ਰੱਬ ਨੇ ਨਹੀਂ ਦਿੱ ਤੇ ਦੋਵੇਂ ਹੱਥ ਲੱਤ ਵੀ ਛੋਟੀ ਤੇ

ਜਿਲਾ ਸੰਗਰੂਰ ਦੇ ਲਹਿਰਾਗਾਗਾ ਦੇ ਕਾਲਬੰਜਾਰਾ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜਦੇ ਇਕ ਜਸ਼ਨਦੀਪ ਨਾਮ ਦੇ ਬੱਚੇ ਨੇ ਸੂਬਾ ਪੱਧਰੀ ਪੋਸਟਰ ਮੁਕਾਬਲੇ ਚ ਪਹਿਲਾ ਸਥਾਨ ਅਤੇ ਪੇਂਟਿੰਗ ਮੁਕਾਬਲੇ ਚ ਦੂਜਾ ਸਥਾਨ ਹਾਸਲ ਕਰਕੇ ਸੰਗਰੂਰ ਜਿਲੇ ਦਾ ਨਾਮ ਰੋਸ਼ਨ ਕੀਤਾ ਹੈ ਜਾਣਕਾਰੀ ਮੁਤਾਬਿਕ ਇਹ ਬੱਚਾ ਪੰਜਵੀ ਕਲਾਸ ਚ ਪੜਦਾ ਹੈ ਅਤੇ ਇਸ ਬੱਚੇ ਦੀਆ ਦੋਵੇ ਬਾ ਵਾ ਨਹੀ ਹਨ ਅਤੇ ਇਕ ਲੱਤ ਵੀ ਛੋ ਟੀ ਹੈ ਪਰ ਫਿਰ ਵੀ ਇਸ ਨੇ ਆਪਣੇ ਪੈਰਾ ਨਾਲ ਪੇਟਿੰਗ ਕਰਕੇ ਸੂਬਾ ਪੱਧਰੀ ਮੁਕਾਬਲੇ ਵਿੱਚੋ ਪਹਿਲਾ ਸਥਾਨ ਹਾਸਿਲ ਕੀਤਾ ਹੈ ਇਸ ਸਬੰਧੀ ਗੱਲਬਾਤ ਦੌਰਾਨ ਜਸ਼ਨਦੀਪ ਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ

ਉਹ ਵੱਡਾ ਹੋ ਕੇ ਜੱਜ ਬਣੇ ਅਤੇ ਲੋਕਾ ਨੂੰ ਇਨਸਾਫ ਦਿਵਾਉਣ ਅਤੇ ਨਾਲ ਹੀ ਜੋ ਗਰੀਬ ਬੱਚੇ ਹਨ ਉਹਨਾ ਦੀ ਪੜਾਈ ਵਿੱਚ ਮਦਦ ਕਰੇ ਉਸ ਨੇ ਦੱਸਿਆ ਕਿ ਉਹ ਕੋਰੋਨਾ ਵਾਇਰਸ ਕਾਰਨ ਲਾ ਕ ਡਾ ਊ ਨ ਵਿੱਚ ਘਰ ਬੈਠਾ ਬੋਰ ਹੋ ਰਿਹਾ ਹੈ ਜਿਸ ਕਾਰਨ ਉਹ ਚਾਹੁੰਦਾ ਹੈ ਕਿ ਜਲਦ ਤੋ ਜਲਦ ਪੰਜਾਬ ਸਰਕਾਰ ਪੰਜਾਬ ਦੇ ਸਕੂਲ ਖੋਲੇ ਤਾ ਜੋ ਉਹ ਪੜਾਈ ਕਰ ਸਕੇ ਇਸ ਸਬੰਧੀ ਜਸ਼ਨਦੀਪ ਦੇ ਪਿਤਾ ਕੁਲਦੀਪ ਸਿੰਘ ਨੇ ਗੱਲਬਾਤ ਕਰਦਿਆ ਹੋਇਆ ਕਿਹਾ ਕਿ ਉਹਨਾ ਨੂੰ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਉਹਨਾ ਦਾ ਲੜਕਾ ਪੰਜਾਬ ਦੇ ਪੋਸਟਰ ਮੁਕਾਬਲੇ ਵਿੱਚੋ ਪਹਿਲੇ ਸਥਾਨ ਤੇ ਆਇਆ ਹੈ ਉਹਨਾ ਦੱਸਿਆ ਕਿ ਕੋਰੋਨਾ ਕਾਲ ਚ ਉਸ ਨੇ ਅਤੇ ਉਸ ਦੇ ਸਕੂਲ ਦੇ ਸਟਾਫ ਨੇ ਬੇਹੱਦ ਮਿਹਨਤ ਕੀਤੀ ਹੈ ਸਕੂਲ ਦਾ ਸਟਾਫ ਔਨਲਾਈਨ ਆ ਕੇ ਉਸ ਨੂੰ ਪੜਾਉਦਾ ਸੀ ਅਤੇ

ਕਦੇ ਕਦੇ ਘਰ ਵੀ ਆ ਕੇ ਉਸ ਨੂੰ ਇਸ ਸਬੰਧੀ ਟ੍ਰੇਨਿੰਗ ਦਿੰਦੇ ਸਨ ਅਤੇ ਅੱਜ ਉਹਨਾ ਦੀ ਮਿਹਨਤ ਰੰਗ ਲਿਆਈ ਹੈ ਉੱਥੇ ਹੀ ਇਸ ਸਬੰਧੀ ਐਸ ਡੀ ਐੱਮ ਵੀ ਜਸ਼ਨਦੀਪ ਦੇ ਘਰ ਪਹੁੰਚੇ ਅਤੇ ਉਹਨਾ ਨੇ ਜਾਣਕਾਰੀ ਦਿੰਦਿਆ ਹੋਇਆ ਕਿਹਾ ਕਿ ਮੈਨੂੰ ਡੀ ਸੀ ਸੰਗਰੂਰ ਨੇ ਹੁਕਮ ਦਿੱਤਾ ਸੀ ਕਿ ਆਪਣੇ ਖੇਤਰ ਵਿੱਚ ਇਕ ਅਜਿਹਾ ਬੱਚਾ ਹੈ ਜੋ ਪੋਸਟਰ ਮੁਕਾਬਲੇ ਵਿੱਚ ਪਹਿਲੇ ਨੰਬਰ ਤੇ ਆਇਆ ਹੈ ਅਤੇ ਡੀ ਸੀ ਸਹਿਬ ਨੇ ਇਸ ਬੱਚੇ ਦੇ ਬਾਰੇ ਚ ਅਖਬਾਰ ਵਿੱਚ ਪੜਿਆ ਸੀ ਜਿਸ ਦੇ ਬਾਅਦ ਮੈ ਇੱਥੇ ਆਈ ਅਤੇ ਪਰਿਵਾਰ ਨਾਲ ਗੱਲਬਾਤ ਕੀਤੀ ਹੈ ਅਤੇ ਪਰਿਵਾਰ ਨੇ ਮੈਨੂੰ ਦੱਸਿਆ ਹੈ ਕਿ ਜੇਕਰ ਇਸ ਬੱਚੇ ਦਾ ਇ ਲਾ ਜ ਕੀਤਾ ਜਾਵੇ ਤਾਂ ਇਸ ਦੀਆ ਦੋਵੇ ਲੱਤਾ ਬਰਾਬਰ ਹੋ ਸਕਦੀਆ ਹਨ ਤਾ ਮੈ ਡੀ ਸੀ ਸਾਹਿਬ ਨੂੰ ਇਸ ਦੇ ਬਾਰੇ ਚ ਲਿਖ ਕੇ ਭੇਜ ਰਹੀ ਹਾ ਅਤੇ ਨਾਲ ਹੀ ਮੈ ਇਸ ਬੱਚੇ ਦੀ ਪੜਾਈ ਦੇ ਲਈ ਸਰਬੱਤ ਦਾ ਭਲਾ ਟਰੱਸਟ ਨਾਲ ਵੀ ਗੱਲਬਾਤ ਕਰ ਰਹੀ ਹਾ

Leave a Reply

Your email address will not be published. Required fields are marked *