ਧੰਨ ਧੰਨ ਬਾਬਾ ਨੰਦ ਸਿੰਘ ਜੀ ਕਿਹੜੇ ਦੇ ਦਸ ਨਿਯਮਾਂ ਦਾ ਪਾਲਣ ਕਰਦੇ ਸਨ

ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਤੜ ਕੇ ਸਵਾ 12 ਵਜੇ ਉੱਠ ਕੇ ਇਸ਼ਨਾਨ ਕਰਦੇ ਸਨ ਤੇ ਇਸ਼ਨਾਨ ਕਰਨ ਤੋਂ ਉਪਰੰਤ ਸਮਾਧੀ ਲਾ ਕੇ ਬੈਠ ਜਾਂਦੇ ਸਨ ਦੋ ਘੰਟੇ ਬਾਅਦ ਜਿਹੜੇ ਕਮਰੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ ਉਸ ਕਮਰੇ ਦੇ ਸਾਹਮਣੇ ਪਹੁੰਚ ਕੇ ਸਤਿਨਾਮ ਦਾ ਆਵਾਜ਼ਾਂ ਦਿੰਦੇ ਸਨ ਤੇ ਦਰਸ਼ਨ ਦੇਣ ਦੀ ਬੇਨਤੀ ਕਰਦੇ ਸਨ ਸੁਰਤੀ ਦੁਆਰਾ ਮਾਨਸਿਕ ਪੂਜਾ ਕਰਦੇ ਸਨ ਤੇ ਗੁਰੂ ਸਾਹਿਬ ਨੂੰ ਸਾਕਸ਼ਾਤ ਮੰਨ ਕੇ ਇਸ਼ਨਾਨ ਕਰਾਉਂਦੇ ਸਨ ਬਸਤਰਾਂ ਦੀ ਸੇਵਾ ਕਰਦੇ ਸਨ ਤੇ ਫਿਰ ਉਸ ਤੋਂ ਬਾਅਦ ਪ੍ਰਕਾਸ਼ ਕਰਦੇ ਸਨ ਇਸ ਦੌਰਾਨ ਹੀ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੋ ਜਾਂਦੇ ਸਨਤ ਵਜੇ ਰਾਗੀ ਸਿੰਘ ਤੂੰ ਹੀ ਨਿਰੰਕਾਰ ਦੀ ਧੁਨੀ ਨਾਲ ਕੀਰਤਨ ਸ਼ੁਰੂ ਕਰ ਦਿੰਦੇ ਸਨ ਛੇ ਸਲੋਕ ਆਸਾ ਦੀ ਵਾਰ ਦੇ ਇਹ ਸ਼ਬਦ ਇੱਕ ਘੰਟੇ ਵਿੱਚ ਫਿਰ ਧਾਰਨਾ ਨਾਲ ਗੜਗੱਜ ਧੁਨੀ ਕੀਰਤਨ ਕਰਦੇ ਸਨ ਬਾਬਾ ਜੀ ਬੈਰਾਗਣ ਲੈ ਲੈਂਦੇ ਸਨ ਤੇ ਅਟਕ ਸਮਾਧੀ ਚ ਕੀਰਤਨ ਦੀ ਲੈ ਤੇ ਝੂਮਦੇ ਰਹਿੰਦੇ ਸਨ 7 ਵਜੇ ਧੰਨ ਗੁਰੂ ਨਾਨਕ ਦੀ ਧਾਰਨਾ ਤੋਂ ਬਾਅਦ ਸ੍ਰੀ ਆਨੰਦ ਸਾਹਿਬ ਤੇ ਉਪਰੰਤ ਹੁਕਮਨਾਮਾ ਸਾਹਿਬ ਤੇ ਫਿਰ ਅਰਦਾਸ ਬੇਨਤੀ ਕਰਦੇ ਸਨ ਇਸ ਦੇ ਨਾਲ ਹੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸ਼ੁਰੂ ਹੋ ਜਾਂਦੇ ਸਨ

ਤੇ ਬਾਬਾ ਜੀ ਸੈਰ ਕਰਨ ਵਾਸਤੇ ਚਲੇ ਜਾਂਦੇ ਸਨ ਵਾਪਸ ਆ ਕੇ ਇਸ਼ਨਾਨ ਕਰਦੇ ਸਨ ਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸਰਵਣ ਕਰਦੇ ਸਨ ਫਿਰ ਉਸ ਤੋਂ ਬਾਅਦ ਕੁਝ ਸਮਾਂ ਭੋਰੇ ਵਿੱਚ ਜਾ ਕੇ ਬਿਰਾਜ ਜਾਂਦੇ ਸਨ ਦੁਪਹਿਰੇ 12 ਵਜੇ ਪ੍ਰਸ਼ਾਦੇ ਦੇ ਭੋਗ ਤੋਂ ਬਾਅਦ ਗੁਰੂ ਸਾਹਿਬ ਜੀ ਨੂੰ ਬਿਰਾਜਮਾਨ ਕਰ ਦਿੰਦੇ ਸਨ ਤੇ ਸ਼ਾਮ ਨੂੰ ਸਾਢੇ ਤਿੰਨ ਵਜੇ ਪ੍ਰਕਾਸ਼ ਕਰਕੇ ਜਾ ਤੇ ਦੁੱਧ ਦਾ ਭੋਗ ਲਵਾਉਂਦੇ ਸਨ ਬਾਅਦ ਵਿੱਚ ਟੀਕਾ ਸਾਹਿਬ ਦੀ ਕਥਾ ਸ਼ੁਰੂ ਹੁੰਦੀ ਸੀ ਘੰਟੇ ਬਾਅਦ ਕੀਰਤਨ ਸ਼ੁਰੂ ਹੋ ਜਾਂਦਾ ਸੀ ਤੇ ਡੇਢ ਕੁ ਘੰਟੇ ਬਾਅਦ ਸੋ ਦਰ ਰਹਿਰਾ ਸਾਹਿਬ ਦਾ ਪਾਠ ਹੁੰਦਾ ਸੀ ਤੇ ਅਰਦਾਸ ਉਪਰੰਤ ਕੀਰਤਨ ਹੁੰਦਾ ਸੀ 10 ਕੁ ਵਜੇ ਪ੍ਰਸ਼ਾਦੇ ਦਾ ਭੋਗ ਲੱਗਦਾ ਸੀ ਤੇ ਕੀਰਤਨ ਸੋਹੇਲੇ ਤੋਂ ਬਾਅਦ ਦੁੱਧ ਛਕਾ ਕੇ ਗੁਰੂ ਸਾਹਿਬ ਜੀ ਦਾ ਸੁਖ ਆਸਨ ਕਰ ਦਿੰਦੇ ਸਨ ਫਿਰ ਬਾਬਾ ਜੀ ਪ੍ਰਸ਼ਾਦਾ ਛਕ ਕੇ ਆਰਾਮ ਕਰਦੇ ਸਨ ਤੇ ਗੁਰੂ ਸਾਹਿਬ ਦੀਆਂ ਪ੍ਰਕਰਮਾ ਕਰਦੇ ਰਹਿੰਦੇ ਸਨ। ਤੇ ਉਸ ਸਮੇਂ ਇੱਕ ਸਿੰਘ ਇਕ ਸੁਰ ਛੇੜ ਕੇ ਕੀਰਤਨ ਕਰਦਾ ਰਹਿੰਦਾ ਸੀ ਭਾਵ ਇਹ ਹੈ ਕਿ 24 ਘੰਟੇ ਕਥਾ ਕੀਰਤਨ ਸਿਮਰਨ ਪਾਠ ਤੇ ਜਾਪ ਚਲਦਾ ਹੀ ਰਹਿੰਦਾ ਸੀ ਬਾਬਾ ਜੀ ਫਰਮਾਇਆ ਕਰਦੇ ਸਨ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਤਿੰਨ ਸਰੂਪ ਪ੍ਰਸਿੱਧ ਹਨ ਇਕ ਹੈ ਨਿਰਗੁਣ ਦੂਸਰਾ ਹੈ ਸਰਗੁਣ ਤੀਸਰਾ ਹੈ ਬਾਣੀ ਤੇ ਚੌਥਾ ਇੱਕ ਹੋਰ ਵੀ ਸਰੂਪ ਹੈ ਉਹ ਕੀ ਹੈ ਉਹ ਹੈ ਦਸਾਂ ਭਾਵ ਯਾਨੀ ਕਿ

ਇਸ ਬਚਨ ਦੀ ਪੁਸ਼ਟੀ ਗੁਰੂ ਸਾਹਿਬ ਜੀ ਦੀ ਆਪਣੀ ਬਾਣੀ ਹੀ ਕਰਦੀ ਹੈ ਜਿਸ ਵਿੱਚ ਸਭ ਕੁਝ ਹੁੰਦਿਆਂ ਹੋਇਆਂ ਵੀ ਉਹਨਾਂ ਨੇ ਆਪਣੇ ਲਈ ਦਾਸ ਗਰੀਬ ਬਦਬਖਤ ਬਖੀਲ ਗਾਫਲ ਹੱਥ ਲਫਜ਼ ਇੱਕ ਦੋ ਥਾਂ ਨਹੀਂ ਬਲਕਿ ਅਨੇਕਾਂ ਥਾਵਾਂ ਤੇ ਵਰਤਦੇ ਹਨ ਸਗੋਂ ਮਹਾਰਾਜ ਨੇ ਇੱਥੇ ਤੱਕ ਕਹਿ ਦਿੱਤਾ ਨੀਚਾ ਅੰਦਰ ਨੀਚ ਜਾਤ ਨੀਚੀ ਹੂ ਅਤ ਨੀਚ ਨਾਨਕ ਤਿਨ ਕੈ ਸੰਗਿ ਸਾਥ ਵਡਿਆ ਸਿਉ ਕਿਆ ਰੀਸ ਇਹ ਨਿਮਰਤਾ ਦੀ ਹੱਦ ਸੀ ਜਿਸ ਨੂੰ ਕੋਈ ਟੱਪ ਨਹੀਂ ਸਕਿਆ ਗਰੀਬੀ ਜਿਸ ਦੀ ਮਾਂ ਗੁਰੂ ਸਾਹਿਬਾਨਾਂ ਨੇ ਕੀਤੀ ਹੈ ਸਿੱਖੀ ਦਾ ਵਿਸ਼ੇਸ਼ ਅੰਗ ਹੈ ਬਾਬਾ ਜੀ ਕਿਹਾ ਕਰਦੇ ਸਨ ਕਿ ਇਹ ਤਿੰਨ ਸਰੂਪ ਉਹੀ ਸਿੱਖ ਸਕਦਾ ਹੈ ਜਿਸ ਵਿੱਚ ਚੌਥਾ ਯਾਨੀ ਕਿ ਗਰੀਬੀ ਪਹਿਲਾਂ ਆਵੇ ਐਨ ਇਹਨਾਂ ਪੂਰਨਿਆਂ ਤੇ ਹੀ ਬਾਬਾ ਜੀ ਚਲਦੇ ਰਹੇ ਜਿਵੇਂ ਕਿ ਉਹਨਾਂ ਦੀ ਅਰਦਾਸ ਉਹਨਾਂ ਦੇ ਬਚਨਾਂ ਤੇ ਉਹਨਾਂ ਦੀ ਕਰਨੀ ਤੋਂ ਪਤਾ ਲੱਗਦਾ ਹੈ ਬਦਬਖਤ ਹਮ ਚੁ ਬਖੀਲ ਗਾਫਿਲ ਬੇਨਜਰ ਬੇਬਾਕ ਬਾਬਾ ਜੀ ਇਹ ਦੁੱਖ ਬਹੁਤ ਪੜਿਆ ਕਰਦੇ ਸਨ ਗੁਰੂ ਨਾਨਕ ਦੇਵ ਜੀ ਦੇ ਗੁਣ ਗਾਉਣੇ ਉਹਨਾਂ ਦੇ ਗੁਣ ਗ੍ਰਹਿਣ ਕਰਨੇ ਤੇ ਉਹਨਾਂ ਨੂੰ ਰਿਝਾਉਣ ਲਈ ਸੇਵਾ ਕਰਨੀ ਬਾਬਾ ਜੀ ਦੇ ਜੀਵਨ ਦਾ ਲਕਸ਼ ਸੀ ਨਾਮ ਤੋਂ ਛੁਟ ਦੂਜੀ ਦਾਤ ਜੋ ਗੁਰੂ ਨਾਨਕ ਦੇਵ ਜੀ ਨੇ ਨਿਰੰਕਾਰ ਤੋਂ ਪ੍ਰਾਪਤ ਕੀਤੀ ਸੀ ਉਸੇ ਗਰੀਬੀ ਗੁਰਮਤ ਰਿਦੈ ਗਰੀਬੀ ਆਵੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਬਾ ਨੰਦ ਸਿੰਘ ਜੀ ਦੀ ਬਹੁਤ ਜਿਆਦਾ ਸ਼ਰਧਾ ਸੀ

ਇਸ ਲਈ ਬਾਬਾ ਜੀ ਨੇ ਆਪਣੇ ਜੀਵਨ ਵਿੱਚ ਦਸ ਅਸੂਲ ਬਣਾਏ ਸਨ ਸਾਧ ਸੰਗਤ ਜੀ ਆਓ ਅਸੂਲ ਜਾ ਸੰਕਲਪ ਆਪਾਂ ਸਰਵਣ ਕਰੀਏ ਬਾਬਾ ਜੀ ਦਾ ਪਹਿਲਾ ਅਸੂਲ ਸੀ ਕਿਸੇ ਪਾਸੋਂ ਕੋਈ ਚੀਜ਼ ਜਾਂ ਵਸਤੂ ਨਹੀਂ ਮੰਗਣੀ ਦੂਸਰਾ ਬਾਬਾ ਜੀ ਦਾਸੂਲ ਸੀ ਇਹ ਪਿੰਡ ਵਿੱਚ ਨਹੀਂ ਰਹਿਣਾ ਤੀਸਰਾ ਅਸੂਲ ਸੀ ਆਪਣੇ ਨਾਮ ਉਹ ਜਾਗੀਰ ਨਹੀਂ ਲਗਵਾਉਣੀ ਤੇ ਨਾ ਹੀ ਕੋਈ ਦਸਤਕਤ ਕਰਨੇ ਹਨ ਚੌਥਾ ਅਸੂਲ ਬਾਬਾ ਜੀ ਨੇ ਬਣਾਇਆ ਸੀ ਕਿ ਆਪਣੀ ਵੋਟ ਨਹੀਂ ਬਣਾਉਣੀ ਇਹ ਪੰਜਵਾਂ ਅਸੂਲ ਬਣਾਇਆ ਸੀ ਕਿ ਸ਼੍ਰੀ ਸਤਿਗੁਰੂ ਸਾਹਿਬਾ ਤੋਂ ਬਿਨਾਂ ਨਾ ਕਿਸੇ ਦੀ ਉਸਤਤ ਕਰਨੀ ਹੈ ਤੇ ਨਾ ਹੀ ਸੁਣਨੀ ਹੈ ਛੇਵਾਂ ਸੂਰ ਬਾਬਾ ਜੀ ਨੇ ਬਣਾਇਆ ਸੀ ਕਿ ਅੰਮ੍ਰਿਤ ਕਿਸੇ ਨੂੰ ਨਹੀਂ ਛਕਾਉਣਾ ਬਾਬਾ ਜੀ ਦਾ ਸੱਤਵਾਂ ਅਸੂਲ ਸੀ ਜੜ ਮਾਇਆ ਨੂੰ ਹੱਥ ਨਹੀਂ ਲਾਉਣਾ ਜੇ ਤਨ ਮਾਇਆ ਯਾਨੀ

ਕਿ ਇਸਤਰੀ ਦੇ ਨੇੜੇ ਨਹੀਂ ਜਾਣਾ ਸਗੋਂ ਮਿੱਟੀ ਦੀ ਕੰਧ ਸਮਝਣਾ ਹੈ ਇਕਾਂਤ ਵਿੱਚ ਵੀ ਨਹੀਂ ਮਿਲਣਾ ਜਾਂ ਤਾਂ ਉਸਦੇ ਨਾਲ ਉਸਦਾ ਭਰਾ ਪਿਓ ਜਾਂ ਕੋਈ ਆਦਮੀ ਨਾ ਹੋਵੇ ਅਠਵਾਂ ਅਸੂਲ ਬਾਬਾ ਜੀ ਨੇ ਬਣਾਇਆ ਸੀ ਕਿ ਕਿਸੇ ਦੀ ਚਿੱਠੀ ਪੱਤਰ ਭੇਜਣ ਤੇ ਨਹੀਂ ਜਾਣਾ ਕਿਸੇ ਇਕੱਠ ਤੇ ਨਹੀਂ ਜਾਣਾ ਕਿਸੇ ਗੁਰਦੁਆਰੇ ਦੀ ਨੀਹ ਨਹੀਂ ਰੱਖਣੀ ਪੱਕੀ ਇੱਟ ਨੂੰ ਹੱਥ ਨਹੀਂ ਲਾਉਣਾ ਭਾਵ ਪੱਕਾ ਮਕਾਨ ਨਹੀਂ ਪਾਉਣਾ ਤੇ ਸਰੋਪਾ ਨਹੀ ਲੈਣਾ ਹੈ ਸੰਗਤ ਵਿੱਚ ਨੀਵੇਂ ਹੋ ਕੇ ਬੈਠਣਾ ਹੈ ਜੇ ਬਾਬਾ ਜੀ ਦਾ ਦਸਵਾਂ ਸੂਰ ਸੀ ਸਭ ਪਤਾ ਨਹੀਂ ਦੇਣਾ ਬਾਬਾ ਜੀ ਆਪਣੇ ਅੰਤਲੇ ਸਮੇਂ ਤੱਕ ਇਹ ਦਸ ਅਸੂਲ ਪਕਿਆਈ ਨਾਲ ਪਾਲਦੇ ਰਹੇ ਇਹਨਾਂ ਪ੍ਰਤਿਗਿਆਵਾਂ ਜਾ ਅਸੂਲਾਂ ਦਾ ਪਾਲਣ ਤਾਂ ਸਦਾ ਕਰਦੇ ਹੀ ਸਨ ਪਰ ਇਸ ਤੋਂ ਬਿਨਾਂ ਵੀ ਬਾਬਾ ਜੀ ਦੇ ਕਈ ਨਿਯਮ ਸਨ ਜੋ ਸਮੇਂ ਅਨੁਸਾਰ ਜਾਂ ਕਿਸੇ ਜਗਿਆਸੂ ਦੀ ਭਾਵਨਾ ਅਨੁਸਾਰ ਬਦਲ ਲੈਂਦੇ ਸਨ ਸਾਧੂ ਦੀ ਉਪਮਾ ਦਾ ਸ਼ਬਦ ਨਹੀਂ ਸਨ ਸੁਣਦੇ ਕੀ ਪਤਾ ਹੈ ਮਨ ਆਪਣੇ ਆਪ ਨੂੰ ਸਾਧੂ ਹੀ ਸਮਝ ਬੈਠੇ ਇਹਨਾਂ ਸਾਰੇ ਅਸੂਲਾਂ ਦਾ ਕਾਰਨ ਇਹ ਸੀ ਕਿ ਹਿਰਦੇ ਵਿੱਚ ਅਥਾਹ ਗਰੀਬੀ ਰਵੇ

ਮੈਂ ਕੁਝ ਵੀ ਨਹੀਂ ਹਾਂ ਮੈਂ ਨਾਹੀ ਪ੍ਰਭ ਸਭੁ ਕਿਛੁ ਤੇਰਾ ਬਾਬਾ ਜੀ ਆਪ ਸੰਗਤ ਵਿੱਚ ਟੋਆ ਪੁੱਟ ਕੇ ਬੈਠਦੇ ਸਨ ਇਸ ਲਈ ਇੱਕ ਸ਼ਰਧਾਲੂ ਨੇ ਪੁੱਛਿਆ ਕਿ ਬਾਬਾ ਜੀ ਐਸਾ ਕਿਉਂ ਕਰਦੇ ਹੋ ਸੰਗਤ ਤੁਹਾਡੇ ਦਰਸ਼ਨ ਕਰਨ ਵਾਸਤੇ ਆਉਂਦੀ ਹੈ ਤੇ ਤੁਸੀਂ ਨੀਵੇਂ ਹੋ ਕੇ ਬੈਠ ਜਾਂਦੇ ਹੋ ਬਾਬਾ ਜੀ ਡਾਢੇ ਵੈਰਾਗ ਵਿੱਚ ਆ ਕੇ ਕਹਿਣ ਲੱਗੇ ਗੁਰਮੁਖਾ ਅਸੀਂ ਇਸ ਵਾਸਤੇ ਟੋਆ ਪੁੱਟ ਕੇ ਬੈਠਦੇ ਹਾਂ ਕਿ ਸਤਿਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੀ ਧੂੜ ਸਾਡੇ ਸੀਸ ਵਿੱਚ ਪੈਂਦੀ ਰਵੇ ਤਾਂ ਕਿ ਮੈਂ ਸਤਿਗੁਰਾਂ ਦਾ ਸਿੱਖ ਬਣ ਜਾਵਾਂ ਮੇਰੇ ਵਿੱਚ ਇਹ ਗੁਣ ਨਹੀਂ ਕਿ ਮੈਂ ਵੀ ਸੰਤਾਂ ਵਿੱਚ ਬਰਾਬਰ ਬੈਠ ਸਕਾਂ ਕਈ ਵਾਰੀ ਪ੍ਰੇਮੀ ਬਾਬਾ ਜੀ ਨੂੰ ਫੋਟੋਗ੍ਰਾਫ ਲਈ ਬੇਨਤੀ ਕਰਦੇ ਸਨ ਪਰ ਬਾਬਾ ਜੀ ਟਾਲ ਜਾਂਦੇ ਸਨ ਕਦੇ ਬਚਨ ਕਰਨਾ ਗੁਰੂ ਨਾਨਕ ਸਾਹਿਬ ਜੀ ਦੇ ਸਰੂਪ ਵਿੱਚ ਸਾਰੇ ਸਰੂਪ ਆ ਜਾਇਆ ਕਰਦੇ ਹਨ ਸਰੂਪ ਗੁਰੂ ਸਾਹਿਬ ਦਾ ਰੱਖਣਾ ਚਾਹੀਦਾ ਹੈ ਕਿਸੇ ਹੋਰ ਦਾ ਨਹੀਂ ਕਿਸੇ ਨੂੰ ਤਾਂ ਇਹ ਵੀ ਕਹਿਣਾ ਕਿ ਇਹ ਕੋਈ ਸ਼ਕਲ ਹੈ ਫੋਟੋ ਖਿੱਚਣ ਵਾਲੀ ਰਾਜਾ ਯਾਦਵਿੰਦਰ ਸਿੰਘ ਨੇ ਵੀ ਇੱਕ ਦੋ ਵਾਰੀ ਅਰਜ਼ ਕੀਤੀ ਸੀ

ਪਰ ਆਪਾਂ ਛੁਪਾਉਣ ਵਾਲੇ ਕਿਥੇ ਆਪੇ ਨੂੰ ਜਤਾਉਂਦੇ ਹਨ ਇਕ ਦਿਨ ਰਾਜ ਮਾਤਾ ਜੀ ਨੇ ਵੀ ਬੇਨਤੀ ਕੀਤੀ ਪਰ ਉਸ ਨੂੰ ਵੀ ਉਹੀ ਉੱਤਰ ਮਿਲਿਆ ਜੋ ਹੁਣ ਤੱਕ ਦੂਸਰਿਆਂ ਨੂੰ ਮਿਲਦਾ ਰਿਹਾ ਸੀ ਵਜ਼ੀਰ ਹਰਚੰਦ ਸਿੰਘ ਉਸ ਵੇਲੇ ਰਾਜਮਾਤਾ ਦੇ ਨਾਲ ਆਇਆ ਸੀ ਉਹ ਵੀ ਬੇਨਤੀਆਂ ਕਰਨ ਲੱਗ ਪਿਆ ਆਖਰ ਉਹਨਾਂ ਨੇ ਬਾਬਾ ਜੀ ਨੂੰ ਮਨਾਹੀ ਲਿਆ ਅਗਲੇ ਦਿਨ ਆਪਣੇ ਨਾਲ ਫੋਟੋਗਰਾਫਰ ਲਿਆਇਆ ਬਾਬਾ ਜੀ ਨੇ ਬਚਨ ਕੀਤਾ ਤੂੰ ਲੈ ਹੀ ਆਇਆ ਫਿਰ ਇਸਨੂੰ ਭਾਈ ਜੇ ਨਹੀਂ ਹਟਣਾ ਤਾਂ ਇੱਕੋ ਹੀ ਖਿਚਿਓ ਹਰਜੰਤ ਸਿੰਘ ਨੇ ਕਿਹਾ ਸਤ ਬਚਨ ਜੀ ਪਰ ਰਾਜ ਮਾਤਾ ਇਕ ਤੋਂ ਵੱਧ ਫੋਟੋ ਲੈਣਾ ਚਾਹੁੰਦੇ ਸਨ ਬਾਬਾ ਜੀ ਨੇ ਕਿਹਾ ਦੋ ਫੋਟੋ ਲੈ ਲੈਣ ਦਿਓ ਇੱਕ ਖੜਿਆਂ ਦੀ ਤੇ ਇੱਕ ਬੈਠਿਆਂ ਦੀ ਫੋਟੋਗ੍ਰਾਫਰ ਰਾਜ ਮਾਤਾ ਦੀ ਭਾਵਨਾ ਤੋਂ ਵੀ ਜਾਣੋ ਸੀ ਤੇ ਬਾਬਾ ਜੀ ਦੀ ਨਿਰਲੇਪਤਾ ਵਾਲੇ ਸੁਭਾਅ ਤੋਂ ਵੀ ਉਹ ਜਾਣਦਾ ਸੀ ਕਿ ਜੇਕਰ ਬਾਬਾ ਜੀ ਨੂੰ ਬਹੁਤੀਆਂ ਫੋਟੋਆਂ ਖਿੱਚਣ ਲਈ ਬੇਨਤੀ ਕੀਤੀ ਤਾਂ ਬਾਬਾ ਜੀ ਨੇ ਇੱਕ ਵੀ ਫੋਟੋ ਨਹੀਂ ਲੈਣ ਦੇਣੀ ਇਸ ਤਰਾਂ ਬਾਬਾ ਜੀ ਦੀ ਫੋਟੋ ਲਈ ਗਈ ਪਰ ਜਦੋਂ ਫੋਟੋ ਬਣ ਕੇ ਆਈ ਤਾਂ ਬਾਬਾ ਜੀ ਬਹੁਤ ਗੁੱਸੇ ਹੋਏ ਕਿਉਂਕਿ ਉਹਨਾਂ ਨੇ ਕਈ ਫੋਟੋਆਂ ਬਣਾ ਲਈਆਂ ਬਾਬਾ ਜੀ ਨੇ ਕਿਹਾ

ਤੈਨੂੰ ਤਾਂ ਇੱਕ ਫੋਟੋ ਲੈਣ ਵਾਸਤੇ ਕਿਹਾ ਸੀ ਤੂੰ ਕਈ ਬਣਾ ਲਿਆ ਫਿਰ ਹਰਚੰਦ ਸਿੰਘ ਜੀ ਨੇ ਹੱਥ ਜੋੜੇ ਤੇ ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ ਸਾਡੇ ਤੋਂ ਭੁੱਲ ਹੋ ਗਈ ਸਾਨੂੰ ਮਾਫ ਕਰ ਦਿਓ ਬਾਬਾ ਜੀ ਨੇ ਕਿਹਾ ਜੋ ਕਿ ਇਹਨਾਂ ਨੂੰ ਪਾਣੀ ਵਿੱਚ ਸੁੱਟਿਆ ਫਿਰ ਹਰਚੰਦ ਸਿੰਘ ਨੇ ਇਸ ਤਰਾਂ ਹੀ ਕੀਤਾ ਸਾਰੀਆਂ ਫੋਟੋਆਂ ਪਾਣੀ ਵਿੱਚ ਸਿੱਟ ਦਿੱਤੀਆਂ ਸਿਰਫ ਮਾਤਾ ਜੀ ਕੋਲ ਫੋਟੋ ਰਹਿ ਗਈ ਸੀ ਬਾਕੀ ਫੋਟੋਆਂ ਉਹਨਾਂ ਨੇ ਪਾਣੀ ਵਿੱਚ ਸੁੱਟ ਦਿੱਤੀਆਂ ਸਨ ਬਾਬਾ ਜੀ ਦੇ ਬਚਨਾਂ ਅਨੁਸਾਰ ਜਿਹੜੇ ਸਾਡੀ ਜ਼ਿੰਦਗੀ ਵਿੱਚ ਦੁੱਖ ਆਉਂਦੇ ਹਨ ਇਹਨਾਂ ਦਾ ਕਾਰਨ ਸਾਡੇ ਪਿਛਲੇ ਜਨਮਾਂ ਦੇ ਕਰਮ ਜਾਂ ਸੰਬੰਧ ਹੁੰਦੇ ਹਨ ਜਿਨਾਂ ਨੂੰ ਸਧਾਰਨ ਮਨੁੱਖ ਨਹੀਂ ਜਾਣਦਾ ਕਦੇ ਵੀ ਭਗਤੀ ਕਰਕੇ ਹੰਕਾਰ ਨਹੀਂ ਕਰਨਾ ਚਾਹੀਦਾ ਇਸ ਤੇ ਇੱਕ ਸਾਖੀ ਬਾਬਾ ਜੀ ਸੁਣਾਇਆ ਕਰਦੇ ਸਨ ਕਿ ਇੱਕ ਵਾਰੀ ਇਕ ਭਗਤ ਸਿਲਾ ਤੇ ਬੈਠਾ ਸੀ ਭਗਤੀ ਕਰਦਾ ਸੀ ਨਿਰੰਕਾਰ ਨੇ ਪੁੱਛਿਆ ਮੰਗ ਕੀ ਮੰਗਦਾ ਹੈ ਬੜੀ ਤਪੱਸਿਆ ਕੀਤੀ ਹੈ

ਭਗਤ ਕਹਿੰਦਾ ਮਹਾਰਾਜ ਜੀ ਮੇਰੇ ਭਗਤੀ ਦਾ ਫਲ ਦਿਓ ਫਿਰ ਹੁਕਮ ਹੋਇਆ ਸੋਚ ਲੈ ਭਗਤੀ ਦਾ ਫਲ ਮੰਗਦਾ ਹੈ ਕਿ ਬਖਸ਼ਿਸ਼ ਮਿਹਰ ਮੰਗਦਾ ਹੈ ਤਾਂ ਫਿਰ ਭਗਤ ਨੇ ਕਿਹਾ ਮਹਾਰਾਜ ਜੀ ਭਗਤੀ ਦਾ ਫਲ ਮੰਗਦਾ ਮੈਂ ਮੇਰੀ ਬੜੀ ਸੀ ਭਗਤੀ ਦਾ ਹੰਕਾਰ ਉਸਨੂੰ ਬਹੁਤ ਸੀ ਨਿਰੰਕਾਰ ਨੇ ਕਿਹਾ ਅੱਛਾ ਇਸ ਪੱਥਰ ਨੂੰ ਆਪਣੇ ਸਿਰ ਤੇ ਚੁੱਕ ਲੈ ਇਹ 100 ਸਾਲ ਬੈਠ ਤਾਂ ਜੋ ਹਿਸਾਬ ਨਾਲ ਪੱਥਰ ਦਾ ਕਰਜ਼ਾ ਉਤਰੇ ਇਸ ਤਰਾਂ ਬਦਲਾ ਉਤਰ ਜਾਗਾ ਫਿਰ ਉਸ ਭਗਤ ਨੂੰ ਸਮਝ ਆਈ ਤੇ ਉਹ ਨਿਰੰਕਾਰ ਜੀ ਦੇ ਚਰਨਾਂ ਤੇ ਢਹਿ ਪਿਆ ਤੇ ਬਖਸ਼ਿਸ਼ ਲਈ ਅਰਜ਼ ਕੀਤੀ ਸੋ ਇਸ ਲਈ ਬਾਬਾ ਜੀ ਕਹਿੰਦੇ ਹੁੰਦੇ ਸਨ ਕਿ ਭਗਤੀ ਕਰਕੇ ਹੰਕਾਰ ਨਾ ਕਰਿਆ ਕਰੋ ਸਿਰਫ ਬਖਸ਼ਿਸ਼ ਹੀ ਮੰਗਿਆ ਕਰੋ ਇਕ ਮਹਾਂਪੁਰਸ਼ ਦੁਨੀਆਂ ਵਿੱਚ ਐਸਾ ਹੁੰਦਾ ਹੈ ਜਿਸਦੇ ਆਸਰੇ ਤੇ ਸਾਰੀ ਦੁਨੀਆ ਖੜੀ ਹੁੰਦੀ ਹੈ ਜੇ ਉਹ ਇਕ ਸ੍ਰੀ ਜਪੁਜੀ ਸਾਹਿਬ ਦਾ ਪਾਠ ਕਰਦਾ ਹੈ ਤਾਂ ਉਹਸ ਕਰੋੜ ਜਪੁਜੀ ਸਾਹਿਬ ਦੇ ਪਾਠ ਹੋ ਜਾਂਦੇ ਹਨ ਉਹਨਾਂ ਦਾ ਇੱਕ ਇੱਕ ਰੋਮ ਸਿਮਰਨ ਕਰ ਰਿਹਾ ਹੁੰਦਾ ਹੈ ਤੇ ਨਾਮ ਦੀ ਜੋਤ ਵਾਂਗ ਜਗ ਮੰਗਾ ਰਿਹਾ ਹੁੰਦਾ ਹੈ ਇਸ ਮਹਾਂਪੁਰਸ਼ ਦੇ ਆਸਰੇ ਤੇ ਹੀ ਸਾਰੀ ਦੁਨੀਆ ਖੜੀ ਹੁੰਦੀ ਹੈ ਜੇ ਐਸਾ ਮਹਾਂਪੁਰਸ਼ ਨਾ ਹੋਵੇ ਤਾਂ ਦੁਨੀਆ ਵਿੱਚ ਪਰਲੋ ਆ ਜਾਵੇ ਉਹ ਸਨ ਬਾਬਾ ਨੰਦ ਸਿੰਘ ਜੀ ਮਹਾਰਾਜ ਜਿਨਾਂ ਦੇ ਆਸਰੇ ਤੇ ਸਾਰਾ ਸੰਸਾਰ ਖੜਾ ਸੀ ਉਹ ਸਨ ਬਾਬਾ ਨੰਦ ਸਿੰਘ ਜੀ ਮਹਾਰਾਜ ਬੇਪਰਵਾਹ ਬੇ ਮੁਹਤਾਜ ਤੇ ਇੱਕ ਦਿਲ ਦੀ ਤਵਾ ਨਾ ਰੱਖਣ ਵਾਲੇ ਖੜਾ ਸੀ ਉਹ ਸਨ ਬਾਬਾ ਨੰਦ ਸਿੰਘ ਜੀ ਮਹਾਰਾਜ ਬੇਪਰਵਾਹ ਬੇ ਮੁਹਤਾਜ ਤੇ ਇੱਕ ਦਿਲ ਦੀ ਦਵਾ ਨਾ ਰੱਖਣ

Leave a Reply

Your email address will not be published. Required fields are marked *