73 ਸਾਲਾਂ ਬਾਅਦ ਵਿਛੜੇ ਭੈਣ ਭਰਾ ਏਦਾਂ ਮਿਲਾਏ

ਕਹਿੰਦੇ ਨੇ ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਹੈ। ਜਦੋਂ ਵੀ ਕੋਈ ਅਸੀਂ ਕੰਮ ਦਿਲ ਤੋਂ ਕਰਦੇ ਹਾਂ ਤਾਂ ਉਸ ਨੂੰ ਬੂਰ ਜ਼ਰੂਰ ਪੈਂਦਾ ਹੈ। ਕਿਉਂਕਿ ਉਸ ਕੰਮ ਦੇ ਉੱਪਰ ਪਰਮਾਤਮਾ ਦੀ ਮਿਹਰ ਹੋ ਜਾਂਦੀ ਹੈ। ਜਦੋਂ ਭੈਣ ਭਰਾ ਦੇ ਪਿਆਰ ਨੂੰ ਆਪਸੀ ਖਿੱਚ ਪੈਂਦੀ ਹੈ, ਤਾਂ ਕੋਹਾਂ ਦੂਰ ਬੈਠੇ ਹੋਏ ਵੀ ਮਿਲਣ ਦੀ ਤਾਂਘ ਜਾਗ ਪੈਂਦੀ ਹੈ। ਅਜਿਹੀ ਹੀ ਘਟਨਾ ਸਾਹਮਣੇ ਆਈ ਹੈ ਜਿੱਥੇ 73 ਸਾਲਾ ਬਾਅਦ ਵਿਛੜੇ ਹੋਏ ਭੈਣ-ਭਰਾ ਹੁਣ ਉਸ ਪਰਮਾਤਮਾ ਦੀ ਮਿਹਰ ਸਦਕਾ ਮਿਲੇ ਹਨ।

ਜਿਨ੍ਹਾਂ ਦੀ ਚਰਚਾ ਸਭ ਪਾਸੇ ਹੋ ਰਹੀ ਹੈ। ਇਹ ਭੈਣ-ਭਰਾ ਸੰਤਾਲੀ ਦੀ ਵੰਡ ਸਮੇਂ ਵਿਛੜ ਗਏ ਸਨ। ਸੰਤਾਲੀ ਦਾ ਸੰਤਾਪ ਬਹੁਤ ਸਾਰੇ ਪ੍ਰੀਵਾਰਾਂ ਨੇ ਆਪਣੇ ਪਿੰਡੇ ਤੇ ਹੰਡਾਇਆ ਹੈ । ਜਿੱਥੇ ਅੱਜ ਕੱਲ ਨਫਰਤ ਫੈਲਾਉਣ ਵਾਲੇ ਸ਼ਰਾਰਤੀ ਅਨਸਰ ਮੌਜੂਦ ਹਨ। ਉੱਥੇ ਹੀ ਆਪਣਿਆਂ ਨੂੰ ਮਿਲਾਉਣਾ ਵਾਲੇ ਫ਼ਰਿਸ਼ਤਿਆਂ ਦੀ ਵੀ ਕੋਈ ਕਮੀ ਨਹੀਂ ਹੈ। ਪਾਕਿਸਤਾਨ ਵਿਚ ਰਹਿੰਦੇ ਭਰਾ ਦਾ ਮੇਲ, ਭਾਰਤ ਵਿੱਚ ਰਹਿੰਦੀ ਭੈਣ ਨਾਲ 73 ਸਾਲਾਂ ਬਾਅਦ ਹੋਇਆ ਹੈ।

ਲਹਿੰਦੇ ਪੰਜਾਬ ਤੋ ਸੌਦੀ ਅਰਬ ਵਿੱਚ ਕੰਮਕਾਰ ਦੇ ਸਿਲਸਿਲੇ ਵਿੱਚ ਗਏ ਕਿਰਤੀ ਰਾਸ਼ਿਦ ਨੇ ਭਾਰਤੀ ਪੰਜਾਬੀ ਕਿਰਤੀਆਂ ਦੇ ਵਟਸਐਪ ਗਰੁੱਪ ਵਿਚ ਮੈਸਜ਼ ਪਾਇਆ ਸੀ , ਕਿ ਉਹ ਪਿਛੋਂ ਪਿੰਡ ਜੌੜਾ ਬਘਿਆੜੀ ਟਾਂਡਾ ਦੇ ਵਸਨੀਕ ਹਨ। ਜੋ ਸੰਤਾਲੀ ਦੀ ਵੰਡ ਸਮੇਂ ਲਾਇਲਪੁਰ ਚਲੇ ਗਏ ਸਨ। ਜੋ ਆਪਣੀ ਫੁਫੀ ਨੂੰ ਲੱਭ ਰਹੇ ਹਨ। ਜੇ ਕੋਈ ਉਨ੍ਹਾਂ ਨੂੰ ਜਾਣਦਾ ਹੋਵੇ ਤਾਂ ਉਨ੍ਹਾਂ ਦੀ ਮਦਦ ਜਰੂਰ ਕਰੋ। ਮਾਤਾ ਅਮਰ ਕੌਰ ਤੇ ਲਹਿੰਦੇ ਪੰਜਾਬ ਵਿਚ ਰਹਿੰਦੇ ਭਰਾ ਅਮੀਰ ਨਾਲ ਮੁਲਾਕਾਤ ਕਰਨ ਦਾ ਕਾਰਜ ਪੱਤਰਕਾਰ ਨਾਸਿਰ ਕਸਾਨਾ ਨੇ ਕੀਤਾ ਹੈ।

ਉਸ ਨੇ ਚੱਕ ਨੰਬਰ 82 ਜਿਲਾ ਲਾਇਲਪੁਰ ਵਿਚ ਵੱਸਦੇ ਅਮੀਰ ਨਾਲ ਮੁਲਾਕਾਤ ਕੀਤੀ। ਜਿਨ੍ਹਾਂ ਤੋਂ ਪਤਾ ਲੱਗਾ ਕਿ ਉਹਨਾਂ ਦੀ ਭੈਣ ਸੰਤਾਲੀ ਦੇ ਸਮੇਂ ਪੰਜਾਬ ਵਿੱਚ ਰਹਿ ਗਈ ਸੀ। ਜਿਸ ਦਾ ਨਾਂ ਅਮਤਲ ਹਫੀਜ਼ਾ ਉਰਫ ਫੀਜ਼ਾ ਹੈ। ਉਧਰ ‘ਧਰਤੀ ਦੇਸ਼ ਪੰਜਾਬ ਦੀ’ ਦੇ ਹਰਜੀਤ ਸਿੰਘ ਜੰਡਿਆਲਾ ਸੁਖਵਿੰਦਰ ਸਿੰਘ ਗਿੱਲ ਨੇ ਅਮਤਲ ਹਫੀਜ਼ ਦਾ ਪਤਾ ਪਿੰਡ ਲਿਟਾ ਤੋਂ ਕਢ ਲਿਆ ਤੇ ਉਸ ਨਾਲ ਮੁਲਾਕਾਤ ਕੀਤੀ। ਅਮਤਲ ਹਫੀਜ਼ ਦਾ ਪੋਤਰਾ ਵੀ ਕਤਰ ਰਿਆਸਤ ਵਿੱਚ ਕੰਮ ਕਰਦਾ ਹੈ। ਜਿਸ ਦੇ ਕੋਲ ਰਸੀਦ ਦਾ ਦੋਸਤ ਗਿਆ ਸੀ। ਜਿਸ ਕਰਕੇ ਸਾਰੇ ਵੇਰਵੇ ਵੀ ਮੇਲ ਖਾ ਗਏ।ਫਿਰ ਵਟਸ ਐਪ ਦੇ ਜ਼ਰੀਏ ਹੀ ਦੋਨੋ ਭੈਣ ਭਰਾ ਨੇ ਗੱਲਬਾਤ ਕੀਤੀ। ਭੈਣ ਨੇ ਦੱਸਿਆ ਕਿ ਉਸ ਦਾ ਨਾਮ ਹੁਣ ਬੀਬੀ ਅਮਰ ਕੌਰ ਹੈ। ਜਿਸ ਦਾ ਵਿਆਹ ਚੰਨਣ ਸਿੰਘ ਨਾਲ ਹੋਇਆ ਸੀ। ਦੋਨੋ ਭੈਣ ਭਰਾ ਇੰਨੇ ਸਾਲਾਂ ਬਾਅਦ ਮਿਲ ਕੇ ਬਹੁਤ ਖੁਸ਼ ਹਨ। ਦੋਨੋਂ ਪਰਿਵਾਰਾਂ ਵੱਲੋਂ ਉਨ੍ਹਾਂ ਨੂੰ ਮਿਲਣ ਵਾਲਿਆਂ ਦਾ ਧੰਨਵਾਦ ਵੀ ਕੀਤਾ ਗਿਆ।

Leave a Reply

Your email address will not be published. Required fields are marked *