ਗੁਰੂ ਗੋਬਿੰਦ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਦਾ ਮਿਲਾਪ ਕਿੰਵੇ ਹੋਇਆ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਕਿ ਜਿਸ ਸਿੱਖ ਨੇ ਅੰਮ੍ਰਿਤ ਛਕਣਾ ਹੋਵੇ ਉਹ ਸਵੇਰੇ ਇਸ਼ਨਾਨ ਕਰਕੇ ਸਾਰੇ ਕਕਾਰ ਸਹਿਤ ਦੀਵਾਨ ਵਿੱਚ ਆ ਕੇ ਆਪਣੇ ਨਾਂ ਲਿਖਾ ਦਵੋ ਭਾਈ ਭਗਤ ਮਾਤਾ ਜਿਉਣੀ ਅਤੇ ਬਾਬਾ ਦੀਪ ਸਿੰਘ ਜੀ ਨੇ ਵੀ ਆਪਣੇ ਨਾਂ ਦੀਵਾਨ ਵਿੱਚ ਜਾ ਕੇ ਲਿਖਾ ਦਿੱਤੇ ਵਿਸਾਖੀ ਵਾਲੇ ਦਿਨ ਆਸਾ ਦੀ ਵਾਰ ਦੇ ਭੋਗ ਪਿੱਛੋਂ ਕਵੀ ਦਰਬਾਰ ਸਜਾਇਆ ਗਿਆ ਜਿਸ ਵਿੱਚ ਪੀਰ ਰਸੀ ਕਵਿਤਾਵਾਂ ਗਾਈਆਂ ਗਈਆਂ ਫਿਰ ਸਾਰੇ ਸਿੱਖਾਂ ਨੂੰ ਇਹ ਸਮਝਾਇਆ ਗਿਆ

ਕਿ ਜਿਨਾਂ ਨੇ ਅੰਮ੍ਰਿਤ ਛਕਣਾ ਹੋਵੇ ਉਹ ਦੀਵਾਨ ਹਾਲ ਵਿੱਚ ਪਹੁੰਚ ਜਾਣ ਅਤੇ ਜਿਵੇਂ ਉਹਨਾਂ ਦਾ ਨਾਂ ਬੋਲਿਆ ਜਾਵੇ ਉਹ ਗੁਰੂ ਜੀ ਪਾਸੋਂ ਅੰਮ੍ਰਿਤ ਪਾਨ ਕਰਨ ਭਾਈ ਭਗਤੂ ਮਾਤਾ ਜਿਉਣੀ ਅਤੇ ਬਾਬਾ ਦੀਪ ਸਿੰਘ ਜੀ ਵੀ ਦੀਵਾਨ ਹਾਲ ਪਹੁੰਚ ਗਈ ਦੀਵਾਨ ਹਾਲ ਵਿੱਚ ਬੈਠੇ ਉਹ ਬੜੀ ਸ਼ਰਧਾ ਨਾਲ ਵਾਹਿਗੁਰੂ ਦੇ ਨਾਮ ਦਾ ਜਾਪ ਕਰਦੇ ਰਹੇ ਅਤੇ ਆਪਣੀ ਵਾਰੀ ਨੂੰ ਉਡੀਕਦੇ ਰਹੇ ਜਦ ਉਹਨਾਂ ਦੇ ਨਾਂ ਬੋਲੇ ਗਏ ਤਾਂ ਉਹ ਵੀ ਅੰਮ੍ਰਿਤ ਛਕਣ ਗੁਰੂ ਜੀ ਪਾਸ ਪਹੁੰਚ ਗਏ ਜਦ ਬਾਬਾ ਦੀਪ ਸਿੰਘ ਜੀ ਦੀ ਵਾਰੀ ਆਈ ਤਾਂ

ਉਸ ਦੀਆਂ ਅੱਖਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਨਾਲ ਦੋ ਚਾਰ ਹੋਈਆਂ ਗੁਰੂ ਜੀ ਦੀਪ ਦੇ ਤੱਤ ਕਾਠ ਅਤੇ ਅਥਾਹ ਸ਼ਰਧਾ ਨੂੰ ਵੇਖ ਕੇ ਫਿਰ ਮੁਸਕਰਾ ਪਏ ਜਦ ਤਿੰਨਾਂ ਨੇ ਅੰਮ੍ਰਿਤ ਛੱਕ ਲਿਆ ਤਾਂ ਉਹਨਾਂ ਦੇ ਨਾਂ ਭਾਈ ਭਗਤ ਸਿੰਘ ਮਾਤਾ ਜੀਵਨ ਕੌਰ ਅਤੇ ਭਾਈ ਦੀਪ ਸਿੰਘ ਹੋ ਗਏ ਹੁਣ ਉਹਨਾਂ ਨੂੰ ਵੀ ਚੋਲੇ ਪਾਏ ਹੋਏ ਸਨ ਅਤੇ ਗੱਲਾਂ ਵਿੱਚ ਕਿਰਪਾਨਾਂ ਸੱਚਾਈਆਂ ਹੋਈਆਂ ਸਨ ਉਹਨਾਂ ਨੂੰ ਆਪ ਹੀ ਅਨੁਭਵ ਹੋ ਰਿਹਾ ਸੀ ਜਿਵੇਂ ਸੱਚ ਮੁੱਚ ਉਹ ਇੱਕ ਬੱਕਰੀ ਤੋਂ ਸ਼ੇਰ ਬਣ ਗਏ ਹੋਣ ਜਦ ਸਾਰਿਆਂ ਨੇ ਅੰਮ੍ਰਿਤ ਛਕ ਲਿਆ ਤਾਂ ਗੁਰੂ ਜੀ ਨੇ ਫਿਰ ਸਿੱਖ ਰਹਿਤ ਮਰਿਆਦਾ ਬਾਰੇ ਸਮਝਾਇਆ ਭਾਈ ਭਗਤ ਸਿੰਘ ਮਾਤਾ ਜੀਵਨ ਕੌਰ ਅਤੇ ਭਾਈ ਦੀਪ ਸਿੰਘ ਕੁਝ ਦਿਨ ਅਨੰਦਪੁਰ ਸਾਹਿਬ ਹੀ ਠਹਿਰੇ ਉਹ ਉੱਥੇ ਲੰਗਰ ਵਿੱਚ ਸੇਵਾ ਕਰਦੇ ਅਤੇ ਉੱਥੇ ਹੀ ਪ੍ਰਸ਼ਾਦੇ ਛਕ ਲੈਂਦੇ ਪਰ ਭਾਈ ਦੀਪ ਸਿੰਘ ਗੁਰੂ ਜੀ ਦੀ ਫੌਜ ਨੂੰ ਵੇਖਣ ਜਾਂਦਾ ਉਹਨਾਂ ਦੀ ਹਥਿਆਰਾਂ ਦਾ ਅਧਿਐਨ ਕਰਦਾ ਉਸ ਨੂੰ ਪਤਾ ਲੱਗਾ ਕਿ ਉਸ ਸਾਰੇ ਯੋਧੇ ਆਪਣਾ ਘਰ ਬਾਰ ਛੱਡ ਕੇ ਆਏ ਸਨ

ਗੁਰੂ ਜੀ ਫੈਜ਼ ਦੇ ਬਕਾਇਦਾ ਮੈਂਬਰ ਸਨ ਉਹਨਾਂ ਨੂੰ ਹਰ ਪ੍ਰਕਾਰ ਦੇ ਸ਼ਸਤਰ ਚਲਾਉਣ ਦੀ ਸਿਖਲਾਈ ਦਿੱਤੀ ਜਾਂਦੀ ਸੀ। ਘੋੜ ਸਵਾਰੀ ਗਤਕੇ ਬਾਜੀ ਤੀਰ ਅੰਦਾਜੀ ਆਦਿ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਸਨ ਇਸ ਤੋਂ ਉਪਰੰਤ ਉਸ ਵੇਖਿਆ ਕਿ ਇਹਨਾਂ ਸਿੱਖਾਂ ਨੂੰ ਵਿਦਿਆ ਵੀ ਪੜ੍ਹਾਈ ਜਾਤੀ ਸੀ ਇਹ ਸਭ ਕੁਝ ਵੇਖ ਭਾਈ ਦੀਪ ਸਿੰਘ ਨੇ ਇਹ ਪੱਕਾ ਇਰਾਦਾ ਕਰ ਲਿਆ ਕੀ ਉਹ ਗੁਰੂ ਜੀ ਪਾਸ ਹੀ ਰਹੇਗਾ ਅਤੇ ਵਿਦਿਆ ਪੜੇਗਾ ਅਤੇ ਸ਼ਸਤਰ ਚਲਾਉਣ ਵਿੱਚ ਨਿਪੁੰਨ ਬਣੇਗਾ ਉਸਨੇ ਆਪਣੇ ਮਨ ਦੀ ਗੱਲ ਆਪਣੇ ਮਾਤਾ ਪਿਤਾ ਨੂੰ ਦੱਸ ਦਿੱਤੀ

ਉਸ ਸਮੇਂ ਗੁਰੂ ਜੀ ਵੱਖ ਵੱਖ ਪ੍ਰਾਤਾਂ ਦੀਆਂ ਸੰਗਤਾਂ ਨੂੰ ਵਿਦਿਆਕੀਆਂ ਦੇ ਰਹੇ ਸਨ ਜਦ ਉਹ ਭਾਈ ਦੀਪ ਸਿੰਘ ਕੋਲ ਆਏ ਤਾਂ ਭਾਈ ਦੀਪ ਸਿੰਘ ਉਹਨਾਂ ਦੇ ਚਰਨੀ ਡਿੱਗ ਪਿਆ ਅਤੇ ਕਹਿਣ ਲੱਗਾ ਮਹਾਰਾਜ ਮੈਂ ਪਿੰਡ ਨਹੀਂ ਜਾਣਾ ਮੈਨੂੰ ਆਪਣੀ ਸੇਵਾ ਵਿੱਚ ਹੀ ਰੱਖੋ ਗੁਰੂ ਜੀ ਨੇ ਭਾਈ ਦੀਪ ਸਿੰਘ ਜੀ ਨੂੰ ਫੜ ਕੇ ਆਪਣੀ ਛਾਤੀ ਨਾਲ ਲਾ ਲਿਆ ਅਤੇ ਭਾਈ ਭਗਤ ਸਿੰਘ ਅਤੇ ਮਾਤਾ ਜੀਵਨ ਕੌਰ ਨੂੰ ਕਹਿਣ ਲੱਗੇ ਮਹਾਂਪੁਰਸ਼ੋ ਤੁਸੀਂ ਪਿੰਡ ਚੱਲੋ ਭਾਈ ਦੀਪ ਸਿੰਘ ਨੂੰ ਸਾਡੇ ਪਾਸ ਹੀ ਰਹਿਣ ਦਵੋ ਇਹ ਸਿੱਖ ਕੌਮ ਦਾ ਦੀਪ ਬਣੇਗਾ ਅਜਿਹੇ ਸੂਰਮੇ ਦੀ ਸਾਨੂੰ ਬਹੁਤ ਲੋੜ ਹੈ ਭਾਈ ਭਗਤ ਸਿੰਘ ਅਤੇ ਮਾਤਾ ਜੀਵਨ ਕੌਰ ਪਿੰਡ ਚਲੇ ਗਏ ਅਤੇ ਭਾਈ ਦੀਪ ਸਿੰਘ ਗੁਰੂ ਸੇਵਾ ਵਿੱਚ ਲੱਗ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *