ਮੱਸਿਆ ਵਾਲੇ ਦਿਨ ਇਹ ਚੀਜਾਂ ਲੰਗਰ ਵਿੱਚ ਦਾਨ ਕਰਨ ਨਾਲ਼ ਪੈਸਿਆਂ ਦੇ ਢੇਰ ਲੱਗ ਜਾਣਗੇ

5 ਜੁਲਾਈ ਨੂੰ ਬਹੁਤ ਹੀ ਪਵਿੱਤਰ ਦਿਹਾੜਾ ਹੈ। ਮੱਸਿਆ ਦਾ ਪਵਿੱਤਰ ਦਿਨ ਹੈ ਜੇਕਰ ਤੁਸੀਂ ਇਸ ਦਿਨ ਲੰਗਰਾਂ ਦੇ ਵਿੱਚ ਇਹ ਇੱਕ ਚੀਜ਼ ਦਾ ਦਾਨ ਕਰ ਦਿੰਦੇ ਹੋ ਤਾਂ ਵੇਖ ਲੈਣਾ ਤੁਹਾਡੇ ਘਰ ਵਿੱਚ ਪੈਸਿਆਂ ਦੇ ਢੇਰ ਲੱਗ ਜਾਣਗੇ  ਕਿ ਕੱਲ ਮੱਸਿਆ ਦੇ ਦਿਨ ਲੰਗਰ ਦੇ ਵਿੱਚ ਜੇਕਰ ਤੁਸੀਂ ਇਹ ਇੱਕ ਚੀਜ਼ ਦੇ ਕੇ ਆਉਂਦੇ ਹੋ ਫਿਰ ਵੇਖਣਾ ਤੁਹਾਡੇ ਘਰ ਵਿੱਚ ਪੈਸਿਆਂ ਦੇ ਤਾਂ ਢੇਰ ਹੀ ਲੱਗ ਜਾਣਗੇ ਸਾਧ ਸੰਗਤ ਜੀ ਸਾਨੂੰ ਮਹਾਂਪੁਰਖ ਇੱਕ ਜੁਗਤ ਸਿਖਾਉਂਦੇ ਹਨ ਕਿ ਜਦੋਂ ਵੀ ਗੁਰੂ ਘਰ ਜਾਓ ਤਾਂ ਗੁਰੂ ਦੇ ਲੰਗਰਾਂ ਵਿੱਚ ਆਹ ਇੱਕ ਸੇਵਾ ਜਰੂਰ ਕਰਕੇ ਆਇਆ ਕਰੋ ਇਹ ਸੇਵਾ ਸਾਡੀ ਜ਼ਿੰਦਗੀ ਨੂੰ ਬਦਲ ਸਕਦੀ ਹੈ ਇਸ ਸੇਵਾ ਤੋਂ ਖੁਸ਼ ਹੋ ਕੇ ਸਤਿਗੁਰੂ ਜੀ ਸਾਨੂੰ ਕਹਿ ਸਕਦੇ ਹਨ ਨਿਹਾਲ ਉਹ ਕਿਹੜੀ ਸੇਵਾ ਹੈ ਜਿਸ ਨੂੰ ਕਰਕੇ ਸਾਡੇ ਸਾਰੇ ਹੀ ਕਾਰਜ ਰਾਸ ਹੋ ਜਾਂਦੇ ਹਨ ਸਾਡੇ ਗਰੀਬੀ ਕੱਟੀ ਜਾਂਦੀ ਹੈ ਤੇ ਕਿੱਦਾਂ ਸੇਵਾ ਕਰਨੀ ਹੈ ਇਸ ਬਾਰੇ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਜੀ

ਸਾਧ ਸੰਗਤ ਜੀ ਇਸ ਸਭ ਨੂੰ ਸਮਝਾਉਣ ਦੇ ਲਈ ਗੁਰੂ ਇਤਿਹਾਸ ਦੇ ਇੱਕ ਸਾਖੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਸਾਨੂੰ ਇਸ ਸਾਖੀ ਵਿੱਚੋਂ ਹੀ ਉਹ ਜੁਗਤ ਮਿਲਣੀ ਹੈ ਜਿਸ ਨਾਲ ਸਾਨੂੰ ਉਹ ਖੁਸ਼ੀ ਬਰਕਤ ਤੇ ਵਿਗੜੇ ਕੰਮ ਬਣਾਉਣ ਦਾ ਤਰੀਕਾ ਮਿਲ ਜਾਵੇਗਾ। ਧਨ ਦੀ ਪ੍ਰਾਪਤੀ ਦਾ ਉਪਾਅ ਮਿਲ ਜਾਵੇਗਾ ਇਹ ਸਾਖੀ ਸਾਡੇ ਲਈ ਬਹੁਤ ਹੀ ਵੱਡੀ ਸਿੱਖਿਆ ਬਣ ਜਾਵੇਗੀ ਖਾਸ ਤੌਰ ਤੇ ਉਹਨਾਂ ਦੇ ਲਈ ਜਿਹੜੇ ਸੋਚਦੇ ਸਾਡੇ ਤਾਂ ਇਨੀ ਗੁੰਜਾਇਸ਼ ਹੀ ਨਹੀਂ ਕਿ ਅਸੀਂ ਗੁਰੂ ਘਰ ਦੇ ਵਿੱਚ ਇਹ ਸੇਵਾ ਦਾਨ ਕਰਕੇ ਆਈਏ ਫਿਰ ਅਸੀਂ ਗੁਰੂ ਘਰ ਕਿਹੜੀ ਭੇਟਾ ਲੈ ਕੇ ਜਾਈਏ ਕਿਉਂਕਿ ਮਨ ਵਿੱਚ ਤਾਂ ਬਹੁਤ ਚਾਹ ਹੁੰਦੀ ਹੈ ਹਰ ਕਿਸੇ ਦੇ ਕਿ ਅਸੀਂ ਵੀ ਗੁਰੂ ਘਰ ਜਾਈਏ ਤੇ ਉਥੋਂ ਗੁਰੂ ਦੇ ਲੰਗਰਾਂ ਦੇ ਵਿੱਚ ਆਪਣਾ ਹਿੱਸਾ ਪਾ ਕੇ ਆਈ ਹੈ ਲੰਗਰ ਦੀ ਸੇਵਾ ਕਰੀਏ ਜਾਂ ਫਿਰ ਕੋਈ ਹੋਰ ਮਹਿੰਗੀ ਚੀਜ਼ ਦੀ ਭੇਟਾ ਲੈ ਕੇ ਹੀ ਗੁਰੂ ਘਰ ਚਲੇ ਜਾਈਏ ਪਰ ਸਾਡੀ ਇੰਨੀ ਗੁੰਜਾਇਸ਼ ਕਈ ਵਾਰ ਨਹੀਂ ਹੁੰਦੀ ਕਈ ਵਾਰੀ ਅਸੀਂ ਇਹ ਸੋਚ ਕੇ ਨਿਰਸ਼ ਵੀ ਹੋ ਜਾਂਦੇ

ਹਾਂ ਅਸੀਂ ਆਪਣੇ ਗੁਰੂ ਦੀ ਖੁਸ਼ੀ ਕਿਵੇਂ ਲਈਏ ਫਿਰ ਅੱਜ ਇਹ ਇਸ ਸਾਖੀ ਨੂੰ ਸੁਣਨ ਤੋਂ ਬਾਅਦ ਗੁਰੂ ਦੀ ਖੁਸ਼ੀ ਨੂੰ ਹਾਸਿਲ ਕਰਨ ਦੀ ਜੁਗਤ ਤੁਹਾਨੂੰ ਮਿਲ ਜਾਵੇਗੀ ਕਿਸ ਤਰਾਂ ਅਸੀਂ ਘੱਟ ਵਿੱਚੋਂ ਹੀ ਪਰਮਾਤਮਾ ਜੀ ਨੂੰ ਹਾਸਲ ਕਰ ਸਕਦੇ ਹਾਂ ਇਹ ਸਾਖੀ ਧੰਨ ਧੰਨ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਦੀ ਸਮੇਂ ਦੀ ਹੈ ਜੀ ਕਹਿੰਦੇ ਹਨ ਕਿ ਸੱਤਵੇਂ ਪਾਤਸ਼ਾਹ ਜੀ ਦੇ ਸਮੇਂ ਇੱਕ ਮਾਈ ਸੀ ਜੋ ਕਿ ਬਹੁਤ ਹੀ ਸ਼ਰਧਾਵਾਨ ਸੀ ਗੁਰੂ ਸਾਹਿਬ ਤੇ ਬਹੁਤ ਹੀ ਭਰੋਸਾ ਰੱਖਣ ਵਾਲੀ ਸੀ ਉਹ ਹਰ ਰੋਜ਼ ਗੁਰੂ ਘਰ ਜਾਂਦੀ ਤੇ ਮਨ ਲਗਾ ਕੇ ਸੇਵਾ ਕਰਦੀ ਉਹ ਵੇਖਦੀ ਕਿ ਜਦ ਸਿੱਖ ਸੰਗਤਾਂ ਗੁਰੂ ਘਰ ਆਉਂਦੀਆਂ ਤਾਂ ਗੁਰੂ ਸਾਹਿਬ ਦੇ ਅੱਗੇ ਮਹਿੰਗੀਆਂ ਮਹਿੰਗੀਆਂ ਭੇਟਾਵਾਂ ਲੈ ਕੇ ਆਉਂਦੀਆਂ ਗੁਰੂ ਦੇ ਲੰਗਰਾਂ ਵਿੱਚ ਆਪਣਾ ਯੋਗਦਾਨ ਪਾਉਂਦੀਆਂ ਇਹ ਸਭ ਵੇਖ ਕੇ ਉਸ ਮਾਈ ਦੇ ਦਿਲ ਵਿੱਚ ਆਉਂਦਾ ਹੈ

ਕਿ ਜੇਕਰ ਮੇਰੇ ਕੋਲ ਵੀ ਇਦਾਂ ਦੀ ਮਾਇਆ ਹੋਵੇ ਤਾਂ ਮੈਂ ਵੀ ਗੁਰੂ ਦੇ ਲੰਗਰਾਂ ਵਿੱਚ ਸੇਵਾ ਕਰ ਸਕਾਂ ਫਿਰ ਗੁਰੂ ਜੀ ਨੂੰ ਆਪਣੇ ਘਰ ਬੁਲਾ ਕੇ ਲੰਗਰ ਛਕਾ ਸਕਾ ਸੰਗਤਾਂ ਨੂੰ ਵੀ ਲੰਗਰ ਛਕਾ ਸਕਾ ਆਪਣਾ ਹਿੱਸਾ ਪਾ ਸਕਾਂ ਸੰਗਤਾਂ ਦੇ ਲਈ ਇਸ ਤਰਹਾਂ ਦੇ ਬਹੁਤ ਸਾਰੇ ਵਿਚਾਰ ਉਸ ਮਾਈ ਦੇ ਮਨ ਵਿੱਚ ਆਉਂਦੇ ਹੀ ਰਹਿੰਦੇ ਸਨ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਦੀ ਪਰ ਉਸ ਮਾਈ ਦੀ ਇੰਨੀ ਸਮਰੱਥਾ ਨਹੀਂ ਸੀ ਕਿ ਉਹ ਸੇਵਾ ਹੀ ਕਰ ਸਕੇ ਮਨ ਵਿੱਚ ਇਹ ਸੱਚੀ ਤੇ ਸੁੱਚੀ ਭਾਵਨਾ ਸੀ ਸੋਚਿਆ ਕਿ ਕਿਤੇ ਮੇਰੀ ਇਹ ਇੱਛਾ ਮਨ ਵਿੱਚ ਹੀ ਨਾ ਰਹਿ ਜਾਵੇ ਕਿਉਂਕਿ ਮੇਰੀ ਤਾਂ ਉਮਰ ਬੀਤਦੀ ਜਾ ਰਹੀ ਹੈ ਪਤਾ ਨਹੀਂ ਕਿੰਨੇ ਕੁ ਸਾਹ ਬਚੇ ਹਨ ਇਸ ਲਈ ਮਨ ਦੀ ਇਸ ਇੱਛਾ ਨੂੰ ਮੈਂ ਪੂਰੀ ਕਰਨੀ ਚਾਹੁੰਦੀ ਹਾਂ ਉਥੇ ਰਾਹ ਵੀ ਲੱਭ ਜਾਂਦਾ ਹੈ ਜਿੱਥੇ ਚਾਹ ਹੁੰਦੀ ਹੈ ਸਾਧ ਸੰਗਤ ਜੀ ਸਾਡੀ ਜਿੰਨੀ ਕੁ ਗੁੰਜਾਇਸ਼ ਹੋਵੇ ਅਸੀਂ ਉਨੇ ਹੀ ਸੇਵਾ ਕਰ ਸਕਦੇ ਹਾਂ ਉਸ ਮਾਈ ਨੇ ਸੋਚਿਆ ਕਿ ਮੈਂ

ਗੁਰੂ ਸਾਹਿਬ ਦੇ ਲਈ ਪ੍ਰਸ਼ਾਦਾ ਤਿਆਰ ਕਰਕੇ ਲਿਆਵਾਂਗੀ ਇਹ ਸੋਚ ਕੇ ਮਾਈ ਨੇ ਆਪਣੇ ਲਈ ਜੋ ਵੀ ਰਾਸ਼ਨ ਖਰੀਦ ਕੇ ਲਿਆਉਣਾ ਸੀ ਉਸ ਵਿੱਚੋਂ ਇੱਕ ਇੱਕ ਮੁੱਠੀ ਹਰ ਵਾਰੀ ਕੱਢਣੇ ਸ਼ੁਰੂ ਕਰ ਦਿੱਤੀ ਤੇ ਹਰ ਵਾਰੀ ਉਹ ਮੂਲ ਮੰਤਰ ਦਾ ਜਾਪ ਕਰਕੇ ਇਕੱਠਾ ਕਰਦੀ ਤੇ ਇਸੇ ਹੀ ਤਰ੍ਹਾਂ ਫਿਰ ਉਸਨੇ ਪਾਠ ਕਰਦੇ ਹੋਏ ਉਸ ਮਾਈ ਨੇ ਉਸ ਅਨਾਜ ਨੂੰ ਪੀਸਿਆ ਤੇ ਫਿਰ ਬਾਣੀ ਦਾ ਪਾਠ ਕਰਦੇ ਕਰਦੇ ਰਸੋਈ ਵਿੱਚ ਚੌਂਕਾ ਚੁੱਲਾ ਸਾਫ ਕੀਤਾ ਤੇ ਬਾਣੀ ਪੜ੍ਹਦਿਆਂ ਪੜਦਿਆਂ ਹੀ ਸਾਰੇ ਬਰਤਨਾਂ ਦੀ ਸਫਾਈ ਕੀਤੀ ਫਿਰ ਬਾਣੀ ਪੜ੍ਦੇ ਪੜ੍ਦੇ ਹੀ ਉਸਨੇ ਆਟਾ ਗੁੰਨਿਆ ਤੇ ਬਾਣੀ ਪੜ੍ਦੇ ਪੜ੍ਦੇ ਹੀ ਪ੍ਰਸ਼ਾਦਾ ਤਿਆਰ ਕਰਨ ਲੱਗੀ ਮਨ ਵਿੱਚ ਸੋਚਿਆ ਕਿ ਕੋਈ ਗੱਲ ਨਹੀਂ ਜੇ ਘਰ ਨਹੀਂ ਬੁਲਾ ਸਕੀ ਤਾਂ ਕੀ ਹੋਇਆ ਗੁਰੂ ਸਾਹਿਬ ਮਿੱਸੇ ਪ੍ਰਸ਼ਾਦੇ ਮੇਰੇ ਹੱਥ ਦੇ ਛਕ ਲੈਣਗੇ ਗੁਰੂ ਸਾਹਿਬ ਤਾਂ ਪ੍ਰਸ਼ਾਦੇ ਜਰੂਰ ਛਕਣਗੇ ਪਰ ਕਿਤੇ ਸੰਗਤਾਂ ਮੇਰਾ ਮਜ਼ਾਕ ਹੀ ਨਾ ਉਡਾਉਣ

ਕਿਉਂਕਿ ਸੰਗਤਾਂ ਗੁਰੂ ਸਾਹਿਬ ਲਈ ਵਧੀਆ ਵਧੀਆ ਤੇ ਮਹਿੰਗੀਆਂ ਮਹਿੰਗੀਆਂ ਭੇਟਾਵਾਂ ਲੈ ਕੇ ਆਉਂਦੀਆਂ ਹਨ ਸਵੰਨੇ ਪਕਵਾਨ ਬਣਾ ਕੇ ਲਿਆਂਦੇ ਹਨ ਤੇ ਮੈਂ ਰੁੱਖੇ ਮਿੱਸੇ ਪ੍ਰਸ਼ਾਦੇ ਗੁਰੂ ਸਾਹਿਬ ਨੂੰ ਛਕਾਵਾਂਗੀ ਕਿਤੇ ਗੁਰੂ ਸਾਹਿਬ ਜੀ ਦੀ ਨਿਰਾਦਰੀ ਹੀ ਨਾ ਹੋ ਜਾਵੇ ਇਹ ਸੋਚ ਕੇ ਉਸਨੇ ਕਦਮ ਇੱਕ ਵਾਰ ਦਾ ਰੋਕ ਲਏ ਪਰ ਫਿਰ ਉਸਦੇ ਮਨ ਵਿੱਚੋਂ ਆਵਾਜ਼ ਆਈ ਨਹੀਂ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਹੁਤ ਹੀ ਦਿਆਲੂ ਹਨ ਤੇ ਫਿਰ ਗੁਰੂ ਸਾਹਿਬ ਦੇ ਅੱਗੇ ਅਰਦਾਸ ਬੇਨਤੀ ਕਰਨ ਲੱਗੀ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਤੁਸੀਂ ਹੀ ਮੇਰੀ ਲਾਜ ਰੱਖਣੀ ਹੈ ਉਸ ਮਾਈ ਨੂੰ ਤਾਂ ਇਹ ਪਤਾ ਨਹੀਂ ਸੀ ਕਿ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦਾ ਉਸ ਵੇਲੇ ਹੀ ਉਸ ਵੱਲ ਤੁਰ ਪਏ ਸਨ। ਜਦੋਂ ਉਸ ਮਾਈ ਨੇ ਮਨ ਵਿੱਚ ਗੁਰੂ ਸਾਹਿਬ ਨੂੰ ਭੋਜਨ ਛਕਾਉਣ ਦੀ ਭਾਵਨਾ ਬਣਾਈ ਸੀ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਆਪਣੇ ਘੋੜੇ ਤੇ ਸਵਾਰ ਹੋ ਕੇ ਮਾਈ ਵੱਲ ਤੁਰ ਪਏ ਤੇ ਨਾਲ ਕੁਝ ਸਿੱਖ ਵੀ ਸਨ ਇਧਰ ਮਾਈ ਅਰਦਾਸ ਕਰਕੇ ਗੁਰੂ ਸਾਹਿਬ ਵੱਲ ਨੂੰ ਤੁਰਨ ਹੀ ਲੱਗੀ ਸੀ।

ਕਿ ਇਨੀ ਦੇਰ ਨੂੰ ਘਰ ਦਾ ਦਰਵਾਜ਼ਾ ਖੜਕਿਆ ਜਦੋਂ ਮਾਈ ਨੇ ਦਰਵਾਜ਼ਾ ਖੋਲਿਆ ਤਾਂ ਸਾਹਮਣੇ ਪ੍ਰਤੱਖ ਗੁਰੂ ਸਾਹਿਬ ਆਪ ਖੜੇ ਸਨ ਗੁਰੂ ਸਾਹਿਬ ਨੂੰ ਵੇਖ ਕੇ ਮਾਈ ਹੈਰਾਨ ਹੋ ਗਈ ਸੁਣਿਆ ਸੀ ਕਿ ਅੰਤਰਜਾਮੀ ਪਾਤਸ਼ਾਹ ਜੀ ਦਿਲਾਂ ਦੀਆਂ ਜਾਣ ਲੈਂਦੇ ਹਨ ਤੇ ਅੱਜ ਤਾਂ ਮੈਂ ਵੇਖ ਵੀ ਲਿਆ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਾਈ ਨੂੰ ਕਿਹਾ ਕਿ ਭੁੱਖ ਬਹੁਤ ਲੱਗੀ ਹੈ ਅਸੀਂ ਸੋਚਿਆ ਕਿ ਮਾਈ ਦੇ ਹੱਥ ਦਾ ਪ੍ਰਸ਼ਾਦਾ ਛਕ ਕੇ ਆਉਂਦੇ ਹਾਂ ਗੁਰੂ ਸਾਹਿਬ ਨੇ ਇਹ ਗੱਲ ਕਹੀ ਤਾਂ ਮਾਈ ਨੇ ਪੌਣੇ ਵਿੱਚ ਲਪੇਟੇ ਹੋਏ ਪ੍ਰਸ਼ਾਦੇ ਦੋ ਹੱਥ ਵਿੱਚ ਫੜੇ ਹੋਏ ਸਨ ਇਦਾਂ ਹੀ ਗੁਰੂ ਸਾਹਿਬ ਦੇ ਅੱਗੇ ਕਰ ਦਿੱਤੀ ਗੁਰੂ ਸਾਹਿਬ ਨੇ ਉਹਨਾਂ ਪ੍ਰਸ਼ਾਦਿਆਂ ਨੂੰ ਬਹੁਤ ਹੀ ਸਵਾਦ ਦੇ ਨਾਲ ਛਕ ਲਿਆ ਤੇ ਪ੍ਰਸ਼ਾਦਾ ਛਕਦੇ ਛਕਦੇ ਕਹਿ ਰਹੇ ਸਨ ਮਾਈ ਪ੍ਰਸ਼ਾਦਾ ਤਾਂ ਬਹੁਤ ਸਵਾਦ ਹੈ ਇਹ ਸਿੱਖ ਵੇਖ ਕੇ ਹੈਰਾਨ ਹੋ ਗਏ ਕਿ ਰੁਖੀਆਂ ਮਿੱਸੀਆਂ ਰੋਟੀਆਂ ਨੂੰ ਵੀ ਗੁਰੂ ਜੀ ਕਿੰਨੇ ਸਵਾਦ ਨਾਲ ਛੱਕ ਰਹੇ ਹਨ ਤੇ ਇਹ ਵੀ ਕਹਿ ਰਹੇ ਹਨ ਕਿ ਪ੍ਰਸ਼ਾਦਾ ਬਹੁਤ ਹੀ ਸਵਾਦ ਹੈ

ਮਾਈ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੀ ਸੀ ਨਾਲ ਨਾਲ ਅਰਦਾਸ ਵੀ ਕਰ ਰਹੀ ਹੈ ਕਿ ਗੁਰੂ ਸਾਹਿਬ ਨੂੰ ਵੇਖ ਕੇ ਇਨੀ ਖੁਸ਼ੀ ਹੋਈ ਕਿ ਉਹ ਸ਼ਬਦ ਪੜਨਾ ਹੀ ਭੁੱਲ ਗਈ ਤੇ ਕਹਿਣ ਲੱਗੀ ਮੈਂ ਪਾਪੀ ਤੂੰ ਬਖਸ਼ਣਹਾਰ ਫਿਰ ਮਾਈ ਦੇ ਮੂੰਹੋਂ ਨਿਕਲ ਗਿਆ ਕਿ ਤੂੰ ਪਾਪੀ ਮੈਂ ਬਖਸ਼ਣਹਾਰ ਇਹ ਸੁਣ ਕੇ ਸਿੱਖਾਂ ਨੇ ਮਾਈ ਨੂੰ ਝੰਝੋੜਿਆ ਤੇ ਕਿਹਾ ਮਾਈ ਇਹ ਤੂੰ ਕੀ ਬੋਲ ਰਹੀ ਹੈ ਤੇ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਰਾਏ ਜੀ ਨੇ ਸਿੱਖਾਂ ਨੂੰ ਰੋਕਦੇ ਹੋਏ ਕਿਹਾ ਤੁਸੀਂ ਮਾਈ ਦੇ ਸ਼ਬਦਾਂ ਨੂੰ ਨਾ ਵੇਖੋ ਤੁਸੀਂ ਮਾਈ ਦੀ ਭਾਵਨਾ ਨੂੰ ਵੇਖੋ ਮਾਈ ਦੀ ਭਾਵਨਾ ਸੱਚੀ ਤੇ ਸੁੱਚੀ ਹੈ ਇਹਨਾਂ ਪ੍ਰਸ਼ਾਦਿਆਂ ਦੇ ਵਿੱਚ ਬਹੁਤ ਪਿਆਰ ਹੈ ਤੇ ਮਾਈ ਦੀ ਭਾਵਨਾ ਵੀ ਸੱਚੀ ਹੈ ਤੇ ਅਰਦਾਸ ਵੀ ਬਹੁਤ ਪਿਆਰ ਨਾਲ ਕਰਦੀ ਹੈ
ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਾਈ ਵੱਲ ਮਿਹਰ ਭਰੀ ਨਜ਼ਰ ਦੇ ਨਾਲ ਤੱਕਿਆ ਮਾਈ ਦੀ ਸੱਚੀ ਸੁੱਚੀ ਭਾਵਨਾ ਨੂੰ ਮੁੱਖ ਰੱਖਦਿਆਂ ਹੋਇਆਂ ਮਾਈ ਦੇ ਰੁੱਖੇ ਮਿੱਸੇ ਪ੍ਰਸ਼ਾਦੇ ਛਕ ਕੇ ਸਤਿਗੁਰ ਜੀ ਦਿਆਲ ਹੋ ਗਏ ਮਾਈ ਦਾ ਜਨਮ ਮਰਨ ਕੱਟ ਦਿੱਤਾ ਸਾਧ ਸੰਗਤ ਜੀ ਸਾਡੇ ਲਈ ਇਹੀ ਸਿੱਖਿਆ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੀਆਂ ਮਹਿੰਗੀਆਂ ਭੇਟਾਵਾਂ ਤੋਂ ਖੁਸ਼ ਨਹੀਂ ਹੁੰਦੇ ਕਈ ਵਾਰ ਅਸੀਂ ਮਨ ਵਿੱਚ ਸੋਚਦੇ ਹਾਂ ਕਿ ਗੁਰੂ ਸਾਹਿਬ ਲਈ ਕੋਈ ਮਹਿੰਗੀਆਂ ਭੇਟਾਵਾਂ ਲੈ ਕੇ ਜਾਈਏ ਜਿਸ ਨਾਲ ਗੁਰੂ ਸਾਹਿਬ ਖੁਸ਼ ਹੋ ਜਾਣਗੇ ਇਸ ਲਈ ਅਸੀਂ ਗੁਰੂ ਘਰ ਵਿੱਚ ਕੋਈ ਸੇਵਾ ਨਹੀਂ ਕਰ ਪਾਉਂਦੇ ਕਿਉਂਕਿ ਸਾਨੂੰ ਲੱਗਦਾ ਹੈ ਕਿ ਸਾਡੀ ਇਨੀ ਗੁੰਜਾਇਸ਼ ਨਹੀਂ ਹੈ ਜੇ ਥੋੜੀ ਹੀ ਸੇਵਾ ਤੁਹਾਡੇ ਕੋਲ ਹੋਵੇ ਤਾਂ ਉਨੇ ਹੀ ਕਰ ਲੈਣੀ ਚਾਹੀਦੀ ਹੈ ਅਸੀਂ ਸੋਚ ਲੈਦੇ ਹਾਂ ਕਿ ਕਿਤੇ ਸਾਡਾ ਕੋਈ ਮਜ਼ਾਕ ਨਾ ਉਡਾਵੇ ਤਾਂ ਮਹਿੰਗੀਆਂ ਮਹਿੰਗੀਆਂ ਸੇਵਾਵਾਂ ਕਰਨ ਵਾਲੇ ਬਹੁਤ ਹੁੰਦੇ ਹਨ ਪਰ ਅਸੀਂ ਇਹ ਨਹੀਂ ਜਾਣਦੇ ਕਿ ਗੁਰੂ ਤਾਂ ਸਾਡੇ ਮਨ ਦੀ ਭਾਵਨਾ ਵੇਖਦੇ ਹਨ ਅਸੀਂ ਜਦੋਂ ਵੀ ਗੁਰੂ ਘਰ ਜਾਂਦੇ ਹਾਂ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੀਆਂ ਭੇਟਾਵਾਂ ਵੱਲ ਨਹੀਂ ਵੇਖਦੇ

ਸਾਡੇ ਅੰਦਰ ਦੀ ਭਾਵਨਾ ਵੇਖਦੇ ਹਨ ਕਿ ਮੇਰੇ ਪਿਆਰੇ ਸਿੱਖ ਦੇ ਅੰਦਰ ਕੀ ਚੱਲ ਰਿਹਾ ਹੈ ਮੇਰੇ ਸਿੱਖ ਦੇ ਅੰਦਰ ਮੇਰੇ ਲਈ ਕਿੰਨਾ ਪਿਆਰ ਹੈ ਕਿੰਨਾ ਭਰੋਸਾ ਹੈ ਇਸਦੇ ਅੰਦਰ ਸਭ ਕਿਵੇਂ ਸੁਖ ਦੁਖ ਚਲ ਰਹੇ ਹਨ ਤੇ ਫਿਰ ਪਰਮਾਤਮਾ ਜੀ ਉਸਨੂੰ ਆਪਣੇ ਗਲ ਦੇ ਨਾਲ ਲਾ ਲੈਂਦੇ ਹਨ ਉਸਦਾ ਜਨਮ ਮਰਨ ਕੱਟ ਦਿੰਦੇ ਹਨ ਦੁਨੀਆਂ ਦੇ ਕੰਮਾਂ ਵਿੱਚ ਕਦੇ ਵੀ ਵਿਘਨ ਨਹੀਂ ਪੈਣ ਦਿੰਦੀ ਉਸ ਮਨੁੱਖ ਨੂੰ ਫਿਰ ਧਨ ਦੀ ਪ੍ਰਾਪਤੀ ਹੋ ਜਾਂਦੀ ਹੈ ਗਰੀਬੀ ਦੂਰ ਹੋ ਜਾਂਦੀ ਹੈ ਇਹ ਸ਼ਬਦਾਂ ਦੇ ਵਿੱਚ ਬਹੁਤ ਹੀ ਤਾਕਤ ਹੁੰਦੀ ਹੈ ਉਹਨਾਂ ਨੇ ਸਾਡੇ ਕਰੋੜਾਂ ਹੀ ਪਾਪ ਬਖਸ਼ ਦੇਣੇ ਹੁੰਦੇ ਹਨ ਤੇ ਫਿਰ ਆਓ ਸਾਧ ਸੰਗਤ ਜੀ ਅਸੀਂ ਵੀ ਆਪਣੇ ਗੁਰੂ ਸਾਹਿਬ ਜੀ ਨੂੰ ਹਾਸਿਲ ਕਰਨ ਦੇ ਲਈ ਸੱਚੇ ਤੇ ਸੁੱਚੇ ਮਨ ਦੇ ਨਾਲ ਸੇਵਾ ਜਰੂਰ ਕਰਕੇ ਆਈਏ ਲੰਗਰਾਂ ਦੇ ਵਿੱਚ ਜੋ ਵੀ ਸਾਡੇ ਕੋਲ ਸਰਦਾ ਪੁੱਜਦਾ ਹੋਵੇ ਜਰੂਰ ਪਾ ਕੇ ਆਇਆ ਕਰੀਏ ਸੇਵਾ ਪੂਰੇ ਹੀ ਭਾਵਨਾ ਤੇ ਮਨ ਦੇ ਨਾਲ ਕਰਨੀ ਚਾਹੀਦੀ ਹੈ ਭਾਵੇਂ ਇੱਕ ਕੌਲੀ ਆਟੇ ਦੀ ਹੀ ਗੁਰੂ ਕੇ ਲੰਗਰ ਵਿੱਚ ਪਾ ਕੇ ਆਉਣੀ ਚਾਹੀਦੀ ਹੈ

ਗੁਰੂ ਘਰ ਉਹ ਵੀ ਤੁਹਾਡੀ ਪਰਵਾਨ ਹੋ ਜਾਵੇਗੀ ਤੇ ਭਾਵਨਾ ਨਾਲ ਲੰਗਰਾਂ ਵਿੱਚ ਪਾਈ ਕੌਲੀ ਆਟੇ ਦੀ ਵੀ ਸਾਨੂੰ ਨਿਹਾਲ ਕਰ ਸਕਦੀ ਹੈ ਕਿਉਂਕਿ ਪਤਾ ਨਹੀਂ ਗੁਰੂ ਸਾਹਿਬ ਨੇ ਕਿਸ ਰੂਪ ਵਿੱਚ ਸਾਡੇ ਘਰ ਉਸ ਪ੍ਰਸ਼ਾਦੇ ਨੂੰ ਛਕ ਲੈਣਾ ਹੈ ਜੇ ਸਾਡੇ ਭਾਵਨਾ ਸੱਚੀ ਤੇ ਸੁੱਚੀ ਹੋਵੇਗੀ ਗੁਰੂ ਸਾਹਿਬ ਕਿਸੇ ਨਾ ਕਿਸੇ ਰੂਪ ਵਿੱਚ ਆ ਕੇ ਸਾਡੇ ਘਰੇ ਜਰੂਰ ਪ੍ਰਸ਼ਾਦਾ ਛਕਣਗੇ ਗੁਰੂ ਦੇ ਘਰ ਲੰਗਰ ਵਿੱਚ ਨਾਮ ਜਪਣ ਵਾਲੀਆਂ ਕਿੰਨੀਆਂ ਕੁ ਰੱਬੀ ਰੂਹਾਂ ਹੁੰਦੀਆਂ ਹਨ ਉਹਨਾਂ ਵਿੱਚੋਂ ਪਤਾ ਨਹੀਂ ਕਿਸੇ ਦੇ ਮੂੰਹੋਂ ਸਾਡੇ ਅੰਨ ਦੇ ਲਈ ਕੁਝ ਬਰਕਤਾਂ ਭਰਿਆ ਸ਼ਬਦ ਨਿਕਲ ਜਾਵੇ ਤੇ ਸਾਡੇ ਘਰ ਵਿੱਚ ਬਰਕਤਾਂ ਆ ਜਾਣ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਆ ਜਾਵੇ ਸੋ ਸੇਵਾ ਜੇਕਰ ਤੁਹਾਡੇ ਕੋਲ ਘੱਟ ਹੋਵੇ ਤਾਂ ਸ਼ਰਮ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਜਿੰਨੀ ਕੁ ਤੁਹਾਡੀ ਸਮਰੱਥਾ ਹੋਵੇ ਪਰਮਾਤਮਾ ਦੇ ਘਰ ਉਨੀ ਹੀ ਸਮਰੱਥਾ ਦੇ ਨਾਲ ਤੁਸੀਂ ਸੇਵਾ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *