੜਾ ਜੀ ਨੂੰ ਬੁੱਢਾ ਕਹਿਣ ਕਰਕੇ ਸਭ ਸੰਗਤਾਂ ਵੀ ਆਪ ਜੀ ਨੂੰ ਭਾਈ ਬੂਟਾ ਜੀ ਕਹਿਣ ਲੱਗ ਪਈਆਂ ਜਿਸ ਜਗ੍ਹਾ ਬਾਬਾ ਬੁੱਢਾ ਜੀ ਦਾ ਮਿਲਾਪ ਗੁਰੂ ਨਾਨਕ ਦੇਵ ਜੀ ਨਾਲ ਹੋਇਆ ਤੇ ਜਿੱਥੇ ਬੈਠ ਆਪ ਜੀ ਨੇ ਗੁਰੂ ਜੀ ਪਾਸੋਂ ਸਿੱਖੀ ਦੀ ਦਾਤ ਪਾਈ ਉਸ ਜਗਹਾ ਅੱਜ ਰਾਮਦਾਸ ਕਸਬਾ ਵਸ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ