ਸ਼ਹੀਦ ਸਿੰਘਾਂ ਦੇ ਪਹਿਰੇ ਕਿਹੜੇ ਘਰਾਂ ਵਿੱਚ ਲੱਗਦੇ ਹਨ ਤੇ ਸ਼ਹੀਦ ਸਿੰਘ ਕਦੋਂ ਦਰਸ਼ਨ ਦਿੰਦੇ ਹਨ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ  ਘਰਾਂ ਦੇ ਵਿੱਚ ਸ਼ਹੀਦ ਸਿੰਘਾਂ ਦਾ ਪਹਿਰਾ ਕਿਵੇਂ ਲੱਗਦਾ ਹੈ ਉਹ ਸੰਗਤਾਂ ਕਿਹੜੀਆਂ ਕਿਹੜੇ ਕੰਮ ਕਰਦੀਆਂ ਹਨ ਜਿਸ ਦੇ ਨਾਲ ਸ਼ਹੀਦ ਸਿੰਘਾਂ ਦੀ ਮਿਹਰ ਹਮੇਸ਼ਾ ਦੇ ਲਈ ਉਹਨਾਂ ਦੇ ਘਰ ਪਰਿਵਾਰ ਤੇ ਬਣ ਜਾਂਦੀ ਹੈ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਹਮੇਸ਼ਾ ਦੇ ਲਈ ਬਣ ਜਾਵੇ ਤੇ ਤੁਹਾਡੇ ਘਰ ਵਿੱਚ ਵੀ ਸ਼ਹੀਦ ਸਿੰਘਾਂ ਦਾ ਪਹਿਰਾ ਲੱਗ ਜਾਵੇ ਤਾਂ ਕਿ ਕੋਈ ਵੀ ਦੈਵੀ ਸ਼ਕਤੀ ਤੁਹਾਡਾ ਕੁਝ ਨਾ ਵਿਗਾੜ ਸਕੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਕਲਗੀਧਰ ਪਾਤਸ਼ਾਹ ਜੀ ਦੇ ਸ਼ਹੀਦ ਸਿੰਘ ਉੱਥੇ ਹੀ ਰਹਿੰਦੇ ਹਨ

ਜਿੱਥੇ ਉਹਨਾਂ ਨੂੰ ਰਹਿਣ ਦਾ ਹੁਕਮ ਹੁੰਦਾ ਹੈ ਜਿਹੜੇ ਗੁਰਸਿੱਖ ਸੇਵਾ ਸਿਮਰਨ ਕਰਕੇ ਨਾਮ ਜਪ ਕੇ ਜੀਵਨ ਦੀ ਬਾਜੀ ਜਿੱਤ ਜਾਂਦੇ ਹਨ ਉਹ ਜਾ ਕੇ ਸ਼ਹੀਦ ਸਿੰਘਾਂ ਦੀ ਫੌਜਾਂ ਵਿੱਚ ਸ਼ਾਮਿਲ ਹੋ ਜਾਂਦੇ ਹਨ ਸ਼ਹੀਦ ਸਿੰਘ ਇੱਕ ਖਿਨ ਵੀ ਇੱਕ ਮਾਤ ਲੋਕ ਵਿੱਚ ਵੀ ਫਿਰ ਆ ਜਾਂਦੇ ਹਨ ਅਤੇ ਖਿਨ ਵਿੱਚ ਹੀ ਸੱਚਖੰਡ ਪਹੁੰਚ ਜਾਣ ਦੀ ਸਮਰੱਥਾ ਰੱਖਦੇ ਹਨ ਸ਼ਹੀਦੀ ਫੌਜਾਂ ਸਭ ਭਾਸ਼ਾਵਾਂ ਨੂੰ ਸਮਝ ਲੈਂਦੀਆਂ ਹਨ ਇਹ ਬਹੁਤ ਹੀ ਸ਼ਕਤੀਸ਼ਾਲੀ ਹੁੰਦੀਆਂ ਹਨ ਉਜ ਤਾਂ ਸ਼ਹੀਦ ਸਿੰਘ ਗੁਪਤ ਹੀ ਰਹਿੰਦੇ ਹਨ ਪਰ ਜਿੱਥੇ ਗੁਰੂ ਸਾਹਿਬਾਨ ਦਾ ਹੁਕਮ ਹੋ ਜਾਵੇ ਫਿਰ ਉੱਥੇ ਆਪਣਾ ਪ੍ਰਤੱਖ ਰੂਪ ਵੀ ਦਿਖਾ ਦਿੰਦੇ ਹਨ ਜਦੋਂ ਆਪਾਂ ਨਾਨਕਸਰ ਜਾਂਦੇ ਹਾਂ ਤਾਂ ਜਿੱਥੇ ਬਾਬਾ ਨੰਦ ਸਿੰਘ ਜੀ ਦਾ ਆਸਣ ਲੱਗਾ ਹੁੰਦਾ ਹੈ ਉਥੋਂ ਤੋਂ ਲੈ ਕੇ ਗੁਰੂ ਸਾਹਿਬਾਂ ਦੇ ਪ੍ਰਕਾਸ਼ ਦੇ ਵਿਚਾਲੇ ਬਹੁਤ ਸਾਰੇ ਜਗਹਾ ਖਾਲੀ ਛੱਡੀ ਹੁੰਦੀ ਹੈ।

ਉੱਥੇ ਬਹੁਤ ਹੀ ਸੋਹਣੇ ਵਿਛਾਈ ਕੀਤੀ ਹੁੰਦੀ ਹੈ ਕਿਸੇ ਨੇ ਬਾਬਾ ਈਸ਼ਰ ਸਿੰਘ ਜੀ ਨੂੰ ਪੁੱਛਿਆ ਬਾਬਾ ਜੀ ਇਹ ਜਗਹਾ ਖਾਲੀ ਕਿਉਂ ਛੱਡੀ ਹੈ ਬਾਬਾ ਜੀ ਬਚਨ ਕਰਨ ਲੱਗੇ ਭਾਈ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਹਾਜ਼ਰ ਮੰਨ ਕੇ ਸੇਵਾ ਸਿਮਰਨ ਅਤੇ ਕਥਾ ਕੀਰਤਨ ਕੀਤਾ ਜਾਂਦਾ ਹੈ ਉਥੇ ਸ਼ਹੀਦ ਸਿੰਘ ਵੀ ਜਰੂਰ ਹਾਜ਼ਰੀਆਂ ਭਰਦੇ ਹਨ। ਇਹ ਜਗ੍ਹਾ ਸ਼ਹੀਦ ਸਿੰਘਾਂ ਦੇ ਲਈ ਖਾਲੀ ਛੱਡੀ ਗਈ ਹੈ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਬਿਰਾਜਮਾਨ ਸਨ ਪੂਰਨਮਾਸ਼ੀ ਦਾ ਦੀਵਾਨ ਸੱਜਿਆ ਹੋਇਆ ਸੀ। ਕਥਾ ਕੀਰਤਨ ਹੋ ਰਿਹਾ ਸੀ। ਬੇਅੰਤ ਸੰਗਤਾਂ ਨੇ ਹਾਜ਼ਰੀ ਭਰ ਕੇ ਲਾਹਾ ਲਿਆ ਬਾਬਾ ਈਸ਼ਰ ਸਿੰਘ ਨੇ ਬਚਨਾਂ ਰਾਹੀਂ ਸੰਗਤ ਨੂੰ ਤਾੜਨਾ ਕੀਤਾ ਜਦੋਂ ਦੀਵਾਨ ਦੀ ਸਮਾਪਤੀ ਹੋਈ ਤਾਂ ਇੱਕ ਪਿੰਡ ਦੀ ਸੰਗਤ ਬਾਬਾ ਈਸ਼ਰ ਸਿੰਘ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀ ਕਰਨ ਲੱਗੀ ਤੇ ਆ ਕੇ ਨਿਮਰਤਾ ਸਾਹਿਤ ਬੇਨਤੀ ਕੀਤੀ ਕਿ ਬਾਬਾ ਜੀ ਅਸੀਂ ਤਾਂ ਮਾਸਾਂ ਹੀ ਇੱਥੇ ਪਹੁੰਚੇ ਹਾਂ ਰਸਤੇ ਵਿੱਚ ਸਾਡੇ ਮਗਰ ਤਾਂ ਡਾਕੂ ਪੈ ਗਏ ਸਨ ਸਾਡੇ ਨਾਲ ਕੁਝ ਮਾਈਆਂ ਤੇ ਕੁਝ ਬੱਚੇ ਵੀ ਸਨ ਉਹ ਲੁਟੇਰੇ ਮਾਈਆਂ ਦੇ ਗਹਿਣੇ ਗੱਟੇ ਲਾਹਣ ਨੂੰ ਫਿਰਦੇ ਸਨ ਬਾਬਾ ਜੀ ਅਸੀਂ ਤਾਂ ਮਸਾਂ ਹੀ ਭੱਜ ਕੇ ਜਾਨ ਬਚਾਈ ਹੈ ਜਦੋਂ ਅਸੀਂ ਨਾਨਕਸਰ ਦੇ ਨੇੜੇ ਪਹੁੰਚੇ ਤਾਂ ਉਹ ਲੁਟੇਰੇ ਸਾਨੂੰ ਕਹਿਣ ਲੱਗੇ

ਕਿ ਕੋਈ ਨਾ ਕੱਲ ਤੁਸੀਂ ਫਿਰ ਇਸੇ ਹੀ ਰਸਤੇ ਤੇ ਤਾਂ ਵਾਪਸ ਆਓਗੇ ਫਿਰ ਤੁਹਾਡੇ ਖਬਰ ਲਵਾਂਗੇ ਬਾਬਾ ਜੀ ਤੁਸੀਂ ਮਿਹਰ ਕਰੋ ਸਾਡੇ ਨਾਲ ਕੁਝ ਪਹਿਰੇ ਵਾਲੇ ਬੰਦਿਆਂ ਨੂੰ ਭੇਜ ਦਿਓ ਨਹੀਂ ਤਾਂ ਉਹ ਲੁਟੇਰੇ ਅੱਜ ਸਾਨੂੰ ਨੁਕਸਾਨ ਪਹੁੰਚਾ ਦੇਣਗੇ ਬਾਬਾ ਜੀ ਉਹਨਾਂ ਦੀ ਬੇਨਤੀ ਸੁਣ ਕੇ ਮੁਸਕਰਾਉਣ ਲੱਗੇ ਅਤੇ ਬਚਨ ਕਰਨ ਲੱਗੇ ਭਲਿਓ ਤੁਸੀਂ ਕਿਵੇਂ ਆਏ ਹੋ ਸੰਗਤ ਬੇਨਤੀ ਕਰਨ ਲੱਗੀ ਬਾਬਾ ਜੀ ਅਸੀਂ ਤਾਂ ਪੂਰਨਮਾਸੀ ਤੇ ਹਾਜਰੀ ਭਰਨ ਲਈ ਆਏ ਹਾਂ ਬਾਬਾ ਜੀ ਪੁੱਛਣ ਲੱਗੇ ਭਾਈ ਤੁਸੀਂ ਨੌਵੇਂ ਮਹੱਲੇ ਦੇ ਸਲੋਕ ਸੁਣੇ ਸੀ ਅਰਦਾਸ ਵਿੱਚ ਹਾਜਰੀ ਭਰੀ ਸੀ ਹੁਣ ਸੰਗਤ ਕਹਿਣ ਲੱਗੀ ਬਾਬਾ ਜੀ ਅਸੀਂ ਸਲੋਕਾਂ ਤੋਂ ਲੈ ਕੇ ਆਪ ਜੀ ਦੇ ਬਚਨਾਂ ਤੱਕ ਪੂਰਾ ਹੀ ਦੀਵਾਨ ਸੁਣਿਆ ਹੈ ਅਤੇ ਬੈਠ ਕੇ ਹਾਜਰੀ ਭਰੀ ਹੈ ਹੁਣ ਬਾਬਾ ਈਸ਼ਰ ਸਿੰਘ ਜੀ ਬਚਨ ਕਰਨ ਲੱਗੇ ਭਾਈ ਆਪਣੇ ਬਾਪੂ ਭਾਵ ਕਿ ਬਾਬਾ ਨੰਦ ਸਿੰਘ ਜੀ ਦੀ ਤੁਹਾਨੂੰ ਸਮੱਤ ਬਖਸ਼ਦੇ ਹਨ ਜਿਹੜਾ ਇਥੇ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀ ਭਰ ਕੇ ਸਿੱਧਾ ਆਪਣੇ

ਹੁਣ ਬਾਬਾ ਈਸ਼ਰ ਸਿੰਘ ਜੀ ਬਚਨ ਕਰਨ ਲੱਗੇ ਭਾਈ ਆਪਣੇ ਬਾਪੂ ਭਾਵ ਕਿ ਬਾਬਾ ਨੰਦ ਸਿੰਘ ਜੀ ਦੀ ਤੁਹਾਨੂੰ ਸਮੱਤ ਬਖਸ਼ਦੇ ਹਨ ਜਿਹੜਾ ਇਥੇ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀ ਭਰ ਕੇ ਸਿੱਧਾ ਆਪਣੇ ਘਰ ਨੂੰ ਨਾਮ ਜਪਦਾ ਹੋਇਆ ਪੜਦਾ ਹੋਇਆ ਜਾਂਦਾ ਹੈ ਉਸ ਦੇ ਨਾਲ ਸ਼ਹੀਦ ਸਿੰਘਾਂ ਦਾ ਪਹਿਰਾ ਉਹਨਾਂ ਦੇ ਘਰ ਤੱਕ ਜਾਂਦਾ ਹੈ ਜਿਹੜੇ ਉਹਨਾਂ ਦੇ ਘਰ ਦੇ ਅਧੂਰੇ ਕੰਮ ਹੁੰਦੇ ਹਨ ਸ਼ਹੀਦ ਸਿੰਘ ਫਿਰ ਉਹਨਾਂ ਨੂੰ ਵੀ ਪੂਰਿਆਂ ਕਰ ਦਿੰਦੇ ਹਨ ਬਾਬਾ ਜੀ ਕਹਿੰਦੇ ਕਿ ਆਪਣੇ ਬਾਬਾ ਜੀ ਅੱਜ ਵੀ ਹਾਜ਼ਰ ਹਨ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਭਾਵਨਾ ਰੱਖ ਕੇ ਉੱਚਾ ਦਰ ਬਾਬੇ ਨਾਨਕ ਦਾ ਸੋਹਣਾ ਦਰ ਬਾਬੇ ਨਾਨਕ ਦਾ ਇਹ ਧਾਰਨਾ ਪੜ੍ਦੇ ਜਾਇਓ ਸੰਗਤ ਨੇ ਸਤ ਬਚਨ ਕਿਹਾ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕੀਤੀ ਨਮਸਕਾਰ ਕਰਕੇ ਆਪਣੇ ਪਿੰਡ ਨੂੰ ਉਹ ਤੁਰ ਪਏ ਤੇ ਨਮਸਕਾਰ ਕਰਕੇ ਰਸਤੇ ਵਿੱਚ ਉਹਨਾਂ ਡਾਕੂਆਂ ਨੇ ਫਿਰ ਘੇਰ ਲਿਆ ਪਰ ਸੰਗਤ ਵੱਲ ਆਉਂਦਿਆਂ ਹੀ ਉਹ ਡਰ ਕੇ ਡਾਕੂ ਭੱਜ ਗਏ ਤੇ ਜਾਂਦੇ ਜਾਂਦੇ ਕਹਿਣ ਲੱਗੇ ਇਹ ਸੰਤਾਂ ਨੇ ਸਾਰੇ ਹੀ ਸੇਵਾਦਾਰ ਬਰਸ਼ੇ ਤੇ ਤਲਵਾਰਾਂ ਵਾਲੇ ਹੀ ਕਿਉਂ ਭੇਜ ਦਿੱਤੇ ਹਨ

ਉਹਨਾਂ ਨੂੰ ਵੀ ਸੰਗਤ ਦੇ ਨਾਲ ਆਉਂਦੇ ਘੋੜੇ ਤੇ ਸਵਾਰ ਸ਼ਸਤਰਧਾਰੀ ਸ਼ਹੀਦ ਸਿੰਘਾਂ ਦੇ ਦਰਸ਼ਨ ਹੋਏ ਕੁਝ ਦਿਨਾਂ ਬਾਅਦ ਜਦੋਂ ਸੰਗਤ ਫਿਰ ਨਾਨਕਸਰ ਬਾਬਾ ਜੀ ਦੇ ਦਰਸ਼ਨ ਕਰਨ ਗਈ ਤਾਂ ਬਾਬਾ ਜੀ ਉਹਨਾਂ ਨੂੰ ਪੁੱਛਣ ਲੱਗੇ ਹਾਂ ਬਈ ਗੁਰਮੁਖੋ ਸੁਣੋ ਫਿਰ ਉਸ ਦਿਨ ਕੀ ਬੀਤੀ ਸੰਗਤ ਕਹਿਣ ਲੱਗੀ ਉਸ ਦਿਨ ਕੀ ਬੀਤਣੀ ਸੀ ਸਾਰੇ ਡਾਕੂ ਡਰ ਕੇ ਭੱਜ ਗਏ ਤੇ ਕਹਿਣ ਲੱਗੇ ਸੰਤਾਂ ਨੇ ਤਾਂ ਸਾਰੇ ਹੀ ਆਪਣੇ ਸੇਵਾਦਾਰ ਬਰਸ਼ੇ ਤੇ ਤਲਵਾਰਾਂ ਦੇ ਕੇ ਭੇਜੇ ਹਨ ਇਹ ਤਾਂ ਸਾਨੂੰ ਮਾਰ ਦੇਣਗੇ ਬਾਬਾ ਜੀ ਮੁਸਕਰਾਉਣ ਲੱਗੇ ਤੇ ਬਚਨ ਕਰਨ ਲੱਗੇ ਭਾਈ ਜਿਸ ਘਰ ਵਿੱਚ ਗੁਰੂ ਨਾਨਕ ਹਾਜ਼ਰ ਨਾਜ਼ਰ ਜਾਣ ਕੇ ਸੇਵਾ ਕੀਤੀ ਜਾਵੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਮੱਤ ਤੇ ਮਰਿਆਦਾ ਤੇ ਕਾਇਮ ਰਿਹਾ ਜਾਵੇ ਜਿਸ ਘਰ ਵਿੱਚ ਗੁਰੂ ਜੀ ਦੀ ਬਾਣੀ ਦੇ ਜਾਪ ਹੁੰਦੇ ਹਨ ਉਸ ਘਰ ਵਿੱਚ ਸ਼ਹੀਦੀ ਸਿੰਘਾਂ ਦਾ ਪਹਿਰਾ ਜਰੂਰ ਲੱਗ ਜਾਂਦਾ ਹੈ। ਅਤੇ ਫਿਰ ਸ਼ਹੀਦ ਸਿੰਘ ਉਹਨਾਂ ਦੇ ਘਰ ਪਰਿਵਾਰ ਦੇ ਸਾਰੇ ਹੀ ਕਾਰਜ ਰਾਸ ਕਰ ਦਿੰਦੇ ਹਨ ਭਾਈ ਤੁਸੀਂ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਪੂਰਨਮਾਸ਼ੀ ਦੇ ਦਿਨ ਹਾਜ਼ਰੀ ਭਰਿਆ ਕਰੋ ਆਪਾਂ ਸਾਰੇ ਹੀ ਸਿੱਖ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੁੱਤ ਧੀਆਂ ਹਨ

ਇਸ ਲਈ ਗੁਰੂ ਨਾਨਕ ਪਾਤਸ਼ਾਹ ਜੀ ਦੇ ਲਈ ਇੱਥੇ ਹਾਜ਼ਰੀ ਭਰਨ ਵਾਲਿਆਂ ਦੇ ਸਾਰੇ ਹੀ ਕਾਰਜ ਫਿਰ ਆਪ ਹੀ ਸ਼ਹੀਦ ਸਿੰਘ ਰਾਸ ਕਰਵਾ ਦਿੰਦੇ ਹਨ ਬਾਬਾ ਜੀ ਅਕਸਰ ਹੀ ਬਚਨ ਕਰਿਆ ਕਰਦੇ ਸਨ ਫੌਜਾਂ ਹਰ ਸਿੱਖ ਦੇ ਘਰ ਅੰਮ੍ਰਿਤ ਵੇਲੇਤ ਵਜੇ ਜਰੂਰ ਜਾਂਦੇ ਹਨ ਤੁਸੀਂ ਕਦੇ ਇਹ ਗੱਲ ਨੂੰ ਮਹਿਸੂਸ ਕਰਕੇ ਵੇਖਿਓ ਕਿ ਇੱਕ ਵਾਰ ਸਾਨੂੰ ਸਭ ਨੂੰ ਸਵੇਰੇਤਿੰ ਵਜੇ ਦੇ ਕਰੀਬ ਜਾਗ ਜਰੂਰ ਹੀ ਆਉਂਦੀ ਹੈ। ਤੁਸੀਂ ਖੁਦ ਮਹਿਸੂਸ ਕਰਕੇ ਵੇਖ ਲੈਣਾ ਸ਼ਹੀਦ ਸਿੰਘ ਤਾਂ ਗੁਰੂ ਜੀ ਦੇ ਹੁਕਮ ਅਨੁਸਾਰ ਹੀ ਆਉਂਦੇ ਹਨ ਕਿ ਹਰ ਗੁਰੂ ਦਾ ਸਿੱਖ ਉੱਠ ਕੇ ਗੁਰੂ ਦੀ ਯਾਦ ਵਿੱਚ ਜੁੜ ਜਾਵੇ ਪਰ ਜਿਹੜੇ ਉਸ ਸਮੇਂ ਨਹੀਂ ਉੱਠਦੇ ਗੁਰੂ ਜੀ ਫਿਰ ਸ਼ਹੀਦ ਸਿੰਘਾਂ ਨੂੰ ਪੰਜ ਕੁ ਵਜੇ ਭੇਜਦੇ ਹਨ। ਕਿ ਜਾਓ ਮੇਰੇ ਸਿੱਖਾਂ ਨੂੰ ਉਠਾ ਕੇ ਆਓ ਬਾਬਾ ਜੀ ਕਹਿੰਦੇ ਹਨ ਕਿ ਜਿਹੜੇ ਤਾਂ ਸ਼ਹੀਦ ਸਿੰਘਾਂ ਦੇ ਉਠਾਇਆ ਉੱਠ ਪੈਂਦੇ ਹਨ ਅਤੇ

ਗੁਰੂ ਦੀ ਯਾਦ ਵਿੱਚ ਜੁੜ ਜਾਂਦੇ ਹਨ ਫਿਰ ਗੁਰੂ ਜੀ ਉਹਨਾਂ ਦੇ ਘਰ ਦੇ ਉੱਪਰ ਸ਼ਹੀਦ ਸਿੰਘਾਂ ਦਾ ਪਹਿਰਾ ਲਗਵਾ ਦਿੰਦੇ ਹਨ ਇਹਨਾਂ ਘਰਾਂ ਦੇ ਫਿਰ ਸਾਰੇ ਹੀ ਕਾਰਜ ਰਾਸ ਹੋਣੇ ਸ਼ੁਰੂ ਹੋ ਜਾਂਦੇ ਹਨ ਪਰ ਜਿਹੜੇ ਸ਼ਹੀਦ ਸਿੰਘਾਂ ਦੇ ਉਠਾਇਆ ਨਹੀਂ ਉੱਠਦੇ ਗੁਰੂ ਦੀ ਯਾਦ ਵਿੱਚ ਨਹੀਂ ਜੁੜਦੇ ਉਹ ਫਿਰ ਗੁਰੂ ਦੀਆਂ ਬਖਸ਼ਿਸ਼ਾਂ ਤੋਂ ਵਾਂਝੇ ਹੀ ਰਹਿ ਜਾਂਦੇ ਹਨ ਭਾਵ ਕਿ ਫਿਰ ਉਹ ਕਰਮਾਂ ਦਾ ਕੀਤਾ ਹੋਇਆ ਜਰੂਰ ਭੋਗਦੇ ਹਨ ਸਾਧ ਸੰਗਤ ਜੀ ਅਸੀਂ ਵੀ ਕੋਸ਼ਿਸ਼ ਕਰੀਏ ਕਿ ਜੇਕਰ ਸਾਡੀ ਜਾਗਤ ਵਜੇ ਖੁੱਲ ਜਾਂਦੀ ਹੈ ਤਾਂ ਅਸੀਂ ਉਸ ਵੇਲੇ ਹੀ ਉੱਠ ਕੇ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਜੁੜ ਜਾਈਏ

ਤੇ ਜੇਕਰ ਸਾਡੀ ਜਾਗ ਪੰਜ ਵਜੇ ਵੀ ਖੁੱਲਦੀ ਹੈ ਤਾਂ ਫਿਰ ਵੀ ਬਹੁਤ ਵਧੀਆ ਗੱਲ ਹੈ ਉਸ ਵੇਲੇ ਵੀ ਅਸੀਂ ਪਰਮਾਤਮਾ ਜੀ ਦੇ ਨਾਲ ਜੁੜ ਸਕਦੇ ਹਾਂ ਪਰਮਾਤਮਾ ਜੀ ਫਿਰ ਸਾਡੇ ਉੱਤੇ ਵੇਖ ਲੈਣਾ ਕਿਵੇਂ ਮਿਹਰ ਭਰਿਆ ਹੱਥ ਰੱਖ ਦੇਣਗੇ ਸਾਡਾ ਲੋਕ ਪਰਲੋਕ ਸਵਾਰਿਆ ਜਾਵੇਗਾ ਤੇ ਵੇਖਣਾ ਸਾਡੇ ਘਰਾਂ ਦੇ ਸਾਰੇ ਹੀ ਕਾਰਜ ਰਸ ਹੋ ਜਾਣਗੇ ਸਾਨੂੰ ਜਿੰਨੀਆਂ ਵੀ ਕੋਈ ਪਰੇਸ਼ਾਨੀਆਂ ਹਨ ਪਰਮਾਤਮਾ ਜੀ ਉਹਨਾਂ ਨੂੰ ਆਪ ਪੂਰਿਆਂ ਖਤਮ ਹੀ ਕਰ ਦੇਣਗੇ ਸਾਡੀ ਜ਼ਿੰਦਗੀ ਵਿੱਚ ਸਿਰਫ ਸੁੱਖ ਹੀ ਸੁੱਖ ਹੋਣਗੇ ਦੁੱਖ ਤਾਂ ਫਿਰ ਇੱਕ ਮਾਤਰ ਹੀ ਰਹਿ ਜਾਣਗੇ ਜੇਕਰ ਕਿਤੇ ਦੁੱਖ ਆ ਵੀ ਜਾਵੇਗਾ ਤਾਂ ਸਾਨੂੰ ਮਹਿਸੂਸ ਨਹੀਂ ਹੋਵੇਗਾ ਅਸੀਂ ਤਾਂ ਬਸ ਸ਼ਹੀਦ ਸਿੰਘਾਂ ਦੀ ਮਿਹਰ ਭਰਿਆ ਹੱਥ ਹੀ ਆਪਣੇ ਸਿਰ ਤੇ ਰਖਵਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *