ਉਕਤ ਤਸਵੀਰਾ ਦੇ ਵਿੱਚ ਦਿਖਾਈ ਦੇ ਰਹੇ ਬੱਚੇ ਦਾ ਨਾਮ ਖੁਸ਼ਪ੍ਰੀਤ ਸਿੰਘ ਹੈ ਜਿਸ ਨੇ ਛੋਟੀ ਉਮਰ ਦੇ ਵਿੱਚ ਹੀ ਆਪਣੀ ਕਲਾ ਸਦਕਾ ਵੱਖ ਵੱਖ ਚੀਜਾ ਦੇ ਡਿਜ਼ਾਈਨ ਤਿਆਰ ਕੀਤੇ ਹਨ ਗੱਲਬਾਤ ਕਰਦਿਆ ਹੋਇਆਂ ਖੁਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਸ਼ੁਰੂ ਤੋ ਹੀ ਅਜਿਹੀਆਂ ਚੀਜਾ ਬਣਾਉਣ ਦਾ ਬਹੁਤ ਸ਼ੌਕ ਸੀ ਤੇ ਜਦ ਉਹ ਛੇਵੀ ਕਲਾਸ ਚ ਪੜਦਾ ਸੀ ਤਦ ਉਸ ਨੇ ਇਕ ਫਿਲਮ ਦੇ ਵਿੱਚ ਮੋਟਰ-ਸਾਈਕਲ ਦੇਖਿਆਂ ਸੀ ਜਿਸ ਦਾ ਡਿਜ਼ਾਈਨ ਉਸ ਨੂੰ ਬਹੁਤ ਪਸੰਦ ਆਇਆ ਤੇ
ਉਸ ਘਰ ਚ ਹੀ ਇਕ ਗੱਤੇ ਹੋਰ ਕੁਝ ਵਸਤਾ ਨਾਲ ਉਸ ਮੋਟਰ-ਸਾਈਕਲ ਦਾ ਛੋਟਾ ਜਿਹਾ ਡਿਜ਼ਾਈਨ ਤਿਆਰ ਕੀਤਾ ਸੀ ਖੁਸ਼ਪ੍ਰੀਤ ਨੇ ਦੱਸਿਆ ਕਿ ਉਸ ਤੋ ਬਾਅਦ ਸਿੱਧੂ ਮੂਸੇਵਾਲਾ ਦਾ ਇਕ ਗਾਣਾ ਆਇਆ ਸੀ ਜਿਸ ਵਿੱਚ ਸਿੱਧੂ ਮੂਸੇਵਾਲੇ ਨੇ ਆਪਣਾ 5911 ਟਰੈਕਟਰ ਦਿਖਾਇਆ ਸੀ ਜੋ ਕਿ ਮੈਨੂੰ ਬਹੁਤ ਪਸੰਦ ਆਇਆ ਤੇ ਫਿਰ ਮੈ ਉਸੇ ਟਰੈਕਟਰ ਦਾ ਸੇਮ ਡਿਜ਼ਾਈਨ ਤਿਆਰ ਕੀਤਾ ਸੀ ਖੁਸ਼ਪ੍ਰੀਤ ਨੇ ਦੱਸਿਆ ਕਿ ਉਸ ਨੂੰ ਆਪਣੇ ਘਰ ਵਿਚਲੇ ਵਾਧੂ ਸਮਾਨ ਤੋ ਅਜਿਹੀਆਂ ਵਸਤਾ ਬਣਾਉਣ ਵਾਸਤੇ ਸਮਾਨ ਮਿਲ ਜਾਦਾ ਹੈ ਅਤੇ
ਜੋ ਸਮਾਨ ਨਹੀ ਮਿਲਦਾ ਉਹ ਸਮਾਨ ਉਹ ਨੇੜੇ ਕਬਾੜ ਦੀ ਦੁਕਾਨ ਤੇ ਜਾ ਕੇ ਖਰੀਦ ਲਿਆਉਦਾ ਹੈ ਖੁਸ਼ਪ੍ਰੀਤ ਨੇ ਦੱਸਿਆ ਕਿ ਮੋਟਰ-ਸਾਈਕਲ ਅਤੇ ਟਰੈਕਟਰ ਤੋ ਇਲਾਵਾ ਉਸ ਦੁਆਰਾਂ ਹੋਰ ਵੀ ਬਹੁਤ ਸਾਰੀਆਂ ਚੀਜਾ ਦੇ ਡਿਜ਼ਾਈਨ ਤਿਆਰ ਕੀਤੇ ਗਏ ਹੋਏ ਹਨ ਜਿਹਨਾ ਨੂੰ ਦੇਖਣ ਵਾਸਤੇ ਅਕਸਰ ਲੋਕ ਉਹਨਾਂ ਦੇ ਘਰ ਆਉਂਦੇ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ