ਅੱਜ ਦੇ ਸਮੇਂ ਵਿਚ ਹਰ ਕੋਈ ਆਪਣੀ ਜਿੰ ਦਗੀ ਵਿਚ ਸਫ਼ਲ ਹੋਣਾ ਚਾਹੁੰਦਾ ਹੈ ਅਤੇ ਇਹ ਵੀ ਚਾਹੁੰਦਾ ਹੈ ਕਿ ਉਸ ਕੋਲ ਹਰ ਤਰ੍ਹਾਂ ਦੀਆਂ ਚੰਗੀਆਂ ਚੀਜ਼ਾਂ ਹੋਣ ਅਤੇ ਉਹ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਉਤੇ ਕਾਮਯਾਬ ਹੋਵੇ। ਇਸ ਤੋਂ ਇਲਾਵਾ ਉਹ ਚਾਹੁੰਦੇ ਹਨ ਕਿ ਪਰਮਾਤਮਾ ਸਾਡੀ ਝੋਲੀ ਖੁਸ਼ੀਆ ਨਾਲ ਭਰ ਜਾਵੇ ਅਤੇ ਸਾਰੇ ਦੁਖ ਮਾਫ਼ ਹੋ ਜਾਣ। ਪਰ ਜੇਕਰ ਤੁਸੀਂ ਖੁਸ਼ੀਆਂ ਪ੍ਰਾਪਤ ਕਰਨਾ ਚਾਹੁੰਦੇ ਹਨ ਤਾਂ ਇਨ੍ਹਾਂ ਕੰਮਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਕੁਝ ਪਰਹੇਜ਼ ਰੱਖਣੇ ਚਾਹੀਦੇ ਹਨ।
ਇਸ ਲਈ ਸਭ ਤੋਂ ਪਹਿਲਾਂ ਇਸ ਗੱਲ ਨੂੰ ਹਮੇਸ਼ਾ ਧਿਆਨ ਵਿਚ ਰੱਖੋ ਕਿ ਜਦੋਂ ਵੀ ਕੋਈ ਕੰਮ ਸ਼ੁਰੂ ਕਰਨਾ ਹੋਵੇ ਤਾਂ ਪਹਿਲਾਂ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ। ਇਸ ਕਰਕੇ ਪਰਮਾਤਮਾ ਦੀ ਮਿਹਰ ਭਰੀ ਨਿਗਾ ਬਣੀ ਰਹੇਗੀ। ਇਸ ਤੋਂ ਇਲਾਵਾ ਮਨੁੱਖ ਨੂੰ ਆ ਪਣੇ ਅੰਦਰ ਦੇ ਹੰਕਾਰ ਨੂੰ ਮਾਰਨਾ ਪਵੇਗਾ । ਕਿਉਂਕਿ ਜਦੋਂ ਇਨਸਾਨ ਜ਼ਿਆਦਾ ਚੁਸਤ ਚਲਾਕ ਬਣਦਾ ਹੈ ਜਾਂ ਅੰਦਰ ਹੰਕਾਰ ਰੱਖਦਾ ਹੈ ਤਾਂ ਪ੍ਰਮਾਤਮਾ ਦੀ ਕ੍ਰਿਪਾ ਨਹੀਂ ਹੁੰਦੀ।
ਇਸੇ ਤਰ੍ਹਾਂ ਮਹਾਂਪੁਰਸ਼ ਇਕ ਉਦਾਹਰਨ ਦਿਆਂ ਕਰਦੇ ਸਨ ਕਿ ਜਦੋਂ ਕਿਸੇ ਸੱਪ ਨੇ ਕਿਸੇ ਨੂੰ ਡਸਿਆ ਹੁੰਦਾ ਹੈ ਤਾਂ ਉਹ ਰੇਂਗਦਾ ਹੋਇਆ ਸਰੀਰ ਵਿਚ ਹਜ਼ਾਰ ਵਲ ਪਾ ਕੇ ਜਾਂਦਾ ਹੈ। ਪਰ ਜਦੋਂ ਉਸਨੇ ਆਪਣੀ ਖੁੱਡ ਦੇ ਵਿੱਚ ਆਉਣਾ ਹੁੰਦਾ ਹੈ ਭਾਵ ਆਪਣੇ ਘਰ ਵਿੱਚ ਆਉਣਾ ਹੁੰਦਾ ਹੈ ਤਾਂ ਉਹ ਸਿੱਧਾ ਆਪਣੀ ਖੁੱਡ ਵਿੱਚ ਵੰਡਦਾ ਹੈ। ਇਸਦਾ ਅਰਥ ਹੈ ਕਿ ਉਸ ਨੂੰ ਸਿੱਧੇ ਹੋ ਕੇ ਹੀ ਘਰ ਦੇ ਵਿਚ ਜਗ੍ਹਾ ਮਿਲਦੀ।
ਇਸ ਲਈ ਮਨੁੱਖ ਨੂੰ ਆਪਣਾ ਹੰਕਾਰ ਤਿਆਗ ਕੇ ਹੀ ਪਰਮਾਤਮਾ ਦੇ ਸੁੱਖ ਮਿਲਦੇ ਹਨ। ਇਸ ਲਈ ਜਿਆਦਾ ਤੋ ਜਿਆਦਾ ਸਮੇ ਲਈ ਪ੍ਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ ਅਤੇ ਕਿਸੇ ਨਾਲ ਵੀ ਇਰਖਾ ਨਹੀ ਕਰਨੀ ਚਾਹੀਦੀ। ਕਿਉਕਿ ਜਦੋ ਇਰਖਾ ਕਰਦੇ ਹਾ ਤਾਂ ਉਸ ਦਾ ਪ੍ਰਭਾਵ ਮਨ ਤੇ ਪੈਦਾ ਹੈ ਜਿਸ ਨਾਲ ਮਨ ਅਸ਼ਾਂਤ ਤੇ ਦੁੱਖੀ ਰਹਿੰਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀ ਕੁਝ ਹੋਰ ਘਰੇਲੂ ਨੁਸਖਿਆ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।