ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਆਪ ਸੰਗਤ ਦੇ ਨਾਲ ਸ਼ਹੀਦੀ ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ ਜਿਹਨੂੰ ਮਾਘੀ ਦੇ ਮੇਲੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਉਸ ਇਤਿਹਾਸਿਕ ਦਿਹਾੜੇ ਦੇ ਇਤਿਹਾਸ ਦੀ ਆਪ ਜੀ ਦੇ ਨਾਲ ਸਾਂਝ ਪਾਉਣ ਜਾ ਰਹੇ ਹਾਂ ਸਿੱਖ ਇਤਿਹਾਸ ਵਿੱਚ ਮਨਾਏ ਜਾਂਦੇ ਜੋੜ ਮੇਲਿਆਂ ਦਾ ਗੌਰਵਮਈ ਇਤਿਹਾਸਿਕ ਪਿਛੋਕੜ ਹੈ ਸ਼ਹੀਦੀ ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ ਉਹਨਾਂ ਵਿੱਚੋਂ ਹੀ ਇੱਕ ਹੈ ਸ਼ਹੀਦੀ ਜੋੜ ਮੇਲਾ ਸ਼੍ਰੀ ਮੁਕਤਸਰ ਸਾਹਿਬ ਮਾਘ ਦੇ ਮਹੀਨੇ ਦੇ ਪਹਿਲੇ ਦਿਨ ਮਨਾਇਆ ਜਾਂਦਾ ਹੈ ਇਹ ਜੋੜ ਮੇਲਾ ਮਾਘੀ ਦੇ ਨਾਮ ਨਾਲ ਵੀ ਪ੍ਰਸਿੱਧ ਹੈ ਤਿਸ ਦਿਹਾੜੇ ਦਾ ਇਤਿਹਾਸਿਕ ਪਿਛੋਕੜ
ਸ੍ਰੀ ਮੁਕਤਸਰ ਸਾਹਿਬ ਜਿਸ ਦਾ ਪੁਰਾਤਨ ਨਾਮ ਸੀ ਕਿ ਦਰਾਣੇ ਦੀ ਢਾਬ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੇਦਾਵਾ ਦੇਣ ਵਾਲੇ 40 ਸਿੰਘਾਂ ਦਾ ਗੁਰੂ ਜੀ ਦੀ ਸੇਵਾ ਵਿੱਚ ਮੁੜ ਹਾਜ਼ਰ ਹੋ ਕੇ ਮੁਗਲ ਫੌਜਾਂ ਦਾ ਟਾਕਰਾ ਕਰਨ ਉਪਰੰਤ ਬੇਦਾਵਾ ਪੜਵਾ ਕੇ ਆਪਾ ਵਾਰਨ ਦੀ ਇਤਿਹਾਸਿਕ ਘਟਨਾ ਨਾਲ ਜੁੜਿਆ ਹੋਇਆ ਹੈ 1705 ਈਸਵੀ ਵਿੱਚ ਸਰਹੰਦ ਦਾ ਸੂਬਾ ਵਜ਼ੀਰ ਖਾਂ ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਾ ਕਰਦਾ ਮਾਲਵੇ ਵੱਲ ਆਇਆ ਤਾਂ ਉਸ ਸਮੇਂ ਸਿੰਘਾਂ ਨੇ ਖਿਦਰਾਣੇ ਦੀ ਢਾਬ ਵਿਖੇ ਵੈਰੀ ਦਾ ਮੁਕਾਬਲਾ ਕੀਤਾ ਇੱਥੇ ਦੋਵਾਂ ਪਾਸਿਆਂ ਤੋਂ ਬਹੁਤ ਸਖਤ ਮੁਕਾਬਲਾ ਅਤੇ ਮਾਰੂ ਮਾਰ ਹੋਈ ਗੁਰੂ ਜੀ ਦੀ ਫੌਜ ਵਿੱਚ ਮਾਤਾ ਭਾਗੋ ਜੀ ਦੀ ਅਗਵਾਈ ਦੇ ਵਿੱਚ ਉਹ 40 ਦੇ ਦਾਵੀ ਸਿੰਘ ਦੇ ਆਣ ਸ਼ਾਮਿਲ ਹੋਏ ਸ੍ਰੀ ਅਨੰਦਪੁਰ ਸਾਹਿਬ ਵਿਖੇ
ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਗਏ 40 ਸਿੰਘਾਂ ਨੇ ਮਾਤਾ ਭਾਗੋ ਜੀ ਦੀ ਪ੍ਰੇਰਨਾ ਨਾਲ ਆਪਣੀ ਗਲਤੀ ਦਾ ਅਹਿਸਾਸ ਕਰਕੇ ਇਸ ਮੁਕਾਬਲੇ ਵਿੱਚ ਬਹਾਦਰੀ ਦੇ ਜੌਹਰ ਦਿਖਾਉਂਦਿਆਂ ਸ਼ਹਾਦਤ ਦੇ ਜਾਮ ਪੀਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੇਦਾਵਾ ਦੇਣ ਵਾਲੇ ਸਿੰਘਾਂ ਦੀ ਅਗਵਾਈ ਕਰ ਰਹੇ ਭਾਈ ਮਹਾ ਸਿੰਘ ਜੀ ਦੀ ਆਖਰੀ ਇੱਛਾ ਅਨੁਸਾਰ ਇਹ ਦਾਅਵਾ ਪਾੜ ਕੇ ਉਹਨਾਂ ਨੂੰ ਮਾਫ ਕੀਤਾ ਅਤੇ ਇਸ ਜੰਗ ਵਿੱਚ ਸ਼ਹੀਦ ਹੋਏ ਸਿੰਘਾਂ ਨੂੰ ਮੁਕਤੀ ਬਖਸ਼ ਕੇ ਇਸ ਥਾਂ ਦਾ ਨਾਮ ਸ੍ਰੀ ਮੁਕਤਸਰ ਸਾਹਿਬ ਰੱਖਿਆ ਸ੍ਰੀ ਮੁਕਤਸਰ ਸਾਹਿਬ ਜੀ ਦੀ ਜੰਗ ਦੇ ਵਿੱਚ ਸ਼ਹਾਦਤ ਪ੍ਰਾਪਤ ਕਰਨ ਵਾਲੇ 40 ਸਿੰਘਾਂ ਦੇ ਨਾਮ ਇਸ ਪ੍ਰਕਾਰ ਹਨ ਸਰਦਾਰ ਮਹਾਂ ਸਿੰਘ ਸਰਦਾਰ ਸਾਧੂ ਸਿੰਘ ਸਰਦਾਰ ਸਰਜਾ ਸਿੰਘ ਸਰਦਾਰ ਸੁਹੇਲ ਸਿੰਘ ਸਰਦਾਰ ਸੁਲਤਾਨ ਸਿੰਘ ਸਰਦਾਰ ਸੋਭਾ
ਸਰਦਾਰ ਸੰਤ ਸਿੰਘ ਸਰਦਾਰ ਹਰਸਾ ਸਿੰਘ ਸਰਦਾਰ ਹਰੀ ਸਿੰਘ ਸਰਦਾਰ ਕਰਨ ਸਿੰਘ ਸਰਦਾਰ ਕਰਮ ਸਿੰਘ ਸਰਦਾਰ ਕਾਲਾ ਸਿੰਘ ਸਰਦਾਰ ਕੀਰਤ ਸਿੰਘ ਸਰਦਾਰ ਕਿਰਪਾਲ ਸਿੰਘ ਸਰਦਾਰ ਖੁਸ਼ਹਾਲ ਸਿੰਘ ਸਰਦਾਰ ਗੁਲਾਬ ਸਿੰਘ ਸਰਦਾਰ ਗੰਗਾ ਸਿੰਘ ਸਰਦਾਰ ਗੰਢਾ ਸਿੰਘ ਸਰਦਾਰ ਘਰਬਾਰਾ ਸਿੰਘ ਸਰਦਾਰ ਚੰਬਾ ਸਿੰਘ ਸਰਦਾਰ ਜਾਦੂ ਸਿੰਘ ਸਰਦਾਰ ਜੋਗਾ ਸਿੰਘ ਸਰਦਾਰ ਜੰਗ ਸਿੰਘ ਸਰਦਾਰ ਬੂੜ ਸਿੰਘ ਸਰਦਾਰ ਦਿਆਲ ਸਿੰਘ ਸਰਦਾਰ ਦਰਬਾਰਾ ਸਿੰਘ ਸਰਦਾਰ ਦਿਲਬਾਗ ਸਿੰਘ ਸਰਦਾਰ ਧਰਮ ਸਿੰਘ ਸਰਦਾਰ ਧੰਨਾ ਸਿੰਘ ਸਰਦਾਰ ਨਿਹਾਲ ਸਿੰਘ ਸਰਦਾਰ ਨਿਧਾਨ ਸਿੰਘ ਸਰਦਾਰ ਭਾਗ ਸਿੰਘ ਸਰਦਾਰ ਭੋਲਾ ਸਿੰਘ ਸਰਦਾਰ ਭੋਗਾ ਸਿੰਘ ਸਰਦਾਰ ਸੰਦੀਪ ਸਿੰਘ ਸਰਦਾਰ ਮੱਜਾ ਸਿੰਘ ਸਰਦਾਰ ਮਾਨ ਸਿੰਘ ਸਰਦਾਰ ਮਇਆ ਸਿੰਘ ਸਰਦਾਰ ਰਾਏ ਸਿੰਘ ਅਤੇ ਸਰਦਾਰ ਲਛਮਣ ਸਿੰਘ
ਇਹਨਾਂ ਸ਼ਹੀਦ ਹੋਏ 40 ਸਿੰਘਾਂ ਨੂੰ ਸਿੱਖ ਪੰਥ ਦੇ ਵਿੱਚ 40 ਮੁਕਤਿਆਂ ਦੇ ਸਤਿਕਾਰਤ ਅਤੇ ਪਵਿੱਤਰ ਪਦ ਨਾਲ ਯਾਦ ਕੀਤਾ ਜਾਂਦਾ ਹੈ ਇਹ ਘਟਨਾ ਗੁਰੂ ਜੀ ਦੁਆਰਾ ਭੁੱਲਣਹਾਰ ਮਨੁੱਖਾਂ ਦੀਆਂ ਗਲਤੀਆਂ ਮਾਫ ਕਰਕੇ ਮੁਕਤੀ ਬਖਸ਼ਣ ਦੇ ਸਿਧਾਂਤ ਦਾ ਅਮਲੀ ਵਰਤਾਰਾ ਹੈ ਇਦਰਾਣੇ ਦੀ ਢਾਬ ਭਾਵ ਸ੍ਰੀ ਮੁਕਤਸਰ ਸਾਹਿਬ ਦੀ ਲੜਾਈ ਦੇ ਵਿੱਚ ਮਾਤਾ ਭਾਗ ਕੌਰ ਜੀ ਨੇ ਸਿੰਘਾਂ ਦੀ ਅਗਵਾਈ ਕਰਦਿਆਂ ਇਤਿਹਾਸ ਵਿੱਚ ਨਵਾਂ ਰੰਗ ਭਰਿਆ ਮਰਦਾਂ ਨੂੰ ਲਲਕਾਰ ਕੇ ਮੈਦਾਨੇ ਜੰਗ ਵਿੱਚ ਉਹਨਾਂ ਦੀ ਅਗਵਾਈ ਕਰਨੀ ਮਾਤਾ ਭਾਗ ਕੌਰ ਜੀ ਦੇ ਹਿੱਸੇ ਆਇਆ ਹੈ ਸੰਗਤ ਜੀ ਜੇਕਰ ਇਤਿਹਾਸ ਬੋਲਦਿਆਂ ਕਿਸੇ ਵੀ ਪ੍ਰਕਾਰ ਦੀ ਕੋਈ ਭੁੱਲ ਚੁੱਕ ਹੋ ਗਈ ਹੋਵੇ ਅਸੀਂ ਆਪ ਜੀ ਦੇ ਕੋਲੋਂ ਮਾਫੀ ਮੰਗਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ