ਸਾਧ ਸੰਗਤ ਚਿੰਤਾ ਨਾ ਕਰ ਚਿੰਤਾ ਕਿਉ ਨ ਕਰ ਇਹ ਸਭ ਤੋਂ ਵੱਡਾ ਸਵਾਲ ਹੈ ਸਾਧ ਸੰਗਤ ਆਪਾਂ ਇਸ ਵਿਸ਼ੇ ਤੇ ਬੇਨਤੀ ਆ ਸਾਂਝੀਆਂ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇ ਸਤਿਗੁਰ ਕਹਿੰਦੇ ਨੇ ਚਿੰਤਾ ਨਾ ਕਰ ਆਪਾਂ ਆਮ ਤੌਰ ਤੇ ਕਹਾਵਤ ਵਰਦਿਆ ਵੀ ਚਿੰਤਾ ਚਿਖਾ ਸਮਾਨ ਕਿਉਂਕਿ ਚਿੰਤਾ ਕੀਤਿਆਂ ਕੁਝ ਨਹੀਂ ਹੁੰਦਾ ਚਿੰਤਨ ਕੀਤਿਆਂ ਖੁਸ਼ ਨਹੀਂ ਹੁੰਦਾ ਜੇ ਆਪਾਂ ਬੈਠੇ ਚਿੰਤਾ ਕਰੀ ਵੀ ਆਹ ਨਹੀਂ ਹੋਇਆ ਉਹ ਨਹੀਂ ਹੋਇਆ ਆ ਨਹੀਂ ਹੋਣ ਜਾ ਰਿਹਾ
ਉਹ ਨਹੀਂ ਹੋ ਰਿਹਾ ਸਾਧ ਸੰਗਤ ਸਤਿਗੁਰ ਕਹਿੰਦੇ ਵੀ ਚਿੰਤਾ ਨਾ ਕਰ ਤੂੰ ਉਦਮ ਕਰ ਤੂੰ ਉਪਰਾਲਾ ਕਰ ਜੇ ਤੂੰ ਉਦਮ ਕਰੇਗਾ ਉਪਰਾਲਾ ਕਰੇਗਾ ਤੇ ਯਾਦ ਰੱਖੀ ਫਿਰ ਹੀ ਕਾਰਜ ਸਿਰੇ ਚੜਨਗੇ ਜੇ ਤੂੰ ਉਦਮ ਕਰੇਗਾ ਉਪਰਾਲਾ ਕਰੇਗਾ ਤੇ ਸ਼ਾਇਦ ਕੁਝ ਹੋ ਜਾਏ ਤੇ ਬੈਠਾ ਚਿੰਤਾ ਹੀ ਕਰੀ ਜਾਏਗਾ ਤੇ ਫੇਰ ਨਹੀਂ ਕੁਝ ਹੋਣ ਲੱਗਿਆ ਰੋਟੀ ਖਾਣ ਲਈ ਬੁਰਕੀ ਤੋੜ ਕੇ ਮੂੰਹ ਵਿੱਚ ਪਾਉਣੀ ਪੈਂਦੀ ਆ ਇਹਨਾਂ ਕੋ ਉਪਰਾਲਾ ਕਰਨਾ ਪੈਂਦਾ ਆਪਣੇ ਆਪ ਨਬਾਲਾ ਬਣ ਕੇ ਮੂਹਜਨੀ ਪੈਂਦਾ ਪਿਆਰਿਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਚਿੰਤਾ ਨਾ ਹਾਂ ਚਿੰਤਾ ਰੱਖ ਜਰੂਰ ਪਰ ਚਿੰਤਾ ਰੱਖ ਕੇ ਮੈਂ ਉਸ ਗੁਰੂ ਤੋਂ ਦੂਰ ਨਾ ਹੋ ਜਾ ਉਸ ਪਾਤਸ਼ਾਹ ਤੋਂ ਦੂਰ ਨਾ ਹੋ ਜਾ ਸਤਿਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਤੋਂ ਦੂਰ ਨਾ ਹੋ ਜਾ ਗੁਰੂ ਦੇ ਉਪਦੇਸ਼ ਤੋਂ ਦੂਰ ਨਾ ਹੋ ਜਾ ਕਿਉਂਕਿ ਸਤਿਗੁਰ ਕਹਿੰਦੇ ਸੁਣਿਐ
ਦੂਖ ਪਾਪ ਕਾ ਨਾਸ ਮੰਨੇ ਕੀ ਗਤਿ ਕਹੀ ਨ ਜਾਇ ਜੇ ਕੋ ਕਹੈ ਪਿਛੈ ਪਛੁਤਾਇ ਆਪਾਂ ਸ਼ਬਦ ਦੇ ਵਿੱਚ ਉਦਾਹਰਨਾ ਪੜਦੇ ਆ ਨਾ ਜਪੁਜੀ ਸਾਹਿਬ ਦੇ ਵਿੱਚ ਕਿੰਨੀਆਂ ਸੋਹਣੀਆਂ ਉਦਾਹਰਨਾਂ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਨੇ ਦਿੱਤੀਆਂ ਨੇ ਸੋ ਸਾਧ ਸੰਗਤ ਇਸ ਕਰਕੇ ਸਤਿਗੁਰ ਕਹਿੰਦੇ ਨੇ ਝੂਠੀ ਮਾਇਆ ਆਪ ਬੰਧਾਇਆ ਜਿਉ ਨਲਨੀ ਭ੍ਰਮ ਸੋਆ ਕਹਿੰਦੇ ਝੂਠੀ ਮਾਇਆ ਦੇ ਨਾਲ ਬੰਨਿਆ ਪਿਆ ਇਸ ਮਾਇਆ ਨਾਲ ਬੰਨ ਰੱਖਿਆ ਜਿਸ ਨਾਲ ਸਾਥ ਨਹੀਂ ਨਿਭਣਾ ਜਿਵੇਂ ਤੋਤਾ ਮੌਤ ਦੇ ਡਰ ਤੋਂ ਆਪਣੇ ਆਪ ਨੂੰ ਨਲਣੀ ਨਾਲ ਚੰਬੋੜ ਰੱਖਦਾ ਹੈ ਨਲਨੀ ਨਾਲ ਚੰਬਣ ਨਾਲ ਤੋਤੇ ਦੀ ਫਾਹੀ ਦਾ ਕਾਰਨ ਬਣਦਾ ਹੈ ਮਾਇਆ ਨਾਲ ਚੰਬੜੇ ਰਹਿਣਾ ਮਨੁੱਖ ਦੀ ਆਤਮਿਕ ਮੌਤ ਦਾ ਕਾਰਨ ਬਣ ਜਾਂਦਾ ਹੈ
ਤੇ ਸਤਿਗੁਰ ਕਹਿੰਦੇ ਨੇ ਇਹ ਗੱਲ ਯਾਦ ਰੱਖਿਆ ਜੇ ਪਿਆਰਿਓ ਕਿ ਆਹ ਜਿਹੜੇ ਸੰਸਾਰ ਦੇ ਝਮੇਲੇ ਨੇ ਇਹ ਬੰਧਨ ਨੇ ਇਹ ਇੱਕ ਨਾ ਇੱਕ ਦਿਨ ਇਹ ਜਿਹੜੀ ਚਿੰਤਾ ਹੈ ਬੰਦੇ ਦੀ ਮੌਤ ਦਾ ਕਾਰਨ ਬਣਦੀ ਹੈ ਕਿਉਂ ਕਿਉਂਕਿ ਜਦੋਂ ਸੋਚੀ ਜਾਣਾ ਕੱਲ ਨੂੰ ਸੋਚੀ ਜਾਣਾ ਤੇ ਆਪਣੇ ਆਪ ਫਿਰ ਹਾਰ ਜਾਣਾ ਵੀ ਇਹ ਕੰਮ ਤਾਂ ਹੁਣ ਹੋਣਾ ਹੀ ਨਹੀਂ ਆਪਾਂ ਚਲੋ ਖੁਦਕੁਸ਼ੀਆਂ ਖੁਦਕੁਸ਼ੀਆਂ ਇਸ ਕਰਕੇ ਨੇ ਜੀ ਕਿਉਂਕਿ ਬੰਦਾ ਜਦੋਂ ਆਪਣੀ ਗੱਲ ਤੋਂ ਆਪ ਹੀ ਹਾਰ ਜਾਏ ਸਤਿਗੁਰ ਕਹਿੰਦੇ ਚਿੰਤਾ ਨਾ ਕਰ ਜਿਸ ਨੇ ਜਨਮ ਦਿੱਤਾ ਇੱਕ ਵਿਦਵਾਨ ਨੇ ਬਹੁਤ ਸੋਹਣਾ ਲਿਖਿਆ
ਜਿਸਨੇ ਕਹਿੰਦੇ ਨੇ ਜੜੇਗੀ ਜਿਸਨੇ ਇੱਕ ਬੱਚਾ ਦਾ ਜਨਮ ਹੁੰਦਾ ਉਹਦੇ ਜਨਮ ਹੋਣ ਤੋਂ ਪਹਿਲਾਂ ਹੀ ਉਹਦੀ ਭੁੱਖ ਮਿਟਾਉਣ ਲਈ ਮਾਂ ਦੀ ਛਾਤੀ ਦੇ ਵਿੱਚ ਦੁੱਧ ਦਾ ਪ੍ਰਬੰਧ ਕਰ ਦਿੱਤਾ ਪਰਮਾਤਮਾ ਨੇ ਤੇ ਸਾਧ ਸੰਗਤ ਇਸੇ ਤਰ੍ਹਾਂ ਸਤਿਗੁਰ ਕਹਿੰਦੇ ਨੇ ਜੇ ਤੈਨੂੰ ਜਨਮ ਦਿੱਤਾ ਯਾਦ ਰੱਖੀ ਤੇਰੀਆਂ ਚਿੰਤਾਵਾਂ ਦਾ ਹੱਲ ਵੀ ਉਸ ਪਰਮਾਤਮਾ ਨੇ ਕੀਤਾ ਹੋਇਆ ਤੂੰ ਚਿੰਤਾ ਨਾ ਕਰ ਤੂੰ ਚਿੰਤਾ ਇਹ ਕਰ ਵੀ ਮੈਂ ਗੁਰੂ ਦੇ ਉਪਦੇਸ਼ ਤੋਂ ਕਿਤੇ ਆਉਟ ਨਾ ਹੋ ਜਾ ਸਤਿਗੁਰ ਕਹਿੰਦੇ ਤੇਰੀਆਂ ਸਾਰੀਆਂ ਚਿੰਤਾਵਾਂ ਨੂੰ ਖਤਮ ਕਰ ਦੇਣੀ ਚਿੰਤਾ ਨਾ ਕਰ ਜਨ ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇ ਤੂੰ ਚਿੰਤਾ ਕਰ ਵੀ ਪਰਮਾਤਮਾ ਦਾ ਉਪਦੇਸ਼ ਮੈਂ ਕਿਤੇ ਕਮਾਉਣ ਤੋਂ ਰਹਿ ਨਾ ਜਾਵਾਂ ਬਾਕੀ ਤਾਂ ਸਾਰੀਆਂ ਚਿੰਤਾਵਾਂ ਗੁਰੂ ਦੇ ਉੱਤੇ ਛੱਡ ਦਿਓ ਸਾਰੀਆਂ ਚਿੰਤਾਵਾਂ ਉਹਨੇ ਖਤਮ ਕਰ ਦੇਣੀਆਂ ਨੇ ਸਤਿਗੁਰੂ ਜੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ