ਧੰਨ ਧੰਨ ਬਾਬਾ ਦੀਪ ਸਿੰਘ ਜੀ ਕੰਮ ਕਾਰ ਨਾ ਚਲਦਾ ਹੋਵੇ ਤਾਂ ਇਹ ਸ਼ਬਦ ਅਗਨੀਬਾਣ ਹੈ ਸਭ ਵਿਗੜੇ ਕੰਮ ਬਣ ਜਾਣ ਤਰੱਕੀਆਂ ਮਿਲਣਗੀਆਂਗੇ

ਗੁਰਦੁਆਰਾ ਸ੍ਰੀ ਸ਼ਹੀਦਾਂ ਸਾਹਿਬ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਵਿਖੇ ਹਰ ਐਤਵਾਰ ਨੂੰ ਚੌਪਹਿਰਾ ਸਾਹਿਬ ਕੱਟਿਆ ਜਾਂਦਾ ਹੈ। ਹਰ ਐਤਵਾਰ ਨੂੰ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਚੌਪਹਿਰਾ ਸਾਹਿਬ ਜੀ ਦਾ ਪਾਠ ਹੁੰਦਾ ਹੈ। ਜੇ ਕੋਈ ਸੰਗਤ ਇਸ ਗੁਰਦੁਆਰਾ ਸਾਹਿਬ ਨਹੀਂ ਪਹੁੰਚ ਸਕਦੀ ਤਾਂ ਉਹ ਆਪਣੇ ਘਰ ਵਿੱਚ ਵੀ ਚੌਪਹਿਰਾ ਸਾਹਿਬ ਜੀ ਦਾ ਪਾਠ ਕਰ ਸਕਦੀ ਹੈ।

ਚੌਪਹਿਰਾ ਤੋਂ ਭਾਵ ਉਹ 4 ਘੰਟੇ ਜਦੋਂ ਸੰਗਤ ਅਕਾਲ ਪੁਰਖ ਦੀ ਉਸਤਤ ਕਰਦੀ ਹੈ। ਸੰਗਤ ਦਾ ਵਿਸ਼ਵਾਸ ਹੈ ਕਿ ਚੌਪਹਿਰਾ ‘ਚ ਸ਼ਹੀਦ ਬਾਬਾ ਦੀਪ ਸਿੰਘ ਜੀ ਆਪ ਹਾਜ਼ਰ ਹੁੰਦੇ ਹਨ। ਚੌਪਹਿਰਾ ਸਾਹਿਬ ਕੱਟਣ ਵੇਲੇ ਘਰੋਂ ਕੇਸੀ ਇਸ਼ਨਾਨ ਕਰਕੇ ਸਾਫ਼ ਸੁਥਰੇ ਕੱਪੜੇ ਪਾ ਕੇ ਜਾਣਾ ਚਾਹੀਦਾ ਹੈ। ਜੇਕਰ ਸੰਗਤ ਨੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿੱਚ ਚੌਪਹਿਰਾ ਸਾਹਿਬ ਕੱਟਣਾ ਹੈ ਤਾਂ 2 ਘੰਟੇ ਪਹਿਲਾਂ ਪਹੁੰਚਣਾ ਚਾਹੀਦਾ ਹੈ ਤਾਂ ਜੋ ਆਸਾਨੀ ਨਾਲ ਬੈਠਣ ਨੂੰ ਜਗ੍ਹਾ ਮਿਲ ਸਕੇ।

ਦੁਪਹਿਰ 12 ਵਜੇ ਤੋਂ ਲੈ ਕੇ 4 ਵਜੇ ਤੱਕ 5 ਪਾਠ ਜਪੁ ਜੀ ਸਾਹਿਬ ਜੀ ਦੇ , 2 ਪਾਠ ਚੌਪਈ ਸਾਹਿਬ ਜੀ ਦੇ ਅਤੇ ਇਕ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਹੈ। ਜੇਕਰ ਲੋੜ ਪਵੇ ਤਾਂ ਇਸ ਦੌਰਾਨ 15-20 ਮਿੰਟ ਵਾਸਤੇ ਅਰਾਮ ਵੀ ਕੀਤਾ ਜਾ ਸਕਦਾ ਹੈ। ਇਸ ਸਮੇਂ ਦੌਰਾਨ ਕੁਝ ਚਾਹ ਪਾਣੀ ਛਕਣਾ ਹੋਵੇ ਜਾਂ ਵਾਸ਼ਰੂਮ ਵਗੈਰਾ ਜਾਣ ਦੀ ਲੋੜ ਹੈ ਤਾਂ ਜਾਇਆ ਜਾ ਸਕਦਾ ਹੈ। ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਅਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦਾ ਪਾਠ ਕਰਕੇ ਅਰਦਾਸ ਬੇਨਤੀ ਕਰਨੀ ਹੈ। ਕਈ ਵਾਰ ਸੰਗਤ 4 ਘੰਟੇ ਤੋਂ ਪਹਿਲਾਂ ਵੀ ਪਾਠ ਕਰ ਲੈਂਦੀ ਹੈ।

ਜੇਕਰ ਕਿਸੇ ਨੇ ਸਾਢੇ ਤਿੰਨ ਘੰਟਿਆਂ ਵਿੱਚ ਪਾਠ ਕਰ ਲਿਆ ਹੈ ਤਾਂ ਬਾਕੀ ਬਚੇ ਅੱਧੇ ਘੰਟੇ ਵਿੱਚ ਵਾਹਿਗੁਰੂ ਸਿਮਰਨ ਕੀਤਾ ਜਾ ਸਕਦਾ ਹੈ ਜਾਂ ਗੁਰਬਾਣੀ ਦੇ ਕਿਸੇ ਵੀ ਸ਼ਬਦ ਦਾ ਸਿਮਰਨ ਕਰਨਾ ਹੈ। ਭਾਵ ਕੇ 12 ਤੋਂ ਲੈ ਕੇ 4 ਵਜੇ ਤੱਕ ਬਾਣੀ ਪੜ੍ਹਨੀ ਹੈ।ਘਰ ਵਿੱਚ ਚੌਪਹਿਰਾ ਸਾਹਿਬ ਕੱਟਣ ਦੀ ਮਰਿਆਦਾ ਤੇ ਵਿਧੀ

Leave a Reply

Your email address will not be published. Required fields are marked *