ਮੂਲ ਮੰਤਰ ਸਾਹਿਬ ਦਾ ਜਾਪ ਬਾਬੇ ਨਾਨਕ ਦੀ ਇਸ ਮਰਿਆਦਾ ਮੁਤਾਬਕ ਕਰੋ ਫਿਰ ਦੇਖਣਾ ਚਮਤਕਾਰ

ਸਾਧ ਸੰਗਤ ਤੇ ਆਪਾਂ ਅੱਜ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਇਹ ਬਹੁਤ ਜ਼ਰੂਰੀ ਬੇਨਤੀਆਂ ਨੇ ਸੋ ਗੁਰਮੁਖ ਪਿਆਰਿਓ ਮੂਲ ਮੰਤਰ ਦਾ ਜਾਪ ਗੁਰੂ ਨਾਨਕ ਦੇਵ ਜੀ ਦੀ ਇਸ ਵਿਧੀ ਨਾਲ ਜਰੂਰ ਕਰਿਓ ਮੂਲ ਮੰਤਰ ਦਾ ਅਸਲ ਰੌਲਾ ਕੀ ਹੈ ਉਸ ਵਿਸ਼ੇ ਤੇ ਵੀ ਆਪਾਂ ਕੁਝ ਬੇਨਤੀਆਂ ਜਰੂਰ ਸਾਂਝੀਆਂ ਕਰਨੀਆਂ ਨੇ ਪਹਿਲਾਂ ਤਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੀ ਆਪਾਂ ਵੇਖਦੇ ਆਂ ਵੀ ਸ਼ੁਰੂਆਤ ਉਹ ਜਪੁਜੀ ਸਾਹਿਬ ਤੋਂ ਹੁੰਦੀ ਹੈ ਮੂਲ ਮੰਤਰ ਤੋਂ ਹੀ ਹੁੰਦੀ ਹੈ ਮੂਲ ਮੰਤਰ ਹੁੰਦਾ ਇ ਓਕਾਰ ਇੱਕ ਚੀਜ਼ ਨੋਟ ਕਰਿਓ ਤੁਹਾਡੀ ਜਾਣਕਾਰੀ ਲਈ ਦੱਸਦੇ ਆਂ। ਜਿੱਥੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸ਼ੁਰੂਆਤ ਹੁੰਦੀ ਹੈ ਨਾ ਜਪੁਜੀ ਸਾਹਿਬ ਤੋਂ ਉਥੇ ਇਕ ਓਕਾਰ ਹੈ

ਉਥੇ ਅੰਗ ਦੇ ਉੱਤੇ ਕਦੇ ਵੀ ਤੁਹਾਨੂੰ ਇੱਕ ਲਿਖਿਆ ਹੋਇਆ ਨਹੀਂ ਮਿਲੂਗਾ ਇਕ ਓਕਾਰ ਉਹਦੇ ਵਿੱਚ ਸਾਰੇ ਹੀ ਆ ਕੇ ਜੇ ਆਪਾਂ ਇਥੇ ਵਿਆਖਿਆ ਕਰਨ ਬੈਠੀਏ ਨਾ ਇ ਓਕਾਰ ਦੀ ਤੇ ਮੇਰੇ ਖਿਆਲ ਚ ਸਮਾਂ ਬਹੁਤ ਚਾਹੀਦਾ ਪਰ ਆਪਾਂ ਸੰਖੇਪ ਹੀ ਗੱਲ ਕਰ ਰਹੇ ਹਾਂ ਕਿ ਇ ਓਕਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸ਼ੁਰੂਆਤ ਹੀ ਮੂਲ ਮੰਤਰ ਤੋਂ ਹੁੰਦੀ ਹੈ ਤੇ ਪਿਆਰਿਓ ਮੂਲ ਮੰਤਰ ਕਿਵੇਂ ਕਰੀਏ ਦੇਖੋ ਅੱਜ ਕੱਲ ਤੇ ਮੂਲ ਮੰਤਰ ਦੇ ਉੱਤੇ ਉੱਤੇ ਵੀ ਦੁਵਿਧਾਵਾਂ ਨੇ ਮੂਲ ਮੰਤਰ ਨੂੰ ਲੈ ਕੇ ਵੀ ਕਾਫੀ ਦੁਵਿਧਾਵਾਂ ਪਈਆਂ ਹੋਈਆਂ ਨੇ ਕੋਈ ਕਹਿੰਦਾ ਜੀ ਐ ਕਰਨਾ ਜੇ ਕੋਈ ਕਹਿੰਦਾ ਉਹ ਕਰਨ ਕੋਈ ਕਹਿੰਦਾ ਸਵੇਰੇ ਕਰੋ ਕੋਈ ਕਹਿੰਦਾ ਰਾਤ ਨੂੰ ਕਰੋ ਕੋਈ ਕਹਿੰਦਾ ਨਾਨਕ ਹੋਸੀ ਭੀ ਸੱਚ ਤਾ ਕਰੋ ਕੋਈ ਕਹਿੰਦਾ ਜੀ ਗੁਰ ਪ੍ਰਸਾਦਿ ਤੱਕ ਕਰੋ ਕੋਈ ਕਹਿੰਦਾ ਜੀ ਐਵੇਂ ਨਹੀਂ ਮੈਂ ਦੱਸਦਾ ਕਿਵੇਂ ਕਰਨਾ ਕੋਈ ਕਹਿੰਦਾ ਜੀ

ਇਦਾਂ ਨਹੀਂ ਉਦਾਂ ਕਰੋ ਕੋਈ ਕਹਿੰਦਾ ਜੀ ਮੇਰੇ ਕੋਲੇ ਸਹੀ ਵਿਧੀ ਹੈ ਕੋਈ ਕਹਿੰਦਾ ਇਸ ਵਿਧੀ ਨਾਲ ਕਰੋ ਜੋ ਮੰਗੋਗੇ ਉਹੀ ਮਿਲੇਗਾ ਤੇ ਇਸ ਵਿਸ਼ੇ ਨੂੰ ਕਾਫੀ ਜਿਆਦਾ ਲਮਕਾਇਆ ਜਾਂਦਾ ਅਸੀਂ ਸੋਚ ਕੇ ਹੈਰਾਨ ਹੋ ਜਾਦੇ ਆਂ ਮਨ ਦੁਬਿਧਾ ਦੇ ਵਿੱਚ ਫਸ ਜਾਂਦਾ ਵੀ ਕੀ ਕਰੀਏ ਮਨ ਦੁਬਿਧਾ ਦੇ ਵਿੱਚ ਆ ਜਾਂਦੇ ਵੀ ਹੁਣ ਕੀ ਕਰੀਏ ਕਿੱਧਰ ਜਾਈਏ ਕੌਣ ਸੱਚ ਬੋਲ ਰਿਹਾ ਕੌਣ ਝੂਠ ਬੋਲ ਰਿਹਾ ਸਾਡੇ ਮਨ ਚ ਦੁਵਿਧਾ ਪੈ ਜਾਂਦੀ ਹ ਤੇ ਪਿਆਰਿਓ ਵੈਸੇ ਬੇਨਤੀ ਕਰਾਂ ਵੀ ਐਵੇਂ ਦੁਬਿਧਾ ਪਾਉਣ ਵਾਲੇ ਤੁਹਾਨੂੰ ਬਹੁਤ ਮਿਲਣਗੇ ਪਰ ਜੋੜਨ ਵਾਲਾ ਕੋਈ ਮਿਲੂਗਾ। ਜੋੜਨ ਵਾਲਾ ਕੋਈ ਕੋਈ ਹੈ ਤੋੜਨ ਵਾਲੇ

ਹਰ ਮੋੜ ਹਰ ਗਲੀ ਮੁਹੱਲੇ ਤੇ ਬੈਠੇ ਹੋਏ ਨੇ ਜੋੜਨ ਵਾਲਾ ਇੱਕੋ ਹੀ ਹੈ ਖੁਦ ਪਰਮਾਤਮਾ ਤੇ ਜੇ ਕਿਸੇ ਇਨਸਾਨ ਦੇ ਵਿੱਚ ਜੋੜਨ ਵਾਲੀ ਬਿਰਤੀ ਹੈ ਨਾ ਤੇ ਬੜੇ ਭਾਗਾਂ ਦੀ ਗੱਲ ਹੈ ਮੈਨੂੰ ਮਾਫ ਕਰਿਓ ਨਹੀਂ ਅੱਜ ਕੱਲ ਤੇ ਤੋੜਨ ਵਾਲੇ ਨੇ ਜਿਹੜੇ ਕਹਿੰਦੇ ਨੇ ਛੱਡ ਗੁਰਬਾਣੀ ਕੀ ਪੜਨੀ ਹ ਮੈਂ ਤੈਨੂੰ ਆਪਣੇ ਬਾਬੇ ਕੋਲ ਲੈ ਕੇ ਚੱਲਦਾ ਮੇਰੇ ਬਾਬੇ ਵਿੱਚ ਬੜੀ ਤਾਕਤ ਮੇਰੇ ਬਾਬੇ ਦੇ ਵਿੱਚ ਇਨੀ ਤਾਕਤ ਹੈ ਮੇਰਾ ਬਾਬਾ ਜਿੱਥੇ ਖੜ ਜਾਏ ਨਾ ਉੱਥੇ ਜੰਮ ਜਾਂਦਾ ਮੇਰੇ ਬਾਬੇ ਵਿੱਚ ਇੰਨੀ ਤਾਕਤ ਹੈ ਮੇਰਾ ਬਾਬਾ ਜਿੱਥੇ ਖੜ ਗਿਆ ਉਥੇ ਹੀ ਖੜ ਜਾਂਦਾ ਮੇਰੇ ਬਾਬੇ ਵਿੱਚ ਇੰਨੀ ਤਾਕਤ ਹੈ ਮੇਰਾ ਬਾਬਾ ਜਿੱਥੇ ਜੰਮ ਗਿਆ ਉੱਥੇ ਹੀ ਜੰਮ ਜਾਂਦਾ ਮੇਰੇ ਬਾਬੇ ਕੋਲ ਲੈ ਕੇ ਚੱਲਦਾ

ਤੈਨੂੰ ਕੋਈ ਧਾਗਾ ਕੋਈ ਤਵੀਤ ਦੇਗਾ ਤੇਰਾ ਭਲਾ ਹੋ ਜਾਣਾ ਚਲ ਮੇਰੇ ਬਾਬੇ ਲੈ ਜਾਂਦੇ ਨੇ ਉਥੇ ਬਾਬੇ ਫਿਰ ਹੋਰ ਧਾਗੇ ਤਫੀਤ ਦੇ ਦੇ ਕੇ ਪਤਾ ਨਹੀਂ ਹੋਰ ਕੁਝ ਕੀ ਦੇ ਕੇ ਆਪਣੇ ਨਾਲ ਜੋੜਨਾ ਸ਼ੁਰੂ ਕਰ ਦਿੰਦੇ ਆਪਣੇ ਨਾਲ ਜੋੜ ਲਿਆ ਜੀ ਐ ਕਰਤੂਇ ਕਰ ਤੂ ਫਲਾਣੇ ਘਰ ਆਜਾ ਕੇ ਆਏ ਸੱਟਿਆ ਤੂੰ ਇਹ ਕਰਿਆ ਧੁਰ ਸਤਿਨਾਮ ਪਤਾ ਨਹੀਂ ਕੀ ਕੀ ਕੁਝ ਸਾਡੇ ਤੋਂ ਕਰਾਇਆ ਜਾਂਦਾ ਇਹ ਮੈਂ ਸੱਚਾਈ ਬਿਆਨ ਕਰ ਰਿਹਾ ਸਾਧ ਸੰਗਤ ਮੈਂ ਬੇਨਤੀ ਕਰ ਰਿਹਾ ਸੀ ਕਿ ਤੋੜਨ ਵਾਲੇ ਬਹੁਤ ਨੇ ਜੋੜਨ ਵਾਲਾ ਕੋਈ ਕੋਈ ਹੈ ਜੋੜਨ ਵਰਗਾ ਪੁੰਨ ਨਹੀਂ ਕੋਈ ਤੇ ਤੋੜਨ ਵਰਗਾ ਪਾਪ ਨਹੀਂ ਕੋਈ ਇਹ ਗੱਲ ਯਾਦ ਰੱਖਿਓ ਹਮੇਸ਼ਾ ਕਿਸੇ ਨੂੰ ਤੋੜਨ ਤੋਂ ਪਹਿਲਾਂ ਇੱਕ ਵਾਰ ਜਰੂਰ ਧਿਆਨ ਮਾਰ ਲਿਓ ਇਸ ਕਰਕੇ ਸਤਿਗੁਰੂ ਨੇ ਗੁਰਬਾਣੀ ਦਿੱਤੀ ਸ਼ਬਦ ਦਿੱਤੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਆਪਾਂ ਗੁਰਤਾ ਗੱਦੀ ਦਿਵਸ ਤੇ ਮਨਾਵਾਂਗੇ ਆਗਮਨ ਦਿਵਸ ਦੇ ਮਨਾਵਾਂਗੇ ਪਰ ਪਿਆਰਿਓ ਇਸ ਗੁਰੂ ਦਾ ਜੋਤੀ ਜੋਤ ਦਿਵਸ ਕਦੇ ਨਹੀਂ ਮਨਾਵਾਂਗੇ ਕਿਉਂਕਿ ਇਹ ਸ਼ਬਦ ਹੈ ਇਹ ਜੁਗੋ ਜੁਗ ਅਟੱਲ ਗੁਰੂ ਹੈ ਸਾਧ ਸੰਗਤ
ਬੇਨਤੀ ਆ ਮੈਂ ਕਰਕੇ ਤੁਹਾਡਾ ਧਿਆਨ ਦਵਾਉਣਾ ਚਾਹੁੰਦਾ ਉਸ ਵਿਸ਼ੇ ਤੇ ਯਾਦ ਰੱਖਿਓ ਕਿ ਗੁਰੂ ਨਾਲ ਜੁੜਨਾ

ਸਭ ਤੋਂ ਵੱਡਾ ਪੁੰਨ ਹੈ ਤੇ ਜੋੜ ਦੇਣਾ ਉਸ ਤੋਂ ਵੀ ਵੱਡਾ ਪੁੰਨ ਹੈ ਤੇ ਅੱਜ ਰੌਲਾ ਪਾਉਣ ਵਾਲੇ ਬਹੁਤ ਐ ਨਹੀਂ ਐ ਕਰ ਇਹ ਨਹੀਂ ਉਹ ਕਰ ਮੈਂ ਕਹਿੰਨਾ ਕਰੋ ਤੇ ਸਹੀ ਕੋਈ ਨਾਨਕ ਹੋਸੀ ਭੀ ਸੱਚ ਤਾ ਕਰੋ ਭਾਵੇਂ ਕੋਈ ਗੁਰ ਪ੍ਰਸਾਦਿ ਤੱਕ ਕਰੋ ਕੋਈ ਕਹਿੰਦਾ ਇਸ ਵਿਧੀ ਨਾਲ ਕਰੋ ਕੋਈ ਕਹਿੰਦਾ ਉਸ ਵਿਧੀ ਨਾਲ ਕਰੋ ਕੋਈ ਕਹਿੰਦਾ ਨਾਨਕ ਹੋਸੀ ਭੀ ਸਚੁ ਤੱਕ ਹੈ ਕੋਈ ਕਹਿੰਦਾ ਜੀ ਗੁਰ ਪ੍ਰਸਾਦਿ ਲੜਨ ਦੀ ਬਜਾਏ ਜੇ ਆਪਾਂ ਕਰ ਲਈਏ ਤਾਂ ਕਿੰਨਾ ਚੰਗਾ ਹੋਵੇ ਕਰੋ ਤੇ ਸਹੀ ਚਾਹੇ ਕੋਈ ਗੁਰ ਪ੍ਰਸਾਦਿ ਤੱਕ ਕਰ ਲਓ ਚਾਹੇ ਕੋਈ ਨਾਨਕ ਹੋਸੀ ਭੀ ਸੱਚ ਤੱਕ ਕਰ ਲਓ ਕਰੋ ਤੇ ਸਹੀ ਜਰੂਰ ਕਰੋ ਟੁੱਟ ਕੇ ਨਹੀਂ ਬੈਠਣਾ ਜਰੂਰ ਕਰਕੇ ਤੇ ਵੇਖੋ ਇੰਨਾ ਵੱਡਾ ਵਿਸ਼ਾਲ ਸਤਿਗੁਰੂ ਨੇ ਸਾਨੂੰ ਮਹਾਨਤਾ ਦਿੱਤੀ ਹੈ ਸ਼ਬਦ ਦਿੱਤੇ ਨੇ ਪਿਆਰਿਓ ਜੇ ਅਸੀਂ ਪੜਾਂਗੇ ਵਿਚਾਰਾਂਗੇ ਫਿਰ ਹੀ ਗਿਆਨ ਹੋਣਾ ਸਾਧ ਸੰਗਤ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਤੇ ਇਹ ਕਿਹਾ ਪਿਆਰਿਓ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਹੁਣ ਦੇਖੋ ਇ ਓਕਾਰ ਉਹਦਾ ਆਕਾਰ ਕੀ ਹੈ ਉਹ ਇਕ ਹੈ ਉਹਦਾ ਕੀ ਆਕਾਰ ਹੈ

ਕਿਸੇ ਨੂੰ ਨਹੀਂ ਪਤਾ ਕਰਤਾ ਪੁਰਖ ਇਕ ਓਕਾਰ ਸਤਿਨਾਮ ਉਹਦਾ ਨਾਮ ਕੀ ਹੈ ਸਤ ਹੈ ਹਮੇਸ਼ਾ ਸਤ ਰਹੂਗਾ ਉਹ ਸੱਚ ਰਹੂਗਾ ਸਤਿਨਾਮ ਕਰਤਾ ਪੁਰਖ ਉਹ ਕਰਤਾ ਪੁਰਖ ਹੈ ਉਹਨੇ ਹਰ ਇੱਕ ਨੂੰ ਕਰਨਾ ਹਰ ਇੱਕ ਨੂੰ ਚਲਾਉਣਾ ਹਰ ਇੱਕ ਵੱਲ ਧਿਆਨ ਰੱਖਣਾ ਪੂਰੀ ਦੁਨੀਆਂ ਨੂੰ ਚਲਾਉਣਾ ਪੂਰਾ ਕਰਤਾ ਹੈ ਕਰਤਾ ਹੈ ਤੇ ਪਿਆਰਿਓ ਕਰਤਾ ਇਕਾਦਰ ਕਰੀਮ ਆਪਾਂ ਪੜ੍ਹਦੇ ਆ ਨਾ ਬਾਣੀ ਵਿੱਚੋਂ ਸਤਿਗੁਰੂ ਕਹਿੰਦੇ ਉਹ ਕਰਤਾ ਹੈ ਕਰਤਾ ਪੁਰਖ ਨਿਰਭਉ ਉਹਦਾ ਕਿਸੇ ਨਾਲ ਕੋਈ ਵੈਰ ਨਿਰਭਉ ਨਿਰਵੈਰ ਨਿਰਭਉ ਉਹਨੂੰ ਕਿਸੇ ਦਾ ਡਰ ਨਹੀਂ ਤੇ ਉਹ ਆਪ ਕਿਸੇ ਨੂੰ ਡਰਾਉਂਦਾ ਨਹੀਂ ਤੇ ਕਿਸੇ ਤੋਂ ਡਰਦਾ ਨਹੀਂ ਨਿਰਭਉ ਨਿਰਵੈਰ ਉਹਦਾ ਕਿਸੇ ਨਾਲ ਵੈਰ ਨਹੀਂ ਹੈਗਾ ਉਹ ਤੇ ਨਿਰਵੈਰ ਹੈ ਅਕਾਲ ਮੂਰਤਿ ਅਕਾਲ ਦੀਉ ਮੂਰਤ ਹੈ ਅਕਾਲ ਮੂਰਤਿ ਅਜੂਨੀ ਸੈਭੰ ਉਹ ਜੂਨਾਂ ਤੋਂ ਰਹਿਤ ਹੈ ਅਜੂਨੀ ਸੈਭੰ ਤੇ

ਪਿਆਰਿਓ ਉਹ ਜੂਨਾਂ ਵਿੱਚ ਨਹੀਂ ਆਉਂਦਾ ਉਹਦੇ ਸਦਾ ਹੀ ਹ ਸੈਭੰ ਉਹ ਹਰ ਪਾਸੇ ਜਿੱਥੇ ਉਹਨੂੰ ਵੇਖੋਗੇ ਉਥੇ ਹੀ ਮੌਜੂਦ ਹੈ ਸੋ ਸਾਧ ਸੰਗਤ ਸਮਝ ਕੇ ਕਰਿਆ ਕਰੋ ਕਰਿਆ ਕਰੋ ਮੂਲ ਮੰਤਰ ਦਾ ਪਾਠ ਚਾਹੇ ਨਾਨਕ ਹੋਸੀ ਭੀ ਸੱਚ ਤਾ ਕਰੋ ਚਾਹੇ ਤੁਸੀਂ ਜਿੱਥੋਂ ਤੱਕ ਮਰਜ਼ੀ ਕਰੋ ਪਰ ਕਰੋ ਸਹੀ ਜਰੂਰ ਇਹ ਨਾ ਹੋਵੇ ਚੁੱਪ ਕਰਕੇ ਬੈਠ ਜਾਓ ਨਹੀਂ ਨਹੀਂ ਕਰੋ ਜਿੱਥੋਂ ਤੱਕ ਤੁਹਾਡਾ ਦਿਲ ਖੁਸ਼ ਹੁੰਦਾ 51 ਵਾਰ ਜਿੰਨੀ ਵਾਰ ਮਰਜ਼ੀ ਕਰੋ ਮੇਰਾ ਭਾਵ ਕਿ ਜੁੜੋ ਹੋਰਨਾਂ ਨੂੰ ਵੀ ਜੋੜੋ ਸਭ ਤੋਂ ਵੱਡੀ ਸੇਵਾ ਇਹੋ ਹੈ ਸਮਝ ਕੇ ਚੱਲਣਾ ਔਗੁਣਾਂ ਨੂੰ ਤਿਆਗ ਕੇ ਗੁਣਾਂ ਨੂੰ ਲੈ ਕੇ ਜ਼ਿੰਦਗੀ ਵਿੱਚ ਸੁਧਾਰ ਕਰ ਲੈਣੇ ਇਹੋ ਹੀ ਸਭ ਤੋਂ ਵੱਡੀ ਸੇਵਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *