ਕੀਤੇ ਹੋਏ ਦਾਨ ਪੁੰਨ ਦਾ ਸਾਨੂੰ ਲਾਭ ਕਿਵੇਂ ਮਿਲਦਾ ” ਗੁਰਬਾਣੀ ਅਨੁਸਾਰ ਦਾਨ ਦੇਣਾ ਇੱਕ ਰੱਬੀ ਗੁਣ ਤੇ ਨੇਕ ਕੰਮ ਹੈ। ਵਾਹਿਗੁਰੂ ਆਪ ਹਰ ਕਿਸੇ ਨੂੰ ਮੰਗਣ ਤੋਂ ਬਿਨਾਂ ਹਮੇਸ਼ਾ ਦਾਨ ਦਿੰਦਾ ਹੈ”ਅਣਮੰਗਿਆ ਦਾਨੁ ਦੇਵਸੀ ਵਡਾ ਅਗਮ ਅਪਾਰੁ।। ਗੁਰੂ ਨਾਨਕ ਦੇਵ ਜੀ (ਪੰਨਾ ੯੩੪) ਭਾਵ: ਮੰਗਣ ਤੋਂ ਬਿਨਾਂ ਹੀ ਵਾਗਿਗੁਰੂ ਹਰੇਕ ਜੀਵ ਨੂੰ ਦਾਨ ਦੇਂਦਾ ਹੈ, ਉਹ ਸਭ ਤੋਂ ਵਡਾ, ਅਗੰਮ ਤੇ ਬੇਅੰਤ ਹੈ। ਸਾਹਿਬੁ ਮੇਰਾ ਮਿਹਰਵਾਨੁ।।
ਜੀਅ ਸਗਲ ਕਉ ਦੇਇ ਦਾਨੁ।। ਗੁਰੂ ਅਰਜਨ ਦੇਵ ਜੀ (ਪੰਨਾ੭੨੪) ਭਾਵ: ਮੇਰਾ ਮਾਲਕ -ਪ੍ਰਭੂ ਸਦਾ ਦਇਆ ਕਰਨ ਵਾਲਾ ਹੈ। ਉਹ ਸਾਰੇ ਜੀਵਾਂ ਨੂੰ ਹਰ ਕਿਸਮ ਦਾ ਦਾਨ ਦੇਂਦਾ ਹੈ। ਗੁਰਬਾਣੀ ਅਨੁਸਾਰ ਅਸੀਂ ਸਾਰੇ ਜੀਵ ਇੱਕ ਪਿਤਾ ਦੀ ਔਲਾਦ ਹਾਂ ਸੋ ਜਿਥੋਂ ਤਕ ਹੋ ਸਕੇ ਸਾਨੂੰ ਲੋੜਵੰਦ ਨੂੰ ਆਪਣੀ ਕਮਾਈ ਵਿਚੋਂ ਦਾਨ ਦੇ ਕੇ ਉਸ ਨੂੰ ਉਸ ਦੇ ਪੈਰਾਂ ਤੇ ਖੜੇ ਹੋਣ ਦੇ ਯੋਗ ਬਣਾਉਣਾ ਚਾਹੀਦਾ ਹੈ।
ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ।। (ਪੰਨਾ ੧੨੪੦) ਭਾਵ: ਬ੍ਰਹਮਣ ਲਈ ਆਤਮਕ ਜੀਵਨ ਦੀ ਸੁੱਚ ਲਈ ਚੁਲੀ ਭਰਨ ਦਾ ਭਾਵ ਸੰਤੋਖ ਕਰਨਾ ਹੈ ਅਤੇ ਗ੍ਰਿਹਸਤੀ ਲਈ ਸਚੱਾਂਈ ਤੇ ਦਾਨ ਕਰਨਾ ਹੀ ਚੁੱਲੀ ਭਰਨਾ ਹੈ। ਗੁਰਬਾਣੀ ਅਨੁਸਾਰ ਦਾਨ ਦੇਣ ਦੇ ਕਈ ਲਾਭ ਹਨ।ਦਾਨੀ ਪੁਰਸ਼ ਸੰਤੋਖੀ ਹੁੰਦਾ ਹੈ। ਦਾਨ ਭਰਾਤਰੀ ਭਾਵ ਪੈਦਾ ਕਰਦਾ ਹੈ ਤੇ ਅਮੀਰ ਗਰੀਬ ਦੇ ਫਰਕ ਨੂੰ ਘਟ ਕਰਦਾ ਹੈ। ਦਾਨ ਕਰਨ ਨਾਲ ਅਸੀਂ ਰੱਬ ਦੇ ਨੇੜੇ ਹੋ ਜਾਂਦੇ ਹਾਂ ਤੇ ਸਾਨੂੰ ਜੀਵਨ ਜਾਚ ਆ ਜਾਂਦੀ ਹੈ। ਅਸਾਡਾ ਜੀਵਨ ਲੋਕ ਪਰਲੋਕ ਵਿੱਚ ਸਫਲ ਹੋ ਜਾਂਦਾ ਹੈ ਤੇ ਅਸੀਂ ਸੁਖੀ ਜੀਵਨ ਬਿਤੀਤ ਕਰਦੇ ਹਾਂ। ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੈ