ਉਕਤ ਤਸਵੀਰਾ ਦੇ ਵਿੱਚ ਦਿਖਾਈ ਦੇ ਰਹੀ ਨੌਜਵਾਨ ਲੜਕੀ ਦਾ ਨਾਮ ਰਾਜਦੀਪ ਕੌਰ ਹੈ ਜੋ ਕਿ ਜਿਲਾ ਮਾਨਸਾ ਦੇ ਪਿੰਡ ਖਿਆਲਾਂ ਕਲਾ ਦੀ ਰਹਿਣ ਵਾਲੀ ਹੈ ਦਰਅਸਲ ਰਾਜਦੀਪ ਕੌਰ ਲੜਕੀ ਹੋਣ ਦੇ ਬਾਵਜੂਦ ਆਪਣੇ ਪਿਤਾ ਨਾਲ ਉਹਨਾਂ ਦੇ ਖੇਤਾ ਵਿਚਲੇ ਕੰਮ ਚ ਹੱਥ ਵਟਾਉਂਦੀ ਹੈ ਇੱਥੋਂ ਤੱਕ ਕਿ ਟਰੈਕਟਰ ਚਲਾਉਣ ਦੇ ਨਾਲ ਨਾਲ ਕੰਬਾਈਨ ਤੱਕ ਚਲਾ ਲੈਦੀ ਹੈ ਗੱਲਬਾਤ ਕਰਦਿਆਂ ਹੋਇਆਂ ਰਾਜਦੀਪ ਕੌਰ ਨੇ ਆਖਿਆਂ ਕਿ ਉਹ ਬਚਪਨ ਤੋ ਹੀ ਆਪਣੇ ਪਿਤਾ ਜੀ ਨਾਲ ਖੇਤਾ ਚ ਜਾਇਆ ਕਰਦੀ ਸੀ ਅਤੇ
ਆਪਣੇ ਪਿਤਾ ਨੂੰ ਕੰਮ ਕਰਦਿਆਂ ਹੋਇਆਂ ਦੇਖ ਉਸ ਨੂੰ ਵੀ ਖੇਤੀ ਨਾਲ ਪਿਆਰ ਹੋ ਗਿਆ ਅਤੇ ਉਸ ਨੇ ਆਪਣੇ ਪਿਤਾ ਨਾਲ ਖੇਤੀ ਦੇ ਕੰਮਾ ਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ ਅਤੇ ਬਹੁਤ ਜਲਦ ਟਰੈਕਟਰ ਚਲਾਉਣਾ ਸਿੱਖ ਲਿਆ ਅਤੇ ਫਿਰ ਉਸ ਨੂੰ ਕੰਬਾਈਨ ਚਲਾਉਣ ਇੱਛਾ ਹੋਈ ਅਤੇ ਬਹੁਤ ਜਲਦ ਉਸ ਨੇ ਕੰਬਾਈਨ ਚਲਾਉਣੀ ਵੀ ਸਿੱਖ ਲਈ ਅਤੇ ਹੁਣ ਉਹ ਘਰ ਚ ਮੌਜੂਦ ਹਰ ਮਸ਼ੀਨਰੀ ਨੂੰ ਚਲਾ ਲੈਦੀ ਹੈ ਰਾਜਦੀਪ ਨੇ ਦੱਸਿਆ ਕਿ ਇਸ ਸਾਲ ਉਸ ਨੇ ਆਪਣੀ ਬਾਰਵ੍ਹੀ ਜਮਾਤ ਤੱਕ ਦੀ ਪੜਾਈ ਮੁਕੰਮਲ ਕਰ ਲਈ ਹੈ ਅਤੇ ਉਸ ਨੂੰ ਆਪਣੇ ਪੜਾਈ ਦੇ ਨਾਲ ਵੀ ਬਹੁਤ ਲਗਾਅ ਹੈ ਇਸ ਲਈ ਉਹ ਉਚੇਰੀ ਵਿੱਦਿਆ ਹਾਸਿਲ ਕਰਨਾ ਚਾਹੁੰਦੀ ਹੈ ਰਾਜਦੀਪ ਨੇ ਦੱਸਿਆ ਕਿ ਉਸ ਦੀ ਮਾਂ ਦੀ ਮੌਤ ਹੋ ਗਈ ਸੀ ਜਿਸ ਪਿੱਛੋਂ ਉਸ ਦੇ ਪਿਤਾ ਜੀ ਨੇ
ਉਸ ਦੀ ਹਰ ਕੰਮ ਦੇ ਵਿੱਚ ਬਹੁਤ ਸਪੋਰਟ ਕੀਤੀ ਹੈ ਇਸ ਦੌਰਾਨ ਰਾਜਦੀਪ ਕੌਰ ਦੇ ਪਿਤਾ ਨੇ ਆਖਿਆ ਕਿ ਉਹਨਾ ਨੂੰ ਰਾਜਦੀਪ ਨੂੰ ਕੁਝ ਜ਼ਿਆਦਾ ਸਮਝਾਉਣ ਬੁਝਾਉਣ ਦੀ ਜਰੂਰਤ ਨਹੀ ਪਈ ਕਿਉਂਕਿ ਰਾਜਦੀਪ ਦੇ ਵਿੱਚ ਕੁਦਰਤ ਵੱਲੋ ਹੀ ਮਸ਼ੀਨਰੀ ਸਬੰਧੀ ਸਮਝ ਹੈਗੀ ਸੀ ਅਤੇ ਜਦ ਉਹ ਛੋਟੀ ਸੀ ਤਦ ਘਰ ਚ ਖੜੇ ਟਰੈਕਟਰ ਅਗਾਂਹ ਪਿਛਾਂਹ ਕਰਦੀ ਰਹਿੰਦੀ ਸੀ ਪਰ ਹੁਣ ਰਾਜਦੀਪ ਖੇਤ ਦੇ ਕੰਮਾ ਚ ਪੂਰੀ ਤਰਾ ਮਾਹਿਰ ਹੈ ਅਤੇ ਖੇਤਾ ਚ ਰੇਹ-ਸਪਰੇਅ ਵੀ ਖੁਦ ਹੀ ਕਰ ਲੈਦੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ