ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸਰਵਣ ਕਰ ਰਹੇ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਬੇਬੇ ਨਾਨਕੀ ਦੇ ਘਰ ਸੁਲਤਾਨਪੁਰ ਵਿਖੇ ਆਏ ਬੇਬੇ ਨਾਨਕੀ ਜੀ ਨੂੰ ਵੀਰ ਦੇ ਦਰਸ਼ਨ ਕਰਕੇ ਚਾਅ ਚੜ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਬੇਬੇ ਨਾਨਕੀ ਜੀ ਦੇ ਘਰ ਆ ਗਏ ਸਨ ਬੇਬੇ ਨਾਨਕੀ ਗੁਰੂ ਜੀ ਦੇ ਦਰਸ਼ਨ ਕਰਕੇ ਬਹੁਤ ਪ੍ਰਸੰਨ ਹੋਏ ਸਨ ਜਦ ਉਹ ਗੁਰੂ ਜੀ ਦੇ ਚਰਨੀ ਹੱਥ ਲਾਉਣ ਲੱਗੇ ਤਾਂ ਗੁਰੂ ਜੀ ਨੇ ਉਹਨਾਂ ਨੂੰ ਅੱਗੋਂ ਰੋਕ ਲਿਆ ਅਤੇ ਸੀਸ ਤੇ ਹੱਥ ਫੇਰ ਕੇ ਅਸ਼ੀਰਵਾਦ ਦਿੱਤਾ ਬੇਬੇ ਨਾਨਕੀ ਜੀ ਨੇ ਗੁਰੂ ਜੀ ਅਤੇ
ਭਾਈ ਬਾਲਾ ਜੀ ਭਾਈ ਮਰਦਾਨਾ ਜੀ ਨੂੰ ਘਰ ਦੇ ਅੰਦਰ ਬਿਠਾਇਆ ਅਤੇ ਆ ਭਾਈਆ ਜੈ ਰਾਮ ਜੀ ਨੂੰ ਸੁਨੇਹਾ ਭੇਜਿਆ ਕਿ ਘਰ ਨੂੰ ਆ ਜਾਵੋ ਵੀਰ ਨਾਨਕ ਜੀ ਆਏ ਹਨ ਬੇਬੇ ਨਾਨਕੀ ਜੀ ਨੇ ਉਹਨਾਂ ਲਈ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਭਾਈਆ ਜੈ ਰਾਮ ਜੀ ਵੀ ਗੁਰੂ ਨਾਨਕ ਬਾਰੇ ਸੁਣ ਕੇ ਘਰ ਆ ਗਏ ਉਹਨਾਂ ਸਭ ਨੇ ਇਕੱਠੇ ਬੈਠ ਕੇ ਪ੍ਰਸ਼ਾਦਾ ਛਕਿਆ ਉਸ ਤੋਂ ਬਾਅਦ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਗੁਰੂ ਜੀ ਤੋਂ ਆਗਿਆ ਲੈ ਕੇ ਰਾਏ ਭੋਏ ਦੀ ਤਲਵੰਡੀ ਚਲੇ ਗਏ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਸਭ ਤੋਂ ਪਹਿਲੋਂ ਮਾਤਾ ਮਹਿਤਾ ਕਲਿਆਣ ਦਾਸ ਜੀ ਅਤੇ ਮਾਤਾ ਤ੍ਰਿਪਤਾ ਜੀ ਨੂੰ ਮਿਲੇ ਉਹਨਾਂ ਨੂੰ ਗੁਰੂ ਜੀ ਦੀ ਸੁਖ ਸਾਂਦ ਬਾਰੇ ਦੱਸਿਆ ਅਤੇ
ਫਿਰ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਰਾਏ ਬੁਲਾਰ ਨੂੰ ਵੀ ਭਾਈ ਮਰਦਾਨਾ ਜੀ ਤੋਂ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਯਾਤਰਾ ਤੋਂ ਵਾਪਸ ਆ ਗਏ ਹਨ ਅਤੇ ਸੁਲਤਾਨਪੁਰ ਬੇਬੇ ਨਾਨਕੀ ਜੀ ਦੇ ਘਰ ਰੁਕ ਗਏ ਹਨ ਰਾਏ ਬੁਲਾਰ ਨੇ ਗੁਰੂ ਜੀ ਦੇ ਦਰਸ਼ਨ ਕੀਤਿਆਂ ਬਹੁਤ ਸਮਾਂ ਹੋ ਗਿਆ ਸੀ ਉਸ ਨੂੰ ਗੁਰੂ ਜੀ ਤੇ ਬਹੁਤ ਸ਼ਰਧਾ ਸੀ ਉਹ ਹਮੇਸ਼ਾ ਗੁਰੂ ਜੀ ਨੂੰ ਯਾਦ ਕਰਦਾ ਰਹਿੰਦਾ ਸੀ ਉਸਨੇ ਮਹਿਤਾ ਕਲਿਆਣ ਕਲਿਆਣ ਦਾਸ ਜੀ ਨੂੰ ਆਪਣੇ ਪਾਸ ਬੁਲਾਇਆ ਅਤੇ ਬੇਨਤੀ ਕੀਤੀ ਕਿ ਮੈਨੂੰ ਭਾਈ ਮਰਦਾਨੇ ਤੋਂ ਪਤਾ ਲੱਗਾ ਹੈ ਕਿ ਨਾਨਕ ਸੁਲਤਾਨਪੁਰ ਬੇਬੇ ਨਾਨਕੀ ਦੇ ਘਰ ਆ ਗਏ ਹਨ ਤੁਸੀਂ ਜਾਓ ਉਹਨਾਂ ਨੂੰ ਮਿਲ ਕੇ ਆਵੋ ਅਤੇ ਮੇਰੇ ਵੱਲੋਂ ਬੇਨਤੀ ਕਰਨਾ ਕਿ ਰਾਏ ਬੁਲਾਰ ਆਪ ਜੀ ਨੂੰ ਬਹੁਤ ਯਾਦ ਕਰਦਾ ਹੈ ਹੈ ਉਹ ਆਪ ਤਾਂ ਬਿਰਧ ਹੋ ਗਿਆ ਹੈ ਤੁਹਾਡੇ ਦਰਸ਼ਨ ਕਰਨ ਲਈ ਨਹੀਂ ਆ ਸਕਦਾ
ਤੁਸੀਂ ਆਪ ਆ ਕੇ ਉਸ ਨੂੰ ਦਰਸ਼ਨ ਦੇ ਜਾਵੋ ਦੂਜੇ ਦਿਨ ਮਹਿਤਾ ਕਲਿਆਣ ਦਾਸ ਜੀ ਅਤੇ ਮਾਤਾ ਤ੍ਰਿਪਤਾ ਜੀ ਸੁਲਤਾਨਪੁਰ ਬੇਬੇ ਨਾਨਕੀ ਦੇ ਘਰ ਪਹੁੰਚ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਤਾ ਪਿਤਾ ਦਾ ਬਹੁਤ ਸਤਿਕਾਰ ਕੀਤਾ ਉਹ ਸਾਰੇ ਇਕੱਠੇ ਬੈਠ ਗਏ ਮਾਤਾ ਪਿਤਾ ਨੇ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੀ ਯਾਤਰਾ ਬਾਰੇ ਪੁੱਛਿਆ ਤਾਂ ਗੁਰੂ ਜੀ ਨਾਨਕ ਦੇਵ ਜੀ ਨੇ ਉਹਨਾਂ ਨੂੰ ਸੰਖੇਪ ਵਿੱਚ ਸਾਰਾ ਹਾਲ ਦੱਸ ਦਿੱਤਾ ਜਦ ਮਾਤਾ ਪਿਤਾ ਵਾਪਸ ਤਲਵੰਡੀ ਆਉਣ ਲੱਗੇ ਤਾਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਨਾਨਕ ਤੂੰ ਪੱਖੋ ਕੇ ਪਿੰਡ ਜਾ ਕੇ ਆਪਣੇ ਪਰਿਵਾਰ ਨੂੰ ਜਰੂਰ ਮਿਲ ਆਵੀ ਅਤੇ ਤਲਵੰਡੀ ਤੋਂ ਰਾਏ ਬਲਾਰ ਨੇ ਵੀ ਤੁਹਾਨੂੰ ਬਹੁਤ ਯਾਦ ਕੀਤਾ ਹੈ
ਉਸ ਨੇ ਸਾਨੂੰ ਸੁਨੇਹਾ ਦਿੱਤਾ ਹੈ ਕਿ ਮੈਂ ਬਿਰਧ ਹੋ ਗਿਆ ਹਾਂ ਆਪ ਤਾਂ ਆ ਨਹੀਂ ਸਕਦਾ ਨਾਨਕ ਨੂੰ ਕਹਿਣਾ ਇਹ ਮੈਨੂੰ ਜਰੂਰ ਆ ਕੇ ਦਰਸ਼ਨ ਦੇਵੇ ਗੁਰੂ ਜੀ ਨੇ ਸੱਤ ਬਚਨ ਆਖ ਕੇ ਮਾਤਾ ਪਿਤਾ ਦੀ ਆਗਿਆ ਮੰਨ ਲਈ ਮਾਤਾ ਪਿਤਾ ਉਸ ਤੋਂ ਬਾਅਦ ਤਲਵੰਡੀ ਵਾਪਸ ਆ ਗਏ ਗੁਰੂ ਜੀ ਕਈ ਦਿਨ ਸੁਲਤਾਨਪੁਰ ਬੇਬੇ ਨਾਨਕੀ ਜੀ ਦੇ ਪਾਸ ਰਹੇ ਉੱਥੇ ਉਹਨਾਂ ਨੂੰ ਨਵਾਬ ਦੌਲਤ ਖਾਨ ਭਾਈ ਖਰਬੂਜੇ ਸ਼ਾਹ ਅਤੇ ਗੁਰੂ ਜੀ ਦੇ ਹੋਰ ਸਾਰੇ ਸੇਵਕ ਮਿਲੇ ਉਹ ਸਾਰੇ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ ਗੁਰੂ ਜੀ ਕੁਝ ਦਿਨ ਬੇਬੇ ਨਾਨਕੀ ਜੀ ਦੇ ਪਾਸ ਹਾਰ ਹੈ ਬਖਸ਼ ਦੇਣਾ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ