ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਇਨੀ ਦਿਨੀ ਪੰਜਾਬ ਦੇ ਵੱਖ ਵੱਖ ਥਾਵਾ ਦਾ ਦੌਰਾ ਕਰਕੇ ਮਿਸ਼ਨ ਪੰਜਾਬ ਦਾ ਆਗਾਜ਼ ਕਰ ਰਹੇ ਹਨ ਇਸ ਮੌਕੇ ਗੜ੍ਹਸ਼ੰਕਰ ਪਹੁੰਚੇ ਗੁਰਨਾਮ ਸਿੰਘ ਚੜੂਨੀ ਨੇ ਆਖਿਆਂ ਕਿ ਜੇਕਰ ਅਸੀਂ ਆਰਥਿਕ ਆਜ਼ਾਦੀ ਦੀ ਲੜਾਈ ਲੜਨੀ ਹੈ ਤਾਂ ਕਿਸਾਨਾਂ ਦੇ ਰਾਜਨੀਤੀ ਚ ਆਉਣ ਤੋਂ
ਸਿਵਾਏ ਦੂਜਾ ਰਸਤਾ ਨਹੀਂ ਹੈ ਉਨ੍ਹਾਂ ਕਿਹਾ ਜਿਹੜੇ ਸੁਪਨਿਆਂ ਨੂੰ ਲੈ ਕੇ ਪੁਰਖੇ ਸ਼ਹੀਦ ਹੋਏ ਸਨ ਉਹ ਸੁਪਨੇ ਪੂਰੇ ਨਹੀਂ ਹੋਏ ਹਨ ਉਨ੍ਹਾਂ ਆਖਿਆਂ ਕਿ ਸਾਡੇ ਸ਼ਹੀਦਾਂ ਦਾ ਸੁਪਨਾ ਸੀ ਕਿ ਜਨਤਾ ਦਾ ਰਾਜ ਹੋਵੇਗਾ ਪਰ ਇਥੇ ਕਾਰਪੋਰੇਟ ਘਰਾਣਿਆਂ ਨੇ ਦੇਸ਼ ਦੀ ਰਾਜਨੀਤੀ ਨੂੰ ਜਕੜ ਲਿਆ ਹੈ ਅਤੇ ਵੱਡੇ ਘਰਾਣੇ ਜੇਕਰ ਸੱਤਾਧਾਰੀ ਪਾਰਟੀ ਨੂੰ ਚੋਣਾਂ ਚ ਇਕ ਹਜ਼ਾਰ ਕਰੋੜ ਫੰਡ ਦਿੰਦੀ ਹੈ ਤਾਂ ਦੂਜੇ ਪਾਸੇ ਦੂਜੀ ਧਿਰ ਨੂੰ 500 ਕਰੋੜ
ਫੰਡ ਦਿੱਤਾ ਜਾਂਦਾ ਹੈ ਤਾਂ ਕਿ ਉਨ੍ਹਾਂ ਦੇ ਹੱਕ ਚ ਬਿੱਲ ਪਾਸ ਹੋਣ ਅਤੇ ਕੋਈ ਵੀ ਵਿਰੋਧ ਨਾ ਕਰੇ ਚੜੂਨੀ ਨੇ ਕਿਹਾ ਕਿ ਇਸ ਸਮੇਂ ਦੇਸ਼ ਦੇ 97 ਫ਼ੀਸਦੀ ਲੋਕਾਂ ਦੀ ਆਮਦਨ ਘਟੀ ਹੈ ਤੇ 3 ਫੀਸਦੀ ਲੋਕਾਂ ਦੀ ਆਮਦਨ ਵਧੀ ਹੈ ਜਿੱਥੇ ਇਕ ਪਾਸੇ ਇਕ ਵਿਅਕਤੀ ਦੀ ਇਕ ਦਿਨ ਦੀ ਆਮਦਨ 2100 ਕਰੋੜ ਹੈ ਤੇ ਉੱਥੇ ਹੀ ਦੂਜੇ ਪਾਸੇ ਇਕ ਵਿਅਕਤੀ ਦੀ ਆਮਦਨ 30 ਤੋਂ 35 ਰੁਪਏ ਦੀ ਹੈ ਜਦਕਿ ਦੇਸ਼ ਦੇ ਕਿਸਾਨਾਂ ਸਿਰ
ਸਾਢੇ 8 ਲੱਖ ਕਰੋੜ ਦਾ ਕਰਜ਼ਾ ਹੈ ਜਿਸ ਕਰਕੇ ਰੋਜ਼ਾਨਾ 40 ਦੇ ਕਰੀਬ ਕਿਸਾਨ ਖੁਦਕਸ਼ੀ ਕਰਦੇ ਹਨ ਅਤੇ ਪੰਜਾਬ ਚ ਔਸਤਨ ਤਿੰਨ ਕਿਸਾਨ ਮਰ ਰਹੇ ਹਨ ਉਨ੍ਹਾਂ ਕਿਹਾ ਅਸੀਂ ਅੰਦੋਲਨ ਕਰਕੇ ਵੇਖ ਲਏ ਹਨ ਇਹ ਕੋਈ ਪੱਕਾ ਹੱਲ ਨਹੀਂ ਹਨ ਉਨ੍ਹਾਂ ਕਿਹਾ ਪੰਜਾਬ ਤੋਂ ਹੀ ਗੰਦੀ ਰਾਜਨੀਤੀ ਨੂੰ ਲਾਂਭੇ ਕਰਨ ਲਈ ਮਿਸ਼ਨ ਪੰਜਾਬ ਦੀ ਸ਼ੁਰੂਆਤ ਕੀਤੀ ਹੈ ਜਿਸ ਵਿਚ ਚੰਗੇ ਅਕਸ ਵਾਲੇ ਉਮੀਦਵਾਰਾਂ ਨੂੰ
ਅੱਗੇ ਆਉਣ ਦੀ ਲੋੜ ਹੈ ਉਨ੍ਹਾਂ ਕਿਹਾ ਸਾਡੇ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਮਤਭੇਦ ਨਹੀਂ ਸਗੋਂ ਅਸੀਂ ਕਿਸਾਨੀ ਸੰਘਰਸ਼ ਲਈ ਰਲ ਕੇ ਕੰਮ ਕਰ ਰਹੇ ਹਾਂ ਉਨ੍ਹਾਂ ਦੱਸਿਆ ਕਿ 20 ਅਗਸਤ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਦਿੱਲੀ ਸਿੰਘੂ ਬਾਰਡਰ ਲਈ ਕਿਸਾਨਾਂ ਦਾ ਵੱਡਾ ਕਾਫਲਾ ਰਵਾਨਾ ਹੋਵੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ