15 ਅਕਤੂਬਰ ਨੂੰ ਸਿੰਘੂ ਬਾਰਡਰ ਤੇ ਲਖਵੀਰ ਸਿੰਘ ਦੀ ਨਿਹੰਗ ਸਿੰਘਾਂ ਦੁਆਰਾ ਜਾਨ ਲਏ ਜਾਣ ਦੇ ਮਾਮਲੇ ਤੇ ਵੱਖ ਵੱਖ ਲੋਕਾਂ ਦੇ ਵੱਖ ਵੱਖ ਕੁਮੈਂਟ ਆਉਣ ਲੱਗੇ ਹਨ। ਹਰ ਕਿਸੇ ਦੇ ਆਪਣੇ ਵਿਚਾਰ ਹਨ। ਹੁਣ ਇਸ ਮਸਲੇ ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਵੀ ਆਪਣੇ ਵਿਚਾਰ ਰੱਖੇ ਹਨ। ਉਹ ਕਹਿੰਦੇ ਹਨ ਕਿ ਜਿਸ ਤਰ੍ਹਾਂ ਕਾਂ ਦੀ ਜਾਨ ਲੈ ਕੇ ਉਸ ਨੂੰ ਟੰਗ ਦਿੱਤਾ ਜਾਂਦਾ ਹੈ। ਉਸ ਤਰ੍ਹਾਂ ਹੀ
ਲਖਬੀਰ ਸਿੰਘ ਦਾ ਹੱਥ ਵੱਖਰਾ ਕਰਕੇ ਲੱਤ ਤੇ ਵਾਰ ਕਰਕੇ ਉਸ ਨੂੰ ਟੰਗ ਦਿੱਤਾ।
ਉਹ ਵੱਖ ਵੱਖ ਗੁਰੂਆਂ ਦਾ ਨਾਮ ਲੈ ਕੇ ਅਰਦਾਸ ਕਰਦਾ ਹੈ ਕਿ ਸਿੰਘਾਂ ਨੂੰ ਉਸ ਦੀ ਜਾਨ ਲੈਣ ਦਾ ਬਲ ਬਖਸ਼ਣ ਅਤੇ ਉਸ ਨੂੰ ਆਪਣੇ ਚਰਨਾਂ ਨਾਲ ਜੋੜ ਲੈਣ। ਭਾਈ ਰਣਜੀਤ ਸਿੰਘ ਇਹ ਵੀ ਕਹਿੰਦੇ ਹਨ ਕਿ ਉਨ੍ਹਾਂ ਨੇ ਨਿਹੰਗ ਸਿੰਘਾਂ ਦੀਆਂ 8 ਵੀਡੀਓਜ਼ ਸੁਣੀਆਂ ਹਨ, ਜੋ ਆਪਸ ਵਿੱਚ ਮੇਲ ਨਹੀਂ ਖਾਂਦੀਆਂ। ਕੋਈ ਕਹਿੰਦਾ ਹੈ
ਲਖਵੀਰ ਸਿੰਘ ਬੇਅਦਬੀ ਕਰਨ ਲੱਗਾ ਸੀ। ਕੋਈ ਕਹਿੰਦਾ ਸਰਬਲੋਹ ਗ੍ਰੰਥ ਦੀ ਪੋਥੀ ਲੈ ਕੇ ਭੱਜ ਚੱਲਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਗੱਲ ਸਰਬਲੋਹ ਗ੍ਰੰਥ ਦੀ ਪੋਥੀ ਦੀ ਹੋ ਰਹੀ ਸੀ
ਪਰ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਕਹਿਣ ਲੱਗ ਪਏ। ਜਿਸ ਤਰੀਕੇ ਨਾਲ ਲਖਬੀਰ ਸਿੰਘ ਦੀ ਜਾਨ ਲਈ ਗਈ ਹੈ। ਉਸ ਨਾਲ ਸਿੱਖਾਂ ਬਾਰੇ ਗ਼ਲਤ ਮੈਸੇਜ ਗਿਆ ਹੈ। ਢੱਡਰੀ ਵਾਲਿਆਂ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਕੈਨੇਡਾ ਤੋਂ ਕਿਸੇ ਔਰਤ ਦਾ ਮੈਸੇਜ ਆਇਆ ਹੈ। ਜਿਸ ਵਿਚ ਇਹ ਔਰਤ ਕਹਿੰਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਿੱਖ ਨਹੀਂ ਬਣਾਵੇਗੀ ਅਤੇ ਨਾ ਹੀ ਪੱਗਾਂ ਬਨਵਾਏਗੀ। ਉਸ ਦੇ ਬੱਚੇ ਉਸ ਨੂੰ ਪੁੱਛਣਗੇ ਕੀ ਸਿੱਖ ਇਸ ਤਰਾਂ ਹੀ ਕਿਸੇ ਦੀ ਜਾਨ ਲੈ ਲੈਂਦੇ ਹਨ? ਉਹ ਪੁੱਛਦੇ ਹਨ
ਕੀ ਹੁਣ ਉਨ੍ਹਾਂ ਦਾ ਰੱਬ ਖ਼ੁਸ਼ ਹੋ ਗਿਆ ਹੈ? ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਲਖਵੀਰ ਸਿੰਘ ਨੇ ਬੇਅਦਬੀ ਕੀਤੀ ਹੈ ਤਾਂ ਉਸ ਦਾ ਕੋਈ ਤਾਂ ਸਬੂਤ ਹੋਣਾ ਚਾਹੀਦਾ ਹੈ। ਕੀ ਬੇਅਦਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਹੈ? ਜਾਂ ਸਰਬਲੋਹ ਗ੍ਰੰਥ ਦੀ ਪੋਥੀ ਦੀ? ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਤਾਂ ਲੋਕ ਹੁਣ ਬੇਅਦਬੀ ਦੇ ਨਾਮ ਤੇ ਦੁਸ਼ਮਣੀ ਕੱਢਣ ਲੱਗ ਜਾਣਗੇ। ਉਨ੍ਹਾਂ ਦਾ ਮੰਨਣਾ ਹੈ ਕਿ ਕਿਸੇ ਵੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ। ਇਸ ਲਈ ਕੈਮਰਿਆਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ