ਜੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨਾ ਚਹੁੰਦੇ ਹੋ ਤਾ ਸੌਣ ਤੋ ਪਹਿਲਾ ਕਰੋ ਇਹ ਜਾਪ ਸੁਪਣੇ ਚ ਦਰਸ਼ਨ ਹੋਣਗੇ

ਦਸ਼ਮੇਸ਼ ਪਿਤਾ ਜੀ ਨੂੰ ਰਾਤ ਨੂੰ ਯਾਦ ਕਰਨ ਦਾ ਫਲ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਇਸ ਪਾਠ ਦੇ ਬਰਾਬਰ ਹੈ ਉਸਤਾਦ ਆਪਾਂ ਕੁਝ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਆਪਾਂ ਕਈ ਵਾਰ ਪੜਿਆ ਹੋਏਗਾ ਤੇ ਪਿਆਰਿਓ ਉਸਦੇ ਵਿੱਚ ਕੁਝ ਬਚਨ ਵੀ ਆਪਾਂ ਨੇ ਵਿਚਾਰੇ ਹੋਣਗੇ ਸੁਣੇ ਹੋਣਗੇ ਸਾਧ ਸੰਗਤ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ ਪਾਤਸ਼ਾਹ ਕਹਿੰਦੇ ਨੇ ਤਨ ਤੇ ਮਨ ਨਿਹਾਲ ਹੋ ਜਾਂਦਾ ਕਦੋਂ ਨਿਹਾਲ ਹੁੰਦਾ ਜਦੋਂ ਆਪਣੇ ਗੁਰੂ ਨੂੰ ਸਾਹਮਣੇ ਵੇਖੀਦਾ ਆਪਣੇ ਗੁਰੂ ਨੂੰ ਸਾਹਮਣੇ ਪ੍ਰਤੱਖ ਦੇਖੀਦਾ ਹੈ ਗੁਰਮੁਖ ਪਿਆਰਿਓ ਆਪਣੇ ਗੁਰੂ ਨੂੰ ਪ੍ਰਤੱਖ ਕਦੋਂ ਦੇਖੀਦਾ ਹੈ ਜਦੋਂ ਮਨ ਦੇ ਵਿੱਚ ਭਾਵਨਾ ਹੋਵੇ ਮਨ ਦੇ ਵਿੱਚ ਇਹ ਗੱਲ ਤੈ ਹੋਵੇ ਮੈਂ ਆਪਣੇ ਗੁਰੂ ਦਾ ਦੀਦਾਰਾ ਕਰਨਾ ਹੈ ਮੈਂ ਆਪਣੇ ਸਤਿਗੁਰੂ ਦਾ ਦੀਦਾਰਾ ਕਰਨਾ ਹੈ ਮੈਂ ਆਪਣੇ ਪਾਤਸ਼ਾਹ ਦਾ ਦੀਦਾਰਾ ਕਰਨਾ ਹੈ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਦੀਦਾਰਾ ਕਰਨਾ ਹੈ ਮੈਂ ਗੁਰੂ ਸਾਹਿਬਾਨ ਦਾ ਦੀਦਾਰਾ ਕਰਨਾ ਜਦੋਂ ਇਹ ਗੱਲ ਮਨ ਵਿੱਚ ਹੋਵੇ ਤੇ

ਪਿਆਰਿਓ ਆਸਾ ਹੋਵੇ ਤੇ ਸਾਧ ਸੰਗਤ ਫਿਰ ਗੁਰੂ ਦਾ ਦੀਦਾਰ ਵੀ ਹੁੰਦਾ ਹੈ ਫਿਰ ਪਾਤਸ਼ਾਹ ਦਾ ਦੀਦਾਰ ਵੀ ਹੁੰਦਾ ਹੈ ਗੁਰੂ ਦਾ ਦੀਦਾਰ ਵੀ ਹੁੰਦਾ ਹੈ ਸਾਧ ਸੰਗਤ ਤਨ ਮਨ ਹੋਇ ਨਿਹਾਲ ਜਾ ਗੁਰ ਦੇਖਾ ਸਾਹਮਣੇ ਜਦੋਂ ਮਨ ਦੇ ਵਿੱਚ ਭਾਵਨਾ ਲੈ ਕੇ ਤੁਰੇਗਾ ਮੈਂ ਗੁਰੂ ਦਾ ਦੀਦਾਰ ਕਰਨਾ ਤੇ ਸਾਹਮਣੇ ਜਦੋਂ ਗੁਰੂ ਦਾ ਦੀਦਾਰ ਹੋ ਜਾਏ ਤੇ ਉਦੋਂ ਫਿਰ ਨਿਹਾਲ ਹੋ ਜਾਈਦਾ ਤਨ ਤੇ ਮਨ ਜਿਹੜਾ ਹੈ ਨਿਹਾਲ ਹੋ ਜਾਂਦਾ ਹੈ। ਇੱਕ ਗੱਲ ਹਮੇਸ਼ਾ ਯਾਦ ਰੱਖਿਓ ਪਿਆਰਿਓ ਗੁਰੂ ਦਾ ਦੀਦਾਰ ਕਰਨ ਤੁਰੇ ਹਾਂ ਸਾਡੇ ਕੋਲੇ ਸ਼ਬਦ ਦੀ ਕਮਾਈ ਚਾਹੀਦੀ ਹੈ ਜੇ ਸਾਡੇ ਕੋਲੇ ਸ਼ਬਦ ਦੀ ਕਮਾਈ ਹੈ ਤੇ ਸਾਨੂੰ ਗੁਰੂ ਦਾ ਦੀਦਾਰ ਜਰੂਰ ਹੋਏਗਾ ਜੇ ਸਾਡੇ ਕੋਲੇ ਸ਼ਬਦ ਦੀ ਕਮਾਈ ਨਹੀਂ ਤੇ ਪਿਆਰਿਓ ਗੁਰੂ ਦਾ ਦੀਦਾਰ ਬਹੁਤ ਜਿਆਦੇ ਮੁਸ਼ਕਿਲ ਹੈ ਬਹੁਤ ਮੁਸ਼ਕਿਲ ਦੇ ਨਾਲ ਦੀਦਾਰ ਹੋਏਗਾ ਜੇ ਸਾਡੇ ਕੋਲ ਸ਼ਬਦ ਦੀ ਕਮਾਈ ਹੈ ਤਾਂ ਦੀਦਾਰ ਹੋਏਗਾ ਅਵਸ਼ ਹੋਏਗਾ ਸਾਧ ਸੰਗਤ ਕਿੰਨੀ ਵਾਰ ਇਥੇ ਬੇਨਤੀਆਂ ਸਾਂਝੀਆਂ ਕੀਤੀਆਂ ਨੇ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਤੇ ਭਰੋਸਾ ਰੱਖਿਓ ਸ਼ਬਦ ਗੁਰੂ ਤੇ ਭਰੋਸਾ ਰੱਖਿਓ ਪਿਆਰਿਓ ਜਦੋਂ ਗੁਰਬਾਣੀ ਨੂੰ ਪੜਾਂਗੇ ਜਦੋਂ ਗੁਰਬਾਣੀ ਦਾ ਨਿਤਨੇਮ ਕਰਾਂਗੇ ਸਤਿਗੁਰੂ ਦੀ ਪਾਵਨ ਬਾਣੀ ਨੂੰ ਪੜਾਂਗੇ

ਵਿਚਾਰਾਂਗੇ ਤੇ ਪਿਆਰਿਓ ਇਹ ਗੱਲ ਹਮੇਸ਼ਾ ਯਾਦ ਰੱਖਿਓ ਵੀ ਗੁਰੂ ਦੇ ਦਰ ਤੋਂ ਕੋਈ ਨਿਰਾਸ਼ਾ ਨਹੀਂ ਮੁੜਦਾ ਜੇ ਅਸੀਂ ਮੰਗਣ ਵਾਲਿਆਂ ਦੀ ਲਾਈਨ ਚ ਹਾਂ ਤੇ ਅਸੀਂ ਗੁਰਬਾਣੀ ਪੜ੍ਹ ਕੇ ਸ਼ਬਦ ਤੇ ਭਰੋਸਾ ਧਰ ਕੇ ਗੁਰੂ ਦੇ ਦਰ ਤੋਂ ਮੰਗ ਰਿਹਾ ਹੋਰ ਕਿਤੇ ਸਾਡੀ ਕੋਈ ਆਸਾ ਨਹੀਂ ਫਿਰ ਯਕੀਨ ਰੱਖਿਓ ਸਤਿਗੁਰੂ ਜਰੂਰ ਝੋਲੀਆਂ ਭਰਨਗੇ ਜਰੂਰ ਸਤਿਗੁਰ ਨੇ ਝੋਲੀਆਂ ਭਰਨੀਆਂ ਨੇ ਪਿਆਰਿਓ ਐਸੀ ਗੱਲ ਨਹੀਂ ਤੇ ਮੈਂ ਕਈ ਵਾਰੀ ਬੇਨਤੀਆਂ ਕੀਤੀਆਂ ਨੇ ਹਾਲਾਂਕਿ ਕਈ ਨੌਜਵਾਨਾਂ ਨੇ ਵੀਰਾਂ ਨੇ ਭੈਣਾਂ ਨੇ ਪੈਦਾ ਕੀਤਾ ਕਿ ਗੁਰੂ ਪਾਤਸ਼ਾਹ ਨੂੰ ਰਾਤ ਨੂੰ ਯਾਦ ਕਰੀਦਾ ਤੇ ਉਹਦਾ ਫਲ ਮਿਲਦਾ ਹੈ ਕਈ ਵਾਰੀ ਅਜਿਹਾ ਹੈ ਕਿ ਮਨ ਦੇ ਵਿੱਚ ਆਸਾ ਹੁੰਦੀ ਹੈ ਮਨ ਦੇ ਵਿੱਚ ਭਾਵਨਾ ਬਣ ਜਾਏਗੀ ਹੈ ਕਿ ਗੁਰੂ ਦਾ ਦੀਦਾਰਾ ਕਰਨਾ ਹੈ ਪਾਤਸ਼ਾਹ ਦਾ ਦੀਦਾਰਾ ਕਰਨਾ ਹੈ ਸਤਿਗੁਰ ਸੱਚੇ ਪਾਤਸ਼ਾਹ ਦਾ ਦੀਦਾਰਾ ਕਰਨਾ ਹੈ ਗੁਰਮੁਖ ਪਿਆਰਿਓ ਗੁਰੂ ਨੂੰ ਰਾਤ ਨੂੰ ਯਾਦ ਕਰਕੇ ਪਈਦਾ ਕਿ ਪਾਤਸ਼ਾਹ ਦਾ ਦੀਦਾਰਾ ਕਰਨਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦੀਦਾਰਾ ਕਰਨਾ ਹੈ ਤੇ ਪਿਆਰਿਓ ਰਾਤ ਨੂੰ ਬੰਦਾ ਪੈ ਜਾਂਦਾ ਤੇ ਜਦੋਂ ਪੈਂਦਾ ਤੇ ਰਾਤ ਨੂੰ ਸੁਪਨੇ ਵਿੱਚ ਦੀਦਾਰਾ ਹੋ ਜਾਂਦਾ ਤੇ ਭਗਤ ਜੀ ਜੇ ਮੈਂ ਗਲਤ ਨਹੀਂ ਤਾਂ ਭਗਤ ਕਬੀਰ ਜੀ ਕਹਿੰਦੇ ਨੇ

ਤੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਇਹ ਬੋਲ ਜਿਹੜੇ ਨੇ ਦਰਜ ਨੇ ਸਤਿਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਸ਼ਬਦ ਨੇ ਕਿ ਸੁਪਨੇ ਜਿਉ ਬਰੜਾਇ ਕੈ ਮੁਖਸੈ ਨਿਕਸੈ ਰਾਮ ਤਿਨ ਕੇ ਤਿਨ ਕੇ ਆਕੀ ਬਨਹੀ ਮੇਰੇ ਤਨ ਕੋ ਜਾਮ ਖਿਮਾ ਕਰਿਓ ਥੋੜੀ ਜਿਹੀ ਪੰਕਤੀ ਵਿਸਰ ਗਈ ਤੇ ਸਾਧ ਸੰਗਤ ਮੈਂ ਇਥੇ ਬੇਨਤੀਆਂ ਜਿਹੜੀਆਂ ਦਿਲ ਸੁਫਲ ਹੋਣਾ ਚਾਹੀ ਨਹੀਂ ਤਾਂ ਲੱਖ ਵਾਰ ਨੀ ਤਾਂ ਕਰਕੇ ਸਾਂਝੀਆਂ ਕਰ ਰਹੇ ਹਾਂ ਤੇ ਭਗਤ ਜੀ ਨੇ ਇਹ ਗੱਲ ਕਹਿ ਦਿੱਤੀ ਕਹਿੰਦੇ ਜੇ ਰਾਤ ਨੂੰ ਸੁਪਨੇ ਦੇ ਵਿੱਚ ਵੀ ਬਲ ਬੁਲਾ ਕੇ ਜਿਹੜੇ ਗੁਰੂ ਦਾ ਨਾਮ ਲੈ ਲੈਂਦੇ ਉਹਨਾਂ ਦੇ ਤਨ ਉਹਨਾਂ ਦੇ ਪੈਰਾਂ ਦੇ ਵਿੱਚ ਮੈਂ ਆਪਣੇ ਤਨ ਦੀਆਂ ਬਣਾ ਕੇ ਜੁੱਤੀਆਂ ਪਾਦਾ ਆਪਣੇ ਚੰਮ ਦੀਆਂ ਬਣਾ ਕੇ ਜੁੱਤੀਆਂ ਪਾ ਦਾ ਏਡੀ ਵੱਡੀ ਭਾਵਨਾ ਏਡਾ ਵੱਡਾ ਵਿਸ਼ਵਾਸ ਗੁਰੂ ਤੇ ਇਡਾ ਵੱਡਾ ਪਿਆਰ ਗੁਰੂ ਦੇ ਨਾਲ ਸਾਧ ਸੰਗਤ ਇੱਕ ਬੇਨਤੀ ਨੂੰ ਸਮਝਿਓ ਕਿ ਜੇ ਗੁਰੂ ਦੇ ਨਾਲ ਪਿਆਰ ਹੈ ਗੁਰੂ ਦੇ ਉੱਤੇ ਭਾਵਨਾ ਹੈ ਗੁਰੂ ਦੇ ਉੱਤੇ ਸ਼ਰਧਾ ਹੈ ਤੇ ਜੇ ਯਾਦ ਕਰਕੇ ਪਵਾਂਗੇ ਕਿ ਪਾਤਸ਼ਾਹ ਜੀ ਮੈਨੂੰ ਤੇਰਾ ਦੀਦਾਰ ਚਾਹੀਦਾ ਸਤਿਗੁਰੂ ਮੈਨੂੰ ਤੇਰਾ ਦੀਦਾਰ ਚਾਹੀਦਾ ਬਾਦਸ਼ਾਹ ਮੈਨੂੰ ਤੇਰਾ ਦੀਦਾਰਾ ਚਾਹੀਦਾ ਤੇ ਪਿਆਰਿਓ ਯਾਦ ਰੱਖਿਓ ਸੱਚੇ ਮਨ ਨਾਲ ਯਾਦ ਕਰਿਓ ਗੁਰੂ ਦਾ ਦੀਦਾਰਾ ਹੋਏਗਾ ਸੁਪਨੇ ਦੇ ਵਿੱਚ ਤੁਹਾਨੂੰ ਦੀਦਾਰ ਹੋਏਗਾ ਪ੍ਰਤੱਖ ਵੀ ਹੋਏਗਾ ਸ਼ਬਦ ਦੀ ਕਮਾਈ ਕਰ ਲਿਓ ਤੁਹਾਨੂੰ ਪ੍ਰਤੱਖ ਵੀ ਹੋਏਗਾ ਇੱਕ ਸਿੰਘ ਨੇ ਜਿੱਦ ਫੜ ਲਈ

ਮੈਂ ਗੁਰੂ ਦਾ ਦੀਦਾਰਾ ਕਰਨਾ ਸਵਾ ਲੱਖ ਪਾਠ ਸਵਾ ਲੱਖ ਪਾਠ ਉਸ ਬੰਦੇ ਨੇ ਕੀਤੇ ਸਵਾ ਲੱਖ ਪਾਠ ਕਰਨ ਤੋਂ ਬਾਅਦ ਸਵਾ ਲੱਖ ਪਾਠ ਜਦੋਂ ਪੂਰੇ ਕੀਤੇ ਮਾਤਾ ਸਾਹਿਬ ਕੌਰ ਦੇ ਦੀਦਾਰੇ ਹੋਏ ਹੁਣ ਤੁਸੀਂ ਕਹੋ ਵੀ ਪਾਤਸ਼ਾਹ ਦਾ ਦੀਦਾਰ ਨਹੀਂ ਹੋਇਆ ਮਾਤਾ ਸਾਹਿਬ ਕੌਰ ਦਾ ਦੀਦਾਰ ਹੋਇਆ ਸ਼ਾਇਦ ਉਹ ਸਿੰਘ ਜਿਹੜਾ ਹੈ ਅੱਜ ਬਾਹਰ ਬੈਠਾ ਹ ਤੇ ਉਹਨੇ ਸਾਫ ਤੌਰ ਤੇ ਗੱਲ ਕਹੀ ਕਹਿੰਦਾ ਮੈਂ ਜਦੋਂ ਦੀਦਾਰਾ ਕੀਤਾ ਮਾਤਾ ਸਾਹਿਬ ਕੌਰ ਦਾ ਤੇ ਮਾਤਾ ਨੇ ਦੀਦਾਰੇ ਦਿੱਤੇ ਮਾਤਾ ਕਹਿੰਦੀ ਵੀ ਮੈਨੂੰ ਦੀਦਾਰਾ ਕਰਾ ਦਿਓ ਮੈਨੂੰ ਗੁਰੂ ਦਾ ਦੀਦਾਰਾ ਚਾਹੀਦਾ ਮੈਨੂੰ ਗੁਰੂ ਦਾ ਦੀਦਾਰਾ ਚਾਹੀਦਾ ਹੈ ਮਾਤਾ ਗੁਰੂ ਪਿਤਾ ਦੇ ਦੀਦਾਰ ਕਰਵਾ ਤੇ ਗੁਰੂ ਪਿਤਾ ਦਾ ਦੀਦਾਰਾ ਜਿਹੜਾ ਹੈ ਨਾ ਮਾਤਾ ਨੇ ਕਿਹਾ ਕਿ ਪੁੱਤਰ ਥੋੜੀ ਜਿਹੀ ਕਮਾਈ ਜਿਹੜੀ ਹ ਨਾ ਸ਼ਬਦ ਦੀ ਹੋਰ ਕਰਨੀ ਪੈਣੀ ਹੈ ਤੇ ਫਿਰ ਗੁਰੂ ਪਿਤਾ ਦਾ ਦੀਦਾਰਾ ਹੋਏਗਾ ਫਿਰ ਮਾਤਾ ਦੇ ਕਹਿਣ ਤੇ ਉਸ ਸਿੰਘ ਨੇ ਦੁਬਾਰਾ ਤੋਂ ਫਿਰ ਬ੍ਰਹਮ ਕਵਚ ਬਾਣੀ ਦੇ ਜਾਪ ਸ਼ੁਰੂ ਕੀਤੇ ਪਿੱਛੇ ਜਪੁਜੀ ਸਾਹਿਬ ਦੇ ਜਾਪ ਸ਼ੁਰੂ ਕੀਤੇ ਅਣਗਿਣਤ ਜਾਪ ਕੀਤੇ ਫਿਰ ਗੁਰੂ ਪਾਤਸ਼ਾਹ ਦਾ ਦੀਦਾਰਾ ਵੀ ਹੋਇਆ ਗੁਰੂ ਪਾਤਸ਼ਾਹ ਦੀ ਕਿਰਪਾ ਹੋਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਰਹਿਮਤ ਹੋਈ

ਜੇ ਅਸੀਂ ਸੱਚੇ ਮਨ ਤੋਂ ਕੋਈ ਚੀਜ਼ ਧਾਰ ਲਈ ਸੱਚੇ ਮਨ ਤੋਂ ਕਿਸੇ ਚੀਜ਼ ਨੂੰ ਪਿਆਰ ਕੀਤਾ ਸੱਚੇ ਮਨ ਤੋਂ ਕਿਸੇ ਚੀਜ਼ ਨੂੰ ਅਸੀਂ ਪਾਉਣ ਲਈ ਤੁਰ ਪਏ ਨਾ ਪਿਆਰਿਓ ਤੇ ਯਾਦ ਰੱਖਿਓ ਫਿਰ ਗੁਰੂ ਦਾ ਦੀਦਾਰਾ ਵੀ ਹੋਏਗਾ ਪਾਤਸ਼ਾਹ ਦਾ ਦੀਦਾਰਾ ਵੀ ਹੋਏਗਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਵੀ ਹੋਏਗੀ ਗੁਰਮੁਖ ਪਿਆਰਿਓ ਇਹ ਗੱਲ ਹਮੇਸ਼ਾ ਯਾਦ ਰੱਖਿਓ ਵੀ ਜਦੋਂ ਸੱਚੇ ਮਨ ਤੋਂ ਤੁਰਾਂਗੇ ਜਦੋਂ ਸੱਚੇ ਮਨ ਤੋਂ ਇਹ ਭਾਵਨਾ ਬਣਾ ਕੇ ਤੁਰਾਂਗੇ ਕਿ ਸਾਨੂੰ ਗੁਰੂ ਦਾ ਦੀਦਾਰਾ ਚਾਹੀਦਾ ਪਾਤਸ਼ਾਹ ਦਾ ਦੀਦਾਰਾਂ ਚਾਹੀਦਾ ਤੇ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਫਿਰ ਕਿਰਪਾ ਜਰੂਰ ਕਰਨਗੇ ਗੁਰਮੁਖ ਪਿਆਰਿਓ ਜਦੋਂ ਵੀ ਭਾਵਨਾ ਕਰੇ ਵੀ ਗੁਰੂ ਦਾ ਦੀਦਾਰਾ ਕਰਨਾ ਤੇ ਪਿਆਰਿਓ ਸੱਚੇ ਮਨ ਨਾਲ ਈਰਖਾ ਵੈਰ ਵਿਰੋਧ ਸਭ ਕੁਝ ਕੱਢ ਕੇ ਨਿਰੋਲ ਬਣ ਕੇ ਨਿਰਮਲ ਬਣ ਕੇ ਪੈ ਜਾਓ ਤੇ ਗੁਰੂ ਦਾ ਦੀਦਾਰਾ ਤੁਹਾਨੂੰ ਹੋਏਗਾ ਤੇ ਗੁਰੂ ਦਾ ਸ਼ਬਦ ਦਾ ਪਾਠ ਕਰਿਓ ਸ਼ਬਦ ਗੁਰੂ ਦੇ ਲੜ ਲੱਗੇ ਹੋ ਤੇ ਗੁਰੂ ਦਾ ਦੀਦਾਰਾ ਤੁਹਾਨੂੰ ਅਵਸ਼ ਹੋਏਗਾ ਇਹ ਮੇਰਾ ਵਾਅਦਾ ਮੈਂ ਗੁਰੂ ਤੇ ਮਾਣ ਕਰਕੇ ਕਹਿਨਾ ਸਬਦ ਗੁਰੂ ਤੇ ਲੜ ਲਗਿਓ ਸ਼ਬਦ ਗੁਰੂ ਸੁਰਤ ਧੁਨ ਚੇਲਾ ਇਹ ਗੱਲ ਯਾਦ ਰੱਖੋ ਸ਼ਬਦ ਗੁਰੂ ਸੁਰਤ ਧੁਨ ਚੇਲਾ ਇਸ ਚੀਜ਼ ਤੇ ਅਮਲ ਕਰ ਲਿਓ ਮੈਂ ਕਹਿਣਾ ਗੁਰੂ ਦਾ ਦੀਦਾਰਾ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *