ਬਹੁਤ ਸਾਲਾਂ ਬਾਅਦ ਗੁਰੂ ਅਰਜਨ ਦੇਵ ਜੀ ਦੇ ਘਰ ਲਿਆ ਪੁੱਤਰ ਨੇ ਜਨਮ

ਗੁਰੂ ਅਰਜਨ ਦੇਵ ਜੀ ਬੜੇ ਸ਼ਾਂਤ ਚਿਤ ਵਡਾਲੀ ਵਿੱਚ ਆਪਣੀ ਮਰਿਆਦਾ ਅਨੁਸਾਰ ਦੋ ਵੇਲੇ ਦੀਵਾਨ ਲਗਾਉਂਦੇ ਸੰਗਤਾਂ ਦੂਰ ਦੂਰ ਤੋਂ ਆਪ ਜੀ ਦੇ ਦਰਸ਼ਨ ਕਰਨ ਅਤੇ ਮਨੋਕਾਮਨਾ ਪੂਰਨ ਕਰਨਾ ਆਉਂਦੀਆਂ ਅਤੇ ਬੇਅੰਤ ਭੇਟਾ ਅਰਪਣ ਕਰਕੇ ਆਪਣੀ ਕਮਾਈ ਸਫਲ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਇਸ ਤਰ੍ਹਾਂ ਵਡਾਲੀ ਰੌਣਕਾਂ ਦਾ ਘਰ ਬਣ ਗਿਆ ਜਦ ਨੌ ਮਹੀਨੇ ਬੀਤ ਗਏ ਅਤੇ ਦਸਵਾਂ ਚੜਹਿਆ ਬਾਲਕ ਦੇ ਜਨਮ ਲੈਣ ਦਾ ਸਮਾਂ ਆਇਆ ਤਾਂ ਸਿਆਣੀ ਦਾਈ ਨੇ ਆਦ ਕੇ ਬਾਲਕ ਨੂੰ ਜਨਮ ਦਿੱਤਾ ਤੇ ਵਧਾਈ ਦਿੱਤੀ ਕਿ ਪੁੱਤਰ ਜੰਮਣ ਦੀ ਤੁਹਾਨੂੰ ਵਧਾਈ ਹੋਵੇ ਇਸ ਵਧਾਈ ਨਾਲ ਸਾਰੇ ਪਰਿਵਾਰ ਅਤੇ ਸਿੱਖ ਸੇਵਕਾਂ ਵਿੱਚ ਬਹੁਤ ਖੁਸ਼ੀਆਂ ਹੋਈਆਂ

19 ਜੂਨ 1595 ਈਸਵੀ ਨੂੰ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਮਾਤਾ ਗੰਗਾ ਜੀ ਦੀ ਕੁੱਖ ਤੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਜਨਮ ਹੋਇਆ ਜਦ ਇੱਕ ਦਾਸੀ ਨੇ ਗੁਰੂ ਜੀ ਨੂੰ ਆਪ ਜੀ ਦੇ ਵਿਸਰਾਮ ਸਥਾਨ ਤੇ ਜਾ ਕੇ ਬਾਲਕ ਦੇ ਜਨਮ ਦੀ ਖਬਰ ਸੁਣਾਈ ਤਾਂ ਆਪ ਜੀ ਨੇ ਅਕਾਲ ਪੁਰਖ ਦਾ ਧੰਨਵਾਦ ਕਰਦੇ ਹੋਏ ਸ਼ਬਦ ਉਚਾਰਨ ਕੀਤੇ ਸਨ ਸਾਹਿਬਜ਼ਾਦਾ ਹਰਗੋਬਿੰਦ ਜੀ ਦੇ ਜਨਮ ਦੀ ਖੁਸ਼ੀ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਵਡਾਲੀ ਦੇ ਪਾਸ ਇੱਕ ਵੱਡਾ ਖੂਹ ਲਵਾਇਆ ਇਸ ਖੂਹ ਉੱਤੇ ਛੇ ਹਟ ਟਿੰਡਾਂ ਦੀਆਂ ਮਾਲਾਂ ਚੱਲ ਸਕਦੇ ਸਨ ਜਿਸ ਕਰਕੇ ਇਸ ਦਾ ਨਾਮ ਚਿਹਰਟਾ ਪ੍ਰਸਿੱਧ ਹੋ ਗਿਆ ਗੁਰੂ ਜੀ ਨੇ ਇਸ ਸ਼ੇਰ ਤੇ ਖੂਹ ਨੂੰ ਵਰ ਦਿੱਤਾ ਕਿ ਜਿਸ ਇਸਤਰੀ ਘਰ ਸੰਤਾਨ ਨਾ ਹੁੰਦੀ ਹੋਵੇ

ਜਾਂ ਜਿਸ ਦੇ ਘਰ ਸੰਤਾਨ ਪੈਦਾ ਹੋ ਕੇ ਮਰ ਜਾਂਦੀ ਹੋਵੇ ਉਹ ਇਸਤਰੀ ਜੇ ਨੇਮ ਨਾਲ ਲਗਾਤਾਰ ਇੱਥੇ 12 ਪਚਵੀਆਂ ਇਸ਼ਨਾਨ ਕਰਕੇ ਇੱਕ ਸ਼ਬਦ ਗਾਇਨ ਉਥੇ ਕਰੇਗੀ ਤਾਂ ਉਹਨਾਂ ਨੂੰ ਸੰਤਾਨ ਕਿਰਨ ਜੀਵੀ ਹੋਵੇਗੀ। ਸ੍ਰੀ ਗੁਰੂ ਜੀ ਦੇ ਘਰ ਬੜੇ ਚਿਰ ਪਿੱਛੋਂ ਪੁੱਤਰ ਜੰਮਣ ਦੀਆਂ ਘਰ ਘਰ ਹਰ ਇੱਕ ਮਰਦ ਇਸਤਰੀ ਬੱਚੇ ਬੁੱਢੇ ਨੂੰ ਬਹੁਤ ਖੁਸ਼ੀਆਂ ਹੋਈਆਂ ਲਾਗੀ ਲਾਗ ਲੈਣ ਵਾਲੇ ਕਲੌਂਤ ਭੱਟ ਅਤੇ ਹੋਰ ਮੰਗਤ ਲੋਕ ਆਸ਼ੀਰਵਾਦ ਦੇਣ ਵਾਲੇ ਦੂਰ-ਦੂਰ ਤੋਂ ਆਣ ਕੇ ਗੁਰੂ ਜੀ ਨੂੰ ਵਧਾਈਆਂ ਦੇ ਕੇ ਅੰਨ ਬਸਤਰ ਅਤੇ ਰੁਪਏ ਪੈਸੇ ਲੈ ਕੇ ਖੁਸ਼ੀਆਂ ਨਾਲ ਜੈ ਜੈਕਾਰ ਕਰਦੇ ਹੋਏ ਜਾਂਦੇ ਸਿੱਖ ਸੇਵਕਾਂ ਦੇ ਘਰ ਘਰ ਮੰਗਲ ਹੋਣ ਲੱਗੇ ਜਦ ਪਹਿਰ ਦਿਨ ਚੜ ਗਿਆ ਤਾਂ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਬਾਲਕ ਦੇ ਦਰਸ਼ਨ ਕਰਨ ਆਏ ਬਾਲਕ ਦੇ ਬਾਬਾ ਜੀ ਨੇ ਦਰਸ਼ਨ ਕਰਕੇ ਗੁਰੂ ਜੀ ਨੂੰ ਵਧਾਈ ਦਿੱਤੀ ਅਤੇ ਬੱਚੇ ਦੀ ਦੀਰਕ ਆਜੂ ਦੀ ਅਰਦਾਸ ਕੀਤੀ ਗੁਰੂ ਜੀ ਨੇ ਬਾਬਾ ਜੀ ਦਾ ਧੰਨਵਾਦ ਕੀਤਾ ਤੇ ਆਖਿਆ ਕਿ ਤੁਹਾਡੀ ਹੀ ਕਿਰਪਾ ਹੈ

ਤੁਹਾਡੇ ਵਰ ਨਾਲ ਹੀ ਬਾਲਕ ਨੇ ਜਨਮ ਲਿਆ ਹੈ ਭਾਈ ਗੁਰਦਾਸ ਜੀ ਨੇ ਵੀ ਬਾਬਾ ਜੀ ਦੀ ਉਪਮਾ ਕਰਕੇ ਕਿਹਾ ਕਿ ਆਪ ਧੰਨ ਹੋ ਜਿਨਾਂ ਨੇ ਪੰਜ ਗੁਰੂ ਸਾਹਿਬਾਂ ਦੇ ਦਰਸ਼ਨ ਕਰਕੇ ਪੂਰਨ ਆਨੰਦ ਲਿਆ ਹੈ। ਜਦ ਇਹ ਸ਼ੁਭ ਖਬਰ ਰਾਮਦਾਸਪੁਰ ਪੁੱਜੀ ਤਾਂ ਉਥੋਂ ਬਹੁਤ ਇਸਤਰੀ ਪੁਰਸ਼ ਗੁਰੂ ਜੀ ਨੂੰ ਵਧਾਈਆਂ ਦੇਣ ਵਡਾਲੀ ਵਿਖੇ ਆਏ ਬਾਲਕ ਦਾ ਸੁੰਦਰ ਰੂਪ ਵੇਖ ਕੇ ਸਭ ਨੇ ਛਲਾਕਾ ਕੀਤੀ ਅਤੇ ਯਥਾ ਸ਼ਕਤ ਭੇਟਾ ਦੇ ਕੇ ਗੁਰੂ ਜੀ ਦੇ ਲੰਗਰ ਤੋਂ ਪ੍ਰਸ਼ਾਦ ਛੱਕ ਕੇ ਵਾਪਸ ਰਾਮਦਾਸਪੁਰ ਆ ਗਏ ਬਾਬਾ ਬੁੱਢਾ ਜੀ ਨੇ ਗੁਰੂ ਜੀ ਦੀ ਆਗਿਆ ਲੈ ਕੇ ਅੰਦਰ ਮਾਤਾ ਜੀ ਪਾਸ ਜਾ ਕੇ ਬੱਚੇ ਨੂੰ ਹੱਥਾਂ ਵਿੱਚ ਲੈ ਕੇ ਦਰਸ਼ਨ ਕੀਤੇ ਅਤੇ ਬਾਲਕ ਦਾ ਨਾਮ ਹਰ ਗੋਬਿੰਦ ਰੱਖਿਆ

ਫਿਰ ਬਾਹਰ ਆਣ ਕੇ ਸ਼੍ਰੀ ਗੁਰੂ ਜੀ ਤੋਂ ਬਾਲਕ ਦੇ ਇਸ ਨਾਮ ਦੀ ਪ੍ਰਵਾਨਗੀ ਲੈ ਕੇ ਬਹੁਤ ਪ੍ਰਸੰਨ ਹੋਏ ਅਤੇ ਆਗਿਆ ਲੈ ਕੇ ਆਪਣੀ ਬੀੜ ਵਿੱਚ ਚਲੇ ਗਏ ਸਤਿਗੁਰੂ ਜੀ ਦੇ ਘਰ ਸਾਹਿਬਜ਼ਾਦੇ ਦੇ ਜਨਮ ਦੀ ਖਬਰ ਜਦ ਬਾਬਾ ਪ੍ਰਿਥੀ ਚੰਦ ਦੀ ਪਤਨੀ ਕਰਮੋ ਨੂੰ ਹੋਈ ਤਾਂ ਉਹ ਮਨ ਵਿੱਚ ਬੜੀ ਉਦਾਸ ਤੇ ਨਿਰਾਸ਼ ਹੋ ਗਈ ਉਸਨੇ ਆਪਣੇ ਪਤੀਦੇਵ ਨੂੰ ਆਖਿਆ ਕਿ ਤੁਸਾਂ ਕਿਹਾ ਸੀ ਕਿ ਅਰਜਨ ਜੀ ਦੇ ਘਰ ਪੁੱਤਰ ਨਹੀਂ ਹੋਵੇਗਾ ਪਰ ਤੁਹਾਡਾ ਇਹ ਬਚਨ ਝੂਠਾ ਹੋ ਗਿਆ ਹੈ

ਕਿਉਂਕਿ ਉਹਨਾਂ ਦੇ ਘਰ ਬੜਾ ਸੁੰਦਰ ਪੁੱਤਰ ਪੈਦਾ ਹੋਇਆ ਹੈ ਸ੍ਰੀ ਪ੍ਰਿਥਵੀ ਚੰਦ ਜੀ ਨੇ ਕਿਹਾ ਇਹ ਬਾਲਕ ਬੁੱਢਾ ਸਾਹਿਬ ਦੇ ਵਰ ਨਾਲ ਹੋਇਆ ਹੈ ਜਿਨਾਂ ਦੇ ਬਚਨ ਗੁਰੂ ਨਾਨਕ ਜੀ ਦੀ ਸੇਵਾ ਕਰਨ ਕਰਕੇ ਅਟੱਲ ਹਨ ਜੇ ਬੁੱਢਾ ਜੀ ਮਾਤਾ ਗੰਗਾ ਜੀ ਨੂੰ ਵਰ ਨਾ ਦਿੰਦੇ ਤਾਂ ਮੇਰੇ ਬਚਨ ਕਦੇ ਟਲ ਨਹੀਂ ਸਕਦੇ ਸਨ ਸੋ ਹੁਣ ਵੀ ਚਿੰਤਾ ਨਾ ਕਰ ਗੁਰੂ ਨਾਨਕ ਭਲੀ ਕਰੇਗਾ ਇਧਰ ਸ੍ਰੀ ਗੁਰੂ ਹਰਗੋਬਿੰਦ ਜੀ ਦਿਨ ਦੂਣੀ ਤੇ ਰਾਤ ਚੌ ਗਣੀ ਸਰੀਰਕ ਉਨਤੀ ਕਰਕੇ ਵਧਣ ਫੁੱਲਣ ਲੱਗੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ

 

Leave a Reply

Your email address will not be published. Required fields are marked *