ਅੱਜ ਕਰੋਨਾ ਦਾ ਦੂਜਾ ਦੌਰ ਬਹੁਤੀ ਤੇਜ਼ੀ ਨਾਲ ਤਬਾਹੀ ਸਾਡੇ ਦੇਸ਼ ਦੇ ਵਿਚ ਫੈਲਾ ਰਿਹਾ ਹੈ । ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਧਣ ਦੇ ਕਾਰਨ ਲੋਕਾਂ ਨੂੰ ਨਾ ਤਾਂ ਬੈੱਡ ਮਿਲ ਰਿਹਾ ਹੈ ਅਤੇ ਨਾ ਹੀ ਆਕਸੀਜਨ ਜਿਸਦੇ ਕਾਰਨ ਲੋਕਾਂ ਦੀ ਮੌਤ ਹੋ ਰਹੀ ਹੈ । ਇਸ ਤਰ੍ਹਾਂ ਦਾ ਹੀ ਇਕ ਮਾਮਲਾ ਉਤਰਾਖੰਡ ਤੋਂ ਦੇਖਣ ਨੂੰ ਮਿਲ ਰਿਹਾ ਹੈ । ਇੱਕ ਕੁੜੀ ਦੱਸ ਪੰਦਰਾਂ ਦਿਨਾਂ ਤੋਂ ਹਸਪਤਾਲ ਦੇ ਵਿਚ ਐਡਮਿਟ ਸੀ ਕਿਉਂਕਿ ਉਹ ਕੁੜੀ ਕੋਰੋਨਾ ਪਾਜ਼ਿਟਿਵ ਸੀ । ਇਸ ਕੁੜੀ ਨੇ ਇੱਕ ਦਿਨ ਡਾਕਟਰ ਮੋਨਿਕਾ ਨੂੰ ਲਵ ਯੂ ਜ਼ਿੰਦਗੀ ਗੀਤ ਲਾਉਣ ਨੂੰ ਕਿਹਾ ।
ਜਿਸ ਤੋਂ ਬਾਅਦ ਡਾਕਟਰ ਮੋਨਿਕਾ ਨੇ ਉਹ ਗੀਤ ਲਾ ਦਿੱਤਾ । ਕੁੜੀ ਇਸ ਗੀਤ ਤੇ ਬੀਮਾਰ ਹੋਣ ਦੇ ਬਾਵਜੂਦ ਵੀ ਝੂਮ ਰਹੀ ਸੀ । ਜਿਸ ਦੀ ਕਿ ਵੀਡਿਓ ਡਾ ਮੋਨਿਕਾ ਦੁਆਰਾ ਬਣਾ ਲਈ ਅਤੇ ਆਪਣੇ ਟਵਿੱਟਰ ਤੇ ਸ਼ੇਅਰ ਕੀਤੀ ਗਈ । ਜਿਸ ਵਿਚ ਉਸਨੇ ਲਿਖਿਆ ਸੀ ਕਿ ਇਹ ਕੁੜੀ ਕੋਰੋਨਾ ਪੋਜ਼ੀਟਿਵ ਹੈ ਅਤੇ ਇਸ ਦੇ ਇਲਾਜ ਦੇ ਲਈ ਇਸ ਨੂੰ ਆਈਸੀਯੂ ਨਹੀਂ ਮਿਲਿਆ ਸੀ ਜਿਸ ਦੇ ਕਾਰਨ ਕੋਰੋਨਾ ਐਮਰਜੈਂਸੀ ਦੇ ਵਿੱਚ ਹੀ ਇਸ ਦਾ ਇਲਾਜ ਕੀਤਾ ਗਿਆ । ਇਸ ਨੂੰ ਹਰ ਪੌਸੀਬਲ ਇਲਾਜ ਦਿੱਤਾ ਗਿਆ ਪਰ ਇਸ ਦੀ ਹਾਲਤ ਠੀਕ ਨਾ ਹੋ ਸਕੀ । ਇਸ ਕੁੜੀ ਦੀ ਉਮਰ ਤੀਹ ਸਾਲ ਹੈ ।
ਇਸ ਤੋਂ ਬਾਅਦ ਡਾਕਟਰਨੀ ਨੇ ਦਸ ਤਰੀਕ ਨੂੰ ਆਪਣੇ ਟਵਿੱਟਰ ਅਕਾਊਂਟ ਤੇ ਇਕ ਹੋਰ ਟਵੀਟ ਕੀਤਾ ਜਿਸ ਵਿਚ ਇਸ ਨੇ ਲਿਖਿਆ ਕਿ ਇਸ ਦੀ ਹਾਲਤ ਬਹੁਤੀ ਜ਼ਿਆਦਾ ਨਾਜ਼ੁਕ ਹੋ ਰਹੀ ਹੈ ਅਤੇ ਲੋਕਾਂ ਨੂੰ ਕਿਹਾ ਕਿ ਇਸ ਦੇ ਲਈ ਅਰਦਾਸ ਕਰੋ ਤਾਂ ਜੋ ਇਹ ਜਲਦੀ ਹੀ ਠੀਕ ਹੋ ਕੇ ਆਪਣੇ ਪੁੱਤਰ ਨੂੰ ਮਿਲ ਸਕੇ । ਪਰ ਕੋਰੋਨਾ ਬਿਮਾਰੀ ਕਾਰਨ ਇਸ ਕੁੜੀ ਨੇ ਤੇਰਾਂ ਤਰੀਕ ਨੂੰ ਆਪਣਾ ਦਮ ਤੋੜ ਦਿੱਤਾ । ਜਿਹਦੀ ਕਿ ਜਾਣਕਾਰੀ ਡਾਕਟਰ ਮੋਨਿਕਾ ਨੇ ਟਵੀਟ ਕਰਕੇ ਦਿੱਤੀ । ਜਿਸ ਤੋਂ ਬਾਅਦ ਉਸ ਦੇ ਚਾਹੁਣ ਵਾਲਿਆਂ ਦੇ ਵਿਚ ਬਹੁਤੀ ਜ਼ਿਆਦਾ ਸੋਗ ਦਾ ਮਾਹੌਲ ਹੈ
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।