ਹੁਣ ਕਰਨਾਟਕ ਦੇ ਵਿੱਚ ਮਈ ਤੱਕ ਲਈ ਤਾਲਾਬੰਦੀ ਰਹੇਗੀ। ਮੁੱਖ ਮੰਤਰੀ ਨੇ ਕਿਹਾ ਹੈ ਕਿ ਅਗਰ ਲੋਕ ਸਹਿਯੋਗ ਕਰਨਗੇ ਤਾਂ ਕਰੋਨਾ ਨੂੰ ਛੇਤੀ ਕਾਬੂ ਕੀਤਾ ਜਾ ਸਕਦਾ ਹੈ ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਹੀ ਇਹ ਸਖਤ ਕਦਮ ਚੁੱਕੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮਰੀਜ਼ਾਂ ਨੂੰ ਪੇਸ਼ ਆਉਣ ਵਾਲੀਆਂ ਮੈਡੀਕਲ ਸਹੂਲਤਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਚਾਨਕ ਹੁਣ ਏਥੇ ਦੋ ਹਫਤਿਆਂ ਦੀ ਤਾਲਾਬੰਦੀ ਦਾ ਐਲਾਨ ਹੋ ਗਿਆ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ ਭਾਰਤ ਵਿੱਚ ਵਧ ਰਹੇ ਕਰੋਨਾ ਕੇਸਾਂ ਦੇ ਨਾਲ ਬਹੁਤ ਸਾਰੇ ਸੂਬੇ ਪ੍ਰਭਾਵਿਤ ਹੋ ਰਹੇ ਹਨ ਕੇਂਦਰ
ਸਰਕਾਰ ਵੱਲੋਂ ਜਿੱਥੇ ਵਧੇਰੇ ਪ੍ਰਭਾਵਿਤ ਹੋਣ ਵਾਲੇ ਸਭ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਕਰੋਨਾ ਸਥਿਤੀ ਦੇ ਅਨੁਸਾਰ ਤਾਲਾਬੰਦੀ ਕਰਨ ਅਤੇ ਸਖਤੀ ਵਧਾਉਣ ਦੇ ਅਧਿਕਾਰ ਦਿੱਤੇ ਹਨ ਜਿੱਥੇ ਮਹਾਂਰਾਸ਼ਟਰ ਵਿੱਚ ਕਰੋਨਾ ਕੇਸਾਂ ਦੀ ਗਿਣਤੀ ਦਿਨ-ਬ-ਦਿਨ ਵਧ ਰਹੇ ਉਥੇ ਕੀ ਹੁਣ ਕਰਨਾਟਕ ਦੇ ਵਿਚ ਕਰੋਨਾ ਦੇ ਵਾਧੇ ਨੂੰ ਦੇਖਦੇ ਹੋਏ ਸੂਬੇ ਦੇ ਮੁੱਖ ਮੰਤਰੀ ਬੀ ਐਸ ਯੇਦੀਯੁਰੱਪਾ ਵੱਲੋਂ ਸੂਬੇ ਵਿੱਚ ਦੋ ਹਫਤੇ ਦੀ ਹੋਰ ਤਾਲਾਬੰਦੀ ਵਧਾਉਣ ਦੇ ਆਦੇਸ਼ ਲਾਗੂ ਕਰ ਦਿੱਤੇ ਗਏ ਹਨ ਭਾਰਤ ਵਿੱਚ ਜਿਸ ਰਫ਼ਤਾਰ ਨਾਲ ਕਰੋਨਾ ਦੇ ਕੇਸ ਵਧੇ ਹਨ ਉਹ ਸਭ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ ਬਹੁਤ ਸਾਰੇ ਦੇਸ਼ਾਂ ਵੱਲੋਂ ਭਾਰਤ ਦੀ
ਸਹਾਇਤਾ ਵੀ ਕੀਤੀ ਜਾ ਰਹੀ ਹੈ ਤਾਂ ਜੋ ਇਸ ਕਰੋਨਾ ਨੂੰ ਜਲਦ ਤੋਂ ਜਲਦ ਠੱਲ੍ਹ ਪਾਈ ਜਾ ਸਕੇ ਇਸ ਸਮੇਂ ਵਿਸ਼ਵ ਦੇ ਵਿੱਚ ਭਾਰਤ ਮੁਸ਼ਕਲ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ ਜਿੱਥੇ ਵੈਕਸੀਨੇਸ਼ਨ ਦੇ ਬਾਵਜੂਦ ਵੀ ਕੋਰੋਨਾ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਸਿਹਤ ਸਹੂਲਤਾਂ ਵਿਚ ਵੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ ਇਸ ਲਈ ਬਹੁਤ ਸਾਰੇ ਦੇਸ਼ਾਂ ਵੱਲੋਂ ਆਕਸੀਜ਼ਨ ਵੈਂਟੀਲੇਟਰ ਅਤੇ ਹੋਰ ਮੈਡੀਕਲ ਸਹੂਲਤਾਂ ਮੁਹਈਆ ਕਰਵਾਈਆਂ ਗਈਆਂ ਹਨ