ਵਾਹਿਗੁਰੂ ਤੇ ਵਿਸ਼ਵਾਸ਼ ਰੱਖਣ ਵਾਲੇ ਜਰੂਰ ਦੇਖਣ ਤੇ ਵਾਹਿਗੁਰੂ ਲਿਖਕੇ ਸ਼ੇਅਰ ਜਰੂਰ ਕਰਨ ਜੀ ਇਹ ਵੀਡੀਓ ਭਾਈ ਅਮਰਜੀਤ ਸਿੰਘ ਹੁਣਾ ਨੇ ਦੱਸਿਆ ਕਿ ਉਹ ਇਕ ਵਾਰ ਦਿੱਲੀ ਕੀਰਤਨ ਵਾਸਤੇ ਜਥੇ ਦੇ ਤੌਰ ਤੇ ਗਏ ਜਿੱਥੇ ਕਿ ਇਕ ਗੁਰਸਿੱਖ ਨੇ ਉਹਨਾਂ ਨੂੰ ਆਪਣੇ ਘਰ ਜਨਮ ਦਿਨ ਦੇ ਮੌਕੇ ਤੇ ਸੱਦਾ ਦਿੱਤਾ ਜਿਸ ਨੇ ਆਪਣੇ ਘਰ ਅਖੰਡ ਪਾਠ ਸਾਹਿਬ ਰੱਖਵਾਇਆ ਹੋਇਆਂ ਸੀ ਜਿਸ ਤੇ ਜਦ ਮੈ ਉੱਥੇ ਪਹੁੰਚਿਆ ਅਤੇ ਮੈ ਹੈਰਾਨ ਸੀ ਕਿ ਇਹ ਵਿਅਕਤੀ ਆਪਣੇ ਜਨਮ ਦਿਨ ਮੌਕੇ ਅਖੰਡ ਪਾਠ ਸਾਹਿਬ ਕਿਉ ਰਖਵਾਉਂਦਾ ਹੈ
ਤਾ ਉਕਤ ਵਿਅਕਤੀ ਨੇ ਦੱਸਿਆ ਕਿ ਇਸ ਦਾ ਕਾਰਨਉਹਨਾਂ ਦਾ ਜਨਮ ਇਕ ਬਹੁਤ ਹੀ ਅਲੌਲਿਕ ਘਟਨਾ ਹੈ ਦਰਅਸਲ ਉਸ ਦੇ ਮਾਤਾ ਪਿਤਾ ਅਟਾਰੀ ਵਿਖੇ ਰਹਿੰਦੇ ਸਨ ਜਿੱਥੇ ਕਿ ਉਹਨਾਂ ਦੀ ਇਕ ਦੁਕਾਨ ਸੀ ਅਤੇ ਦੁਕਾਨ ਤੇ ਇਕ ਛੋਟਾ ਜਿਹਾ ਚੁਬਾਰਾ ਸੀ ਅਤੇ ਉਸ ਚੁਬਾਰੇ ਦੇ ਵਿੱਚ ਆਏ ਗਏ ਸੰਤ-ਸਾਧੂ ਰਿਹਾ ਕਰਦੇ ਸਨ ਅਤੇ ਇਸੇ ਦੌਰਾਨ ਇਕ ਸੰਤ ਉਸ ਚੁਬਾਰੇ ਦੇ ਵਿੱਚ ਰੁਕੇ ਜਿਹਨਾ ਨੂੰ ਪਤਾ ਚੱਲਦਿਆਂ ਕਿ ਉਕਤ ਬਜੁਰਗ ਜੋੜੇ ਦੀ ਕੋਈ ਸੰਤਾਨ ਨਹੀ ਹੈ ਅਤੇ ਸ਼ਾਮ ਨੂੰ ਜਦ ਮੇਰੀ ਮਾਂ ਸੰਤਾ ਲਈ ਪ੍ਰਸ਼ਾਦਾ ਲੈ ਕੇ ਗਈ
ਤਾ ਸੰਤਾ ਨੇ ਪੁੱਛਿਆਂ ਕਿ ਇਹ ਗੱਲ ਸੱਚ ਹੈ ਕਿ ਤੁਹਾਡੇ ਘਰ ਕੋਈ ਸੰਤਾਨ ਨਹੀ ਹੈ ਜਿਸ ਤੇ ਮੇਰੀ ਮਾਂ ਨੇ ਭਰੇ ਮਨ ਨਾਲ ਉਹਨਾਂ ਨੂੰ ਦੱਸਿਆ ਕਿ ਉਸ ਨੇ ਆਪਣੇ ਵਿਆਹ ਪਿੱਛੋਂ ਸੰਤਾਨ ਨਾ ਹੋਣ ਤੇ ਕਈ ਤਰਾ ਉਪਾਅ ਕੀਤੇਇੱਥੋਂ ਤੱਕ ਕਿ ਕਈਆ ਦੇ ਕਹਿਣ ਤੇ ਜਾਦੂ ਟੂਣੇ ਤੱਕ ਵੀ ਕੀਤੇ ਪਰ ਬਾਵਜੂਦ ਇਸ ਦੇ ਮੈ ਸੰਤਾਨ ਤੋ ਵਾਂਝੀ ਰਹੀ ਅਤੇ ਹੁਣ ਬੁਢਾਪੇ ਦੇ ਵਿੱਚ ਆ ਚੁੱਕੀ ਹਾਂ ਜਿਸ ਤੋ ਬਾਅਦ ਸੰਤਾ ਨੇ ਮੇਰੀ ਮਾਂ ਨੂੰ ਆਖਿਆਂ ਕਿ ਤੁਸੀ ਪ੍ਰਮਾਤਮਾ ਤੇ ਯਕੀਨ ਰੱਖੋ ਅਤੇ ਹੁਣ ਤੋ ਹੀ ਤੁਸੀ ਲੂਣ ਖ਼ਾਣਾ ਬਿਲਕੁੱਲ ਛੱਡ ਦਿਉ ਅਤੇ ਉਹਨਾਂ ਮੇਰੀ ਮਾਂ ਨੂੰ ਗੁਰਬਾਣੀ ਦੀ ਇਕ ਤੁਕ ਦਾ ਜਾਪ ਕਰਨ ਦੀ ਗੱਲ ਆਖੀ
ਜਿਸ ਤੇ ਮੇਰੀ ਮਾਂ ਨੇ ਸੰਤਾ ਦੀ ਗੱਲ ਮੰਨ ਕੇ ਜਾਪ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਿਰਮੇਰੀ ਮਾਂ ਨੇ ਮੈਨੂੰ 72 ਸਾਲ ਦੀ ਉਮਰ ਦੇ ਵਿੱਚ ਜਨਮ ਦਿੱਤਾ ਜਿਸ ਤੋ ਹਰ ਕੋਈ ਹੈਰਾਨ ਸੀ ਤੇ ਇਹ ਸਭ ਕੁਝ ਇਕ ਚਮਤਕਾਰ ਵਾਂਗ ਸੀ ਜਿਸ ਦੇ ਚੱਲਦਿਆਂ ਪਹਿਲਾ ਮੇਰੇ ਮਾਤਾ ਪਿਤਾ ਅਤੇ ਹੁਣ ਮੈ ਆਪਣੇ ਜਨਮ ਦਿਨ ਮੌਕੇ ਹਰ ਸਾਲ ਅਖੰਡ ਪਾਠ ਸਾਹਿਬ ਕਰਵਾਉਂਦਾ ਹਾਂ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ