2-3 ਦਿਨਾਂ ਵਿਚ ਕਿਸਾਨਾਂ ਲਈ ਕੇਂਦਰ ਸਰਕਾਰ

ਪੰਜਾਬ ਦੇ ਵਿੱਚ ਆਮ ਤੌਰ ‘ਤੇ ਦੋ ਫਸਲਾਂ ਜ਼ਿਆਦਾ ਬੀਜੀਆਂ ਜਾਂਦੀਆਂ ਹਨ। ਹਾੜੀ ਅਤੇ ਸਾਉਣੀ ਦੀਆਂ ਫਸਲਾਂ ਵਿਚ ਮੁੱਖ ਤੌਰ ਉੱਤੇ ਕਣਕ ਅਤੇ ਝੋਨਾ ਸ਼ਾਮਲ ਹੁੰਦਾ ਹੈ। ਪੰਜਾਬ ਦਾ ਅੰਨ-ਦਾਤਾ ਇਨ੍ਹਾਂ ਫਸਲਾਂ ਨੂੰ ਉਗਾ ਕੇ ਪੂਰੇ ਸੰਸਾਰ ਦਾ ਢਿੱਡ ਭਰਨ ਦੀ ਕੋਸ਼ਿਸ਼ ਕਰਦਾ ਹੈ। ਲਹਿਰਾਉਂਦੀਆਂ ਫ਼ਸਲਾਂ ਦੇਖ ਕੇ ਕਿਸਾਨ ਦਾ ਮਨ ਅਸ਼-ਅਸ਼ ਕਰ ਉੱਠਦਾ ਹੈ। ਵਾਢੀ ਤੋਂ ਬਾਅਦ ਕਿਸਾਨ ਆਪਣੀ ਫ਼ਸਲ ਨੂੰ ਤਾਂ ਖੇਤਾਂ ਤੋਂ ਮੰਡੀ ਤੱਕ ਲੈ ਜਾਂਦਾ ਹੈ ਪਰ ਪਿੱਛੇ ਰਹਿ ਜਾਂਦੀ ਹੈ ਫ਼ਸਲ ਦੀ ਰਹਿੰਦ ਖੂੰਦ।

ਇਸ ਦੇ ਅਸਾਨ ਨਿਪਟਾਰੇ ਲਈ ਕਿਸਾਨ ਇਸ ਨੂੰ ਅੱਗ ਦੇ ਹਵਾਲੇ ਕਰ ਦਿੰਦਾ ਹੈ। ਪਰ ਹੁਣ ਜਲਦ ਹੀ ਕੇਂਦਰ ਸਰਕਾਰ ਇੱਕ ਨਵਾਂ ਕਾਨੂੰਨ ਲੈ ਕੇ ਆਏਗੀ ਤਾਂ ਜੋ ਪਰਾਲੀ ਦੀ ਸ-ਮੱ- ਸਿ-ਆ ਨਾਲ ਨਜਿੱਠਿਆ ਜਾ ਸਕੇ। ਇਸ ਦਾ ਦਾਅਵਾ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ‘ਚ ਚੱਲੀ ਇੱਕ ਸੁਣਵਾਈ ਦੌਰਾਨ ਕੀਤਾ ਅਤੇ ਕੋਰਟ ਨੇ ਵੀ ਇਸ ਫ਼ੈਸਲੇ ਦਾ ਸੁਆਗਤ ਕੀਤਾ। ਇਸ ਦੌਰਾਨ ਕੇਂਦਰ ਸਰਕਾਰ ਨੇ ਜਾਣਕਾਰੀ ਦਿੱਤੀ ਕਿ ਉਹ ਆਉਣ ਵਾਲੇ ਦੋ ਤਿੰਨ ਦਿਨਾਂ ਵਿੱਚ ਇੱਕ ਨਵਾਂ ਕਾਨੂੰਨ ਪਰਾਲੀ ਦੀ ਸ-ਮੱ-ਸਿ- ਆ ਨੂੰ ਖ਼ਤਮ ਕਰਨ ਲਈ ਲਿਆਂਦਾ ਜਾਵੇਗਾ‌।

ਹਵਾ ਦੇ ਵਿੱਚ ਵੱਧ ਰਹੀ ਪ੍ਰਦੂਸ਼ਣ ਦੀ ਸ-ਮੱ-ਸਿ-ਆ ਨੂੰ ਘੱਟ ਕਰਨ ਦੇ ਲਈ, ਗਲੋਬਲ ਵਾਰਮਿੰਗ ਨੂੰ ਹੋਣ ਤੋਂ ਬਚਾਉਣ ਲਈ, ਗਲੇਸ਼ੀਅਰਾਂ ਨੂੰ ਪਿਘਲਣ ਤੋਂ ਰੋਕਣ ਲਈ ਅਤੇ ਲੋਕਾਂ ਦੀਆਂ ਸਿਹਤ ਸੰਬੰਧੀ ਸ-ਮੱ-ਸਿ-ਆ- ਵਾਂ ਨੂੰ ਘੱਟ ਕਰਨ ਲਈ ਸਰਕਾਰ ਇਹ ਵੱਡਾ ਕਦਮ ਉਠਾਉਣ ਜਾ ਰਹੀ ਹੈ। ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨੂੰ ਸੁਪਰੀਮ ਕੋਰਟ ਵੱਲੋਂ ਇਕ ਸ਼ਲਾਘਾਯੋਗ ਕਦਮ ਦੱਸਿਆ ਗਿਆ ਹੈ। ਸਾਬਕਾ ਜਸਟਿਸ ਲੋਕੁਰ ਕਮੇਟੀ ਨੂੰ ਪਰਾਲੀ ਦੀ ਸਮੱਸਿਆ ਤੋਂ ਨਿਜ਼ਾਤ ਵਾਸਤੇ ਇਹ ਕੰਮ ਸੌਂਪਿਆ ਗਿਆ ਸੀ। ਇਸ ਕੰਮ ਦਾ ਹੁਕਮ ਸੁਪਰੀਮ ਕੋਰਟ ਨੇ ਆਪ ਦਿੱਤਾ ਸੀ। ਪਰ ਹੁਣ ਇਸ ਹੁਕਮ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਅਜਿਹਾ ਕੇਂਦਰ ਸਰਕਾਰ ਦੀ ਗੁਜ਼ਾਰਿਸ਼ ਤੋਂ ਬਾਅਦ ਕੀਤਾ ਗਿਆ ਹੈ।

Leave a Reply

Your email address will not be published. Required fields are marked *