ਮੂਲ ਮੰਤਰ ਅਤੇ ਗੁਰ ਮੰਤਰ ਵਿੱਚ ਬਹੁਤ ਤਾਕਤ ਹੈ ਇੱਕ ਸੱਚੀ ਘਟਨਾ ਦੇਖੋ

ਸੰਗਤ ਜੀ ਇਦਾਂ ਹੀ ਕਹਿੰਦੇ ਇੱਕ ਵਾਰ ਦੀ ਗੱਲ ਆ ਕਿ ਇੱਕ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਕਿਤੇ ਕਥਾ ਕਰ ਰਹੇ ਸਨ ਬਹੁਤ ਦੂਰੋਂ ਨੇੜਿਓ ਸੰਗਤਾਂ ਉਹਨਾਂ ਦੀਆਂ ਕਥਾ ਕੀਰਤਨ ਸੁਣਨ ਦੇ ਲਈ ਆਈਆਂ ਵਿੱਚ ਕਈ ਵੱਡੇ ਵੱਡੇ ਅਫਸਰ ਵੀ ਸਨ ਕਹਿੰਦੇ ਬਾਬਾ ਜੀ ਨੇ ਇੱਕ ਡੇਢ ਘੰਟੇ ਦੀ ਕਥਾ ਕੀਤੀ ਅਤੇ ਕਥਾ ਦੇ ਵਿੱਚ ਨਾਮ ਦੀ ਮਹਿਮਾ ਕਿ ਨਾਮ ਜਪਣ ਦੇ ਨਾਲ ਬੰਦਿਆਂ ਤੈਨੂੰ ਸਭ ਕੁਝ ਮਿਲ ਸਕਦਾ ਹੈ ਨਾਮ ਜਪਣ ਤੋਂ ਬਿਨਾਂ ਭਜਨ ਬੰਦਗੀ ਕਰਨ ਤੋਂ ਬਿਨਾਂ ਸਾਡਾ ਛੁਟਕਾਰਾ ਨਹੀਂ ਆ ਵੱਧਿਆ ਤੈਨੂੰ ਨਾਮ ਜਪਣਾ ਪੈਣਾ ਜੇ ਨਾਮ ਨਾ ਜਪਿਆ ਭਜਨ ਬੰਦਗੀ ਨਾ ਕੀਤੀ ਤਾਂ ਫਿਰ ਅੰਤ ਵੇਲੇ ਤੈਨੂੰ ਪਛਤਾਉਣਾ ਪਵੇਗਾ। ਭਾਵ ਕਿ ਉਹਨਾਂ ਨੇ ਕਈ ਉਦਾਹਰਨਾਂ ਦੇ ਦੇ ਕੇ ਸੰਗਤਾਂ ਨੂੰ ਨਾਮ ਜਪਣ ਦੇ ਲਈ ਪ੍ਰੇਰਨਾ ਦਿੱਤੀ ਨਾਮ ਦੀ ਮਹਿਮਾ ਕੀਤੀ ਕਹਿੰਦੇ ਜਦੋਂ ਕਥਾ ਦੀ ਸਮਾਪਤੀ ਹੋਈ ਆਸ ਬੇਨਤੀ ਤੋਂ ਬਾਅਦ ਮਹਾਂਪੁਰਖ ਜੀ ਉਥੋਂ ਉੱਠ ਕੇ ਜਾਣ ਲੱਗੇ ਤਾਂ ਕਹਿੰਦੇ ਇੱਕ ਵੱਡੇ ਅਫਸਰ ਨੇ ਜਾ ਕੇ ਬਾਬਾ ਜੀ ਨੂੰ ਰੋਕ ਲਿਆ ਕਹਿਣ ਲੱਗਾ ਬਾਬਾ ਜੀ ਤੁਸੀਂ ਇੱਕ ਡੇਢ ਘੰਟੇ ਦੀ ਕਥਾ ਕੀਤੀ ਆ ਅਤੇ ਇੱਕ ਡੇਢ ਘੰਟੇ ਦੀ ਕਥਾ ਦੇ ਵਿੱਚ ਇੱਕੋ ਹੀ ਗੱਲ ਕਰਦੇ ਰਹੇ ਕਿ ਨਾਮ ਜਪੋ ਨਾਮ ਜਪੋ ਨਾਮ ਜਪਣ ਦੇ ਨਾਲ ਆ ਮਿਲ ਜਾਵੇਗਾ

ਉਹ ਮਿਲ ਜਾਵੇਗਾ। ਲਓ ਮੈਂ ਜਪ ਲੈਦਾ ਹਾਂ ਨਾਮ ਨਾਮ ਜਪਿਆ ਕੀ ਹੋ ਜਾਵੇਗਾ ਕਹਿੰਦੇ ਜਦੋਂ ਇਸ ਤਰ੍ਹਾਂ ਉਹਨੇ ਫਿੱਕੇ ਬੋਲ ਬੋਲੇ ਤਾਂ ਕੋਲ ਖੜੇ ਸੇਵਾਦਾਰ ਵੀ ਹੈਰਾਨ ਸੀ ਕਿ ਇਹਨੂੰ ਕੀ ਹੋ ਗਿਆ ਪਰ ਕਹਿੰਦੇ ਸਮਝਣ ਵਾਲੇ ਸਮਝ ਗਏ ਕਿ ਲੱਗਦਾ ਇਸ ਅਫਸਰ ਦੀ ਹਉਮੈ ਨੂੰ ਠੇਸ ਪਹੁੰਚੀ ਆ ਕਿਉਂਕਿ ਸਟੇਜ ਦੇ ਉੱਪਰੋਂ ਇਹਦਾ ਨਾਮ ਨਹੀਂ ਲਿਆ ਗਿਆ। ਹੁਣ ਇਹ ਸਿੱਧਾ ਤਾਂ ਕਹਿ ਨਹੀਂ ਸਕਦਾ ਇਸ ਕਰਕੇ ਦੂਸਰੇ ਤਰੀਕੇ ਦੇ ਨਾਲ ਆਪਣਾ ਗੁੱਸਾ ਕੱਢ ਰਿਹਾ ਹ ਮਹਾਂਪੁਰਖਾਂ ਦੇ ਨਾਲ ਰੁੱਖਾ ਬੋਲ ਕੇ ਫਿੱਕਾ ਬੋਲ ਕੇ ਪਰ ਕਹਿੰਦੇ ਮਹਾਂਪੁਰਖਾਂ ਨੂੰ ਉਹਦੇ ਰੁੱਖਾ ਬੋਲਣ ਦੇ ਨਾਲ ਫਿਕਾ ਬੋਲਣ ਦੇ ਨਾਲ ਕੋਈ ਫਰਕ ਨਹੀਂ ਪਿਆ ਮਹਾਂਪੁਰਖ ਜੀ ਜੋ ਪੰਜਾਬ ਗੱਲ ਦੇ ਵਿੱਚ ਪਾਇਆ ਹੋਇਆ ਹਜੂਰੀਆ ਮੁੱਖ ਤੇ ਰੱਖ ਕੇ ਉਥੋਂ ਤੁਰ ਪਏ ਕਹਿੰਦੇ ਰਸਤੇ ਦੇ ਵਿੱਚ ਸੇਵਾਦਾਰਾਂ ਨੇ ਬਾਬਾ ਜੀ ਨੂੰ ਪੁੱਛਿਆ ਕਿ ਬਾਬਾ ਜੀ ਤੁਸੀਂ ਉਸ ਅਫਸਰ ਨੂੰ ਜਵਾਬ ਕਿਉਂ ਨਹੀਂ ਦਿੱਤਾ ਤੁਸੀਂ ਵਧੀਆ ਤਰੀਕੇ ਦੇ ਨਾਲ ਉਹਨੂੰ ਜਵਾਬ ਦੇ ਸਕਦੇ ਸੀ ਪਰ ਤੁਸੀਂ ਉਹਨੂੰ ਕੋਈ ਜਵਾਬ ਨਹੀਂ ਦਿੱਤਾ ਉਥੋਂ ਚੁੱਪ ਕਰਕੇ ਕਿਉਂ ਆ ਗਏ ਤੇ ਕਹਿੰਦੇ ਮਹਾਂਪੁਰਖ ਜੀ ਕਹਿਣ ਲੱਗੇ ਭਾਈ ਸਾਡੀ ਡਿਊਟੀ ਕਥਾ ਕੀਰਤਨ ਦੀ ਆ ਇਕੱਲੇ ਕੱਲੇ ਬੰਦੇ ਨੂੰ ਜਵਾਬ ਦੇਣ ਦੀ ਸਾਨੂੰ ਲੋੜ ਨਹੀਂ

ਬਾਬਾ ਜੀ ਨੇ ਕਿਹਾ ਜਦੋਂ ਅਸੀਂ ਕਥਾ ਕੀਰਤਨ ਕਰਨ ਦੇ ਲਈ ਸਟੇਜ ਤੇ ਬੈਠਦੇ ਆ ਨਾ ਅਰਦਾਸ ਕਰਕੇ ਬੈਠਦੇ ਆਂ ਕਿ ਹੇ ਵਾਹਿਗੁਰੂ ਜੀ ਹੁਣ ਮੈਂ ਚੁੱਪ ਹੋਣ ਲੱਗਾ ਹਾਂ ਹੁਣ ਮੇਰੇ ਅੰਦਰ ਵੱਸ ਕੇ ਤੁਸੀਂ ਬੋਲੋ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੋ ਸਾਡੇ ਤੋਂ ਬੁਲਾਉਂਦੇ ਆ ਅਸੀਂ ਉਸੇ ਤਰ੍ਹਾਂ ਬੋਲਦੇ ਰਹਿੰਦੇ ਹਾਂ ਅਸੀਂ ਆਪਣੇ ਵੱਲੋਂ ਕੁਝ ਵੀ ਨਹੀਂ ਕਹਿੰਦੇ ਸਾਡੀ ਡਿਊਟੀ ਸਟੇਜ ਤੱਕ ਸੀ ਉਹ ਅਸੀਂ ਆਪਣੀ ਡਿਊਟੀ ਕਰਨ ਲਈ ਆ ਹੁਣ ਕੱਲ ਦੇ ਦੀਵਾਨਾਂ ਦੇ ਵਿੱਚ ਜੋ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੁਲਾਉਣਗੇ ਉਹੀ ਬੋਲ ਲਾਂਗੇ ਕਹਿੰਦੇ ਜਿਹੜੇ ਸੇਵਾਦਾਰਾਂ ਨੇ ਬਾਬਾ ਜੀ ਨੂੰ ਇਹ ਸਵਾਲ ਕੀਤਾ ਸੀ ਉਹ ਚੁੱਪ ਕਰ ਗਏ ਕਿਤੇ ਇਦਾਂ ਹੀ ਸਮਾਂ ਬੀਤਦਾ ਗਿਆ ਉਹ ਅਫਸਰ ਦੀ ਹੋਰ ਵੀ ਤਰੱਕੀ ਹੋ ਗਈ ਉਹਦਾ ਅਹੁਦਾ ਹੋਰ ਵੀ ਉੱਚਾ ਹੋ ਗਿਆ ਕਹਿੰਦੇ ਕੁਝ ਸਾਲ ਡਿਊਟੀ ਕਰਨ ਤੋਂ ਬਾਅਦ ਉਹਦੀ ਰਿਟਾਇਰਮੈਂਟ ਹੋ ਗਈ ਉਹਨੂੰ ਅਫਸਰ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਰਹਿਣ ਲੱਗਾ ਉਸ ਅਫਸਰ ਦੇ ਦੋ ਬੱਚੇ ਸਨ ਇੱਕ ਬੇਟਾ ਅਤੇ ਇੱਕ ਬੇਟੀ ਕਹਿੰਦੇ

ਇੱਕ ਦਿਨ ਉਸ ਅਫਸਰ ਦੇ ਨਾਲ ਐਸੀ ਘਟਨਾ ਕੀਤੀ ਕਿ ਉਹਦੇ ਦਿਮਾਗ ਦੇ ਨਾੜੀ ਫਟ ਗਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਇਲਾਜ ਚੱਲਿਆ ਕਹਿੰਦੇ ਉਸ ਅਫਸਰ ਦੀ ਜਾਨ ਤਾਂ ਬਚ ਗਈ ਪਰ ਕੌਮਾਂ ਦੇ ਵਿੱਚ ਚਲਿਆ ਗਿਆ ਉਹ ਬਹੁਤੋਂ ਭਾਵ ਕਿ ਬੰਦੇ ਦੇ ਸਾਹ ਚੱਲ ਰਹੇ ਪਰ ਬੇਹੋਸ਼ੀ ਦੀ ਹਾਲਤ ਦੇ ਵਿੱਚ ਆਪਣੀ ਕੋਈ ਸੁੱਧ ਬੁੱਧ ਨਹੀਂ ਰਹਿੰਦੀ ਕਹਿੰਦੇ ਡਾਕਟਰਾਂ ਨੇ ਕਿਹਾ ਕਿ ਅਸੀਂ ਇਸ ਗੱਲ ਦੀ ਗਰੰਟੀ ਨਹੀਂ ਦੇ ਸਕਦੇ ਕਿ ਇਹਨਾਂ ਨੂੰ ਕਦੋਂ ਹੋਸ਼ ਆਵੇਗੀ ਹੋ ਸਕਦਾ ਕੱਲ ਨੂੰ ਵੀ ਹੋਸ਼ ਆ ਜਾਵੇ ਹੋ ਸਕਦਾ ਇਹ ਸਾਲ ਲੱਗ ਜਾਵੇ ਤਾਂ ਇਹ ਵੀ ਹੋ ਸਕਦਾ ਹੈ ਕਿ ਇਹਨਾਂ ਦੇ ਬਾਕੀ ਦੀ ਜਿਹੜੀ ਬਚੀ ਜਿੰਦਗੀ ਆ ਇਸੇ ਤਰ੍ਹਾਂ ਹੀ ਕੌਮਾਂ ਵਿੱਚ ਬੀਤ ਜਾਵੇ ਕਹਿੰਦੇ ਜਦੋਂ ਡਾਕਟਰਾਂ ਨੇ ਇਸ ਦਾ ਜਵਾਬ ਦੇ ਦਿੱਤਾ ਤਾਂ ਪਰਿਵਾਰ ਬਹੁਤ ਦੁਖੀ ਹੋਇਆ ਹੁਣ ਸਮਝ ਨਹੀਂ ਸੀ ਆ ਰਹੀ ਕਿ ਕੀ ਕਰੀਏ ਇਹਦੇ ਬੱਚਿਆਂ ਨੂੰ ਚੇਤਾ ਆਇਆ ਵੀ ਇੱਕ ਵਾਰ ਸਾਡੇ ਪਿਤਾ ਜੀ ਕਮਾਈ ਵਾਲੇ ਮਹਾਂਪੁਰਖਾਂ ਨੂੰ ਫਿੱਕਾ ਬੋਲੇ ਸਨ ਜਰੂਰ ਇਹਨਾਂ ਦੀ ਉਸੇ ਗਲਤੀ ਕਰਕੇ ਹੀ ਇਹਨਾਂ ਨੂੰ ਸਜ਼ਾ

ਵਧੀਆ ਕਹਿੰਦੇ ਬੱਚਿਆਂ ਨੇ ਆਪਣੀ ਮਾਤਾ ਜੀ ਦੇ ਨਾਲ ਗੱਲ ਕੀਤੀ ਕਿ ਆਪਾਂ ਉਹ ਮਹਾਂਪੁਰਖਾਂ ਦੇ ਕੋਲ ਜਾਈਏ ਜਾ ਕੇ ਦੇ ਬੱਚਿਆਂ ਨੂੰ ਚੇਤਾ ਆਇਆ ਵੀ ਇੱਕ ਵਾਰ ਸਾਡੇ ਪਿਤਾ ਜੀ ਕਮਾਈ ਵਾਲੇ ਮਹਾਂਪੁਰਖਾਂ ਨੂੰ ਫਿੱਕਾ ਬੋਲੇ ਸਨ ਜਰੂਰ ਇਹਨਾਂ ਦੀ ਉਸੇ ਗਲਤੀ ਕਰਕੇ ਹੀ ਇਹਨਾਂ ਨੂੰ ਸਜ਼ਾ ਮਿਲੀ ਆ। ਕਹਿੰਦੇ ਬੱਚਿਆਂ ਨੇ ਆਪਣੀ ਮਾਤਾ ਜੀ ਦੇ ਨਾਲ ਗੱਲ ਕੀਤੀ ਕਿ ਆਪਾਂ ਉਹ ਮਹਾਂਪੁਰਖਾਂ ਦੇ ਕੋਲ ਜਾਈਏ ਜਾ ਕੇ ਮਾਫੀ ਮੰਗੀਏ ਪਿਤਾ ਜੀ ਦੀ ਕੀਤੀ ਹੋਈ ਭੁੱਲ ਨੂੰ ਬਖਸ਼ਾ ਕੇ ਆਈਏ ਹੋ ਸਕਦਾ ਪਿਤਾ ਜੀ ਦਾ ਭਲਾ ਹੋ ਜਾਵੇ ਪਿਤਾ ਜੀ ਠੀਕ ਹੋ ਜਾਣ ਕਹਿੰਦੇ ਬੱਚਿਆਂ ਨੇ ਆਪਣੇ ਮਾਤਾ ਜੀ ਨੂੰ ਨਾਲ ਲਿਆ ਕੁਝ ਹੋਰ ਰਿਸ਼ਤੇਦਾਰਾਂ ਨੂੰ ਨਾਲ ਲਿਆ ਅਤੇ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਕੋਲ ਪਹੁੰਚ ਗਏ ਕਿਉਂਕਿ ਜਿਸ ਮਹਾਂਪੁਰਖਾਂ ਦੇ ਨਾਲ ਇਹਨਾਂ ਦੇ ਪਿਤਾ ਜੀ ਉੱਚਾ ਨੀਵਾਂ ਬੋਲੇ ਸਨ ਉਹ ਰਾੜਾ ਸਾਹਿਬ ਵਾਲੇ ਮਹਾਂਪੁਰਖ ਸਨ ਜਿਨਾਂ ਨੂੰ ਇਹਨਾਂ ਦੇ ਪਿਤਾ ਜੀ ਨੇ ਕਿਹਾ ਸੀ ਕਿ ਤੁਸੀਂ ਇੱਕ ਡੇਢ ਘੰਟਾ ਇੱਕੋ ਹੀ ਗੱਲ ਕਰਦੇ ਰਹੇ ਕਿ ਨਾਮ ਜਪੋ ਨਾਮ ਜਪੋ ਨਾਮ ਜਪਣ ਦੇ ਨਾਲ ਕੀ ਹੋ ਜਾਵੇਗਾ ਲਓ ਮੈਂ ਕਹਿ ਦਿੰਨਾ ਹਵਾ ਵਾਹਿਗੁਰੂ ਵਾਹਿਗੁਰੂ ਕਹਿਣ ਦੇ ਨਾਲ ਕੀ ਹੋ ਜਾਵੇਗਾ ਕਹਿੰਦੇ

ਬੱਚਿਆਂ ਨੂੰ ਸਾਰੀ ਗੱਲ ਯਾਦ ਸੀ ਇਸ ਕਰਕੇ ਮਹਾਂਪੁਰਖਾਂ ਦੇ ਕੋਲ ਪਹੁੰਚੇ ਜਾ ਕੇ ਬੇਨਤੀ ਕੀਤੀ ਕਿ ਅਸੀਂ ਫਲਾਣੇ ਪਿੰਡ ਤੋਂ ਆਏ ਆਂ ਅਤੇ ਯਾਦ ਕਰਵਾਉਣ ਲੱਗੇ ਕਿ ਬਾਬਾ ਜੀ ਤੁਹਾਨੂੰ ਯਾਦ ਆ ਤੁਸੀਂ ਇੱਕ ਵਾਰ ਫਲਾਣੇ ਨਗਰ ਦੇ ਵਿੱਚ ਕਥਾ ਕੀਰਤਨ ਕਰਨ ਦੇ ਲਈ ਗਏ ਸੀ ਉੱਥੇ ਇੱਕ ਅਫਸਰ ਨੇ ਤੁਹਾਨੂੰ ਉੱਚਾ ਨੀਵਾਂ ਬੋਲਿਆ ਸੀ ਫਿਕਾ ਬੋਲਿਆ ਸੀ ਉਹ ਅਫਸਰ ਸਾਡੇ ਪਿਤਾ ਜੀ ਸਨ ਸਾਰੀ ਗੱਲਬਾਤ ਦੱਸੀ ਕਿ ਸਾਡੇ ਪਿਤਾ ਜੀ ਇਸ ਤਰ੍ਹਾਂ ਕੌਮਾਂ ਦੇ ਵਿੱਚ ਚਲੇ ਗਏ ਨੇ ਅਤੇ ਸਾਨੂੰ ਲੱਗਦਾ ਕਿ ਤੁਹਾਡੇ ਨਾਲ ਮਾੜਾ ਵਿਹਾਰ ਕਰਨ ਦੇ ਕਰਕੇ ਹੀ ਉਹਨਾਂ ਦੀ ਇਹ ਹਾਲਤ ਹੋਈ ਆ ਬਾਬਾ ਜੀ ਤੁਸੀਂ ਸਾਡੇ ਪਿਤਾ ਜੀ ਨੂੰ ਮਾਫ ਕਰ ਦੋ ਕਹਿੰਦੇ ਬਾਬਾ ਜੀ ਕਹਿਣ ਲੱਗੇ ਵੀ ਪੁੱਤਰ ਸਾਨੂੰ ਤਾਂ ਕੁਝ ਯਾਦ ਨਹੀਂ ਹ ਕਿ ਸਾਨੂੰ ਕਿਸ ਵੇਲੇ ਕਿਸੇ ਨੇ ਫਿੱਕਾ ਬੋਲਿਆ ਕਿਉਂਕਿ ਸੰਗਤ ਜੀ ਅਸਲੀ ਸੰਤ ਮਹਾਂਪੁਰਖਾਂ ਦੀ ਇਹੋ ਨਿਸ਼ਾਨੀ ਹੁੰਦੀ ਆ ਕਮਾਈ ਵਾਲੇ ਮਹਾਂਪੁਰਖਾਂ ਦੀ ਇਹੋ ਨਿਸ਼ਾਨੀ ਹੈ ਕਿ ਉਹਨਾਂ ਨੂੰ ਨਾ ਤਾਂ ਆਪਣੇ ਕੀਤੀ ਹੋਈ ਉਸਤਤ ਦੇ ਨਾਲ ਕੋਈ ਫਰਕ ਪੈਂਦਾ ਹੈ

ਅਤੇ ਨਾ ਹੀ ਬੁਰਾਈ ਦੇ ਨਾਲ ਇਹਨਾਂ ਚੀਜ਼ਾਂ ਦਾ ਸਾਨੂੰ ਫਰਕ ਪੈਂਦਾ ਹੈ ਜੇਕਰ ਕਿਸੇ ਨੇ ਸਾਡੀ ਉਸਤਤ ਕਰ ਦਿੱਤੀ ਤਾਂ ਅਸੀਂ ਫੁੱਲੇ ਨੇ ਹੀ ਸਮਾਉਂਦੇ ਜੇਕਰ ਕਿਸੇ ਨੇ ਸਾਡੀ ਬੁਰਾਈ ਕਰ ਦਿੱਤੀ ਤਾਂ ਅਸੀਂ ਅੰਦਰੋਂ ਅੰਦਰ ਹੀ ਸੜਦੇ ਰਹਿੰਦੇ ਆਂ ਕਿ ਫਲਾਣੇ ਬੰਦੇ ਨੇ ਮੈਨੂੰ ਮਾੜਾ ਕਿਉਂ ਬੋਲ ਦਿੱਤਾ ਅਸੀਂ ਉਨੀ ਦੇਰ ਤੱਕ ਸੁੱਖ ਦਾ ਸਾਹ ਨਹੀਂ ਲੈਂਦੇ ਜਿੰਨੀ ਦੇਰ ਤੱਕ ਇੱਕ ਦੇ ਬਦਲੇ ਉਹਨੂੰ ਚਾਰ ਗੱਲਾਂ ਸੁਣਾਣਾ ਦਈਏ ਜਾਂ ਫਿਰ ਅੰਦਰੋਂ ਅੰਦਰੀ ਉਹਨਾਂ ਗੱਲਾਂ ਨੂੰ ਯਾਦ ਕਰ ਕਰ ਕੇ ਦੁਖੀ ਹੁੰਦੇ ਰਹਿੰਦੇ ਆ ਉਹ ਮਾੜੇ ਬੋਲ ਬੋਲਣ ਵਾਲਾ ਬੰਦਾ ਭਾਵੇਂ ਭੁੱਲ ਜਾਵੇ ਪਰ ਅਸੀਂ ਨਹੀਂ ਭੁੱਲਦੇ ਸਾਡੇ ਅੰਦਰ ਉਹ ਮਾੜੇ ਬਚਨ ਚਲਦੇ ਹੀ ਰਹਿੰਦੇ ਆ ਅਸੀਂ ਅੰਦਰੋਂ ਅੰਦਰੀ ਦੁਖੀ ਹੁੰਦੇ ਰਹਿੰਦੇ ਆਂ ਸੋ ਮਹਾਂਪੁਰਖਾਂ ਨੇ ਕਹਿ ਦਿੱਤਾ ਕਿ ਪੁੱਤਰ ਸਾਨੂੰ ਤਾਂ ਕੁਝ ਵੀ ਯਾਦ ਨਹੀਂ ਹੈ ਕਿ ਕਿਸ ਵੇਲੇ ਸਾਨੂੰ ਕਿਸੇ ਨੇ ਕੁਝ ਫਿੱਕਾ ਬੋਲਿਆ ਕਹਿੰਦੇ ਉਹ ਬੱਚਿਆਂ ਨੇ ਬੇਨਤੀ ਕੀਤੀ ਕਿ ਬਾਬਾ ਜੀ ਇਹ ਤਾਂ ਤੁਹਾਡਾ ਬੜਾ ਬਣਿਆ ਤੁਹਾਡੀ ਵਡਿਆਈ ਆ ਕਿ ਤੁਸੀਂ ਉਹਨਾਂ ਮਾੜੇ ਬਚਨਾਂ ਨੂੰ ਯਾਦ ਨਹੀਂ ਰੱਖਿਆ ਭੁੱਲ ਗਏ ਹੋ ਪ

ਰ ਸਾਡੇ ਤੇ ਸਾਡੇ ਪਿਤਾ ਜੀ ਤੇ ਕਿਰਪਾ ਕਰੋ ਜੋ ਗਲਤੀ ਉਹਨਾਂ ਤੋਂ ਹੋਈ ਹ ਨਾ ਉਹ ਗਲਤੀ ਨੂੰ ਸੁਧਾਰਨ ਦਾ ਸਾਨੂੰ ਕੋਈ ਰਾਹ ਦੱਸਦਾ ਤੇ ਸੰਗਤ ਜੀ ਮਹਾਂਪੁਰਖ ਜੀ ਇਹ ਸਾਖੀ ਸੁਣਾਉਂਦੇ ਹੋਏ ਕਹਿੰਦੇ ਨੇ ਕਿ ਉਸ ਵਕਤ ਬਾਬਾ ਜੀ ਦੇ ਹੱਥ ਦੇ ਵਿੱਚ ਸਿਮਰਨਾ ਫੜਿਆ ਹੋਇਆ ਸੀ ਛੋਟੀ ਮਾਲਾ ਉਹ ਮਾਲਾ ਪਰਿਵਾਰ ਨੂੰ ਦਿੰਦਿਆ ਕਿਹਾ ਕਿ ਭਾਈ ਜਿਸ ਨਾਮ ਦੇ ਉੱਤੇ ਤੁਹਾਡੇ ਪਿਤਾ ਜੀ ਨੇ ਸ਼ੰਕਾ ਕੀਤਾ ਸੀ ਨਾ ਉਸੇ ਨਾਮ ਨੇ ਹੀ ਉਹਨੂੰ ਬਚਾਉਣਾ ਹੈ। ਬਾਬਾ ਜੀ ਨੇ ਰਾਹ ਦੱਸ ਦਿੱਤਾ ਕਿਹਾ ਇਸ ਤਰ੍ਹਾਂ ਕਰੋ ਕਿ ਕੇਸੀ ਇਸ਼ਨਾਨ ਕਰਕੇ ਸਾਰਾ ਪਰਿਵਾਰ ਵਾਰੋ ਵਾਰੀ ਉਸ ਮਰੀਜ਼ ਦੇ ਕੋਲ ਗੁਰ ਮੰਤਰ ਜਾਪ ਕਰੋ ਮੂਲ ਮੰਤਰ ਜੀ ਦਾ ਜਾਪ ਕਰੋ

ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਨਗੇ ਕਹਿੰਦੇ ਬਸ ਪਰਿਵਾਰ ਨੇ ਮਹਾਂਪੁਰਖਾਂ ਤੋਂ ਰਾਹ ਲੈ ਕੇ ਇਸੇ ਤਰ੍ਹਾਂ ਕਰਨਾ ਸ਼ੁਰੂ ਕੀਤਾ ਕਿ ਅਸੀਂ ਇਸ਼ਨਾਨ ਕਰਕੇ ਵਾਰੋ ਵਾਰੀ ਸਭ ਨੇ ਗੁਰਮੰਤਰ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ। ਕਹਿੰਦੇ ਕੁਝ ਹੀ ਦਿਨਾਂ ਦੇ ਵਿੱਚ ਉਸ ਅਫਸਰ ਨੂੰ ਹੋਸ਼ ਆ ਗਈ ਅਤੇ ਹੋਸ਼ ਆਉਂਦਿਆਂ ਸਾਰ ਮੁੱਖ ਦੇ ਵਿੱਚੋਂ ਪਹਿਲਾ ਸ਼ਬਦ ਕੀ ਨਿਕਲਿਆ ਵਾਹਿਗੁਰੂ ਫਿਰ ਪਤਾ ਲੱਗਾ ਕਿ ਵਾਹਿਗੁਰੂ ਸ਼ਬਦ ਦੇ ਵਿੱਚ ਕਿੰਨੀ ਤਾਕਤ ਆ ਨਾਮ ਦੇ ਵਿੱਚ ਕਿੰਨੀ ਤਾਕਤ ਆ ਨਾਮ ਹੀ ਹਰ ਥਾਂ ਤੇ ਸਹਾਈ ਹੁੰਦਾ ਹੈ ਸੋ ਅੱਜ ਦੀ ਇਹ ਸਾਖੀ ਸੁਣਾਉਣ ਦੇ ਪਿੱਛੇ ਦਾ ਮਕਸਦ ਵੀ ਇਹੋ ਸੀ ਕਿ ਨਾਮ ਤੋਂ ਬਿਨਾਂ ਸਾਡਾ ਕੋਈ ਸਹਾਰਾ ਨਹੀਂ ਹੈ ਨਾਮ ਤੋਂ ਬਿਨਾਂ ਬੇੜਾ ਪਾਰ ਨਹੀਂ ਹੋਣਾ ਅਤੇ ਭੁੱਲ ਕੇ ਵੀ ਕਦੇ ਨਾਮ ਦੇ ਉੱਤੇ ਸ਼ੰਕਾ ਨਹੀਂ ਕਰਨਾ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਮ ਨੇ ਹੀ ਸਾਡੀ ਹਰ ਥਾਂ ਤੇ ਰੱਖਿਆ ਕਰਨੀ

Leave a Reply

Your email address will not be published. Required fields are marked *