ਪੰਜਾਬ ਦਾ ਪਹਿਲਾ ਇਤਿਹਾਸਕ ਪਿੰਡ ਜਿੱਥੇ 10 ਤੋਂ ਵੱਧ ਗੁਰੂਦੁਆਰਾ ਸਾਹਿਬ ਨੇ 3 ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਚੋਹਲਾ ਸਾਹਿਬ ਦਾ ਇਤਿਹਾਸ ਗੁਰਦੁਆਰਾ ਸਾਹਿਬ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਤਾਰੀਖ਼ੀ ਯਾਦਗਾਰ ਹੈ । ਸਿੱਖ ਇਤਿਹਾਸ ਵਿਚ ਇਸ ਬਾਰੇ ਥੋੜ੍ਹੇ ਥੋੜ੍ਹੇ ਫ਼ਰਕ ਨਾਲ ਕਈ ਵੱਖੋ – ਵੱਖ ਰਵਾਇਤਾਂ ਪ੍ਰਚੱਲਤ ਹਨ ।
ਪਰ , ਜੇ ਕਲਪਨਾ ਤੋਂ ਇਕ ਪਾਸੇ ਰਹਿ ਕੇ ਅਸਲੀਅਤ ਵੱਲ ਝਾਤ ਮਾਰੀਏ ਤਾਂ ਕੁਝ ਇਤਿਹਾਸਕ ਤੱਥ ਆਪਣੇ ਆਪ ਇਸ ਤਰ੍ਹਾਂ ਉੱਘੜਦੇ ਦ੍ਰਿਸ਼ਟੀਗਤ ਹੁੰਦੇ ਹਨ , ਜਿਵੇਂ ਕਿ ਪ੍ਰਸਿੱਧ ਵਿਦਵਾਨ ਗਿਆਨੀ ਠਾਕੁਰ ਸਿੰਘ ਜੀ ਗੁਰਦੁਆਰੇ ਦਰਸ਼ਨ ਵਿਚ ਭਾਈ ਕਾਨ੍ਹ ਸਿੰਘ ਜੀ ਨਾਭਾ ਗੁਰੂ ਸ਼ਬਦ ਰਤਨਾਕਰ ਮਹਾਨ ਕੋਸ਼ ਵਿਚ ਲਿਖਦੇ ਹਨ ਕਿ ਇਹ ਗੁਰ – ਸਥਾਨ ਇਕ ਸ਼ਰਧਾਵਾਨ ਮਾਈ ਵੱਲੋਂ , ਜੋ ਪਿੰਡ ਭੈਣੀ ਦੀ ਨੰਬਰਦਾਰਨੀ ਸੀ , ਆਪਣੇ ਹੱਥੀਂ ਬੜਾ ਸੁਆਦਲਾ ਚੋਲ੍ਹਾ ਬਣਾ ਕੇ ਲਿਆਉਣ ਤੇ ਪਿੰਡ ਭੈਣੀ ਦੀ ਥਾਵੇਂ ਚੋਹਲਾ ਸਾਹਿਬ ਨਾਂ ਨਾਲ ਪ੍ਰਸਿੱਧ ਹੋਇਆ ।
ਪਹਿਲਾਂ ਇਸ ਨਗਰ ਦਾ ਨਾਮ ਭੈਣੀ ਸੀ , ਜਦ ਸ੍ਰੀ ਗੁਰੂ ਅਰਜਨ ਦੇਵ ਜੀ ੧੫੯੭ ਈ : ( ਬਿ : ੧੬੫੪ ) ਨੂੰ ਵੱਡੇ ਭਾਈ ਪ੍ਰਿਥੀ ਚੰਦ ਦੇ ਵਿਰੋਧ ਤੋਂ ਤੰਗ ਆ ਕੇ ਪਰਿਵਾਰ ਸਮੇਤ ਸ੍ਰੀ ਅੰਮ੍ਰਿਤਸਰ ਤੋਂ ਨਗਰ ਦਾ ਦੌਰਾ ਕਰਦੇ ਹੋਏ ਨਗਰ ਭੈਣੀ ਵਿਖੇ ਇਕ ਦਰੱਖ਼ਤ ਥੱਲੇ ਬਿਰਾਜਮਾਨ ਹੋਏ । ਜਿਥੇ ਅੱਜ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਸਥਾਪਿਤ ਹੈ । ਇਸ ਨਗਰ ਦੇ ਚੌਧਰੀ ਪਰਿਵਾਰ ਅਤੇ ਸੰਗਤ ਨੇ ਗੁਰੂ ਸਾਹਿਬ ਦੀ ਸਾਲ ,
੫ ਮਹੀਨੇ ੧੩ ਦਿਨ ਗੁਰੂ ਜੀ ਦੀ ਸੇਵਾ ਕੀਤੀ । ਲਿਖਤ ਗਿਆਨੀ ਗਿਆਨ ਸਿੰਘ ਜੀ ਮੁਤਾਬਿਕ ਚੌਧਰੀ ਦੀ ਧਰਮ ਪਤਨੀ ਮਾਤਾ ਸੁੱਖਾ ਨੇ ਗੁਰੂ ਜੀ ਨੂੰ ਘਰ ਪਰਿਵਾਰ ਦੇ ਰਹਿਣ ਲਈ ਇਕ ਕੋਠੜੀ ਦਿੱਤੀ । ਇਸ ਅਸਥਾਨ ’ ਤੇ ਗੁਰਦੁਆਰਾ ਗੁਰੂ ਕੀ ਕੋਠੜੀ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਜਦ ਇਸ ਨਗਰ ਤੋਂ ਜਾਣ ਲਈ ਗੁਰੂ ਸਾਹਿਬ ਨੇ ਤਿਆਰੀ ਕੀਤੀ ਤਾਂ ਨੰਬਰਦਾਰਨੀ ਮਾਤਾ ਸੁੱਖਾ ਨੇ ਗਲ਼ ਵਿਚ ਪੱਲਾ ਪਾ ਕੇ ਹੱਥ ਜੋੜ ਕੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਹਜ਼ੂਰ ਇਥੇ ਇੱਕ ਦਿਨ ਹੋਰ ਠਹਿਰ ਜਾਉਂ ।