ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਤਾੜੀ ਸਾਹਿਬ ਦੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਮਕੌਰ ਦੀ ਜੰਗ ਤੋਂ ਬਾਅਦ ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਅੱਠ ਪੋਹ ਦੀ ਰਾਤ ਚਮਕੌਰ ਦੀ ਗੜੀ ਨੂੰ ਛੱਡਣ ਦਾ ਫੈਸਲਾ ਕੀਤਾ
ਤਾਂ ਤਿੰਨ ਸਿੱਖ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਵੀ ਉਹਨਾਂ ਦੇ ਨਾਲ ਗੜੀ ਚੋਂ ਬਾਹਰ ਨਿਕਲੇ ਸਨ ਸਾਰੇ ਵੱਖ ਵੱਖ ਦਿਸ਼ਾਵਾਂ ਵੱਲ ਗਏ ਇੱਕ ਵਿਸ਼ੇਸ਼ ਤਾਰੇ ਦੀ ਦਿਸ਼ਾ ਵਿੱਚ ਚਲਦੇ ਹੋਏ ਨਿਸ਼ਚਿਤ ਥਾਂ ਤੇ ਮਿਲਣ ਦਾ ਫੈਸਲਾ ਕੀਤਾ।
ਗੁਰੂ ਜੀ ਗੜੀ ਚੋਂ ਵੈਰੀ ਨੂੰ ਵੰਗਾਰ ਕੇ ਜਾਣਾ ਚਾਹੁੰਦੇ ਸਨ ਇਸ ਲਈ ਉਹਨਾਂ ਨੇ ਜਿੱਥੇ ਹੁਣ ਗੁਰਦੁਆਰਾ ਤਾੜੀ ਸਾਹਿਬ ਬਣਿਆ ਹੋਇਆ ਇਸ ਥਾਂ ਟਿੱਬੀ ਉੱਤੇ ਪਹੁੰਚ ਕੇ ਤਾੜੀ ਮਾਰੀ ਸੀ। ਅਤੇ ਉੱਚੀ ਆਵਾਜ਼ ਵਿੱਚ ਕਿਹਾ ਸੀ ਹਿੰਦ ਦਾ ਪੀਰ ਜਾ ਰਿਹਾ ਕੋਈ ਰੋਕ ਸਕੇ ਤਾਂ ਰੋਕ ਲਵੇ ਉੱਚੀ ਟਿੱਬੀ ਉੱਤੇ ਬਣਿਆ ਇਹ ਗੁਰਦੁਆਰਾ ਤਾੜੀ ਸਾਹਿਬ ਉਸ ਅਸਥਾਨ ਦੀ ਯਾਦਵ ਦਾ ਜਿੱਥੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾੜੀ ਮਾਰ ਕੇ ਚਾਲੇ ਪਾਏ ਸਨ