ਕੁ ੜੀ ਆਂ ਤੇ ਬੱ ਚੇ ਦੂਰ ਰ ਹਿ ਣ

ਦੋਸਤੋ ਚਾਣਕਿਆ ਇੱਕ ਮਸ਼ਹੂਰ ਵਿਗਿਆਨੀ ਤੇ ਬੁੱਧੀਜੀਵੀ ਹੋਇਆ ਹੈ। ਚਾਣਕਿਆ ਦਾ ਨਾਮ ਪੁਰਾਣੇ ਇਤਿਹਾਸ ਵਿਚ ਬਹੁਤ ਆਉਂਦਾ ਹੈ। ਚਾਣਕਿਆ ਨੂੰ ਪੜ੍ਹਨ ਲਈ ਲੋਕ ਖ਼ਾਸ ਤੌਰ ‘ਤੇ ਕਿਤਾਬਾਂ ਖਰੀਦਦੇ ਹਨ। ਲੋਕ ਚਾਣਕਿਆ ਦੀਆਂ ਗੱਲਾਂ ਬਹੁਤ ਧਿਆਨ ਦੇ ਨਾਲ ਪੜ੍ਹਦੇ ਸੁਣਦੇ ਹਨ। ਅਸੀਂ ਤੁਹਾਨੂੰ ਚਾਣਕਿਆ ਨਾਲ ਸਬੰਧਤ ਪਹਿਲਾਂ ਵੀ ਕਈ ਵੀਡੀਓ ਦਿਖਾਈਆਂ ਹਨ ਤੇ ਆਰਟੀਕਲ ਲਿਖੇ ਹਨ।

ਅੱਜ ਇੱਕ ਵਾਰ ਫ਼ਿਰ ਅਸੀਂ ਚਾਣਕਿਆ ਵੱਲੋਂ ਕਹੀਆਂ ਗੱਲਾਂ ਤੁਹਾਡੇ ਰੂ-ਬ-ਰੂ ਕਰਾਂਗੇ। ਆਓ ਜਾਣਦੇ ਹਾਂ ਕਿ ਇਹ ਕੀ ਹਨ। ਦੋਸਤੋ ਚਾਣਕਿਆ ਕਹਿੰਦਾ ਹੈ ਕਿ ਇਸਤਰੀ ਮਧੁਰ ਧੁਨ ਵਿਚ ਬੋਲਣ ਵਾਲੀ, ਲੋੜਾਂ ਪੂਰੀਆਂ ਕਰਨ ਲਈ ਧਨ, ਮਹਿਮਾਨ ਦਾ ਸਤਿਕਾਰ, ਸੰਤਾਨ ਬੁੱਧੀਮਾਨ ਹੋਵੇ, ਪਤਨੀ ਦੇ ਪ੍ਰਤੀ ਪ੍ਰੇਮ ਭਾਵ ਹੋਵੇ, ਪਰਮਾਤਮਾ ਦੀ ਪੂਜਾ ਹੋਵੇ, ਸੰਤ ਮਹਾਤਮਾ ਆਉਂਦੇ ਰਹਿਣ ਤਾਂ ਅਜਿਹਾ ਘਰ ਸਾਰੇ ਪੂਜਾਘਰਾਂ ਤੋਂ ਉੱਤਮ ਹੁੰਦਾ ਹੈ।ਉਸ ਅਨੁਸਾਰ

ਜੋ ਆਪਣੇ ਉਮਰ ਤੇ ਵਰਗ ਦਾ ਸਹੀ ਲਿਹਾਜ਼ ਕਰੇ ਉਹ ਖੁਸ਼ੀ ਵਿਅਕਤੀ ਹੋਵੇਗਾ। ਪਾਪ ਨਾਲ ਪੇਟ ਭਰਨ ਵਾਲੇ ਲੋਕ ਧਰਤੀ ‘ਤੇ ਬੋਝ ਹੁੰਦੇ ਹਨ। ਉਹ ਕਹਿੰਦਾ ਹੈ ਕਿ ਸੂਰਜ ਸਭ ਲਈ ਇੱਕੋ ਜਿਹਾ ਚੜ੍ਹਦਾ ਹੈ ਪਰ ਜੇ ਉੱਲੂ ਨੂੰ ਨਾ ਦਿਖੇ ਤਾਂ ਸੂਰਜ ਦਾ ਕੀ ਕਸੂਰ! ਜੇ ਮੀਂਹ ਪੈਣ ‘ਤੇ ਵੀ ਚਾਤ੍ਰਿਕ ਨੂੰ ਪਾਣੀ ਨਾ ਮਿਲੇ ਤਾਂ ਬੱਦਲਾਂ ਦਾ ਕੀ ਕਸੂਰ! ਉਸਦੀਆਂ ਇਹ ਗੱਲਾਂ ਦਾ ਭਾਵ ਹੈ ਕਿ ਪ੍ਰਮਾਤਮਾ ਸਭ ਲਈ ਇੱਕ ਹੈ ਪਰ ਜੋ ਪਰਮਾਤਮਾ ਨੂੰ ਨਹੀਂ ਪਾ ਪਾਉਂਦਾ ਉਸ ਵਿਚ ਰੱਬ ਦਾ ਕੋਈ ਕਸੂਰ ਨਹੀਂ ਹੈ।

Leave a Reply

Your email address will not be published. Required fields are marked *