ਪੰਜਾਬ ਦੇ ਕਾਗਰਸ ਦੇ ਵਿੱਚ ਜਾਰੀ ਕਾਟੋ ਕਲੇਸ਼ ਦੌਰਾਨ ਇਕ ਖਬਰ ਸਾਹਮਣੇ ਆਈ ਹੈ ਦਰਅਸਲ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਚੰਨੀ ਨਾਲ ਗੱਲਬਾਤ ਕੀਤੀ ਹੈ ਜਿਸ ਵਿੱਚ ਸਿੱਧੂ ਨੇ ਚੰਨੀ ਨੂੰ ਖਰੀਆਂ ਖਰੀਆਂ ਸੁਣਾਈਆਂ ਹਨ ਦਰਅਸਲ ਸਿੱਧੂ ਨੇ ਚੰਨੀ ਨੂੰ ਸਾਫ ਤੇ ਸ਼ਪੱਸ਼ਟ ਆਖਿਆਂ ਹੈ ਕਿ ਜਿਹਨਾ ਮੁੱਦਿਆਂ ਕਰਕੇ ਪੰਜਾਬ ਦੇ ਲੋਕਾ ਵਿੱਚ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਰੋਸ ਸੀ ਉਹੀ ਰੋਸ ਤੁਹਾਡੇ ਮੁੱਖ ਮੰਤਰੀ ਬਣਨ ਤੋ ਬਾਅਦ ਵੀ ਜਾਰੀ ਹੈ ਕਿਉਂਕਿ ਪੰਜਾਬ ਵਾਸੀ ਬਰਗਾੜੀ,
ਬੇ ਅ ਦ ਬੀ ਮਾਮਲਿਆਂ ਅਤੇ ਭਿ੍ਰਸ਼ ਟਾ ਚਾ ਰ ਦੇ ਮਾਮਲਿਆਂ ਵਿੱਚ ਇਨਸਾਫ਼ ਚਾਹੁੰਦੇ ਹਨ ਪਰ ਤੁਸੀ ਬ ਰ ਗਾੜੀ ਮਾਮਲੇ ਚ ਇਨਸਾਫ ਦਿਵਾਉਣ ਦੀ ਸਭ ਤੋ ਮਜ਼ਬੂਤ ਕੜੀ ਭਾਵ ਪੁਿਲਸ ਮੁਖੀ ਅਜਿਹਾ ਸ਼ਖਸ਼ ਲਗਾਇਆ ਹੈ ਜੋ ਕਿ ਬਾਦਲਾ ਨੂੰ ਬਰਗਾੜੀ ਮਾਮਲੇ ਦੇ ਵਿੱਚ ਕਲੀਨ ਚਿੱਟ ਦੇ ਕੇ ਨਿਰਦੋਸ਼ ਸਾਬਿਤ ਕਰ ਚੁੱਕਿਆ ਹੈ ਅਜਿਹੇ ਵਿੱਚ ਲੋਕ ਤੁਹਾਡੇ ਤੋ ਇਨਸਾਫ਼ ਦੀ ਕੀ ਉਮੀਦ ਕਰਨਗੇ ਇਸ ਤੋ ਇਲਾਵਾ ਸਿੱਧੂ ਨੇ ਆਖਿਆਂ ਕਿ ਸਰਕਾਰ ਦੀ ਕੈਬਨਿਟ ਦੇ ਵਿੱਚ ਦਾਗੀ ਵਿਧਾਇਕਾਂ ਨੂੰ ਸ਼ਾਮਿਲ ਕਰਨਾ ਵੀ
ਪੰਜਾਬ ਦੇ ਲੋਕਾ ਦੀ ਸੋਚ ਦੇ ਉਲਟ ਹੈ ਕਿਉਂਕਿ ਪੰਜਾਬ ਦੇ ਲੋਕ ਭਲੀ-ਭਾਂਤ ਜਾਣਦੇ ਹਨ ਕਿ ਰਾਣਾ ਗੁਰਜੀਤ ਰੇਤਾ ਦੀਆ ਖੱਡਾ ਦੇ ਮਾਮਲੇ ਚ ਅਹੁਦਾ ਛੱਡ ਚੁੱਕੇ ਹਨ ਜਿਹਨਾ ਤੇ ਹੋਈ ਕਾਰਵਾਈ ਦਾ ਹਾਲੇ ਤੱਕ ਕੋਈ ਫੈਸਲਾ ਨਹੀ ਆਇਆ ਹੈ ਅਜਿਹੇ ਵਿੱਚ ਤੁਹਾਡੇ ਵੱਲੋ ਰਾਣਾ ਗੁਰਜੀਤ ਨੂੰ ਕੈਬਨਿਟ ਚ ਸ਼ਾਮਿਲ ਕਰਨਾ ਗਲਤ ਕਦਮ ਹੈ ਜਿਸ ਤੇ ਮੁੱਖ ਮੰਤਰੀ ਚੰਨੀ ਨੇ ਸਿੱਧੂ ਨਾਲ ਸਹਿਮਤੀ ਪ੍ਰਗਟਾਉਂਦਿਆਂ ਹੋਇਆਂ ਜਲਦ ਇਨ੍ਹਾਂ ਮਸਲਿਆਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ