ਦਸਵੇਂ ਪਾਤਸ਼ਾਹਿ ਦਾ ਅਨੋਖਾ ਵਰ ਇਸ ਸਥਾਨ ਨੂੰ

ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ, ਗੁਰੂ ਕੀ ਢਾਬ”’ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ, ਜਿਲਾ ਫ਼ਰੀਦਕੋਟ, ਤਹਿਸੀਲ ਕੋਟਕਪੁਰਾ ਦੇ ਪਿੰਡ ਗੁਰੂ ਕੀ ਢਾਬ ਵਿਚ ਸਥਿਤ ਹੈ | ਇਹ ਪਿੰਡ ਕੋਟਕਪੁਰਾ ਜੈਤੋ ਸੜਕ ਦੇ ਉਤੇ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਆਏ ਅਤੇ ਸੰਗਤ ਵਿਚ ਬੈਠੇ | ਇਥੇ ਸਰੀਂਹ ਦਾ ਵਡਾ ਦਰਖਤ ਸੀ ਜਿਸ ਵਿਚੋਂ ਨਿਕਲ ਕੇ ਸ਼ ਹੀਦ ਨੇ ਗੁਰੂ ਸਾਹਿਬ ਦੇ ਚਰਣਾ ਵਿਚ ਨਮਸਕਾਰ ਕਿਤੀ |

ਸਤਿਗੁਰਾਂ ਨੇ ਪੁਛਿਆ “ਰਾਜੀ ਉਸੈਨ ਖਾਂ ਮੀਆਂ ” ਤਾਂ ਸਤਿਗੁਰਾਂ ਦੇ ਮੁਖ ਤੋਂ ਅਪਣਾ ਨਾਮ ਸੁਣਕੇ ਪ੍ਰਸਨ ਹੋਇਆ ਅਤੇ ਕਹਿਣ ਲਗਾ ਮੈਂ ਆਪ ਜੀ ਦੇ ਦੀਦਾਰ ਕਰਕੇ ਬਹੁਤ ਸੁਖ ਪਾਇਆ ਹੈ | ਬਹੁਤ ਦੇਰ ਤੋਂ ਆਪ ਜੀ ਦੇ ਦਰਸ਼ਨਾ ਦੀ ਚਾਹਤ ਸੀ | ਅਜ ਆਪ ਜੀ ਦੇ ਦਰਸ਼ਨਾਂ ਨਾਲ ਮੇਰੇ ਪਾਪਾਂ ਦਾ ਨਾਸ਼ ਹੋ ਗਿਆ ਹੈ ਮੇਰਾ ਕਲਿਆਣ ਹੋ ਗਿਆ ਹੈ | ਸਿਖਾਂ ਨੇ ਅਰਜ਼ ਕਿਤਾ ਕਿ ਮਹਾਰਾਜ ਇਹ ਸੁੰਦਰ ਸਰੁਪ ਵਾਲਾ ਕੋਣ ਹੈ | ਗੁਰੂ ਸਾਹਿਬ ਨੇ ਦਸਿਆ ਕਿ ਇਹ ਸ਼ਹੀਦ ਸੀ ਜਿਸ ਦੀ ਕਿਸੇ ਵਿਘਨ ਕਾਰਣ ਮੁਕਤੀ ਨਹੀਂ ਹੋ ਸਕ

ਅਜ ਇਸਨੂੰ ਮੁਕਤੀ ਪ੍ਰਾਪਤ ਹੋਈ ਹੈ | ਗੁਰੂ ਸਾਹਿਬ ਨੇ ਹੁਕਮ ਦਿਤਾ ਜੋ ਕੋਈ ਵੀ ਸ਼ਰਧਾ ਨਾਲ ਇਸ ਦੋਦਾਤਾਲ ਵਿਚ ਇਸ਼ਨਾਨ ਕਰੇਗਾ ਉਹ ਮੁਕਤੀ ਨੂੰ ਪ੍ਰਾਪਤ ਕਰੇਗਾ | ਇਸ ਗੁਰੂਦਵਾਰਾ ਸਾਹਿਬ ਵਿਚ ਅਠ ਚੁੰਡਾ ਸਰੋਵਰ ਹੈ ਅਠਰਹ ਦੀ ਬਿਮਾਰੀ ਇਥੇ ਇਸ਼ਨਾਨ ਕਰਨ ਨਾਲ ਦੂਰ ਹੁੰਦੀ ਹੈ””’ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ ਪਿੰਡ ਰਾਮੇਆਣਾ ਤਹਿਸੀਲ ਜੈਤੋ ਜ਼ਿੱਲਾ ਫ਼ਰੀਦਕੋਟ ਵਿਚ ਸਥਿਤ ਹੈ |

ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਪੰਹੁਚੇ ਤਾਂ ਇਕ ਕਿਸਾਨ ਇਥੇ ਡੇਲੇ ਤੋੜ ਰਿਹਾ ਸੀ | ਗੁਰੂ ਸਾਹਿਬ ਨੇ ਪੁਛਿਆ ਕਿ ਭਾਈ ਤੇਰੀ ਝੋਲੀ ਵਿਚ ਕੀ ਹੈ ਸਾਨੂੰ ਵੀ ਦਿਖਾਉ | ਕਿਸਾਨ ਨੇ ਇਕ ਮੁਠੀ ਭਰ ਕੇ ਗੁਰੂ ਸਾਹਿਬ ਨੂੰ ਦਿੱਤੇ | ਜਦ ਗੁਰੂ ਸਾਹਿਬ ਨੇ ਡੇਲੇ ਮੁੰਹ ਵਿਚ ਪਾਇਆ ਤਾਂ ਉਹ ਕੋੜਾ ਸੀ ਤਾਂ ਗੁਰੂ ਸਾਹਿਬ ਨੇ ਕਿਹਾ ਕੇ ਭਾਈ ਇਹਨਾਂ ਨੂੰ ਸੁੱਟ ਦਿਉ | ਗੁਰੂ ਸਾਹਿਬ ਦੇ ਵਾਰ ਵਾਰ ਕਹਿਣ ਤੇ ਉਸ ਕਿਸਾਨ ਨੇ ਥੋੜੇ ਥੋੜੇ ਸੁੱਟ ਦਿੱਤੇ ਅਤੇ ਚੋਥਾ ਹਿਸਾ ਰਖ ਲਏ |

Leave a Reply

Your email address will not be published. Required fields are marked *