ਵਿਆਹ ਕਰਨ ਤੋਂ ਨਾਂਹ ਕਰਨ ਤੇ ਕਨੇਡਾ ਬੈਠੇ ਮੁੰਡੇ ਨੇ

ਪੁਰਾਣੇ ਜ਼ਮਾਨੇ ਦੀ ਗੱਲ ਕੀਤੀ ਜਾਵੇ ਤਾਂ ਲੋਕ ਵਿਦੇਸ਼ਾਂ ਨੂੰ ਰੁਜ਼ਗਾਰ ਦੀ ਭਾਲ ਵਿੱਚ ਜਾਂਦੇ ਸਨ। ਪਰ ਅਜੋਕੇ ਜ਼ਮਾਨੇ ਵਿੱਚ ਬੱਚੇ ਵਧੀਆ ਪੜ੍ਹਾਈ ਅਤੇ ਵਧੀਆ ਕਰੀਅਰ ਬਣਾਉਣ ਲਈ ਵਿਦੇਸ਼ਾਂ ਦਾ ਰੁਖ਼ ਕਰਦੇ ਹਨ। ਤਾਂ ਜੋ ਉਹ ਅਤਿ ਆਧੁਨਿਕ ਮਾਹੌਲ ਵਿੱਚ ਪੜ੍ਹ ਸਕਣ ਅਤੇ ਆਪਣੇ ਆਪ ਨੂੰ ਇਕ ਵਧੀਆ ਇਨਸਾਨ ਬਣਾ ਸਕਣ। ਪਰ ਅਜਿਹਾ ਹਰ ਇਕ ਇਨਸਾਨ ਕਰ ਸਕੇ ਇਹ ਸੰਭਵ ਤੇ ਨਹੀਂ। ਕਹਿੰਦੇ ਹਨ ਕਿ ਬੁਰੇ ਕੰਮ ਇਨਸਾਨ ਦਾ ਪਿੱਛਾ ਪੂਰੀ ਉਮਰ ਨੀ ਛੱਡਦੇ ਚਾਹੇ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ। ਅਜਿਹੇ ਵਿੱਚ ਹੀ ਇਨਸਾਨੀਅਤ ਦੀਆਂ ਸਾਰੀਆਂ ਹੱਦਾਂ ਸ਼ਰਮਸਾਰ ਕਰਦੇ ਹੋਏ ਕੈਨੇਡਾ ਬੈਠੇ ਲੜਕੇ ਨੇ ਇਕ ਅਜਿਹਾ ਘਟੀਆ ਕਾਰਾ ਕੀਤਾ

ਜਿਸ ਦਾ ਖਮਿਆਜ਼ਾ ਇੱਕ ਲੜਕੀ ਨੂੰ ਭੁਗਤਣਾ ਪਿਆ। ਇਹ ਸਾਰਾ ਮਾਮਲਾ ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਹੈ ਜਿੱਥੋਂ ਕੈਨੇਡਾ ਗਏ ਇੱਕ ਸਿਰਫਿਰੇ ਆਸ਼ਿਕ ਨੇ ਇਸ ਕਰਤੂਤ ਨੂੰ ਅੰਜ਼ਾਮ ਦਿੱਤਾ। ਇਸ ਲੜਕੇ ਵੱਲੋਂ ਕੀਤੀ ਗਈ ਘਟੀਆ ਹਰਕਤ ਕਾਰਨ ਇੱਕ ਲੜਕੀ ਦੀ ਜ਼ਿੰਦਗੀ ਵਿੱਚ ਕਈ ਮੁਸੀਬਤਾਂ ਨੇ ਦਸਤਕ ਦੇ ਦਿੱਤੀ ਜ਼ਿਕਰਯੋਗ ਹੈ ਕਿ ਮੁਲਜ਼ਮ ਲੜਕਾ ਅੱਜ ਤੋਂ 7-8 ਸਾਲ ਪਹਿਲਾਂ ਉਕਤ ਲੜਕੀ ਨਾਲ 10ਵੀਂ ਜਮਾਤ ਵਿਚ ਪੜ੍ਹਦਾ ਸੀ। ਉਸ ਲੜਕੀ ਨਾਲ ਵਿਆਹ ਕਰਵਾਉਣ ਦਾ ਇਛੁੱਕ ਸੀ ਪਰ ਲੜਕੀ ਵੱਲੋਂ ਉਸ ਨੂੰ ਸਾਫ਼ ਇਨਕਾਰ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਉਸ ਲੜਕੇ ਨੇ ਲੜਕੀ ਦਾ ਮੋਬਾਈਲ ਨੰਬਰ ਇੱਕ ਅਸ਼ਲੀਲ ਵੈਬਸਾਈਟ ਉਪਰ ਪਾ ਦਿੱਤਾ। ਉਸ ਵੱਲੋਂ ਕੀਤੀ ਇਸ ਗੰਦੀ ਕਰਤੂਤ ਕਾਰਨ ਲੜਕੀ ਨੂੰ ਘਟੀਆ ਕਿਸਮ ਦੇ ਫੋਨ ਅਤੇ ਮੈਸੇਜ਼ ਆਉਣ ਲੱਗ ਪਏ।

ਲੜਕੀ ਨੇ ਸ਼ਿਕਾਇਤ ਕੀਤੀ ਕਿ ਉਹ ਉਸ ਨੂੰ ਕੈਨੇਡਾ ਤੋਂ ਲਗਾਤਾਰ ਫੋ਼ਨ ਕਰਕੇ ਪ੍ਰੇਸ਼ਾਨ ਕਰਦਾ ਰਹਿੰਦਾ ਹੈ। ਇਸ ਘਟਨਾ ਬਾਰੇ ਮੋਗਾ ਦੇ ਡੀ.ਐਸ.ਪੀ. ਸਾਈਬਰ ਕ੍ਰਾਈਮ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਸਬੰਧੀ ਸ਼ਿਕਾਇਤ ਮੋਗਾ ਦੇ ਸਾਊਥ ਸਿਟੀ ਵਿੱਚ ਰਹਿੰਦੀ ਲੜਕੀ ਅਤੇ ਉਸ ਦੇ ਪਰਿਵਾਰ ਵੱਲੋਂ ਕੀਤੀ ਗਈ ਹੈ। ਜਦੋਂ ਇਸ ਘਟਨਾ ਦੀ ਜਾਂਚ ਕੀਤੀ ਗਈ ਤੇ ਪਤਾ ਲੱਗਾ ਕਿ ਮੁਲਜ਼ਮ ਲੜਕੇ ਨੇ ਉਸ ਲੜਕੀ ਨੂੰ ਬਦਨਾਮ ਕਰਨ ਵਾਸਤੇ ਇੰਨੀ ਘਟੀਆ ਹਰਕਤ ਕੀਤੀ ਹੈ। ਜਿਸ ਤੋਂ ਬਾਅਦ ਲੜਕੀ ਦੇ ਬਿਆਨਾਂ ਦੇ ਅਧਾਰ ਉੱਪਰ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਉਕਤ ਮੁਲਜ਼ਮ ਲੜਕੇ ਉਪਰ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *