ਗੁਰੂ ਹਰਕ੍ਰਿਸ਼ਨ ਜੀ ਦੀ ਕਥਾ ਦੁਖਾਂ ਦਾ ਨਾਸ ਕਿਵੇਂ ਹੋਵੇਗਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਰਤਨ ਦਾ ਭੋਗ ਪੈਣ ਪਿੱਛੋਂ ਗੁਰੂ ਜੀ ਦਰਬਾਰ ਲਾਉਂਦੇ ਆਪ ਜੀ ਇਸ ਤਖਤ ਉੱਤੇ ਬੈਠਦੇ ਸਨ ਉਹ ਬੜਾ ਸੁੰਦਰ ਅਤੇ ਵੇਖਣ ਯੋਗ ਸੀ ਦੂਰ ਦੂਰ ਤੋਂ ਆਈਆਂ ਸੰਗਤਾਂ ਦਰਬਾਰ ਵਿੱਚ ਆ ਜੁੜਦੀਆਂ ਗੁਰੂ ਜੀ ਸਭ ਦੀਆਂ ਬੇਨਤੀਆਂ ਨੂੰ ਸੁਣਦੇ ਅਤੇ ਬਖਸ਼ਿਸ਼ਾਂ ਕਰਦੇ ਕੋਈ ਵੀ ਖਾਲੀ ਨਾ ਜਾਂਦਾ ਸ਼ਰਧਾਲੂ ਕਈ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਹਾਜ਼ਰ ਹੁੰਦੇ ਸਨ ਗੁਰੂ ਜੀ ਨੇ ਇਹ ਹੁਕਮ ਦੇ ਰੱਖਿਆ ਸੀ ਕਿ ਸੁੱਕੀ ਰਸਤ ਨੂੰ ਲੰਗਰ ਵਿੱਚ ਪਾਇਆ ਜਾਵੇ ਅਤੇ ਬਸਤਰ ਆਦ ਗਰੀਬਾ ਵਿੱਚ ਵੰਡ ਦਿੱਤੇ ਜਾਣ ਕਿਸੇ ਨੂੰ ਵੀ ਕੋਈ ਵਸਤੂ ਆਪਣੇ ਵਾਸਤੇ ਜਾਂ ਉਗਲੇ ਦਿਨ ਵਾਸਤੇ ਰੱਖਣ ਦੀ ਕੋਈ ਆਗਿਆ ਨਹੀਂ ਸੀ ਆਪ ਜੀ ਦੇ ਚਿਹਰੇ ਦਾ ਜਲਾਲ ਝੱਲਿਆ ਨਹੀਂ ਸੀ ਜਾਂਦਾ ਜਦ ਵੀ ਆਪ ਮੁਸਕਰਾਉਂਦੇ ਸਨ

ਤਾਂ ਚਾਰੇ ਪਾਸੇ ਸ਼ਾਂਤੀ ਰਸ ਦਾ ਪਸਾਰਾ ਖਿਲਰ ਜਾਂਦਾ ਸੀ ਆਪ ਜੀ ਦੇ ਦਰਬਾਰ ਦੀ ਇਹ ਵੀ ਮਹਿਮਾ ਸੀ ਕਿ ਦਰਬਾਰ ਦੇ ਪਾਰ ਹਰ ਸਮੇਂ ਨਗਾਰੇ ਦੀ ਆਵਾਜ਼ ਗੂੰਜਦੀ ਰਹਿੰਦੀ ਸੀ ਗੁਰੂ ਜੀ ਦੀ ਮਹਿਮਾ ਨੂੰ ਸੁਣ ਕੇ ਮੁਸਲਮਾਨ ਪੀਰ ਫਕੀਰ ਵੀ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਂਦੇ ਰਹਿੰਦੇ ਸਨ ਇੱਕ ਰੋਸ਼ਨ ਜਮੀਰ ਨਾ ਦਾ ਮੁਸਲਮਾਨ ਫਕੀਰ ਆਪ ਦਾ ਬੜਾ ਸ਼ਰਧਾਲੂ ਸੀ ਅਤੇ ਨਿਤ ਦਰਸ਼ਨ ਨੂੰ ਆਇਆ ਕਰਦਾ ਸੀ ਮੁਹੰਮਦ ਬਖਸ਼ ਅਤੇ ਮਾਲਾ ਸ਼ੇਖ ਜਦ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਏ ਤਾਂ ਗੁਰੂ ਜੀ ਦੇ ਹੀ ਹੋ ਕੇ ਰਹਿ ਗਏ ਤ ਸਦਾ ਲਈ ਕਿਰਤਪੁਰ ਹੀ ਟਿਕ ਗਏ ਇੱਕ ਵਾਰ ਪਿਸ਼ਾਵਰ ਦੇ ਉੱਤਰ ਪੱਛਮੀ ਇਲਾਕੇ ਦੀ ਸੰਗਤ ਇੱਕ ਜੱਥੇ ਦੇ ਰੂਪ ਵਿੱਚ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਇਸ ਸੰਗਤ ਦੇ ਨਾਲ ਇਕ ਪਿਸ਼ਾਵਰ ਚੋਰ ਜਸਵੰਤ ਰਾਏ ਵੀ ਆਇਆ ਉਸਨੂੰ ਸੰਗਤਾਂ ਕੋਲੋਂ ਪਤਾ ਲੱਗਾ ਕਿ ਗੁਰੂ ਜੀ ਪਾਸ ਕਿਸੇ ਚੀਜ਼ ਦੀ ਕੋਈ ਤੋਟ ਨਹੀਂ ਹਰ ਵੇਲੇ ਖਜ਼ਾਨੇ ਭਰੇ ਰਹਿੰਦੇ ਸਨ ਉਸਨੇ ਸੋਚਿਆ

ਕਿ ਉਥੇ ਚੋਰੀ ਕਰਨ ਵਾਸਤੇ ਬਹੁਤ ਮਾਲ ਪ੍ਰਾਪਤ ਹੋਵੇਗਾ ਸੰਗਤਾਂ ਗੁਰੂ ਦਰਬਾਰ ਪੁੱਜ ਕੇ ਗੁਰੂ ਜੀ ਅੱਗੇ ਭੇਟ ਰੱਖ ਕੇ ਮੱਥਾ ਟੇਕਦੀਆਂ ਗਈਆਂ ਗੁਰੂ ਜੀ ਸਭ ਨੂੰ ਆਸ਼ੀਰਵਾਦ ਦਿੰਦੇ ਗਏ ਜਦ ਜਸਵੰਤ ਰਾਏ ਚੋਰ ਮੱਥਾ ਟੇਕਣ ਆਇਆ ਤਾਂ ਗੁਰੂ ਜੀ ਨੇ ਉਸ ਵੱਲ ਬੜੇ ਗੋਹ ਨਾਲ ਵੇਖ ਕੇ ਫਰਮਾਇਆ ਚੋਰ ਕੀ ਹਾਮਾ ਭਰੇ ਨ ਕੋਇ ਚੋਰ ਕੀਆ ਚੰਗਾ ਕਿਉ ਹੋਇ ਜਦ ਜੋਰ ਜਸਵੰਤ ਰਾਏ ਨੇ ਅਸ਼ੀਰਵਾਦ ਦੀ ਥਾਂ ਗੁਰੂ ਜੀ ਦੇ ਇਹ ਬਚਨ ਸੁਣੇ ਤਾਂ ਉਹ ਉੱਚੀ ਉੱਚੀ ਰੋਣ ਲੱਗ ਪਿਆ ਗੁਰੂ ਜੀ ਨੇ ਉਸਨੂੰ ਸਮਝਾਇਆ ਕਿ ਰੋਣ ਦੀ ਲੋੜ ਨਹੀਂ ਚੋਰੀ ਦੀ ਆਦਤ ਨੂੰ ਛੱਡ ਦੇ ਚੋਰ ਦੀ ਸਮਾਜ ਵਿੱਚ ਕੋਈ ਕਦਰ ਨਹੀਂ ਹੁੰਦੀ ਉਸਨੂੰ ਕੋਈ ਵੀ ਚੰਗਾ ਨਹੀਂ ਸਮਝਦਾ ਜਸਵੰਤ ਰਾਏ ਨੇ ਗੁਰੂ ਜੀ ਸਾਹਮਣੇ ਹੱਥ ਜੋੜ ਕੇ ਪ੍ਰਣ ਕੀਤਾ ਕਿ ਉਹ ਫਿਰ ਕਦੀ ਚੋਰੀ ਨਹੀਂ ਕਰੇਗਾ

ਅਤੇ ਆਪਣੇ ਹੱਥੀ ਕਾਰ ਕਰਕੇ ਖਾਏਗਾ ਉਹਨਾਂ ਦਿਨਾਂ ਵਿੱਚ ਹੀ ਇੱਕ ਗੇਂਦਾ ਮਲ ਨਾਂ ਦਾ ਜੁਆਰੀਆ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਉਸਨੂੰ ਜੂਆ ਖੇਡਣ ਅਤੇ ਸ਼ਰਾਬ ਪੀਣ ਦੀ ਆਦਤ ਸੀ ਉਸਨੇ ਕਈ ਵਾਰ ਯਤਨ ਕੀਤਾ ਕਿ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕੇ ਪਰ ਉਸ ਤੋਂ ਛੁਟਕਾਰਾ ਨਹੀਂ ਸੀ ਪਾ ਸਕਿਆ ਉਸਨੂੰ ਪਤਾ ਲੱਗਾ ਕਿ ਗੁਰੂ ਜੀ ਹਰ ਵਿਅਕਤੀ ਦੀ ਮਨੋਕਾਮਨਾ ਪੂਰੀ ਕਰਦੇ ਹਨ ਉਸ ਨੇ ਵੀ ਗੁਰੂ ਜੀ ਦੇ ਚਰਨਾਂ ਉੱਤੇ ਮੱਥਾ ਟੇਕਿਆ ਅਤੇ ਸਿਰ ਉੱਤੇ ਮਿਹਰ ਦਾ ਹੱਥ ਰੱਖਣ ਦੀ ਬੇਨਤੀ ਕੀਤੀ ਗੁਰੂ ਜੀ ਉਸਦੇ ਦਿਲ ਦੀ ਗੱਲ ਨੂੰ ਜਾਣ ਗਏ ਸਨ ਗੁਰੂ ਜੀ ਨੇ ਉਸ ਨੂੰ ਆਪਣੀ ਮਿਹਰ ਭਰੀ ਨਜ਼ਰ ਨਾਲ ਵੇਖਦੇ ਹੋਏ ਕਿਹਾ ਸਿਰ ਨਿਵਾਉਣ ਨਾਲ ਕੀ ਹੁੰਦਾ ਹੈ ਜੇ ਤੇਰੇ ਦਿਲ ਵਿੱਚ ਮੈਲ ਭਰੀ ਪਈ ਹੈ ਜੂਆ ਤੇ ਸ਼ਰਾਬ ਜੀ ਭੈੜੀਆਂ ਇਲਤਾਂ ਨੂੰ ਛੱਡ ਦਿਓ ਅਤੇ ਪ੍ਰਭੂ ਦੇ ਨਾਮ ਦਾ ਸਿਮਰਨ ਕਰੋ ਫਿਰ ਉਹ ਪ੍ਰਭੂ ਤੁਹਾਡੇ ਤੇ ਹਰ ਪ੍ਰਕਾਰ ਦੀ ਮਿਹਰ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *