ਬਾਲੀਵੁੱਡ ਅਦਾਕਾਰਾ ਸੌਂਦਰਿਆ ਸ਼ਰਮਾ ਨੂੰ ਆਪਣੇ ਅੰਦਾਜ਼ ਵੱਲ ਲੋਕਾਂ ਦਾ ਧਿਆਨ ਖਿੱਚਣ ਲਈ ਬਹੁਤੀ ਮਿਹਨਤ ਨਹੀਂ ਕਰਨੀ ਪੈਂਦੀ। ਅਭਿਨੇਤਰੀ ਵੱਲੋਂ ਹਾਲ ਵਿੱਚ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀਆਂ ਤਸਵੀਆਂ ਵਾਇਰਲ ਹੋ ਰਹੀਆਂ ਹਨ ਜਦੋਂ ਵੀ ਸਟਾਈਲ ਦੀ ਗੱਲ ਆਉਂਦੀ ਹੈ ਤਾਂ ਅਭਿਨੇਤਰੀ ਸੌਂਦਰਿਆ ਸ਼ਰਮਾ ਹਮੇਸ਼ਾ ਟ੍ਰੈਂਡ ਸੈਟਰ ਰਹੀ ਹੈ। ਹਾਲਾਂਕਿ ਉਹ ਬਾਲੀਵੁੱਡ ਵਿਚ ਆਪਣੀ ਪਛਾਣ ਬਣਾਉਣ ਲਈ
ਅਜੇ ਵੀ ਕੋਸ਼ਿਸ਼ ਕਰ ਰਹੀ ਹੈ ਅਨੁਪਮ ਖੇਰ ਵਲੋਂ ਬਣਾਈ ਗਈ ਫ਼ਿਲਮ ਰਾਂਚੀ ਡਾਇਰੀਜ਼ ਤੋਂ ਸੌਂਦਰਿਆ ਸ਼ਰਮਾ ਨੂੰ ਬਾਲੀਵੁੱਡ ਵਿਚ ਪਛਾਣ ਮਿਲੀ ਸੀ ਅਤੇ ਵੈੱਬ ਸੀਰੀਜ਼ ‘ਰਕਤਾਂਚਲ’ ਦੀ ਬਦੌਲਤ ਉਹ ਆਮ ਲੋਕਾਂ ਵਿਚ ਵੀ ਚੰਗੀ ਹਰਮਨਪਿਆਰੀ ਹੋ ਗਈ ਹੈ ਸੌਂਦਰਿਆ ਅਨੁਸਾਰ ਜਦੋਂ ਉਹ ਪਹਿਲੇ ਭਾਗ ਦੀ ਸ਼ੂਟਿੰਗ ਕਰ ਰਹੀ ਸੀ ਉਦੋਂ ਹੀ ਉਸ ਨੂੰ ਲੱਗਣ ਲੱਗਿਆ ਸੀ ਕਿ ਇਸ ਸੀਰੀਜ਼ ਦਾ ਅਗਲਾ ਹਿੱਸਾ ਜ਼ਰੂਰ ਬਣੇਗਾ ਆਪਣੀ ਰਾਏ ਰਖਦੇ ਹੋਏ ਉਹ ਕਹਿੰਦੀ ਹੈ ਇਸ ਵਿਚ ਪੂਰਵਾਂਚਲ ਦੇ ਗੈਂਗਸਟਰਾਂ ਦੀ ਕਹਾਣੀ ਪੇਸ਼ ਕੀਤੀ ਗਈ ਹੈ ਬੰਗਾਲ ਵਿਚ ਹਾਲੀਆ ਚੋਣਾਂ ਦੀ ਹਿੰਸਾ ਨੂੰ ਦੇਖ ਕੇ ਅੰਦਾਜ਼ਾ ਲੱਗ ਸਕਦਾ ਹੈ ਕਿ ਪੂਰਵਾਂਚਲ ਦੇ ਹਾਲਾਤ ਕੀ ਹੋਣਗੇ ਜਦੋਂ ਮੈਂ ਇਸ ਸੀਰੀਜ਼ ਵਿਚ ਕੰਮ ਕਰ ਰਹੀ ਸੀ ਉਦੋਂ ਕਈ ਦ੍ਰਿਸ਼ਾਂ ਦਾ ਫ਼ਿਲਮਾਂਕਣ ਦੇਖ ਕੇ ਸਹਿਮ ਉੱਠਦੀ ਸੀ। ਜਦੋਂ ਕਹਾਣੀ ਗੈਂਗ ਸਟਰ ਤੇ ਆਧਾਰਿਤ ਹੋਵੇ ਤਾਂ ਖੂਨ
ਖਰਾਬਾ ਤਾਂ ਹੋਵੇਗਾ ਹੀ। ਹਾਂ ਇਹ ਦੇਖ ਕੇ ਸਕੂਨ ਮਿਲ ਰਿਹਾ ਸੀ ਕਿ ਪੇਸ਼ਕਾਰੀ ਅਸਲ ਢੰਗ ਨਾਲ ਕੀਤੀ ਜਾ ਰਹੀ ਸੀ ਅੱਜ ਦੇ ਦਰਸ਼ਕਾਂ ਨੂੰ ਨਕਲੀਪਨ ਪਸੰਦ ਨਹੀਂ ਆਉਂਦਾ। ਇਸੇ ਵਜ੍ਹਾ ਕਰਕੇ ਇਹ ਸੀਰੀਜ਼ ਏਨੀ ਪਸੰਦ ਕੀਤੀ ਗਈ। ਜਦੋਂ ਭਾਗ ਦੋ ਬਣਾਉਣ ਦੀ ਵਾਰੀ ਆਈ ਤਾਂ ਮੇਰੇ ਸਾਹਮਣੇ ਵੱਡੀ ਚੁਣੌਤੀ ਇਹ ਸੀ ਕਿ ਹੁਣ ਇਸ ਵਿਚ ਕੀ ਨਵਾਂ ਪੇਸ਼ ਕੀਤਾ ਜਾਵੇ। ਇਥੇ ਕੀ ਕੁਝ ਨਵਾਂ ਹੈ ਇਸ ਬਾਰੇ ਮੈਂ ਦੱਸ ਨਹੀਂ ਸਕਦੀ ਪਰ ਏਨਾ ਜ਼ਰੂਰ ਕਹਿ ਸਕਦੀ ਹਾਂ ਕਿ ਰੁਮਾਂਚ ਦੇ ਮਾਮਲੇ ਵਿਚ ਦੂਜਾ ਭਾਗ ਉੱਨੀ ਨਹੀਂ ਹੈ