ਅੰਤਿਮ ਸੰਸਕਾਰ ਦੇ 10 ਦਿਨ ਬਾਅਦ ਜਿਉਂਦਾ ਵਾਪਸ ਆਇਆ ਮ੍ਰਿਤਕ ਵਿਅਕਤੀ,ਸਾਰੇ ਲੋਕ ਹੈਰਾਨ ਹੋਏ। ਦਰਅਸਲ ਇਹ ਹੈਰਾਨੀ ਵਾਲਾ ਮਾਮਲਾ ਰਾਜਸਮੰਦ ਤੋਂ ਸਾਹਮਣੇ ਆ ਰਿਹਾ ਹੈ। ਦਰਅਸਲ 11 ਮਈ ਨੂੰ ਸੜਕ ਤੇ ਇੱਕ ਲਾਵਾਰਿਸ ਲਾਸ਼ ਮਿਲੀ ਸੀ।ਜਿਸ ਨੂੰ ਪੁਲਿਸ ਨੇ ਘਰ ਵਾਲਿਆਂ ਨੂੰ ਸੌਂਪ ਦਿੱਤਾ ਸੀ ਅਤੇ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ।ਪਰ 10 ਦਿਨ ਬਾਅਦ ਉਸ ਪਰਿਵਾਰ ਦਾ ਮੈਂਬਰ ਵਾਪਸ ਪਰਤ ਆਇਆ।ਜਿਸ ਤੇ ਸਾਰੇ
ਪਰਿਵਾਰ ਵਾਲੇ ਬਹੁਤ ਜ਼ਿਆਦਾ ਹੈਰਾਨ ਹੋਏ।ਉਸ ਵਿਅਕਤੀ ਦਾ ਕਹਿਣਾ ਹੈ ਕਿ ਉਹ ਅਪਣੀ ਬਿਮਾਰੀ ਦਾ ਇਲਾਜ ਕਰਵਾਉਣ ਲਈ ਉਦੇਪੁਰ ਗਿਆ ਹੋਇਆ ਸੀ।ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਵਾਲਿਆਂ ਨੇ ਖ਼ੁਦ ਲਾਸ਼ ਦੀ ਪਹਿਚਾਣ ਕਰਕੇ ਉਸਨੂੰ ਘਰ ਲਿਆਉਂਦਾ ਸੀ ਅਤੇ ਅੰਤਿਮ ਸੰਸਕਾਰ ਕੀਤਾ ਸੀ।ਜਿਸ ਦਾ ਅੰਤਿਮ ਸੰਸਕਾਰ ਕੀਤਾ ਗਿਆ,ਉਸ ਦੀ ਕੋਈ ਵੀ ਰਿਪੋਰਟ ਦਰਜ ਕਰਵਾਈ ਨਹੀਂ ਗਈ ਅਤੇ ਨਾ ਹੀ ਉਸ ਦਾ ਪੋਸਟਮਾਰਟਮ ਕੀਤਾ ਗਿਆ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਉਹ ਕਿਸ ਪਰਿਵਾਰ ਨਾਲ ਸੰਬੰਧਿਤ ਸੀ ਅਤੇ ਉਸ ਦੀ ਸਨਾਖਤ ਕੀ ਸੀ। ਅਣਗਹਿਲੀ ਕਾਰਨ ਕਿਸੇ ਹੋਰ ਵਿਅਕਤੀ ਨੂੰ ਆਪਣੇ ਪਰਿਵਾਰ ਦਾ ਮੈਂਬਰ ਸਮਝ ਕੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।ਬਿਮਾਰੀ ਦਾ ਇਲਾਜ ਕਰ ਕੇ ਜਦੋਂ ਵਿਅਕਤੀ ਘਰ ਵਾਪਸ ਆਇਆ ਤਾਂ ਉਸਨੂੰ ਇਸ ਗੱਲ ਬਾਰੇ ਪਤਾ ਲੱਗਾ।ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ
ਮਾਮਲੇ ਦੇ ਵਿੱਚ ਕੀ ਕਰਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।