ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੁਆਰਾਂ ਲਏ ਜਾ ਰਹੇ ਲੋਕ ਹਿੱਤ ਦੇ ਫ਼ੈਸਲਿਆਂ ਦੇ ਚੱਲਦਿਆਂ ਲੋਕਾ ਵਿੱਚ ਖ਼ੁਸ਼ੀ ਦੀ ਲਹਿਰ ਹੈ ਅਜਿਹੇ ਵਿੱਚ ਮੁੱਖ ਮੰਤਰੀ ਚੰਨੀ ਨੇ ਦੋ ਵੱਡੇ ਐਲਾਨ ਕੀਤੇ ਹਨ ਦਰਅਸਲ ਚੰਨੀ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਸਰਕਾਰ ਵੱਲੋ ਇਕ ਸਕੀਮ ਕੱਢੀ ਗਈ ਹੈ ਜਿਸ ਵਿੱਚ ਸਰਕਾਰ ਪੰਜਾਬ ਵਿਚਲੇ ਹਰ ਪਿੰਡ ਦੇ ਸਰਪੰਚਾਂ ਦੀ ਡਿਊਟੀ ਲਗਾਵੇਗੀ ਕਿ ਸਰਪੰਚ ਆਪਣੇ ਪਿੰਡ ਦੇ ਗਰੀਬ ਅਤੇ ਲੋੜਵੰਦ ਲੋਕਾ ਦੀ ਸੂਚੀ ਤਿਆਰ ਕਰਨ
ਜਿਸ ਪਿੱਛੋਂ ਜਿਲੇ ਦਾ ਡੀ ਸੀ ਉਸ ਸੂਚੀ ਵਿਚਲੇ ਸ਼ਾਮਿਲ ਨਾਵਾਂ ਦੀ ਪੜਤਾਲ ਕਰੇਗਾ ਅਤੇ ਗਰੀਬ ਤੇ ਲੋੜਵੰਦਾ ਲਈ ਇਕ ਕਾਰਡ ਜਾਰੀ ਕਰੇਗਾ ਜਿਸ ਦੀ ਵਰਤੋ ਨਾਲ ਗਰੀਬ ਅਤੇ ਲੋੜਵੰਦ ਲੋਕ ਮਹੀਨੇ ਭਰ ਦਾ ਰਾਸ਼ਨ ਹਾਸਲ ਕਰ ਸਕਣਗੇ ਅਤੇ ਇਹ ਰਾਸ਼ਨ ਖੁਦ ਸਰਕਾਰ ਗਰੀਬਾ ਅਤੇ ਲੋੜਵੰਦਾ ਦੇ ਘਰ ਤੱਕ ਪਹੁੰਚਾਵੇਗੀ ਇਸ ਤੋ ਇਲਾਵਾ ਮੁੱਖ ਮੰਤਰੀ ਚੰਨੀ ਨੇ ਦੂਜਾ ਐਲਾਨ ਕਰਦਿਆਂ ਹੋਇਆਂ ਆਖਿਆਂ ਕਿ ਉਹਨਾਂ ਦੀ ਸਰਕਾਰ ਪੰਜਾਬ ਵਿਚਲੇ ਪਿੰਡਾਂ ਅਤੇ ਸ਼ਹਿਰਾ ਚ ਮੌਜੂਦ ਹਰ
ਉਸ ਘਰ ਨੂੰ ਛੱਤ ਪਾ ਕੇ ਦੇਵੇਗੀ ਜੋ ਕਿ ਹਾਲੇ ਤੱਕ ਕੱਚੇ ਹਨ ਉਹਨਾਂ ਆਖਿਆਂ ਕਿ ਅੱਜ ਦੇ ਦੌਰ ਚ ਪੱਕਾ ਘਰ ਹਰ ਕਿਸੇ ਲਈ ਜਰੂਰੀ ਹੈ ਇਸੇ ਨੂੰ ਮੁੱਖ ਰੱਖਦਿਆਂ ਸਰਕਾਰ ਵੱਲੋ ਇਹ ਫੈਸਲਾ ਲਿਆ ਗਿਆ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ