ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਆਪ ਹਰ ਕਿਸੇ ਨੂੰ ਮੰਗਣ ਤੋਂ ਬਿਨਾਂ ਹਮੇਸ਼ਾ ਤਾਨ ਦਿੰਦਾ ਅਣ ਮੰਗਿਆ ਦਾਨ ਦੇਵਸੀ ਵਡਾ ਅਗਮ ਅਪਾਰ ਭਾਵ ਮੰਗਣ ਤੋਂ ਬਿਨਾ ਹੀ ਵਾਹਿਗੁਰੂ ਹਰੇਕ ਜੀਵ ਨੂੰ ਦਾਨ ਦਿੰਦਾ
ਉਹ ਸਭ ਤੋਂ ਵੱਡਾ ਅਗਮ ਤੇ ਬੇਅੰਤ ਹੈ ਸਾਹਿਬ ਮੇਰਾ ਮਿਹਰਵਾਰ ਜੀਸਗਲ ਕੋ ਦੇਦਾ ਭਾਵ ਮੇਰਾ ਮਾਲਕ ਪ੍ਰਭੂ ਸਦਾ ਦਇਆ ਕਰਨ ਵਾਲਾ ਉਹ ਸਾਰੇ ਜੀਵਾਂ ਨੂੰ ਹਰ ਕਿਸਮ ਦਾ ਦਾਨ ਦਿੰਦਾ ਗੁਰਬਾਣੀ ਅਨੁਸਾਰ ਅਸੀਂ ਸਾਰੇ ਜੀਵ ਇੱਕ ਪਿਤਾ ਦੀ ਔਲਾਦ ਸੋ ਜਿੱਥੋਂ ਤੱਕ ਹੋ ਸਕੇ ਸਾਨੂੰ ਲੋੜਵੰਦ ਨੂੰ ਆਪਣੀ ਕਮਾਈ ਵਿੱਚੋਂ ਦਾਨ ਦੇ ਕੇ ਉਸਨੂੰ ਉਸਦੇ ਪੈਰਾਂ ਤੇ ਖੜੇ ਹੋਣ ਦੇ ਯੋਗ ਬਣਾਉਣਾ ਚਾਹੀਦਾ ਬ੍ਰਾਹਮਣ ਚੂਲੀ ਸੰਤੋਖ ਕੀ ਕਿਰਹੀ ਕਾ ਸਤ ਦਾਨ ਗੁਰਬਾਣੀ ਅਨੁਸਾਰ ਦਾਨ ਦੇਣ ਦੇ ਕਈ ਲਾਭ ਹਨ ਦਾਨੀ ਪੁਰਸ਼ ਸੰਤੋਖੀ ਹੁੰਦਾ ਦਾਨ ਬਿਰਾਤਰੀ ਭਾਵ ਪੈਦਾ ਕਰਦਾ
ਤੇ ਅਮੀਰ ਗਰੀਬ ਦੇ ਫਰਕ ਨੂੰ ਘੱਟ ਕਰਦਾ ਦਾਨ ਕਰਨ ਨਾਲ ਅਸੀਂ ਰੱਬ ਦੇ ਨੇੜੇ ਹੋ ਜਾਂਦੇ ਹਾਂ ਤੇ ਸਾਨੂੰ ਜੀਵਨ ਜਾਂਚ ਆ ਜਾਂਦੀ ਹੈ ਸਾਡਾ ਜੀਵਨ ਲੋਕ ਪਰਲੋਕ ਵਿੱਚ ਸਫਲ ਹੋ ਜਾਂਦਾ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਹਰ ਇੱਕ ਨੂੰ ਆਪਣੀ ਕਮਾਈ ਵਿੱਚੋਂ ਦਸਵੰਧ ਕੱਢਣ ਦਾ ਆਦੇਸ਼ ਦਿੱਤਾ ਗੁਰਬਾਣੀ ਵਿੱਚ ਦਾਨ ਦੇਣ ਦਾ ਵਿਸ਼ੇਸ਼ ਉਲੀਕ ਹੈ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ