ਸ਼ੋਸ਼ਲ ਮੀਡੀਆ ਤੇ ਅਕਸਰ ਬਹੁਤ ਸਾਰੀਆ ਵੀਡਿਉਜ ਸਾਹਮਣੇ ਆਉਦੀਆ ਰਹਿੰਦੀਆਂ ਹਨ ਅਜਿਹੇ ਵਿੱਚ ਹੁਣ ਸ਼ੋਸ਼ਲ ਮੀਡੀਆ ਤੇ ਇਕ ਹੋਰ ਵੀਡਿਉ ਸਾਹਮਣੇ ਆਈ ਹੈ ਜਿਸ ਵਿੱਚ ਦੇਖਿਆਂ ਜਾ ਸਕਦਾ ਹੈ ਕਿ ਪਿੰਡ ਦੇ ਕੁਝ ਕਿਸਾਨਾ ਦੇ ਵੱਲੋ ਦੋ ਅਜਿਹੇ ਬੰਦਿਆਂ ਨੂੰ ਕਾ ਬੂ ਕੀਤਾ ਗਿਆ ਹੈ ਜੋ ਕਿ ਉਹਨਾਂ ਦੇ ਪਿੰਡ ਵਿੱਚ ਟਰੈਕਟਰਾ ਬਾਰੇ ਪਤਾ ਕਰਨ ਆਏ ਸਨ ਕਿ ਪਿੰਡ ਵਿੱਚ ਕਿਹਨਾ ਕਿਹਨਾ ਲੋਕਾ ਕੋਲ ਟਰੈਕਟਰ ਹਨ ਜਿਸ ਲਈ ਬਾਕਾਇਦਾ ਉਹਨਾਂ ਕੋਲ ਮਾਈ ਐਕਸਿਸ ਇੰਡੀਆ ਨਾਮ ਦੀ
ਕੰਪਨੀ ਦੇ ਫਾਰਮ ਸਨ ਜਿਹਨਾ ਦਾ ਆਖਣਾ ਸੀ ਕਿ ਉਹਨਾਂ ਦੀ ਕੰਪਨੀ ਪੰਜਾਬ ਤੋ ਇਲਾਵਾ ਬਿਹਾਰ ਅਤੇ ਯੂ ਪੀ ਦੇ ਵਿੱਚ ਵੀ ਇਹ ਸਰਵੇ ਕਰ ਰਹੀ ਹੈ ਇਸ ਦੌਰਾਨ ਕਿਸਾਨਾ ਦਾ ਕਹਿਣਾ ਸੀ ਕਿ ਜਦ ਉਹਨਾਂ ਨੇ ਉਕਤ ਕੰਪਨੀ ਦੇ ਬੰਦਿਆਂ ਕੋਲੋ ਉਹਨਾਂ ਦੇ ਫਾਰਮ ਲੈ ਕੇ ਪੜੇ ਤਾ ਉਹ ਹੈਰਾਨ ਹੋ ਗਏ ਕਿਉਂਕਿ ਉਕਤ ਬੰਦਿਆਂ ਵੱਲੋ ਪਿੰਡ ਦੇ ਹਰ ਘਰ ਬਾਰੇ ਨੋਟ ਕੀਤਾ ਜਾ ਰਿਹਾ ਸੀ ਕਿ ਘਰ ਵਿੱਚ ਪੱਖੇ, ਕੂਲਰ, ਏ ਸੀ, ਸਾਈਕਲ, ਮੋਟਰ-ਸਾਈਕਲ, ਕਾਰ, ਟਰੈਕਟਰ, ਫਰਿੱਜ, ਵਾਸ਼ਿੰਗ ਮਸ਼ੀਨ ਅਤੇ ਇਨਵਰਟਰ ਆਦਿ ਹਨ ਜਾਂ ਨਹੀ ਇਸ ਸਬੰਧੀ ਜਦ ਉਹਨਾਂ ਤੋ ਪੁੱਛ-ਗਿੱਛ ਕੀਤੀ ਗਈ ਤਾ ਉਹਨਾਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਕੰਪਨੀ ਦੇ ਨਾਲ ਗੱਲਬਾਤ ਕਰਕੇ ਫ਼ਾਰਮਾਂ ਵਿੱਚੋਂ ਇਹ ਕਲਮ ਹਟਵਾ ਦੇਣਗੇ ਅਜਿਹੇ ਵਿੱਚ ਕਿਸਾਨਾ ਨੇ ਆਖਿਆਂ ਕਿ
ਕਿਸਾਨੀ ਅੰਦੋਲਨ ਨੂੰ ਧਿਆਨ ਚ ਰੱਖ ਕੇ ਸਰਕਾਰ ਦੁਆਰਾਂ ਕੋਈ ਚਾਲ ਖੇਡ ਰਹੀ ਹੈ ਜਾਂ ਫਿਰ ਇਸ ਤਰਾ ਕੰਪਨੀ ਦੇ ਨਾਮ ਤੇ ਸਰਕਾਰ ਲੋਕਾ ਦੀ ਹਰ ਤਰਾ ਜਾਣਕਾਰੀ ਲੈ ਰਹੀ ਹੈ ਤਾ ਜੋ ਲੋਕਾ ਤੇ ਨਵੇ ਪ੍ਰਕਾਰ ਦੇ ਟੈਕਸ ਲਗਾਏ ਜਾ ਸਕਣ ਇਸ ਲਈ ਸਾਰਿਆ ਨੂੰ ਚਾਹੀਦਾ ਹੈ ਕਿ ਜਿਸ ਕਿਸੇ ਦੇ ਪਿੰਡ ਚ ਵੀ ਇਸ ਕੰਪਨੀ ਨਾਲ ਸਬੰਧਿਤ ਵਿਅਕਤੀ ਆਉਣ ਉਹਨਾਂ ਨੂੰ ਕੋਈ ਜਾਣਕਾਰੀ ਨਾ ਦਿੱਤੀ ਜਾਵੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ