ਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ। ਬਾਬਾ ਨੰਦ ਸਿੰਘ ਜੀ ਬਚਨ ਕਰਿਆ ਕਰਦੇ ਸੀ ਕਿ ਭਾਈ ਇਹ ਗੁਰੂ ਨਾਨਕ ਦਾ ਘਰ ਹੈ ਆਪਾਂ ਸਾਰੇ ਏਥੇ ਗੁਰੂ ਨਾਨਕ ਦੇ ਘਰ ਦੇ ਗੋਲੇ ਬਣ ਆਏ ਹਾਂ।
ਬਾਬਾ ਜੀ ਕਹਿੰਦੇ ਸਨ ਕਿ ਜੇਕਰ ਕੋਈ ਸਾਧੂ ਦਾ ਬਚਨ ਮੰਨ ਕੇ ਸੇਵਾ ਸਿਮਰਨ ਕਰੇ ਤਾਂ ਉਸ ਦੀ ਕਮਾਈ ਦਾ ਡੰਕਾ ਇਸੇ ਜਨਮ ਵਿੱਚ ਸੱਚਖੰਡ ਵਿਖੇ ਖ ੜ੍ਹ ਕ ਜਾਵੇਗਾ। ਬਾਬਾ ਜੀ ਕਹਿੰਦੇ ਸੀ ਕਿ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰੂ ਨਾਨਕ ਦੇ ਘਰ ਵਿੱਚ ਗੋਲੇ ਬਣ ਕੇ ਸੇਵਾ ਕੀਤੀ। ਫ਼ਿਰ ਉਨ੍ਹਾਂ ਨੂੰ ਕੀ ਮਿਲਿਆ ਸਾਰੀ ਦੁਨੀਆਂ ਨੂੰ ਤਾਰਨ ਵਾਲੀ ਅਣਮੂਲੀ ਗੱਦੀ ਦੇ ਮਾਲਕ ਹੀ ਬਣ ਗਏ।ਸਮਾਂ ਪਿਆ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੋਤੀ ਜੋਤ ਸਮਾ ਗਏ ਗੁਰੂ ਅਮਰਦਾਸ ਪਾਤਸ਼ਾਹ ਦੀਵਾਨ ਵਿਚ ਸਮਾਧੀ ਲਾ ਕੇ ਬੈਠੇ ਸਨ।
ਰੱਬੀ ਕੀਰਤਨ ਹੋ ਰਿਹਾ ਸੀ। ਰੱਬ ਆਪਣੀ ਪਿਆਰਿਆਂ ਨਾਲ ਖੇਲ ਕਰਦਾ ਹੈ ਗੁਰੂ ਅੰਗਦ ਦੇਵ ਪਾਤਸ਼ਾਹ ਦਾ ਇੱਕ ਚੋਝ ਵਰਤਿਆ ਦੂਸਰੇ ਪਾਤਸ਼ਾਹ ਦੇ ਸਾਹਿਬਜ਼ਾਦੇ ਦਰਬਾਰ ਵਿੱਚ ਆਏ ਉਨ੍ਹਾਂ ਨੇ ਦੇਖਿਆ ਕਿ ਦਰਬਾਰ ਵਿੱਚ ਚੜਾਵਾ ਬਹੁਤ ਜ਼ਿਆਦਾ ਚੜ੍ਹਿਆ ਹੋਇਆ ਹੈ। ਤਾਂ ਉਨ੍ਹਾਂ ਨੇ ਸੋਚਿਆ ਕਿ ਜੇ ਗੱਦੀ ਸਾਡੇ ਕੋਲ ਹੁੰਦੀ ਤਾਂ ਇਹ ਚੜ੍ਹਾਵਾ ਵੀ ਸਾਡੇ ਕੋਲ ਖਾਣਾ ਸੀ। ਬਾਬਾ ਨੰਦ ਸਿੰਘ ਜੀ ਬਚਨ ਕਰਿਆ ਕਰਦੇ ਸਨ ਕਿ ਜੇਕਰ ਬੰਦੇ ਦੇ ਕ੍ਰੋ ਧ ਨੂੰ ਠੱਲ੍ਹ ਨਾ ਪਵੇ ਤਾਂ ਉਹ ਕ੍ਰੋ ਧ ਬੰਦੇ ਨੂੰ ਨ ਰ ਕ ਵਿਚ ਜ਼ਰੂਰ ਧਕੇਲਦਾ ਹੈ।
ਬਾਬਾ ਜੀ ਕਹਿੰਦੇ ਸੀ ਕਿ ਉਸ ਰੋਗ ਦਾ ਇਲਾਜ ਜਰੂਰ ਕਰਨਾ ਚਾਹੀਦਾ ਹੈ। ਪਰ ਕ੍ਰੋਧ ਦਾ ਇੱਕੋ-ਇੱਕ ਇਲਾਜ ਹੈ ਕਿ ਮਹਾਂਪੁਰਸ਼ਾਂ ਦੀ ਸੰਗਤ ਕਰਨੀ ਚਾਹੀਦੀ ਹੈ। ਸੰਗਤ ਕਰਨ ਨਾਲ ਹਉਮੈ ਹੰਕਾਰ ਅਤੇ ਕਰੋਧ ਤੋਂ ਛੁਟਕਾਰਾ ਮਿਲ ਸਕਦਾ ਹੈ।
ਸੰਗਤ ਦੇ ਵਿਚ ਬੈਠ ਕੇ ਬੰਦੇ ਦੇ ਮਨ ਨਿਰਮਲ ਹੋ ਜਾਂਦਾ ਹੈ ਅਤੇ ਉਸ ਨੂੰ ਰੱਬ ਦੀ ਪ੍ਰਾਪਤੀ ਜ਼ਰੂਰ ਹੁੰਦੀ ਹੈ। ਕ੍ਰੋ ਧ ਦੇ ਕਾਰਨ ਬੰਦੇ ਦੇ ਮਨ ਵਿੱਚ ਹੰ ਕਾ ਰ ਵੀ ਆਉਣਾ ਸ਼ੁਰੂ ਹੋ ਜਾਂਦਾ ਹੈ। ਅਤੇ ਉਸ ਹੰ ਕਾ ਰ ਦੇ ਕਾਰਣ ਰੱਬ ਤੋਂ ਦੂਰ ਹੋ ਜਾਂਦਾ ਹੈ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।