ਸਾਡੇ ਮੁਲਕ ਵਿਚ ਇਕ ਅਜਿਹਾ ਰੁੱਖ ਵੀ ਹੈ, ਜਿਸ ਦੀ ਸਾਂਭ ਸੰਭਾਲ ਲਈ ਬਾਗਬਾਨੀ ਵਿਭਾਗ, ਰੈਵੇਨਿਊ ਵਿਭਾਗ, ਪੁਲਿਸ ਵਿਭਾਗ ਅਤੇ ਜ਼ਿਲ੍ਹਾ ਪ੍ਰੀਸ਼ਦ ਹਰ ਸਮੇਂ ਚੌਕਸ ਰਹਿੰਦੇ ਹਨ। ਇਹ ਰੁੱਖ ਮੱਧ ਪ੍ਰਦੇਸ਼ ਸੂਬੇ ਦੇ ਭੋਪਾਲ ਅਤੇ ਵਿਦਿਸ਼ਾ ਦੇ ਵਿਚਕਾਰ ਹੈ। ਜੋ ਰਾਏਸੇਨ ਜ਼ਿਲੇ ਦੇ ਸਲਾਮਤਪੁਰ ਪਹਾੜ ਉੱਤੇ ਲੱਗਾ ਹੋਇਆ ਹੈ। ਭਾਵੇਂ ਇਹ ਇੱਕ ਪਿੱਪਲ ਦਾ ਰੁੱਖ ਹੈ ਪਰ ਇਸ ਨੂੰ ਬੋਧ ਰੁੱਖ ਵਜੋਂ ਮਾਨਤਾ ਪ੍ਰਾਪਤ ਹੈ ਕਿਉਂਕਿ ਇਸ ਰੁੱਖ ਨੂੰ 12 ਸਤੰਬਰ 2012 ਨੂੰ ਸ੍ਰੀਲੰਕਾ ਦੇ ਉਸ ਸਮੇਂ ਦੇ ਰਾਸ਼ਟਰਪਤੀ ਮਹਿੰਦਰਾ ਰਾਜਪਕਸ਼ੇ ਦੁਆਰਾ ਲਾਇਆ ਗਿਆ ਸੀ।

ਜੋ ਬੋਧ ਗਯਾ ਵਿੱਚ ਹੈ। ਜਦੋਂ ਬੁੱਧ ਧਰਮ ਧਾਰਨ ਕਰਨ ਤੋਂ ਬਾਅਦ ਸਮਰਾਟ ਅਸ਼ੋਕ ਸ੍ਰੀਲੰਕਾ ਗਏ ਸਨ ਤਾਂ ਉਹ ਆਪਣੇ ਨਾਲ ਇਸੇ ਰੁੱਖ ਦੀ ਇੱਕ ਟਾਹਣੀ ਲੈ ਕੇ ਗਏ ਸਨ। ਸ੍ਰੀਲੰਕਾ ਦੇ ਰਾਸ਼ਟਰਪਤੀ ਦੁਆਰਾ ਲਗਾਏ ਗਏ ਇਸ ਰੁੱਖ ਦੀ ਸੁਰੱਖਿਆ ਲਈ ਇਸ ਦੇ ਆਲੇ ਦੁਆਲੇ 15 ਫੁੱਟ ਉੱਚੀ ਜਾਲੀ ਲਗਾਈ ਗਈ ਹੈ ਅਤੇ ਕੰਡਿਆਲੀ ਤਾਰ ਵੀ ਲਗਾਈ ਹੋਈ ਹੈ। ਕਿਸੇ ਨੂੰ ਵੀ ਰੁੱਖ ਦੇ ਨੇੜੇ ਜਾਣ ਦੀ ਆਗਿਆ ਨਹੀਂ ਹੈ। ਕਿਸੇ ਵੀ.ਆਈ.ਪੀ ਵਾਂਗ ਇਸ ਰੁੱਖ ਦੀ ਸੇਵਾ ਕੀਤੀ ਜਾਂਦੀ ਹੈ।